1
ਯੂਹੰਨਾ 11:25-26
ਪਵਿੱਤਰ ਬਾਈਬਲ (Revised Common Language North American Edition)
ਯਿਸੂ ਨੇ ਉਸ ਨੂੰ ਫਿਰ ਕਿਹਾ, “ਮੈਂ ਹੀ ਪੁਨਰ-ਉਥਾਨ ਅਤੇ ਜੀਵਨ ਹਾਂ । ਜਿਹੜਾ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ ਅਤੇ ਉਹ ਸਾਰੇ ਜਿਹੜੇ ਜਿਊਂਦੇ ਹਨ ਅਤੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਦੀ ਨਹੀਂ ਮਰਨਗੇ । ਕੀ ਤੂੰ ਇਸ ਵਿੱਚ ਵਿਸ਼ਵਾਸ ਕਰਦੀ ਹੈਂ ?”
對照
ਯੂਹੰਨਾ 11:25-26 探索
2
ਯੂਹੰਨਾ 11:40
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਰ ਦੀ ਮਹਿਮਾ ਦੇਖੇਂਗੀ ?”
ਯੂਹੰਨਾ 11:40 探索
3
ਯੂਹੰਨਾ 11:35
ਯਿਸੂ ਰੋਏ ।
ਯੂਹੰਨਾ 11:35 探索
4
ਯੂਹੰਨਾ 11:4
ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ । ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ ।”
ਯੂਹੰਨਾ 11:4 探索
5
ਯੂਹੰਨਾ 11:43-44
ਇਹ ਕਹਿਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਲਾਜ਼ਰ, ਬਾਹਰ ਆ !” ਜਿਹੜਾ ਮਰ ਗਿਆ ਸੀ, ਉਹ ਬਾਹਰ ਆ ਗਿਆ । ਉਸ ਦੇ ਹੱਥ ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੇ ਚਿਹਰੇ ਦੇ ਦੁਆਲੇ ਕੱਪੜਾ ਬੰਨ੍ਹਿਆ ਹੋਇਆ ਸੀ । ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ ।”
ਯੂਹੰਨਾ 11:43-44 探索
6
ਯੂਹੰਨਾ 11:38
ਯਿਸੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ । ਕਬਰ ਇੱਕ ਗੁਫ਼ਾ ਵਾਂਗ ਸੀ ਜਿਸ ਦੇ ਮੂੰਹ ਦੇ ਅੱਗੇ ਪੱਥਰ ਰੱਖਿਆ ਹੋਇਆ ਸੀ ।
ਯੂਹੰਨਾ 11:38 探索
7
ਯੂਹੰਨਾ 11:11
ਇਹ ਕਹਿਣ ਦੇ ਬਾਅਦ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ । ਮੈਂ ਉਸ ਨੂੰ ਜਗਾਉਣ ਲਈ ਜਾ ਰਿਹਾ ਹਾਂ ।”
ਯੂਹੰਨਾ 11:11 探索
主頁
聖經
計劃
影片