1
ਲੂਕਾ 6:38
ਪਵਿੱਤਰ ਬਾਈਬਲ (Revised Common Language North American Edition)
ਦੂਜਿਆਂ ਨੂੰ ਦੇਵੋ ਤਾਂ ਪਰਮੇਸ਼ਰ ਵੀ ਤੁਹਾਨੂੰ ਦੇਣਗੇ । ਉਹ ਤੁਹਾਨੂੰ ਚੰਗੀ ਤਰ੍ਹਾਂ ਦੱਬ ਦੱਬ ਕੇ, ਹਿਲਾ ਹਿਲਾ ਕੇ ਅਤੇ ਬਾਹਰ ਡੁੱਲ੍ਹਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਜਿਆਂ ਲਈ ਮਾਪਦੇ ਹੋ ਉਸੇ ਨਾਲ ਪਰਮੇਸ਼ਰ ਤੁਹਾਡੇ ਲਈ ਮਾਪਣਗੇ ।”
對照
ਲੂਕਾ 6:38 探索
2
ਲੂਕਾ 6:45
ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਮਨੁੱਖ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ ਕਿਉਂਕਿ ਜੋ ਮਨੁੱਖ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਆਪਣੇ ਮੂੰਹ ਨਾਲ ਕਹਿੰਦਾ ਹੈ ।”
ਲੂਕਾ 6:45 探索
3
ਲੂਕਾ 6:35
ਸਗੋਂ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾਈ ਕਰੋ । ਉਧਾਰ ਦੇਵੋ ਪਰ ਵਾਪਸ ਲੈਣ ਦੀ ਆਸ ਨਾਲ ਨਹੀਂ । ਤੁਹਾਨੂੰ ਇਸ ਦੇ ਬਦਲੇ ਬਹੁਤ ਇਨਾਮ ਮਿਲੇਗਾ ਅਤੇ ਤੁਸੀਂ ਪਰਮ ਪ੍ਰਧਾਨ ਪਰਮੇਸ਼ਰ ਦੀ ਸੰਤਾਨ ਹੋਵੋਗੇ, ਕਿਉਂਕਿ ਉਹ ਆਪ ਨਾਸ਼ੁਕਰਿਆਂ ਅਤੇ ਬੁਰਿਆਂ ਦੋਨਾਂ ਉੱਤੇ ਦਇਆ ਕਰਦੇ ਹਨ ।
ਲੂਕਾ 6:35 探索
4
ਲੂਕਾ 6:36
ਇਸ ਲਈ ਜਿਸ ਤਰ੍ਹਾਂ ਤੁਹਾਡੇ ਪਿਤਾ ਦਿਆਲੂ ਹਨ ਤੁਸੀਂ ਵੀ ਦਿਆਲੂ ਬਣੋ ।”
ਲੂਕਾ 6:36 探索
5
ਲੂਕਾ 6:37
“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਦੂਜਿਆਂ ਦੀ ਨਿੰਦਾ ਨਾ ਕਰੋ ਤਾਂ ਤੁਹਾਡੀ ਵੀ ਨਿੰਦਾ ਨਹੀਂ ਕੀਤੀ ਜਾਵੇਗੀ । ਦੂਜਿਆਂ ਨੂੰ ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ ।
ਲੂਕਾ 6:37 探索
6
ਲੂਕਾ 6:27-28
“ਪਰ ਜਿਹੜੇ ਸੁਣ ਰਹੇ ਹਨ, ਉਹਨਾਂ ਨੂੰ ਮੈਂ ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ ਅਤੇ ਜਿਹੜੇ ਤੁਹਾਡੇ ਨਾਲ ਬੁਰਾਈ ਕਰਦੇ ਹਨ ਉਹਨਾਂ ਨਾਲ ਭਲਾਈ ਕਰੋ । ਜਿਹੜੇ ਤੁਹਾਨੂੰ ਸਰਾਪ ਦਿੰਦੇ ਹਨ ਉਹਨਾਂ ਨੂੰ ਅਸੀਸ ਦੇਵੋ ਅਤੇ ਜਿਹੜੇ ਤੁਹਾਡੇ ਨਾਲ ਬੁਰਾ ਵਰਤਾਅ ਕਰਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ ।
ਲੂਕਾ 6:27-28 探索
7
ਲੂਕਾ 6:31
ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਕਰੋ ।
ਲੂਕਾ 6:31 探索
8
ਲੂਕਾ 6:29-30
ਜੇਕਰ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦਿਓ । ਇਸੇ ਤਰ੍ਹਾਂ ਜੇਕਰ ਕੋਈ ਤੁਹਾਡੀ ਚਾਦਰ ਲੈ ਲਵੇ ਤਾਂ ਉਸ ਨੂੰ ਆਪਣਾ ਕੁੜਤਾ ਵੀ ਦੇ ਦੇਵੋ । ਜੇਕਰ ਕੋਈ ਤੁਹਾਡੇ ਤੋਂ ਮੰਗੇ ਤਾਂ ਉਸ ਨੂੰ ਜ਼ਰੂਰ ਦਿਓ ਅਤੇ ਜਿਸ ਨੂੰ ਕੁਝ ਦੇ ਦਿਓ, ਉਸ ਤੋਂ ਵਾਪਸ ਨਾ ਲਵੋ ।
ਲੂਕਾ 6:29-30 探索
9
ਲੂਕਾ 6:43
“ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ।
ਲੂਕਾ 6:43 探索
10
ਲੂਕਾ 6:44
ਹਰ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । ਲੋਕ ਕੰਡਿਆਲੀ ਝਾੜੀਆਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਕੰਡਿਆਂ ਵਾਲੀ ਬੇਰੀ ਤੋਂ ਅੰਗੂਰਾਂ ਦੇ ਗੁੱਛੇ ।
ਲੂਕਾ 6:44 探索
主頁
聖經
計劃
影片