ਮੱਤੀਯਾਹ 23

23
ਉਪਦੇਸ਼ਕਾਂ ਅਤੇ ਫ਼ਰੀਸੀਆਂ ਤੋਂ ਸਾਵਧਾਨ
1ਤਦ ਯਿਸ਼ੂ ਨੇ ਲੋਕਾਂ ਅਤੇ ਆਪਣੇ ਚੇਲਿਆਂ ਨੂੰ ਕਿਹਾ: 2“ਉਪਦੇਸ਼ਕ ਅਤੇ ਫ਼ਰੀਸੀ ਮੋਸ਼ੇਹ ਦੀ ਗੱਦੀ ਉੱਤੇ ਬੈਠੇ ਹਨ।#23:2 ਮੋਸ਼ੇਹ ਦੀ ਗੱਦੀ ਉੱਤੇ ਬੈਠੇ ਅਰਥਾਤ ਮੋਸ਼ੇਹ ਦੇ ਕਾਨੂੰਨ ਦਾ ਤਰਜ਼ਮਾ ਕਰਨ ਦੇ ਅਧਿਕਾਰੀ 3ਇਸ ਲਈ ਤੁਹਾਨੂੰ ਉਹਨਾਂ ਹਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਦੀ ਜ਼ਰੂਰਤ ਹੈ ਜੋ ਉਹ ਤੁਹਾਨੂੰ ਦੱਸਦੇ ਹਨ। ਪਰ ਉਹ ਨਾ ਕਰੋ ਜੋ ਉਹ ਕਰਦੇ ਹਨ, ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ। 4ਉਹ ਭਾਰੀ ਬੋਝ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਹਟਾਉਂਣ ਲਈ ਆਪਣੀ ਉਂਗਲ ਤੱਕ ਚੁੱਕਣਾ ਨਹੀਂ ਚਾਹੁੰਦੇ।
5“ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਂਣ ਲਈ ਕਰਦੇ ਹਨ: ਕਿਉਂਕਿ ਉਹ ਆਪਣੀਆਂ ਪੋਥੀਆਂ ਵਾਲੇ ਥੈਲੀਆਂ ਨੂੰ ਚੌੜਾ ਕਰਦੇ ਹਨ ਅਤੇ ਆਪਣੀਆਂ ਝਾਲਰਾ ਵਧਾਉਂਦੇ ਹਨ। 6ਉਹ ਦਾਅਵਤ ਤੇ ਖਾਸ ਸਥਾਨਾਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਸਭ ਤੋਂ ਅਗਲੀਆਂ ਸੀਟਾਂ ਪਸੰਦ ਕਰਦੇ ਹਨ; 7ਉਹ ਬਜ਼ਾਰਾਂ ਵਿੱਚ ਸਤਿਕਾਰ ਲੈਣਾ ਅਤੇ ਮਨੁੱਖਾਂ ਕੋਲੋਂ ‘ਗੁਰੂ ਜੀ’ ਅਖਵਾਉਂਣਾ ਪਸੰਦ ਕਰਦੇ ਹਨ।
8“ਪਰ ਤੁਸੀਂ ‘ਗੁਰੂ,’ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ, ਅਤੇ ਤੁਸੀਂ ਸਾਰੇ ਭਰਾਂ#23:8 ਭਰਾਂ ਅਰਥਾਤ ਵਿਸ਼ਵਾਸੀ ਹੋ। 9ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ਆਤਮਿਕ ‘ਪਿਤਾ,’ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ#23:9 ਪਿਤਾ ਅਰਥਾਤ ਸਾਡਾ ਆਤਮਿਕ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ। 10ਨਾ ਹੀ ਤੁਸੀਂ ਉਪਦੇਸ਼ਕ ਅਖਵਾਏ ਜਾਓ, ਕਿਉਂਕਿ ਤੁਹਾਡੇ ਕੋਲ ਇੱਕ ਸਿੱਖਿਅਕ ਹੈ, ਉਹ ਹੈ ਮਸੀਹ। 11ਪਰ ਉਹ ਜਿਹੜਾ ਤੁਹਾਡੇ ਵਿੱਚੋਂ ਸਾਰਿਆ ਨਾਲੋਂ ਵੱਡਾ ਹੈ ਤੁਹਾਡਾ ਸੇਵਾਦਾਰ ਹੋਏ। 12ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ।
ਸੱਤ ਮੁਸੀਬਤਾਂ ਬਿਵਸਥਾ ਦੇ ਉਪਦੇਸ਼ਕਾ ਅਤੇ ਫ਼ਰੀਸੀਆਂ ਨੂੰ
13“ਪਰ ਹੇ ਕਪਟੀ, ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਤੁਸੀਂ ਆਪ ਉਸ ਵਿੱਚ ਵੜਦੇ ਨਹੀ, ਨਾ ਵੜਨ ਵਾਲਿਆ ਨੂੰ ਵੜਨ ਦੇਂਦੇ ਹੋ।
14 “ਕਪਟੀਓ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ, ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ। # 23:14 ਇਹ ਕੁਝ ਪੁਰਾਣੀਆਂ ਅਸਲ ਹੱਥ-ਲਿਖਤਾਂ ਵਿੱਚ ਨਹੀਂ ਮਿਲਦਾ।
15“ਹਾਏ ਕਪਟੀਓ, ਫ਼ਰੀਸੀਓ ਅਤੇ ਨੇਮ ਦੇ ਉਪਦੇਸ਼ਕੋ! ਤੁਸੀਂ ਕਿਸੇ ਵਿਅਕਤੀ ਨੂੰ ਯਹੂਦੀ ਮੱਤ ਵਿੱਚ ਸ਼ਾਮਲ ਕਰਨ ਲਈ ਲੰਬੇ ਪਾਣੀ ਅਤੇ ਜ਼ਮੀਨੀ ਯਾਤਰਾਵਾਂ ਕਰਦੇ ਹੋ, ਜਦੋਂ ਉਹ ਤੁਹਾਡੇ ਨਾਲ ਮਿਲ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਨਰਕ ਦੀ ਅੱਗ ਦੀ ਦੁਗਣੀ ਸਜ਼ਾ ਦਿੰਦੇ ਹੋ।
16“ਹਾਏ ਤੁਹਾਡੇ ਉੱਤੇ, ਅੰਨ੍ਹੇ ਆਗੂਓ! ਤੁਸੀਂ ਆਖਦੇ ਹੋ, ‘ਅਗਰ ਕੋਈ ਹੈਕਲ ਦੀ ਸੌਂਹ ਖਾਵੇ, ਤਾਂ ਕੋਈ ਗੱਲ ਨਹੀਂ; ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਦੀ ਖਾਵੇ ਤਾਂ ਉਹ ਉਸਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ।’ 17ਹੇ ਮੂਰਖੋ ਅਤੇ ਅੰਨ੍ਹਿਓ! ਵੱਡਾ ਕਿਹੜਾ ਹੈ: ਸੋਨਾ ਜਾਂ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? 18ਤੁਸੀਂ ਇਹ ਵੀ ਆਖਦੇ ਹੋ, ‘ਜੇ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ; ਪਰ ਜਿਹੜੀ ਭੇਂਟ ਜੋ ਉਸ ਉੱਤੇ ਹੈ ਉਸਦੀ ਸੌਂਹ ਖਾਵੇ ਤਾਂ ਉਸ ਨੂੰ ਜ਼ਰੂਰ ਪੂਰੀ ਕਰਨੀ ਪਵੇਗੀ।’ 19ਤੁਸੀਂ ਅੰਨ੍ਹੇ ਮਨੁੱਖੋ! ਕਿਹੜਾ ਵੱਡਾ ਹੈ, ਭੇਂਟ ਜਾ ਜਗਵੇਦੀ, ਜਿਹੜੀ ਭੇਂਟ ਨੂੰ ਪਵਿੱਤਰ ਕਰਦੀ ਹੈ? 20ਇਸ ਲਈ, ਜਿਹੜਾ ਵੀ ਜਗਵੇਦੀ ਦੀ ਸਹੁੰ ਖਾਂਦਾ ਹੈ, ਉਹਨਾਂ ਸਭਨਾਂ ਚੀਜ਼ਾ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ। 21ਅਤੇ ਜਿਹੜਾ ਹੈਕਲ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਵਰ ਦੀ ਵੀ ਸਹੁੰ ਖਾਂਦਾ ਹੈ ਜਿਹੜਾ ਉਸ ਵਿੱਚ ਰਹਿੰਦਾ ਹੈ। 22ਅਤੇ ਜੋ ਕੋਈ ਵੀ ਸਵਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ਵਰ ਦੇ ਸਿੰਘਾਸਣ ਦੀ ਅਤੇ ਉਸਦੇ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।
23“ਹੇ ਕਪਟੀ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਮਸ਼ਾਲੇ ਪੁਦੀਨੇ ਸ਼ੌਫ, ਅਤੇ ਜੀਰੇ ਦਾ ਦਸਵੰਧ ਦਿੰਦੇ ਹੋ। ਪਰ ਤੁਸੀਂ ਬਿਵਸਥਾ ਦੇ ਖਾਸ ਵਿਸ਼ਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋ, ਅਰਥਾਤ ਨਿਆਂ, ਦਯਾ ਅਤੇ ਵਫ਼ਾਦਾਰੀ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਵੀ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। 24ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਪੁਣ ਲੈਂਦੇ ਹੋ ਪਰ ਊਠ ਨਿਗਲ ਜਾਂਦੇ ਹੋ।
25“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕੱਪ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ, ਪਰ ਅੰਦਰੋਂ ਇਹ ਲਾਲਚ ਅਤੇ ਬਦੀ ਨਾਲ ਭਰੇ ਹੋਏ ਹਨ। 26ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕੱਪ ਅਤੇ ਥਾਲੀ ਨੂੰ ਅੰਦਰੋਂ ਸਾਫ਼ ਕਰੋ, ਤਾਂ ਉਹ ਬਾਹਰੋਂ ਸਾਫ਼ ਹੋ ਜਾਣਗੇ।
27“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕਬਰਾਂ ਦੇ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆ ਹਨ। 28ਇਸੇ ਤਰ੍ਹਾ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਂਧਾ ਨੂੰ ਛਿਗਾਂਰਦੇ ਹੋ। 30ਅਤੇ ਤੁਸੀਂ ਕਹਿੰਦੇ ਹੋ, ‘ਅਗਰ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ, ਤਾਂ ਉਹਨਾਂ ਨਾਲ ਨਬੀਆਂ ਦੇ ਲਹੂ ਵਿੱਚ ਸ਼ਾਮਿਲ ਨਾ ਹੁੰਦੇ।’ 31ਸੋ ਤੁਸੀਂ ਆਪਣੇ ਆਪ ਬਾਰੇ ਗਵਾਹੀ ਦੇਂਦੇ ਹੋ ਜੋ ਤੁਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ। 32ਜਾਓ ਅਤੇ ਜੋ ਤੁਹਾਡੇ ਪਿਉ-ਦਾਦਿਆਂ ਨੇ ਅਰੰਭ ਕੀਤਾ ਉਸਨੂੰ ਪੂਰਾ ਕਰਦੇ ਰਹੋ।
33“ਹੇ ਸੱਪੋ! ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ? 34ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ; ਅਤੇ ਕਈ ਨੂੰ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਹਨਾਂ ਦੇ ਮਗਰ ਜਾਓਗੇ। 35ਤਾਂ ਕਿ ਧਰਮੀਆਂ ਦਾ ਜਿਨ੍ਹਾਂ ਵੀ ਲਹੂ ਧਰਤੀ ਉੱਤੇ ਵਹਾਇਆ ਗਿਆ ਸੱਭੋ ਤੁਹਾਡੇ ਜੁੰਮੇ ਹੀ ਆਵੇ, ਧਰਮੀ ਹਾਬਿਲ ਤੋਂ ਲੈ ਕੇ ਬੈਰੇਖਾਯ ਦਾ ਪੁੱਤਰ ਜ਼ਕਰਯਾਹ ਦੇ ਲਹੂ ਤੱਕ, ਜਿਸਨੂੰ ਵੀ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿੱਚਕਾਰ ਮਾਰ ਦਿੱਤਾ। 36ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।
37“ਹੇ ਯੇਰੂਸ਼ਲੇਮ, ਹੇ ਯੇਰੂਸ਼ਲੇਮ, ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ। 38ਦੇਖੋ, ਤੁਹਾਡਾ ਘਰ#23:38 ਘਰ ਅਰਥਾਤ ਹੈਕਲ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। 39ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਂਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’ ”#23:39 ਜ਼ਬੂ 118:26

醒目顯示

分享

複製

None

想在你所有裝置上儲存你的醒目顯示?註冊帳戶或登入