YouVersion 標誌
搜尋圖標

ਯੂਹੰਨਾ 17

17
ਪ੍ਰਭੂ ਯਿਸੂ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦੇ ਹਨ
1ਇਹ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ, ਆਪਣੇ ਪੁੱਤਰ ਦੀ ਵਡਿਆਈ ਕਰੋ ਕਿ ਪੁੱਤਰ ਤੁਹਾਡੀ ਵਡਿਆਈ ਕਰੇ । 2ਤੁਸੀਂ ਉਸ ਨੂੰ ਸਾਰੇ ਲੋਕਾਂ ਦੇ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਜਿਹੜੇ ਤੁਸੀਂ ਉਸ ਨੂੰ ਦਿੱਤੇ ਹਨ, ਅਨੰਤ ਜੀਵਨ ਦੇਵੇਂ । 3ਅਨੰਤ ਜੀਵਨ ਇਹ ਹੈ ਕਿ ਉਹ ਤੁਹਾਨੂੰ ਇੱਕੋ ਇੱਕ ਸੱਚੇ ਪਰਮੇਸ਼ਰ ਅਤੇ ਯਿਸੂ ਮਸੀਹ, ਜਿਸ ਨੂੰ ਤੁਸੀਂ ਭੇਜਿਆ ਹੈ, ਜਾਨਣ । 4ਮੈਂ ਧਰਤੀ ਉੱਤੇ ਤੁਹਾਡੀ ਵਡਿਆਈ ਕੀਤੀ ਹੈ । ਜੋ ਕੰਮ ਤੁਸੀਂ ਮੈਨੂੰ ਕਰਨ ਲਈ ਦਿੱਤਾ ਸੀ ਮੈਂ ਉਸ ਨੂੰ ਪੂਰਾ ਕਰ ਦਿੱਤਾ ਹੈ । 5ਹੁਣ ਹੇ ਪਿਤਾ, ਮੈਨੂੰ ਉਹ ਹੀ ਵਡਿਆਈ ਦੇਵੋ ਜਿਹੜੀ ਸੰਸਾਰ ਦੇ ਰਚੇ ਜਾਣ ਤੋਂ ਪਹਿਲਾਂ ਮੇਰੀ ਤੁਹਾਡੇ ਨਾਲ ਸੀ ।
6“ਮੈਂ ਤੁਹਾਡਾ ਨਾਮ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਹੈ ਜਿਹਨਾਂ ਨੂੰ ਤੁਸੀਂ ਮੈਨੂੰ ਇਸ ਸੰਸਾਰ ਵਿੱਚ ਦਿੱਤਾ । ਉਹ ਤੁਹਾਡੇ ਸਨ ਅਤੇ ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਵਚਨ ਦੀ ਪਾਲਣਾ ਕੀਤੀ ਹੈ । 7ਉਹ ਹੁਣ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ, ਉਹ ਤੁਹਾਡੇ ਕੋਲੋਂ ਹੀ ਆਇਆ ਹੈ । 8ਕਿਉਂਕਿ ਮੈਂ ਉਹਨਾਂ ਨੂੰ ਉਹ ਵਚਨ ਦਿੱਤਾ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਅਤੇ ਉਹਨਾਂ ਨੇ ਉਸ ਨੂੰ ਮੰਨਿਆ । ਉਹਨਾਂ ਨੇ ਸੱਚ ਜਾਣਿਆ ਕਿ ਮੈਂ ਤੁਹਾਡੇ ਕੋਲੋਂ ਆਇਆ ਹਾਂ ਅਤੇ ਤੁਸੀਂ ਹੀ ਮੈਨੂੰ ਭੇਜਿਆ ਹੈ ।
9“ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ । ਮੈਂ ਸੰਸਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਹਨਾਂ ਦੇ ਲਈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੁਹਾਡੇ ਹਨ । 10ਜੋ ਕੁਝ ਮੇਰਾ ਹੈ ਉਹ ਸਭ ਤੁਹਾਡਾ ਹੀ ਹੈ ਅਤੇ ਜੋ ਕੁਝ ਤੁਹਾਡਾ ਹੈ ਉਹ ਮੇਰਾ ਹੈ । ਮੇਰੀ ਵਡਿਆਈ ਉਹਨਾਂ ਵਿੱਚ ਹੋਈ ਹੈ । 11ਮੈਂ ਹੁਣ ਤੋਂ ਬਾਅਦ ਸੰਸਾਰ ਵਿੱਚ ਨਹੀਂ ਰਹਾਂਗਾ ਕਿਉਂਕਿ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਪਰ ਉਹ ਸੰਸਾਰ ਵਿੱਚ ਰਹਿਣਗੇ । ਹੇ ਪਵਿੱਤਰ ਪਿਤਾ, ਆਪਣੇ ਨਾਮ ਦੇ ਰਾਹੀਂ ਜਿਹੜਾ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਨੂੰ ਸੁਰੱਖਿਅਤ ਰੱਖੋ ਕਿ ਉਹ ਇੱਕ ਹੋ ਜਾਣ ਜਿਸ ਤਰ੍ਹਾਂ ਤੁਸੀਂ ਅਤੇ ਮੈਂ ਇੱਕ ਹਾਂ । 12#ਭਜਨ 41:9, ਯੂਹ 13:18ਜਦੋਂ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਮੈਂ ਤੁਹਾਡੇ ਨਾਮ ਦੇ ਰਾਹੀਂ ਜਿਹੜਾ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ । ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਨਾਸ਼ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ ਤਾਂ ਜੋ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ । 13ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਅਤੇ ਇਹ ਸਾਰੀਆਂ ਗੱਲਾਂ ਮੈਂ ਸੰਸਾਰ ਵਿੱਚ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਮੇਰਾ ਅਨੰਦ ਪੂਰੀ ਤਰ੍ਹਾਂ ਮਿਲੇ । 14ਮੈਂ ਉਹਨਾਂ ਨੂੰ ਤੁਹਾਡਾ ਵਚਨ ਦਿੱਤਾ ਹੈ ਪਰ ਸੰਸਾਰ ਉਹਨਾਂ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਸੰਸਾਰ ਦਾ ਨਹੀਂ ਹਾਂ, ਉਹ ਵੀ ਸੰਸਾਰ ਦੇ ਨਹੀਂ ਹਨ । 15ਮੈਂ ਇਹ ਪ੍ਰਾਰਥਨਾ ਨਹੀਂ ਕਰਦਾ ਕਿ ਤੁਸੀਂ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁੱਕ ਲਵੋ ਸਗੋਂ ਇਹ ਕਿ ਤੁਸੀਂ ਉਹਨਾਂ ਨੂੰ ਸ਼ੈਤਾਨ#17:15 ਮੂਲ ਭਾਸ਼ਾ ਵਿੱਚ ਇੱਥੇ ‘ਦੁਸ਼ਟ’ ਸੀ । ਤੋਂ ਸੁਰੱਖਿਅਤ ਰੱਖੋ । 16ਜਿਸ ਤਰ੍ਹਾਂ ਮੈਂ ਇਸ ਸੰਸਾਰ ਦਾ ਨਹੀਂ ਹਾਂ ਉਹ ਵੀ ਇਸ ਸੰਸਾਰ ਦੇ ਨਹੀਂ ਹਨ । 17ਸੱਚ ਦੇ ਨਾਲ ਉਹਨਾਂ ਨੂੰ ਪਵਿੱਤਰ ਕਰੋ । ਤੁਹਾਡਾ ਵਚਨ ਸੱਚ ਹੈ । 18ਜਿਸ ਤਰ੍ਹਾਂ ਤੁਸੀਂ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਉਸੇ ਤਰ੍ਹਾਂ ਮੈਂ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਹੈ । 19ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਤੁਹਾਨੂੰ ਅਰਪਿਤ ਕਰਦਾ ਹਾਂ ਤਾਂ ਜੋ ਉਹ ਵੀ ਸੱਚ ਦੁਆਰਾ ਅਰਪਿਤ ਕੀਤੇ ਜਾਣ ।
20“ਮੈਂ ਕੇਵਲ ਇਹਨਾਂ ਦੇ ਲਈ ਹੀ ਪ੍ਰਾਰਥਨਾ ਨਹੀਂ ਕਰਦਾ ਸਗੋਂ ਉਹਨਾਂ ਸਾਰਿਆਂ ਦੇ ਲਈ ਵੀ ਜਿਹੜੇ ਉਹਨਾਂ ਦੇ ਸੰਦੇਸ਼ ਦੇ ਦੁਆਰਾ ਮੇਰੇ ਵਿੱਚ ਵਿਸ਼ਵਾਸ ਕਰਨਗੇ 21ਹੇ ਪਿਤਾ, ਉਹ ਸਾਰੇ ਇੱਕ ਹੋਣ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ, ਉਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ ਤਾਂ ਜੋ ਸੰਸਾਰ ਵਿਸ਼ਵਾਸ ਕਰੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ । 22ਜਿਹੜੀ ਵਡਿਆਈ ਤੁਸੀਂ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਕਿ ਜਿਸ ਤਰ੍ਹਾਂ ਮੈਂ ਅਤੇ ਤੁਸੀਂ ਇੱਕ ਹਾਂ, ਉਹ ਵੀ ਇੱਕ ਹੋਣ । 23ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਹੋ ਤਾਂ ਜੋ ਉਹ ਇੱਕ ਹੋਣ ਦੇ ਲਈ ਸੰਪੂਰਨ ਹੋ ਜਾਣ ਤਾਂ ਜੋ ਸੰਸਾਰ ਜਾਣ ਲਵੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕੀਤਾ ਹੈ ।
24“ਇਸ ਲਈ ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ, ਉਹ ਵੀ ਜਿੱਥੇ ਮੈਂ ਹਾਂ ਉੱਥੇ ਹੋਣ ਤਾਂ ਜੋ ਉਹ ਮੇਰੀ ਵਡਿਆਈ ਦੇਖਣ ਜਿਹੜੀ ਤੁਸੀਂ ਮੈਨੂੰ ਦਿੱਤੀ ਹੈ ਕਿਉਂਕਿ ਤੁਸੀਂ ਮੈਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਪਿਆਰ ਕੀਤਾ ਹੈ । 25ਹੇ ਨੇਕ ਪਿਤਾ, ਸੰਸਾਰ ਤੁਹਾਨੂੰ ਨਹੀਂ ਜਾਣਦਾ ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਇਹ ਲੋਕ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ । 26ਮੈਂ ਤੁਹਾਡਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਹੈ ਅਤੇ ਕਰਦਾ ਰਹਾਂਗਾ ਤਾਂ ਜੋ ਉਹ ਪਿਆਰ ਜਿਹੜਾ ਤੁਸੀਂ ਮੈਨੂੰ ਕੀਤਾ ਹੈ ਇਹਨਾਂ ਵਿੱਚ ਵੀ ਹੋਵੇ ਅਤੇ ਮੈਂ ਵੀ ਇਹਨਾਂ ਵਿੱਚ ਹੋਵਾਂ ।”

醒目顯示

分享

複製

None

想在你所有裝置上儲存你的醒目顯示?註冊帳戶或登入