ਮੱਤੀ 11
11
ਯਿਸੂ ਮਸੀਹ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇ ਚੁੱਕਾ ਤਾਂ ਉਹ ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚਲਾ ਗਿਆ।
2ਜਦੋਂ ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਿਆ ਤਾਂ ਆਪਣੇ#11:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੋ” ਲਿਖਿਆ ਹੈ। ਚੇਲਿਆਂ ਨੂੰ ਉਸ ਤੋਂ ਇਹ ਪੁੱਛਣ ਲਈ ਭੇਜਿਆ, 3“ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?” 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ; 5ਅੰਨ੍ਹੇ ਵੇਖਦੇ ਹਨ ਅਤੇ ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ। 6ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
7ਜਦੋਂ ਯੂਹੰਨਾ ਦੇ ਚੇਲੇ ਜਾ ਰਹੇ ਸਨ ਤਾਂ ਯਿਸੂ ਭੀੜ ਨੂੰ ਯੂਹੰਨਾ ਦੇ ਬਾਰੇ ਕਹਿਣ ਲੱਗਾ,“ਤੁਸੀਂ ਉਜਾੜ ਵਿੱਚ ਕੀ ਵੇਖਣ ਲਈ ਨਿੱਕਲੇ ਸੀ? ਕੀ ਹਵਾ ਨਾਲ ਹਿੱਲਦੇ ਹੋਏ ਕਾਨੇ ਨੂੰ? 8ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਮੁਲਾਇਮ ਵਸਤਰ ਪਹਿਨੇ ਇੱਕ ਮਨੁੱਖ ਨੂੰ? ਵੇਖੋ, ਜਿਹੜੇ ਮੁਲਾਇਮ ਵਸਤਰ ਪਹਿਨਦੇ ਹਨ, ਉਹ ਰਾਜਮਹਿਲਾਂ ਵਿੱਚ ਰਹਿੰਦੇ ਹਨ। 9ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਸਗੋਂ ਨਬੀ ਤੋਂ ਵੀ ਵੱਡੇ ਨੂੰ। 10ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ,
ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ
ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ। #
ਮਲਾਕੀ 3:1
11 “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ, ਉਨ੍ਹਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੋਇਆ। ਪਰ ਜਿਹੜਾ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ, ਉਹ ਉਸ ਤੋਂ ਵੱਡਾ ਹੈ। 12ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਦੇ ਰਾਜ ਵਿੱਚ ਬੜੇ ਜ਼ੋਰ ਨਾਲ ਪ੍ਰਵੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ੋਰਾਵਰ ਇਸ ਨੂੰ ਖੋਹ ਲੈਂਦੇ ਹਨ। 13ਕਿਉਂਕਿ ਸਾਰੇ ਨਬੀਆਂ ਅਤੇ ਬਿਵਸਥਾ ਨੇ ਯੂਹੰਨਾ ਤੱਕ ਭਵਿੱਖਬਾਣੀ ਕੀਤੀ; 14ਅਤੇ ਜੇ ਤੁਸੀਂ ਚਾਹੋ ਤਾਂ ਮੰਨੋ ਕਿ ਆਉਣ ਵਾਲਾ ਏਲੀਯਾਹ ਇਹੋ ਹੈ। 15ਜਿਸ ਦੇ#11:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸੁਣਨ ਦੇ” ਲਿਖਿਆ ਹੈ।ਕੰਨ ਹੋਣ,ਉਹ ਸੁਣ ਲਵੇ।
16 “ਪਰ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ? ਇਹ ਬਜ਼ਾਰਾਂ ਵਿੱਚ ਬੈਠੇ ਉਨ੍ਹਾਂ # 11:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਛੋਟੇ” ਲਿਖਿਆ ਹੈ। ਬੱਚਿਆਂ ਵਰਗੇ ਹਨ ਜਿਹੜੇ ਦੂਜਿਆਂ # 11:16 ਕੁਝ ਹਸਤਲੇਖਾਂ ਵਿੱਚ “ਦੂਜਿਆਂ” ਦੇ ਸਥਾਨ 'ਤੇ “ਸਾਥੀਆਂ” ਲਿਖਿਆ ਹੈ। ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ,
17 ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ;
ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਪਿੱਟੇ।
18 “ਕਿਉਂਕਿ ਯੂਹੰਨਾ ਨਾ ਖਾਂਦਾ ਅਤੇ ਨਾ ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਉਸ ਵਿੱਚ ਦੁਸ਼ਟ ਆਤਮਾ ਹੈ’। 19ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’। ਸੋ ਬੁੱਧ ਆਪਣੇ ਕੰਮਾਂ#11:19 ਕੁਝ ਹਸਤਲੇਖਾਂ ਵਿੱਚ “ਆਪਣੇ ਕੰਮਾਂ” ਦੇ ਸਥਾਨ 'ਤੇ “ਆਪਣੀ ਸੰਤਾਨ” ਲਿਖਿਆ ਹੈ।ਤੋਂ ਸੱਚੀ ਠਹਿਰੀ।”
ਅਵਿਸ਼ਵਾਸ ਉੱਤੇ ਹਾਏ
20ਤਦ ਉਹ ਉਨ੍ਹਾਂ ਨਗਰਾਂ ਨੂੰ ਉਲਾਂਭਾ ਦੇਣ ਲੱਗਾ ਜਿਨ੍ਹਾਂ ਵਿੱਚ ਉਸ ਨੇ ਜ਼ਿਆਦਾ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ; 21“ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ। 22ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ। 23ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ। ਕਿਉਂਕਿ ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ, ਜੇ ਉਹ ਸਦੂਮ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। 24ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸਦੂਮ ਦਾ ਹਾਲ ਤੇਰੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।”
ਭਾਰ ਹੇਠ ਦੱਬੇ ਹੋਇਆਂ ਲਈ ਅਰਾਮ
25ਫਿਰ ਯਿਸੂ ਨੇ ਕਿਹਾ,“ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਹ ਗੱਲਾਂ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖੀਆਂ ਪਰ ਇਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ; 26ਹਾਂ ਪਿਤਾ, ਕਿਉਂਕਿ ਤੈਨੂੰ ਇਹੋ ਚੰਗਾ ਲੱਗਾ।
27 “ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ ਅਤੇ ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਕੇਵਲ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪਰਗਟ ਕਰਨਾ ਚਾਹੇ। 28ਹੇ ਸਾਰੇ ਥੱਕੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਨਿਮਰ ਅਤੇ ਮਨ ਦਾ ਹਲੀਮ ਹਾਂ ਅਤੇ ਤੁਸੀਂ ਆਪਣੇ ਮਨਾਂ ਵਿੱਚ ਅਰਾਮ ਪਾਓਗੇ; 30ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”
PUNJABI STANDARD BIBLE©
Copyright © 2023 by Global Bible Initiative