ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!预览

"ਪਾਣੀ ਦਾ ਬਪਤਿਸਮਾ: ਬਦਲੇ ਹੋਏ ਜੀਵਨ ਦਾ ਲੋਕਾਂ ਸਾਹਮਣੇ ਐਲਾਨ"
ਪਾਣੀ ਦਾ ਬਪਤਿਸਮਾ ਲੋਕਾਂ ਦੇ ਸਾਹਮਣੇ ਆਪਣੀ ਮੁਕਤੀ ਦਾ ਐਲਾਨ ਕਰਨ ਦਾ ਇੱਕ ਮਹੱਤਵਪੂਰਣ ਤਰੀਕਾ ਹੈ। ਪਾਣੀ ਦਾ ਬਪਤਿਸਮਾ ਜੀਵਨ ਜੀਉਣ ਦੇ ਪੁਰਾਣੇ ਤਰੀਕੇ ਦਾ ਅੰਤ ਅਤੇ ਇੱਕ ਨਵੇਂ ਤਰੀਕੇ ਨਾਲ ਜੀਵਨ ਜੀਉਣ ਦੀ ਸ਼ੁਰੂਆਤ ਦਾ ਜਸ਼ਨ ਮਨਾਉਂਦਾ ਹੈ। ਯਿਸੂ ਨੇ ਜੀ ਉੱਠਣ ਤੋਂ ਬਾਅਦ ਸਵਰਗ ਨੂੰ ਚੜ੍ਹਨ ਤੋਂ ਠੀਕ ਪਹਿਲਾਂ ਆਪਣੇ ਚੇਲਿਆਂ ਨੂੰ ਪਾਣੀ ਦੇ ਬਪਤਿਸਮੇ ਦੀ ਮਹੱਤਤਾ ਸਿਖਾਈ ਸੀ। ਓੁਸ ਨੇ ਆਖਿਆ,
“ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” ਮੱਤੀ 28:19
ਪੂਰੇ ਨਵੇਂ ਨੇਮ ਵਿਚ, ਵਿਸ਼ਵਾਸੀਆਂ ਦੇ ਬਪਤਿਸਮਾ ਲੈਣ ਦੀਆਂ ਅਣਗਿਣਤ ਕਹਾਣੀਆਂ ਹਨ। ਪਾਣੀ ਦਾ ਬਪਤਿਸਮਾ ਬਪਤਿਸਮਾ ਲੈਣ ਵਾਲਿਆਂ ਅਤੇ ਵੇਖਣ ਵਾਲਿਆਂ ਦੋਵਾਂ ਲਈ ਮਹੱਤਵਪੂਰਣ ਪ੍ਰਤੀਕ ਹੈ। ਪਾਣੀ ਦਾ ਬਪਤਿਸਮਾ ਜਨਤਕ ਤੌਰ ਤੇ ਇਹ ਦਰਸਾਉਂਦਾ ਹੈ: ਪਾਣੀ ਵਿੱਚ ਡੁਬਕੀ ਲਾਉਣ ਦੁਆਰਾ ਤੁਹਾਡੇ ਜੀਵਨ ਜੀਉਣ ਦੇ ਪੁਰਾਣੇ ਢੰਗ ਦਾ ਅੰਤ; ਪਾਣੀ ਵਿੱਚੋਂ ਬਾਹਰ ਆਉਣਾ ਸ਼ੁੱਧ, ਪਵਿੱਤਰ ਅਤੇ ਪਰਮੇਸ਼ੁਰ ਵਿੱਚ ਇੱਕ ਨਵੀਂ ਰਚਨਾ, ਮਸੀਹ ਵਿੱਚ ਤੁਹਾਡੇ ਨਵੇਂ ਜੀਵਨ ਦੀ ਸ਼ੁਰੂਆਤ।
ਲੂਕਾ 3:3 ਪਾਣੀ ਦੇ ਬਪਤਿਸਮੇ ਨੂੰ "ਤੋਬਾ ਦੇ ਬਪਤਿਸਮੇ" ਵਜੋਂ ਦਰਸਾਉਂਦਾ ਹੈ ਅਤੇ ਜਨਤਕ ਤੌਰ ਤੇ ਇਹ ਐਲਾਨ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ ਕਿ ਅਸੀਂ ਆਪਣੇ ਪੁਰਾਣੇ ਜੀਵਨ ਅਤੇ ਪਾਪ ਤੋਂ ਦੂਰ ਹੋ ਗਏ ਹਾਂ। ਜਦ ਕਿ ਪਾਣੀ ਦਾ ਬਪਤਿਸਮਾ ਨਾ ਤਾਂ ਸਾਨੂੰ ਬਚਾਉਂਦਾ ਹੈ ਅਤੇ ਨਾ ਹੀ ਸਾਡੇ ਪਾਪ ਨੂੰ ਢੱਕਦਾ ਹੈ, ਇਹ ਸਾਡੇ ਮਸੀਹੀ ਜੀਵਨ ਦੇ ਇੱਕ ਮਹੱਤਵਪੂਰਣ ਹਿੱਸੇ ਨੂੰ ਦਰਸਾਉਂਦਾ ਹੈ - ਇੱਕ ਐਲਾਨ ਕਿ ਤੁਸੀਂ ਇੱਕ ਨਵੀਂ ਰਚਨਾ, ਇੱਕ ਬਦਲੇ ਹੋਏ ਜੀਵਨ ਵਾਲੇ ਵਿਅਕਤੀ ਹੋ! ਜੇ ਕਦੇ ਕੋਈ ਅਜਿਹਾ ਵਿਅਕਤੀ ਸੀ ਜਿਸ ਨੂੰ ਇਹ ਐਲਾਨ ਕਰਨ ਦੀ ਲੋੜ ਨਹੀਂ ਸੀ, ਤਾਂ ਉਹ ਯਿਸੂ ਸੀ, ਜਿਸ ਨੇ ਇੱਥੇ ਧਰਤੀ ਉੱਤੇ ਇੱਕ ਪਾਪ ਰਹਿਤ ਜੀਵਨ ਬਤੀਤ ਕੀਤਾ ਸੀ। ਪਰ ਲੂਕਾ 3:21 ਕਹਿੰਦਾ ਹੈ,
“ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ।” ਲੂਕਾ 3:21
ਯਿਸੂ ਨੇ ਇਸ ਲਈ ਬਪਤਿਸਮਾ ਲਿਆ ਸੀ ਤਾਂ ਜੋ ਅਸੀਂ ਉਸ ਦੀ ਉਦਾਹਰਣ ਤੇ ਚੱਲੀਏ। ਪਾਣੀ ਦੇ ਬਪਤਿਸਮੇ ਦੀ ਮਹੱਤਤਾ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਜੇ ਤੁਸੀਂ ਅਜੇ ਤੱਕ ਪਾਣੀ ਦਾ ਬਪਤਿਸਮਾ ਨਹੀਂ ਲਿਆ ਹੈ, ਤਾਂ ਤੁਹਾਨੂੰ ਪਾਣੀ ਦੇ ਬਪਤਿਸਮੇ ਨੂੰ ਤਰਜੀਹ ਦੇਣ ਬਾਰੇ ਸੋਚਣਾ ਚਾਹੀਦਾ ਹੈ। ਬਾਈਬਲ ਸਾਨੂੰ ਸਾਡੀ ਮੁਕਤੀ ਦਾ ਲੋਕਾਂ ਸਾਹਮਣੇ ਐਲਾਨ ਕਰਨ ਦੀ ਹਿਦਾਇਤ ਦਿੰਦੀ ਹੈ ਅਤੇ ਬਾਈਬਲ ਉੱਤੇ ਵਿਸ਼ਵਾਸ ਕਰਨ ਵਾਲੀਆਂ ਜ਼ਿਆਦਾਤਰ ਕਲੀਸੀਆਵਾਂ ਪਾਣੀ ਦਾ ਬਪਤਿਸਮਾ ਲੈਣ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀਆਂ ਹਨ। ਯਿਸੂ ਦੀ ਉਦਾਹਰਣ ਉੱਤੇ ਚੱਲਣਾ ਹਮੇਸ਼ਾ ਫਾਇਦੇ ਦਾ ਸੌਦਾ ਹੁੰਦਾ ਹੈ। ਪਰਮੇਸ਼ੁਰ ਤੁਹਾਨੂੰ ਤੁਹਾਡੀ ਵਫ਼ਾਦਾਰੀ ਅਤੇ ਉਸ ਪ੍ਰਤੀ ਆਗਿਆਕਾਰੀ ਲਈ ਭਰਪੂਰ ਬਰਕਤ ਅਤੇ ਇਨਾਮ ਦੇਵੇਗਾ!
读经计划介绍

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More