ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਠੋਕਰਾਂ ਦਾ ਲੱਗਣਾ ਅਤੇ ਪਾਪ ਵਿੱਚ ਡਿੱਗਣਾ ਤਾਂ ਸੰਭਵ ਹੈ ਪਰ ਹਾਏ ਉਸ ਉੱਤੇ ਜਿਹੜਾ ਇਹਨਾਂ ਠੋਕਰਾਂ ਦਾ ਕਾਰਨ ਹੁੰਦਾ ਹੈ । ਜਿਹੜਾ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਪਾਪ ਦੇ ਰਾਹ ਉੱਤੇ ਪਾਉਂਦਾ ਹੈ, ਉਸ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ।