YouVersion Logo
Search Icon

ਅਫ਼ਸੀਆਂ ਨੂੰ 1

1
ਪਵਿੱਤਰ ਆਤਮਾ ਦੀ ਮੋਹਰ । ਮਸੀਹ ਦੀ ਅੱਤ ਉੱਚੀ ਪਦਵੀ
1ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ ਹਾਂ । ਅੱਗੇ ਜੋਗ ਉੁਨ੍ਹਾਂ ਸੰਤਾਂ ਨੂੰ ਜਿਹੜੇ ਅਫ਼ਸੁਸ ਵਿੱਚ ਵੱਸਦੇ ਹਨ ਅਤੇ ਮਸੀਹ ਯਿਸੂ ਵਿੱਚ ਨਿਹਚਾਵਾਨ ਹਨ, 2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।
3ਮੁਬਾਰਕ ਹੋਵੇ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ 4ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। 5ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋ ਹੀ ਠਹਿਰਾਇਆ 6ਭਈ ਉਹ ਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ ਜਿਹੜੀ ਉਹ ਨੇ ਉਸ ਪਿਆਰੇ ਵਿੱਚ ਸਾਨੂੰ ਬਖ਼ਸ਼ ਦਿੱਤੀ 7ਜਿਹ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ 8ਜਿਸ ਕਿਰਪਾ ਨੂੰ ਉਹ ਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ 9ਕਿਉਂ ਜੋ ਉਹ ਨੇ ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ 10ਭਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇੱਕਠਾ ਕਰੇ 11ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਮੂਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋ ਹੀ ਠਹਿਰਾਏ ਜਾ ਕੇ ਅਧਕਾਰ ਬਣ ਗਏ 12ਭਈ ਅਸੀਂ ਜਿਨ੍ਹਾਂ ਪਹਿਲਾਂ ਮਸੀਹ ਉੱਤੇ ਆਸ ਕੀਤੀ ਸੀ ਉਹ ਦੀ ਮਹਿਮਾ ਦੀ ਉਸਤਤ ਹੋਈਏ 13ਉਸ ਵਿੱਚ ਜਿਸ ਵੇਲੇ ਤੁਸਾਂ ਸਚਿਆਈ ਦੇ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ ਖਬਰੀ ਸੁਣੀ ਅਤੇ ਉਸ ਵਿੱਚ ਨਿਹਚਾ ਭੀ ਕੀਤੀ ਤਾਂ ਵਾਇਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ 14ਇਹ ਪਰਮੇਸ਼ੁਰ ਦੇ ਨਿੱਜ ਦਿਆਂ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਕਾਰ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਉਸਤਤ ਹੋਵੇ।।
15ਇਸ ਕਾਰਨ ਮੈਂ ਵੀ ਜਾਂ ਤੁਹਾਡੀ ਨਿਹਚਾ ਨੂੰ ਜੋ ਪ੍ਰਭੁ ਯਿਸੂ ਦੇ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾਂ ਸੰਤਾਂ ਦੇ ਲਈ ਹੈ ਸੁਣਿਆ 16ਤਾਂ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ 17ਭਈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਜਿਹੜਾ ਤੇਜ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ 18ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੋ ਤਾਂ ਜੋ ਤੁਸੀਂ ਜਾਣ ਲਵੋ ਭਈ ਉਹ ਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੇ ਤੇਜਵਾਨ ਅਧਕਾਰ ਦਾ ਧਨ ਕੀ ਹੈ 19ਅਤੇ ਅਸਾਂ ਨਿਹਚਾਵਾਨਾਂ ਵੱਲ ਉਹ ਦੀ ਸਮਰੱਥਾ ਦਾ ਅਤਯੰਤ ਵੱਡਾਪਣ ਉਹ ਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ 20ਜਿਹੜਾ ਉਹ ਨੇ ਮਸੀਹ ਵਿੱਚ ਕੀਤਾ ਜਦ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸੁਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਹਾਲਿਆ 21ਉਹ ਹਰੇਕ ਹਕੂਮਤ, ਇਖ਼ਤਿਆਰ, ਕੁਦਰਤ, ਰਿਆਸਤ, ਅਤੇ ਹਰੇਕ ਨਾਉਂ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਭੀ ਲਈਦਾ ਹੈ 22ਅਤੇ ਸੱਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ 23ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਭਰਦਾ ਹੈ।।

Highlight

Share

Copy

None

Want to have your highlights saved across all your devices? Sign up or sign in