ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੋ ਤਾਂ ਜੋ ਤੁਸੀਂ ਜਾਣ ਲਵੋ ਭਈ ਉਹ ਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੇ ਤੇਜਵਾਨ ਅਧਕਾਰ ਦਾ ਧਨ ਕੀ ਹੈ ਅਤੇ ਅਸਾਂ ਨਿਹਚਾਵਾਨਾਂ ਵੱਲ ਉਹ ਦੀ ਸਮਰੱਥਾ ਦਾ ਅਤਯੰਤ ਵੱਡਾਪਣ ਉਹ ਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ ਜਿਹੜਾ ਉਹ ਨੇ ਮਸੀਹ ਵਿੱਚ ਕੀਤਾ ਜਦ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸੁਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਹਾਲਿਆ ਉਹ ਹਰੇਕ ਹਕੂਮਤ, ਇਖ਼ਤਿਆਰ, ਕੁਦਰਤ, ਰਿਆਸਤ, ਅਤੇ ਹਰੇਕ ਨਾਉਂ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਭੀ ਲਈਦਾ ਹੈ