YouVersion Logo
Search Icon

੧ ਕੁਰਿੰਥੀਆਂ ਨੂੰ 16

16
ਚੰਦਾ
1ਹੁਣ ਉਸ ਚੰਦੇ ਦੇ ਬਾਰੇ ਵਿੱਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ 2ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਆਪਣੇ ਕੋਲ ਰੱਖ ਛੱਡੇ ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ 3ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਘੱਲਾਂਗਾ ਭਈ ਤੁਹਾਡਾ ਦਾਨ ਯਰੂਸ਼ਲਮ ਤਾਈ ਪੁਚਾਉਣ 4ਜੇ ਮੇਰਾ ਵੀ ਜਾਣਾ ਉਚਿਤ ਹੋਵੇ ਤਾਂ ਓਹ ਮੇਰੇ ਨਾਲ ਜਾਣਗੇ 5ਅਰ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਥਾਣੀ ਲੰਘਣਾ ਹੈ 6ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਟਿਕ ਪਵਾਂ ਸਗੋਂ ਸਿਆਲ ਭੀ ਕੱਟਾਂ ਭਈ ਤੁਸੀਂ ਮੈਨੂੰ ਅਗਾਹਾਂ ਪੁਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ 7ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਐਤਕੀ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੁ ਦੀ ਆਗਿਆ ਹੋਵੇ ਤਾਂ ਕੁੱਝ ਚਿਰ ਤੁਹਾਡੇ ਕੋਲ ਰਹਾਂ 8ਪਰ ਪੰਤੇਕੁਸਤ ਤੋੜੀ ਮੈਂ ਅਫਸੁਸ ਵਿੱਚ ਰਹਾਂਗਾ 9ਕਿਉਂ ਜੋ ਮੇਰਾ ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਮੇਰੇ ਲਈ ਖੁੱਲ੍ਹਿਆ ਹੈ ਅਤੇ ਵਿਰੋਧੀ ਬਹੁਤ ਹਨ।।
10ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਚਿੰਤ ਰਹੇ ਕਿਉਂ ਜੋ ਉਹ ਪ੍ਰਭੁ ਦਾ ਕੰਮ ਕਰਦਾ ਹੈ ਜਿਵੇਂ ਮੈਂ ਵੀ ਕਰਦਾ ਹਾਂ 11ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁੱਖ ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਭਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ 12ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਨਾਲ ਐਤਕੀ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਾਂ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।।
13ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ 14ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।।
15ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਭਈ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕਰਨ ਨੂੰ ਲੱਕ ਬੰਨ੍ਹਿਆ) 16ਕਿ ਤੁਸੀਂ ਏਹੋ ਜਿਹਿਆਂ ਦੇ ਵੀ ਅਧੀਨ ਬਣੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਾਇਤੀ ਹੈ ਅਤੇ ਮਿਹਨਤੀ ਹੈ 17ਅਤੇ ਮੈਂ ਸਤਫ਼ਨਾਸ ਅਤੇ ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ 18ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਏਹੋ ਜੇਹਿਆਂ ਨੂੰ ਮੰਨੋ।।
19ਅਸਿਯਾ ਦੀਆਂ ਕਲੀਸਿਯਾਂ ਤੁਹਾਡੀ ਸੁੱਖ ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੁ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ 20ਸਾਰੇ ਭਰਾ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਪਵਿੱਤ੍ਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ ਸਾਂਦ ਪੁੱਛੋ 21ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ 22ਜੇ ਕੋਈ ਪ੍ਰਭੁ ਨਾਲ ਪ੍ਰੀਤ ਨਹੀਂ ਰੱਖਦਾ ਹੈ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੁ, ਆ 23ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ 24ਮਸੀਹ ਯਿਸੂ ਵਿੱਚ ਤੁਸਾਂ ਸਭਨਾਂ ਨੂੰ ਮੇਰਾ ਪ੍ਰੇਮ ।। ਆਮੀਨ ।।

Highlight

Copy

Compare

Share

None

Want to have your highlights saved across all your devices? Sign up or sign in