ਤੁਹਾਡਾ ਸਭ ਤੋਂ ਉੱਤਮ ਨਿਵੇਸ਼!预览

"ਗਰੰਟੀਸ਼ੁਦਾ ਲਾਭ!"
ਅੱਜ ਦੇ ਸੰਸਾਰ ਵਿੱਚ, ਇਹ ਗੱਲ ਕੁਝ ਲੋਕਾਂ ਨੂੰ ਬੁਰੀ ਲੱਗਦੀ ਹੈ ਅਤੇ ਕੁਝ ਸ਼ੱਕ ਵੀ ਪੈਦਾ ਕਰਦੀ ਹੈ। ਪਰ ਇੱਥੇ ਇੱਕ ਸਰਵ ਵਿਆਪਕ ਨਿਯਮ ਹੈ ਜੋ ਜੀਵਨ ਦੇ ਲਗਭਗ ਹਰ ਪਹਿਲੂ ਤੇ ਲਾਗੂ ਹੁੰਦਾ ਹੈ: ਬੀਜ ਦੇ ਸਮੇਂ ਅਤੇ ਵਾਢੀ ਦਾ ਨਿਯਮ, ਜਾਂ ਹੋਰ ਸਰਲ ਰੂਪ ਵਿੱਚ, "ਤੁਸੀਂ ਜੋ ਬੀਜੋਗੇ ਉਹੀ ਵੱਢੋਗੇ।"
ਜਦੋਂ ਤੱਕ ਤੁਸੀਂ ਪਹਿਲਾਂ ਬੀਜ ਨਹੀਂ ਬੀਜਦੇ ਤੁਸੀਂ ਉਦੋਂ ਤੱਕ ਵਾਢੀ ਨਹੀਂ ਕਰ ਸਕਦੇ। ਜਦੋਂ ਤੱਕ ਤੁਸੀਂ ਪਹਿਲਾਂ ਨਿਵੇਸ਼ ਨਹੀਂ ਕਰਦੇ ਹੋ, ਉਦੋਂ ਤੱਕ ਤੁਸੀਂ ਲਾਭ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਉਦੋਂ ਤੱਕ ਕਿਸੇ ਉਤਪਾਦ ਜਾਂ ਸੇਵਾ ਦੇ ਲਾਭ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਇਸ ਨੂੰ ਪਹਿਲਾਂ ਖਰੀਦਦੇ ਨਹੀਂ ਹੋ। ਤੁਸੀਂ ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਤੋਂ ਬਿਨਾਂ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਨਹੀਂ ਰੱਖ ਸਕਦੇ। ਅਤੇ ਇਨ੍ਹਾਂ ਸਾਰੀਆਂ ਉਦਾਹਰਣਾਂ ਨੂੰ ਵੇਖਦੇ ਹੋਏ, ਪ੍ਰਾਪਤ ਕੀਤਾ ਜਾਣ ਵਾਲਾ ਲਾਭ ਗੁਣਵੱਤਾ ਜਾਂ ਸ਼ੁਰੂ ਵਿੱਚ ਦਿੱਤੀ ਗਈ ਰਕਮ ਦੇ ਦੇ ਹਿਸਾਬ ਨਾਲ ਹੁੰਦਾ ਹੈ।
ਇਹੀ ਨਿਯਮ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਵੀ ਲਾਗੂ ਹੁੰਦਾ ਹੈ। ਅਸੀਂ ਪਰਮੇਸ਼ੁਰ ਦੇ ਨਾਲ ਇੱਕ ਸੰਪੂਰਨ ਅਤੇ ਮੁਬਾਰਕ ਚਾਲ ਦੀ ਵਾਢੀ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਅਜਿਹਾ ਬੀਜ ਨਹੀਂ ਬੀਜਦੇ ਜੋ ਉਸ ਫਸਲ ਨੂੰ ਪੈਦਾ ਕਰੇਗਾ। ਖੁਸ਼ਖ਼ਬਰੀ ਇਹ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਚੰਗਾ ਬੀਜ ਪਹਿਲਾਂ ਹੀ ਉਪਲਬਧ ਕਰਵਾਇਆ ਹੈ - ਇਸ ਨੂੰ ਉਸ ਦਾ ਬਚਨ, ਬਾਈਬਲ ਕਿਹਾ ਜਾਂਦਾ ਹੈ। ਸਾਡੇ ਜੀਵਨ ਵਿੱਚ ਖੁੱਲ੍ਹੇ ਦਿਲ ਨਾਲ ਪਰਮੇਸ਼ੁਰ ਦੇ ਬਚਨ ਨੂੰ ਬੀਜਣਾ ਸਾਨੂੰ ਉਸ ਨਿਵੇਸ਼ ਤੇ ਚੋਖੇ ਲਾਭ ਦੀ ਗਰੰਟੀ ਦਿੰਦਾ ਹੈ।
读经计划介绍

ਇੱਕ ਮੁਬਾਰਕ ਅਤੇ ਚੋਖਾ ਲਾਭ ਪ੍ਰਾਪਤ ਕਰਨ ਦੀ ਸ਼ੁਰੂਆਤ ਸਹੀ ਨਿਵੇਸ਼ ਨਾਲ ਹੁੰਦੀ ਹੈ। ਜੇ ਤੁਸੀਂ ਇੱਕ ਨਵੇਂ ਵਿਸ਼ਵਾਸੀ ਹੋ, ਤਾਂ ਤੁਹਾਡੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੇ ਬਚਨ ਦੇ ਨਿਯਮਤ ਸੇਵਨ ਨਾਲੋਂ ਵੱਡਾ ਕੋਈ ਨਿਵੇਸ਼ ਨਹੀਂ ਹੋ ਸਕਦਾ। ਹਰ ਰੋਜ਼ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਨ, ਸਮਝਣ ਅਤੇ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More