ਮਾਰਕਸ 8

8
ਯਿਸ਼ੂ ਦਾ ਚਾਰ ਹਜ਼ਾਰ ਨੂੰ ਭੋਜਨ ਖੁਆਉਣਾ
1ਉਹਨਾਂ ਦਿਨਾਂ ਵਿੱਚ ਇੱਕ ਹੋਰ ਵੱਡੀ ਭੀੜ ਇਕੱਠੀ ਹੋਈ। ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਕਿਹਾ, 2“ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਹੁਣ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। 3ਜੇ ਮੈਂ ਉਹਨਾਂ ਨੂੰ ਭੁੱਖੇ ਘਰ ਭੇਜਦਾ ਹਾਂ, ਤਾਂ ਉਹ ਰਸਤੇ ਵਿੱਚ ਡਿੱਗ ਪੈਣਗੇ, ਕਿਉਂਕਿ ਉਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹਨ।”
4ਯਿਸ਼ੂ ਦੇ ਚੇਲਿਆਂ ਨੇ ਉੱਤਰ ਦਿੱਤਾ, “ਪਰ ਇਸ ਉਜਾੜ ਵਿੱਚ ਇੰਨੀ ਭੀੜ ਦੇ ਖਾਣ ਲਈ ਕੋਈ ਕਿੱਥੋਂ ਭੋਜਨ ਲਿਆ ਸਕਦਾ ਹੈ ਕਿ ਸੱਭ ਨੂੰ ਰਜਾ ਸਕੇ?”
5“ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆ ਹਨ?” ਯਿਸ਼ੂ ਨੇ ਉਹਨਾਂ ਨੂੰ ਪੁੱਛਿਆ।
“ਸੱਤ,” ਉਹਨਾਂ ਨੇ ਜਵਾਬ ਦਿੱਤਾ।
6ਉਸਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਤਦ ਉਸਨੇ ਸੱਤ ਰੋਟੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ। ਫਿਰ ਉਸਨੇ ਆਪਣੇ ਚੇਲਿਆਂ ਨੂੰ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਸਾਰਿਆਂ ਵਿੱਚ ਵੰਡ ਦਿੱਤੀ। 7ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਉਸਨੇ ਉਹਨਾਂ ਲਈ ਵੀ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਵੰਡਣ ਲਈ ਕਿਹਾ। 8ਲੋਕਾਂ ਨੇ ਭੋਜਨ ਕੀਤਾ ਅਤੇ ਰੱਜ ਗਏ। ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ। 9ਲਗਭਗ ਚਾਰ ਹਜ਼ਾਰ ਲੋਕ ਮੌਜੂਦ ਸਨ। ਜਦੋਂ ਉਸਨੇ ਉਹਨਾਂ ਨੂੰ ਵਿਦਾ ਕੀਤਾ 10ਤਾਂ ਉਹ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦਾਲਮਨੂਥਾ ਦੇ ਇਲਾਕੇ ਵਿੱਚ ਗਿਆ।
11ਕੁੱਝ ਫ਼ਰੀਸੀ ਆਏ ਅਤੇ ਯਿਸ਼ੂ ਨੂੰ ਪੁੱਛਣ ਲੱਗੇ। ਉਸਨੂੰ ਪਰਖਣ ਲਈ, ਉਹਨਾਂ ਨੇ ਸਵਰਗ ਤੋਂ ਚਿੰਨ੍ਹ ਮੰਗਿਆ। 12ਉਸ ਨੇ ਬੜੇ ਉਦਾਸ ਹੋ ਕੇ ਕਿਹਾ, “ਇਹ ਪੀੜ੍ਹੀ ਚਿੰਨ੍ਹ ਕਿਉਂ ਮੰਗਦੀ ਹੈ? ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” 13ਫਿਰ ਉਸਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਚਲੇ ਗਏ।
ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ
14ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ, ਉਹਨਾਂ ਦੇ ਕੋਲ ਕਿਸ਼ਤੀ ਵਿੱਚ ਸਿਰਫ ਇੱਕ ਰੋਟੀ ਸੀ। 15“ਸਾਵਧਾਨ ਰਹੋ,” ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ। “ਫ਼ਰੀਸੀਆਂ ਅਤੇ ਹੇਰੋਦੇਸ ਦੇ ਖਮੀਰ ਤੋਂ ਚੌਕਸ ਰਹੋ।”
16ਉਹਨਾਂ ਨੇ ਇਸ ਬਾਰੇ ਆਪਸ ਵਿੱਚ ਵਿਚਾਰ ਕੀਤਾ ਅਤੇ ਕਿਹਾ, “ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।”
17ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ: “ਤੁਸੀਂ ਰੋਟੀ ਨਾ ਹੋਣ ਦੀ ਗੱਲ ਕਿਉਂ ਕਰ ਰਹੇ ਹੋ? ਕੀ ਤੁਸੀਂ ਹੁਣ ਤੱਕ ਨਹੀਂ ਵੇਖ ਸਕਦੇ ਜਾਂ ਸਮਝ ਨਹੀਂ ਰਹੇ? ਕੀ ਤੁਹਾਡੇ ਦਿਲ ਕਠੋਰ ਹਨ? 18ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਦੇਖਦੇ ਅਤੇ ਕੰਨ ਹੁੰਦਿਆਂ ਨਹੀਂ ਸੁਣਦੇ? ਅਤੇ ਕੀ ਤੁਹਾਨੂੰ ਯਾਦ ਨਹੀਂ? 19ਜਦੋਂ ਮੈਂ ਪੰਜ ਰੋਟੀਆਂ ਨੂੰ ਪੰਜ ਹਜ਼ਾਰ ਲਈ ਤੋੜਿਆ, ਤੁਸੀਂ ਕਿੰਨੀਆਂ ਟੋਕਰੀਆਂ ਟੁਕੜਿਆਂ ਦੀਆ ਚੁੱਕੀਆਂ?
“ਬਾਰ੍ਹਾਂ,” ਉਹਨਾਂ ਨੇ ਜਵਾਬ ਦਿੱਤਾ।
20“ਅਤੇ ਜਦੋਂ ਮੈਂ ਸੱਤ ਰੋਟੀਆਂ ਨੂੰ ਚਾਰ ਹਜ਼ਾਰ ਦੇ ਲਈ ਤੋੜਿਆ, ਤੁਸੀਂ ਕਿੰਨ੍ਹੀਆਂ ਟੋਕਰੀਆਂ ਟੁਕੜਿਆਂ ਦੀ ਚੁੱਕੀਆਂ?”
ਉਹਨਾਂ ਨੇ ਉੱਤਰ ਦਿੱਤਾ, “ਸੱਤ।”
21ਉਸਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਨਹੀਂ ਸਮਝਦੇ?”
ਯਿਸ਼ੂ ਦਾ ਬੈਤਸੈਦਾ ਵਿੱਚ ਇੱਕ ਅੰਨ੍ਹੇ ਆਦਮੀ ਨੂੰ ਚੰਗਾ ਕਰਨਾ
22ਯਿਸ਼ੂ ਅਤੇ ਉਹਨਾਂ ਦੇ ਚੇਲੇ ਬੈਥਸੈਦਾ ਆਏ, ਅਤੇ ਕੁਝ ਲੋਕ ਇੱਕ ਅੰਨ੍ਹੇ ਆਦਮੀ ਨੂੰ ਲਿਆਏ ਅਤੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਛੂਹੇ। 23ਉਸਨੇ ਅੰਨ੍ਹੇ ਆਦਮੀ ਨੂੰ ਹੱਥ ਨਾਲ ਫੜ ਲਿਆ ਅਤੇ ਉਸਨੂੰ ਪਿੰਡ ਤੋਂ ਬਾਹਰ ਲੈ ਗਿਆ। ਜਦੋਂ ਉਸਨੇ ਆਦਮੀ ਦੀਆਂ ਅੱਖਾਂ ਤੇ ਥੁੱਕਿਆ ਅਤੇ ਉਸ ਉੱਪਰ ਆਪਣਾ ਹੱਥ ਰੱਖਿਆ ਤਾਂ ਯਿਸ਼ੂ ਨੇ ਪੁੱਛਿਆ, “ਕੀ ਤੁਸੀਂ ਕੁਝ ਵੇਖ ਰਹੇ ਹੋ?”
24ਉਸਨੇ ਉੱਪਰ ਵੇਖਿਆ ਅਤੇ ਕਿਹਾ, “ਮੈਂ ਲੋਕਾਂ ਨੂੰ ਵੇਖਦਾ ਹਾਂ; ਉਹ ਰੁੱਖਾਂ ਵਾਂਗ ਲੱਗਦੇ ਹਨ।”
25ਇੱਕ ਵਾਰ ਫਿਰ ਯਿਸ਼ੂ ਨੇ ਆਦਮੀ ਦੀਆਂ ਅੱਖਾਂ ਤੇ ਆਪਣੇ ਹੱਥ ਰੱਖੇ। ਤਦ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ, ਉਸਦੀ ਨਜ਼ਰ ਬਿਲਕੁਲ ਸਹੀ ਹੋ ਗਈ, ਅਤੇ ਉਹ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। 26ਯਿਸ਼ੂ ਨੇ ਉਸ ਨੂੰ ਇਹ ਕਿਹ ਕੇ ਭੇਜਿਆ, “ਹੁਣ ਇਸ ਪਿੰਡ ਵਿੱਚ ਨਾ ਵੜੀਂ ਤੇ ਆਪਣੇ ਘਰ ਚਲੇ ਜਾ।”
ਪਤਰਸ ਦਾ ਘੋਸ਼ਣਾ ਕਰਨਾ ਕਿ ਯਿਸ਼ੂ ਹੀ ਮਸੀਹ ਹਨ
27ਯਿਸ਼ੂ ਅਤੇ ਉਸ ਦੇ ਚੇਲੇ ਕਯਸਰਿਆ ਫ਼ਿਲਿੱਪੀ ਦੇ ਪਿੰਡਾਂ ਨੂੰ ਗਏ। ਰਸਤੇ ਵਿੱਚ ਉਸਨੇ ਉਹਨਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
28ਉਹਨਾਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਯੋਹਨ ਬਪਤਿਸਮਾ ਦੇਣ ਵਾਲਾ; ਦੂਸਰੇ ਕਹਿੰਦੇ ਹਨ ਏਲੀਯਾਹ; ਅਤੇ ਕਈ ਕਹਿੰਦੇ, ਇੱਕ ਨਬੀ ਹਨ।”
29“ਪਰ ਤੁਹਾਡੇ ਬਾਰੇ ਕੀ?” ਉਸਨੇ ਪੁੱਛਿਆ। “ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹਾ ਹੋ।”
30ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।
ਯਿਸ਼ੂ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ
31ਤਦ ਯਿਸ਼ੂ ਆਪਣੇ ਚੇਲਿਆਂ ਨੂੰ ਸਿਖਾਲਣ ਲੱਗਾ ਕਿ ਮਨੁੱਖ ਦੇ ਪੁੱਤਰ ਨੂੰ ਜ਼ਰੂਰੀ ਹੈ ਕਿ ਉਹ ਬਹੁਤ ਸਾਰੀਆਂ ਮੁਸੀਬਤਾਂ ਨੂੰ ਝੱਲੇ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਉਸਨੂੰ ਰੱਦ ਕੀਤਾ ਜਾਵੇ, ਅਤੇ ਉਸਨੂੰ ਮਾਰ ਦਿੱਤਾ ਜਾਵੇ ਅਤੇ ਤੀਸਰੇ ਦਿਨ ਫਿਰ ਜੀ ਉੱਠੇ। 32ਉਸਨੇ ਇਸ ਬਾਰੇ ਸਪੱਸ਼ਟ ਤੌਰ ਤੇ ਗੱਲ ਕੀਤੀ, ਅਤੇ ਇਸ ਤੇ ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੂੰ ਝਿੜਕਣ ਲੱਗਾ।
33ਪਰ ਜਦੋਂ ਯਿਸ਼ੂ ਮੁੜੇ ਅਤੇ ਆਪਣੇ ਚੇਲਿਆਂ ਵੱਲ ਵੇਖਿਆ ਤਾਂ ਉਹਨਾਂ ਨੇ ਪਤਰਸ ਨੂੰ ਝਿੜਕ ਕੇ ਕਿਹਾ। “ਮੇਰੇ ਤੋਂ ਪਿੱਛੇ ਹੋ ਜਾ ਸ਼ੈਤਾਨ! ਤੂੰ ਪਰਮੇਸ਼ਵਰ ਦੀਆਂ ਗੱਲਾਂ ਤੇ ਨਹੀਂ ਪਰੰਤੂ ਮਨੁੱਖੀ ਗੱਲਾਂ ਵੱਲ ਧਿਆਨ ਰੱਖਦਾ ਹੈ।”
ਸਲੀਬ ਦਾ ਰਾਹ
34ਤਦ ਉਸਨੇ ਆਪਣੇ ਚੇਲਿਆਂ ਸਮੇਤ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ: “ਜਿਹੜਾ ਵੀ ਮੇਰਾ ਚੇਲਾ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਹੋ ਲਵੇ। 35ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆ ਦੇਵੇਗਾ, ਪਰ ਜੋ ਕੋਈ ਮੇਰੇ ਲਈ ਅਤੇ ਸੁਭਸਮਾਚਾਰ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਬਚਾ ਲਵੇਗਾ। 36ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? 37ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? 38ਜੇ ਕੋਈ ਮੈਥੋਂ ਅਤੇ ਮੇਰੇ ਸ਼ਬਦਾਂ ਤੋਂ ਇਸ ਵਿਭਚਾਰੀ#8:38 ਵਿਭਚਾਰੀ ਮਤਲਬ ਗੱਦਾਰ, ਬੇਵਫ਼ਾ ਲੋਕ ਅਤੇ ਪਾਪੀ ਪੀੜ੍ਹੀ ਵਿੱਚ ਸ਼ਰਮਿੰਦਾ ਹੁੰਦਾ ਹੈ, ਮਨੁੱਖ ਦਾ ਪੁੱਤਰ ਉਹਨਾਂ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਪਵਿੱਤਰ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਵਾਪਸ ਆਉਣਗੇ।”

目前選定:

ਮਾਰਕਸ 8: PMT

醒目顯示

分享

複製

None

想在你所有裝置上儲存你的醒目顯示?註冊帳戶或登入