1
ਪਰਕਾਸ਼ ਦੀ ਪੋਥੀ 6:8
ਪਵਿੱਤਰ ਬਾਈਬਲ O.V. Bible (BSI)
ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕੁੱਲਾ ਘੋੜਾ ਹੈ ਅਤੇ ਜਿਹੜਾ ਓਸ ਉੱਤੇ ਸਵਾਰ ਹੈ ਉਹ ਦਾ ਨਾਉਂ ਮੌਤ ਹੈ ਅਤੇ ਪਤਾਲ ਉਹ ਦੇ ਮਗਰ ਮਗਰ ਚੱਲਿਆ ਆਉਂਦਾ ਹੈ ਅਤੇ ਓਹਨਾਂ ਨੂੰ ਧਰਤੀ ਦੀ ਚੁਥਾਈ ਉੱਤੇ ਇਖ਼ਤਿਆਰ ਦਿੱਤਾ ਗਿਆ ਭਈ ਤਲਵਾਰ ਨਾਲ, ਕਾਲ ਨਾਲ, ਮਰੀ ਨਾਲ ਅਤੇ ਧਰਤੀ ਦਿਆਂ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ।।
Compare
Explore ਪਰਕਾਸ਼ ਦੀ ਪੋਥੀ 6:8
2
ਪਰਕਾਸ਼ ਦੀ ਪੋਥੀ 6:2
ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ । ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ ।।
Explore ਪਰਕਾਸ਼ ਦੀ ਪੋਥੀ 6:2
3
ਪਰਕਾਸ਼ ਦੀ ਪੋਥੀ 6:9
ਜਾਂ ਉਹ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਓਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਓਸ ਸਾਖੀ ਦੇ ਕਾਰਨ ਜੋ ਓਹਨਾਂ ਭਰੀ ਸੀ ਵੱਢੇ ਗਏ ਸਨ
Explore ਪਰਕਾਸ਼ ਦੀ ਪੋਥੀ 6:9
4
ਪਰਕਾਸ਼ ਦੀ ਪੋਥੀ 6:10-11
ਅਤੇ ਓਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸਤ ਹੈਂ ਕਦੋਂ ਤੋੜੀ ਤੂੰ ਨਿਆਉਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈਂ? ਅਤੇ ਓਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਓਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ ਅਰਾਮ ਕਰੋ ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਙੁ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ!।।
Explore ਪਰਕਾਸ਼ ਦੀ ਪੋਥੀ 6:10-11
5
ਪਰਕਾਸ਼ ਦੀ ਪੋਥੀ 6:4
ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।।
Explore ਪਰਕਾਸ਼ ਦੀ ਪੋਥੀ 6:4
6
ਪਰਕਾਸ਼ ਦੀ ਪੋਥੀ 6:17
ਕਿਉਂ ਜੋ ਓਹਨਾਂ ਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ! ਹੁਣ ਕੌਣ ਖਲੋ ਸੱਕਦਾ ਹੈ?।।
Explore ਪਰਕਾਸ਼ ਦੀ ਪੋਥੀ 6:17
7
ਪਰਕਾਸ਼ ਦੀ ਪੋਥੀ 6:12-13
ਜਾਂ ਉਹ ਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਅਤੇ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਸ ਪਰਕਾਰ ਹੰਜ਼ੀਰ ਦੇ ਬੂਟੇ ਤੋਂ ਜਾਂ ਵੱਡੀ ਅਨ੍ਹੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹ ਦੇ ਕੱਚੇ ਫਲ ਝੜ ਜਾਂਦੇ ਹਨ
Explore ਪਰਕਾਸ਼ ਦੀ ਪੋਥੀ 6:12-13
8
ਪਰਕਾਸ਼ ਦੀ ਪੋਥੀ 6:5-6
ਜਾਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ ਭਈ ਆ ਜਾਹ ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਮੁਸ਼ਕੀ ਘੋੜ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ ਅਤੇ ਮੈ ਓਹਨਾਂ ਚੌਹਾਂ ਜੰਤੂਆਂ ਦੇ ਵਿੱਚ ਇੱਕ ਅਵਾਜ਼ ਜਿਹੀ ਇਹ ਆਖਦੇ ਸੁਣੀ ਭਈ ਕਣਕ ਅਠੰਨੀ ਦੀ ਸੇਰ ਭਰ ਅਤੇ ਜੌ ਅਠੰਨੀ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ ਰਸ ਦਾ ਵਿਗਾੜ ਨਾ ਕਰੀਂ!।।
Explore ਪਰਕਾਸ਼ ਦੀ ਪੋਥੀ 6:5-6
9
ਪਰਕਾਸ਼ ਦੀ ਪੋਥੀ 6:14-15
ਅਤੇ ਅਕਾਸ਼ ਵਲ੍ਹੇਟਵੀਂ ਪੋਥੀ ਵਾਂਙੁ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਠਿਕਾਣਿਓਂ ਹਿੱਲ ਗਿਆ ਅਤੇ ਧਰਤੇ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫਾਂ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ
Explore ਪਰਕਾਸ਼ ਦੀ ਪੋਥੀ 6:14-15
Home
Bible
Plans
Videos