ਇੱਕ ਵਾਰ ਯਿਸੂ ਇੱਕ ਸ਼ਹਿਰ ਵਿੱਚ ਸਨ ਜਿੱਥੇ ਇੱਕ ਕੋੜ੍ਹ ਨਾਲ ਭਰਿਆ ਹੋਇਆ ਆਦਮੀ ਰਹਿੰਦਾ ਸੀ । ਯਿਸੂ ਨੂੰ ਦੇਖ ਕੇ ਉਹ ਆਦਮੀ ਮੂੰਹ ਦੇ ਭਾਰ ਡਿੱਗ ਕੇ ਉਹਨਾਂ ਅੱਗੇ ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ ।” ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ !” ਉਸ ਆਦਮੀ ਦਾ ਕੋੜ੍ਹ ਇਕਦਮ ਦੂਰ ਹੋ ਗਿਆ ।