ਰਸੂਲਾਂ ਦੇ ਕਰਤੱਬ 5
5
ਹਨਾਨਿਯਾ ਅਤੇ ਸਫ਼ੀਰਾ ਦਾ ਛਲ ਅਤੇ ਸਜ਼ਾ
1ਤਾਂ ਹਨਾਨਿਯਾ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀਂ ਸਫ਼ੀਰਾ ਨਾਲ ਰਲ ਕੇ ਮਿਲਖ ਵੇਚੀ 2ਅਤੇ ਉਹ ਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹ ਦੀ ਤੀਵੀਂ ਵੀ ਜਾਣਦੀ ਸੀ ਅਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ 3ਤਦ ਪਤਰਸ ਨੇ ਆਖਿਆ, ਹਨਾਨਿਯਾ ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤ੍ਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ? 4ਜਦ ਤੀਕੁਰ ਉਹ ਰਿਹਾ, ਕੀ ਤੇਰਾ ਆਪਣਾ ਨਾ ਰਿਹਾ? ਅਰ ਜਾਂ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀ? ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈਂ 5ਹਨਾਨਿਯਾ ਏਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਸੁਣਿਆ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ 6ਅਤੇ ਜੁਆਨਾਂ ਨੇ ਉੱਠ ਕੇ ਉਹ ਨੂੰ ਕਫ਼ਨਾਇਆ ਅਰ ਬਾਹਰ ਲੈ ਜਾ ਕੇ ਦੱਬ ਦਿੱਤਾ।।
7ਤਾਂ ਤਿੰਨਾਂ ਘੰਟਿਆਂ ਦੇ ਪਿੱਛੋਂ ਉਹ ਦੀ ਤੀਵੀਂ ਇਹ ਵਿਥਿਆ ਨਾ ਜਾਣ ਕੇ ਹੀ ਅੰਦਰ ਆਈ 8ਤਦ ਪਤਰਸ ਨੇ ਉਹ ਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸਾਂ ਉਹ ਖੇਤ ਐੱਨੇ ਹੀ ਨੂੰ ਵੇਚਿਆ? ਉਹ ਬੋਲੀ, ਆਹੋ ਐੱਨੇ ਹੀ ਨੂੰ 9ਤਦ ਪਤਰਸ ਨੇ ਉਹ ਨੂੰ ਕਿਹਾ ਕਿ ਕਿਉਂ ਤੁਸਾਂ ਪ੍ਰਭੁ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ? ਵੇਖ ਤੇਰੇ ਭਰਤ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਓਹ ਤੈਨੂੰ ਬਾਹਰ ਲੈ ਜਾਣਗੇ! 10ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ । ਤਦ ਉਨ੍ਹਾਂ ਜੁਆਨਾਂ ਨੇ ਅੰਦਰ ਜਾ ਕੇ ਉਹ ਨੂੰ ਮੋਈ ਵੇਖਿਆ ਅਤੇ ਬਾਹਰ ਲੈ ਜਾ ਕੇ ਉਹ ਦੇ ਭਰਤਾ ਦੇ ਕੋਲ ਦੱਬ ਦਿੱਤਾ 11ਤਾਂ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਏਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ।। 12ਰਸੂਲਾਂ ਦੇ ਹੱਥੋਂ ਬਹੁਤ ਸਾਰੀਆਂ ਨਿਸ਼ਾਨ ਅਰ ਅਚੰਭੇ ਲੋਕਾਂ ਵਿੱਚ ਪਰਗਟ ਹੋਏ ਅਤੇ ਓਹ ਸੱਭੋ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਸਨ 13ਹੋਰਨਾਂ ਵਿੱਚੋਂ ਕਿਸੇ ਦਾ ਹਿਆਓ ਨਾ ਪਿਆ ਜੋ ਉਨ੍ਹਾਂ ਦੀ ਸੰਗਤ ਕਰੇ ਪਰ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ 14ਅਤੇ ਹੋਰ ਨਿਹਚਾਵਾਨ ਭੀ ਨਾਲੇ ਮਨੁੱਖ ਨਾਲੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੁ ਨਾਲ ਮਿਲਦੀਆਂ ਜਾਂਦੀਆਂ ਸਨ 15ਐਥੋਂ ਤੋੜੀ ਜੋ ਲੋਕਾਂ ਨੇ ਰੋਗੀਆਂ ਨੂੰ ਵੀ ਬਾਹਰ ਚੌਂਕਾ ਵਿੱਚ ਲਿਆਂਦਾ ਅਤੇ ਉਨ੍ਹਾਂ ਨੂੰ ਖਟੋਲਿਆਂ ਅਤੇ ਮੰਜੀਆਂ ਉੱਤੇ ਪਾਇਆਂ ਇਸ ਲਈ ਕਿ ਜਦ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ 16ਅਤੇ ਯਰੂਸ਼ਲਮ ਦੇ ਆਲੇ ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਭਰਿਸ਼ਟ ਆਤਮਿਆਂ ਦੇ ਦੁਖਾਏ ਹੋਏ ਸਨ ਲਿਆ ਕੇ ਇਕੱਠੇ ਹੋਏ ਅਤੇ ਓਹ ਸਭ ਚੰਗੇ ਕੀਤੇ ਗਏ।।
17ਪਰ ਸਰਦਾਰ ਜਾਜਕ ਅਤੇ ਉਹ ਦੇ ਨਾਲ ਦੇ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਓਹ ਖਾਰ ਨਾਲ ਭਰ ਗਏ 18ਅਤੇ ਰਸੂਲਾਂ ਉੱਤੇ ਹੱਥ ਪਾ ਕੇ ਓਹਨਾਂ ਨੂੰ ਆਮ ਹਵਾਲਾਤ ਵਿੱਚ ਪਾ ਦਿੱਤਾ 19ਪਰ ਰਾਤ ਨੂੰ ਪ੍ਰਭੁ ਦੇ ਇੱਕ ਦੂਤ ਨੇ ਉਸ ਬੰਦੀਖ਼ਾਨੇ ਦੇ ਬੂਹੇ ਖੋਲ੍ਹੇ ਅਤੇ ਓਹਨਾਂ ਨੂੰ ਬਾਹਰ ਕੱਢ ਕੇ ਆਖਿਆ 20ਜਾਓ ਹੈਕਲ ਵਿੱਚ ਖੜੋ ਕੇ ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ 21ਸੋ ਇਹ ਸੁਣ ਕੇ ਓਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਾਂ ਸਰਦਾਰ ਜਾਜਕ ਅਰ ਉਹ ਦੇ ਨਾਲ ਦੇ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚ ਕਹਾ ਭੇਜਿਆ ਭਈ ਓਹਨਾਂ ਨੂੰ ਲੈ ਆਉਣ 22ਪਰ ਜਾਂ ਸਿਪਾਹੀ ਆਏ ਤਾਏ ਓਹਨਾਂ ਨੂੰ ਬੰਦੀਖ਼ਾਨੇ ਵਿੱਚ ਨਾ ਡਿੱਠਾ ਸੋ ਓਹ ਮੁੜ ਆਏ 23ਅਤੇ ਖ਼ਬਰ ਦਿੱਤੀ ਭਈ ਅਸਾਂ ਤਾਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ ਪਰ ਜਾਂ ਖੋਲ੍ਹਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ 24ਜਾਂ ਹੈਕਲ ਦੇ ਸਰਦਾਰ ਅਤੇ ਪਰਧਾਨ ਜਾਜਕਾਂ ਨੇ ਏਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਭਈ ਕੀ ਜਾਣੀਏ ਇਹ ਗੱਲ ਕਿੱਥੋਂ ਤੋੜੀ ਵਧੇ? 25ਤਦ ਕਿਨੇ ਆਣ ਕੇ ਉਨ੍ਹਾਂ ਨੂੰ ਖਬਰ ਦਿੱਤੀ ਕਿ ਵੇਖੋ ਜਿਨ੍ਹਾਂ ਮਨੁੱਖਾਂ ਨੂੰ ਤੁਸਾਂ ਬੰਦੀਖ਼ਾਨੇ ਵਿੱਚ ਪਾ ਦਿੱਤਾ ਸੀ ਓਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਕਰਦੇ ਹਨ! 26ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ ਓਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ ਭਈ ਓਹ ਕਿਤੇ ਸਾਨੂੰ ਪਥਰਾਹ ਨਾ ਕਰਨ 27ਅਤੇ ਓਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਜਾਜਕ ਨੇ ਓਹਨਾਂ ਨੂੰ ਪੁੱਛਿਆ 28ਭਈ ਅਸੀਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ 29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ 30ਸਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਵਾਲਿਆ ਜਿਹ ਨੂੰ ਤੁਸਾਂ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ 31ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਹਾਕਮ ਅਤੇ ਮਕੁਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ 32ਅਸੀਂ ਏਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤ੍ਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ।।
33ਇਹ ਸੁਣ ਕੇ ਓਹ ਜਲ ਗਏ ਅਤੇ ਓਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ 34ਪਰ ਗਮਲੀਏਲ ਨਾਮੇ ਇੱਕ ਫ਼ਰੀਸੀ ਨੇ ਜੋ ਸ਼ਰਾ ਦਾ ਪੜ੍ਹਾਉਣ ਵਾਲਾ ਸੀ ਅਤੇ ਸਭਨਾਂ ਲੋਕਾਂ ਵਿੱਚ ਪਤਵੰਤਾ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਭਈ ਇਨ੍ਹਾਂ ਮਨੁੱਖਾਂ ਨੂੰ ਰਤੀਕੁ ਬਾਹਰ ਕਰ ਦਿਓ 35ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ 36ਕਿਉਂ ਜੋ ਇਨ੍ਹਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰਕੁ ਸੌ ਆਦਮੀ ਉਹ ਦੇ ਨਾਲ ਰਲ ਗਏ, ਸੋ ਉਹ ਮਾਰਿਆ ਗਿਆ ਅਰ ਸਭ ਜੋ ਉਹ ਨੂੰ ਮੰਨਦੇ ਸਨ ਖਿੰਡ ਖਿੰਡਾ ਗਏ ਅਤੇ ਬੇ ਠਿਕਾਣੇ ਹੋ ਗਏ 37ਉਹ ਦੇ ਪਿੱਛੋ ਮਰਦੁਮਸ਼ੁਮਾਰੀ ਦੇ ਦਿਨੀਂ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਰ ਜਿੰਨੇ ਉਹ ਨੂੰ ਮੰਨਦੇ ਸਨ ਸਭ ਛਿੰਨ ਭਿੰਨ ਹੋ ਗਏ 38ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ 39ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ 40ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ 41ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਹ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ 42ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਤੇ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!।।
Currently Selected:
ਰਸੂਲਾਂ ਦੇ ਕਰਤੱਬ 5: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.