YouVersion Logo
Search Icon

ਬਿਵਸਥਾਸਾਰ 3

3
ਮੂਸਾ ਉੱਤੇ ਪਾਬੰਦੀ
1ਫੇਰ ਮੁੜ ਕੇ ਅਸੀਂ ਬਾਸ਼ਾਨ ਦੇ ਰਾਹ ਥਾਣੀਂ ਉਤਾਹਾਂ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਨਿੱਕਲਿਆ ਤਾਂ ਉਸ ਨੇ ਅਤੇ ਉਸ ਦੇ ਸਾਰੇ ਲੋਕਾਂ ਨੇ ਅਦਰਈ ਵਿੱਚ ਸਾਡਾ ਸਾਹਮਣਾ ਕੀਤਾ 2ਯਹੋਵਾਹ ਨੇ ਮੈਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਇਉਂ ਕਰੇਂਗਾ ਜਿਵੇਂ ਤੈਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਕੀਤਾ 3ਇਉਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਓਗ ਬਾਸ਼ਾਨ ਦੇ ਰਾਜੇ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦਿੱਤਾ ਅਤੇ ਅਸੀਂ ਉਸ ਨੂੰ ਅਜੇਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ 4ਨਾਲੇ ਉਸ ਵੇਲੇ ਅਸਾਂ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸਾਂ ਉਨ੍ਹਾਂ ਤੋਂ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸਨ। 5ਏਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਓਹਨਾਂ ਦੀਆਂ ਕੰਧਾਂ ਉੱਚੀਆਂ ਅਤੇ ਓਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਏਹਨਾਂ ਤੋਂ ਛੁੱਟ ਬਹੁਤ ਸਾਰੇ ਪੱਧਰੇ ਪਿੰਡ ਵੀ ਸਨ 6ਅਸਾਂ ਓਹਨਾਂ ਦਾ ਸੱਤਿਆ ਨਾਸ ਕਰ ਦਿੱਤਾ ਜਿਵੇਂ ਅਸਾਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ। ਅਸਾਂ ਸਾਰਿਆਂ ਸ਼ਹਿਰਾਂ ਦੇ ਮਨੁੱਖਾਂ ਦਾ, ਤੀਵੀਆਂ ਅਰ ਨਿਆਣਿਆਂ ਸਣੇ ਸੱਤਿਆ ਨਾਸ ਕੀਤਾ 7ਪਰ ਸਾਰੇ ਡੰਗਰ ਅਤੇ ਸ਼ਹਿਰਾਂ ਦਾ ਲੁੱਟ ਦਾ ਮਾਲ ਅਸਾਂ ਆਪਣੇ ਲਈ ਲੁੱਟ ਲਿਆ 8ਅਤੇ ਉਸ ਸਮੇਂ ਅਸਾਂ, ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਜਿਹੜੇ ਯਰਦਨ ਤੋਂ ਪਾਰ ਸਨ ਉਸ ਧਰਤੀ ਨੂੰ ਅਰਨੋਨ ਦੇ ਨਾਲੇ ਤੋਂ ਹਰਮੋਨ ਦੇ ਪਰਬਤ ਤੀਕ ਲੈ ਲਿਆ 9ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਹ ਨੂੰ ਸਨੀਰ ਆਖਦੇ ਹਨ 10ਉਹ ਉੱਚੇ ਮਦਾਨ ਦੇ ਸਾਰੇ ਸ਼ਹਿਰ ਸਾਰਾ ਅਦਰਈ ਤੀਕ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸ਼ਹਿਰ ਸਨ ਅਸਾਂ ਲੈ ਲਏ 11ਨਿਰਾ ਓਗ ਬਾਸ਼ਾਨ ਦਾ ਰਾਜਾ ਰਫਾਈਆਂ ਦੇ ਬਕੀਏ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਲੋਹੇ ਦਾ ਸੀ ਅਤੇ ਨੌਂ ਹੱਥ ਉਸ ਦੀ ਲੰਬਾਈ ਅਤੇ ਚਾਰ ਹੱਥ ਉਸ ਦੀ ਚੌੜਾਈ ਮਨੁੱਖ ਦੇ ਹੱਥ ਅਨੁਸਾਰ ਸੀ। ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ? 12ਇਉਂ ਅਸਾਂ ਉਸ ਸਮੇਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਗਿਲਆਦ ਦੇ ਪਹਾੜੀ ਦੇਸ ਦਾ ਅੱਧਾ ਹਿੱਸਾ ਉਸ ਦੇ ਸ਼ਹਿਰਾਂ ਸਣੇ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ 13ਅਤੇ ਗਿਲਆਦ ਦਾ ਬਕੀਆ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ ਮੈਂ ਮਨੱਸ਼ਹ ਅੱਧੇ ਗੋਤ ਨੂੰ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਣੇ ਅਰਗੋਬ ਦਾ ਸਾਰਾ ਇਲਾਕਾ। ਏਹ ਰਫਾਈਆਂ ਦਾ ਦੇਸ ਅਖਵਾਉਂਦਾ ਸੀ 14ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਮੂਰੀਆਂ ਅਤੇ ਮਆਕਾਤੀਆਂ ਦੀਆਂ ਹੱਦਾਂ ਤੀਕ ਲੈ ਲਿਆ ਅਤੇ ਉਨ੍ਹਾਂ ਦਾ ਨਾਉਂ ਅਰਥਾਤ ਬਾਸ਼ਾਨ ਦਾ ਨਾਉਂ ਆਪਣੇ ਨਾਉਂ ਉੱਤੇ ਹੱਵੋਥ-ਯਾਈਰ ਰੱਖਿਆ ਜਿਹੜਾ ਅੱਜ ਦੇ ਦਿਨ ਤੀਕ ਹੈ 15ਅਤੇ ਮਕੀਰ ਨੂੰ ਮੈਂ ਗਿਲਆਦ ਦੇ ਦਿੱਤਾ 16ਅਤੇ ਰਊਬੇਨੀਆਂ ਅਰ ਗਾਦੀਆਂ ਨੂੰ ਮੈਂ ਗਿਲਆਦ ਵਿੱਚੋਂ ਅਰਨੋਨ ਦੇ ਨਾਲੇ ਤੀਕ ਅਰਥਾਤ ਨਾਲੇ ਦੇ ਵਿਚਾਲੇ ਅਰ ਬੰਨੇ ਤੀਕ ਅਤੇ ਯਾਬੋਕ ਦੇ ਨਾਲੇ ਤੀਕ ਜਿਹੜਾ ਅੰਮੋਨੀਆਂ ਦੀ ਹੱਦ ਹੈ ਦਿੱਤਾ 17ਨਾਲੇ ਅਰਾਬਾਹ ਅਰ ਯਰਦਨ ਅਰ ਉਸ ਦਾ ਬੰਨਾ ਕਿੰਨਰਥ ਤੋਂ ਅਰਾਬਾਹ ਸਮੁੰਦਰ ਤੀਕ ਜਿਹੜਾ ਖਾਰਾ ਸਮੁੰਦਰ ਹੈ ਅਤੇ ਜਿਹੜਾ ਪਿਸਗਾਹ ਦੀ ਢਾਲ ਹੇਠ ਪੂਰਬ ਵੱਲ ਹੈ।।
18ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਏਹ ਧਰਤੀ ਤੁਹਾਡੀ ਮਿਲਖ ਕਰਕੇ ਦੇ ਦਿੱਤੀ। ਸ਼ਸਤ੍ਰਧਾਰੀ ਹੋ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਅੱਗੇ ਸਾਰੇ ਸੂਰ ਬੀਰ ਪਾਰ ਲੰਘੇ 19ਕੇਵਲ ਤੁਹਾਡੀਆਂ ਤੀਵੀਆਂ, ਨਿਆਣੇ ਅਰ ਤੁਹਾਡੇ ਵੱਗ- ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਡੇ ਵੱਡੇ ਵੱਗ ਹਨ- ਤੁਹਾਡੇ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਮੈਂ ਤੁਹਾਨੂੰ ਦਿੱਤੇ 20ਜਦ ਤੀਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ ਜਿਵੇਂ ਤੁਹਾਨੂੰ ਦਿੱਤਾ ਗਿਆ ਹੈ ਅਤੇ ਓਹ ਵੀ ਉਸ ਧਰਤੀ ਉੱਤੇ ਕਬਜ਼ਾ ਨਾ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਦੇ ਪਾਰ ਦਿੰਦਾ ਹੈ ਫੇਰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਮਿਲਖ ਉੱਤੇ ਜਿਹੜੀ ਮੈਂ ਤੁਹਾਨੂੰ ਦਿੱਤੀ ਮੁੜੇ 21ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਕਿ ਤੇਰੀਆਂ ਅੱਖਾਂ ਨੇ ਸਭ ਕੁੱਝ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਏਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਵੇਖਿਆ ਐਉਂ ਯਹੋਵਾਹ ਸਾਰੀਆਂ ਪਾਤਸ਼ਾਹੀਆਂ ਨਾਲ ਕਰੇਗਾ ਜਦ ਤੂੰ ਉੱਪਰ ਪਾਰ ਲੰਘੇਂ 22ਤੁਸੀਂ ਓਹਨਾਂ ਕੋਲੋਂ ਨਾ ਡਰੋ ਕਿਉਂ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾਹੈ।।
23ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਪਾ ਕੇ ਬੇਨਤੀ ਕੀਤੀ 24ਕਿ ਹੇ ਪ੍ਰਭੁ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਰ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵ ਹੈ ਜਿਹੜਾ ਤੇਰੇ ਜੇਹੇ ਕਾਰਜ ਅਤੇ ਤੇਰੇ ਜੇਹੇ ਸ਼ਕਤੀ ਵਾਲੇ ਕੰਮ ਕਰ ਸਕੇ? 25ਮੈਨੂੰ ਪਾਰ ਲੰਘਣ ਦੇਹ ਕਿ ਮੈਂ ਚੰਗੀ ਧਰਤੀ ਨੂੰ ਜਿਹੜਾ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ ਨੂੰ ਅਰ ਲਬਾਨੋਨ ਨੂੰ ਵੇਖਾਂ 26ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, ਬੱਸ ਕਰ! ਫੇਰ ਮੇਰੇ ਨਾਲ ਏਹ ਗੱਲ ਕਦੀ ਨਾ ਛੇੜੀਂ! 27ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਲਹਿੰਦੇ ਵੱਲ, ਉੱਤਰ ਵੱਲ, ਦੱਖਣ ਵੱਲ ਅਰ ਚੜ੍ਹਦੇ ਵੱਲ ਚੁੱਕ ਅਤੇ ਆਪਣੀ ਅੱਖੀਂ ਵੇਖ ਕਿਉਂ ਜੋ ਤੂੰ ਏਸ ਯਰਦਨ ਦੇ ਪਾਰ ਨਾ ਲੰਘੇਂਗਾ 28ਪਰ ਯਹੋਸ਼ੁਆ ਨੂੰ ਹੁਕਮ ਦੇਹ ਅਤੇ ਉਹ ਨੂੰ ਤਕੜਾ ਕਰ ਅਤੇ ਬਲ ਦੇਹ ਕਿਉਂ ਜੋ ਉਹ ਏਸ ਪਰਜਾ ਦੇ ਅੱਗੇ ਪਾਰ ਲੰਘੇਂਗਾ ਅਤੇ ਉਹ ਉਨ੍ਹਾਂ ਨੂੰ ਉਹ ਧਰਤੀ ਜਿਹੜੀ ਤੂੰ ਵੇਖੇਂਗਾ ਮਿਲਖ ਕਰਕੇ ਦੁਆਵੇਗਾ 29ਤਾਂ ਅਸੀਂ ਬੈਤ-ਪਓਰ ਅੱਗੇ ਦੂਣ ਵਿੱਚ ਵੱਸੇ।।

Highlight

Share

Copy

None

Want to have your highlights saved across all your devices? Sign up or sign in