1
ਪਰਕਾਸ਼ ਦੀ ਪੋਥੀ 5:9
ਪਵਿੱਤਰ ਬਾਈਬਲ O.V. Bible (BSI)
ਅਤੇ ਓਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ, ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ
Compare
Explore ਪਰਕਾਸ਼ ਦੀ ਪੋਥੀ 5:9
2
ਪਰਕਾਸ਼ ਦੀ ਪੋਥੀ 5:12
ਅਤੇ ਓਹ ਵੱਡੀ ਅਵਾਜ਼ ਨਾਲ ਇਹ ਆਖਦੇ ਸਨ, - ਲੇਲਾ ਜਿਹੜਾ ਕੋਹਿਆ ਗਿਆ ਸੀ ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਜੋਗ ਹੈ!
Explore ਪਰਕਾਸ਼ ਦੀ ਪੋਥੀ 5:12
3
ਪਰਕਾਸ਼ ਦੀ ਪੋਥੀ 5:10
ਅਤੇ ਓਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।।
Explore ਪਰਕਾਸ਼ ਦੀ ਪੋਥੀ 5:10
4
ਪਰਕਾਸ਼ ਦੀ ਪੋਥੀ 5:13
ਹਰੇਕ ਸਰਿਸ਼ਟ ਨੂੰ ਜੋ ਸੁਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਓਹਨਾਂ ਦੇ ਵਿੱਚ ਹਨ ਮੈਂ ਇਹ ਆਖਦੇ ਸੁਣਿਆ, - ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ, ਪ੍ਰਾਕਰਮ ਜੁੱਗੋ ਜੁੱਗ ਹੋਵੇ !
Explore ਪਰਕਾਸ਼ ਦੀ ਪੋਥੀ 5:13
5
ਪਰਕਾਸ਼ ਦੀ ਪੋਥੀ 5:5
ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ "ਦਾਊਦ ਦੀ ਜੜ੍ਹ" ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ
Explore ਪਰਕਾਸ਼ ਦੀ ਪੋਥੀ 5:5
Home
Bible
Plans
Videos