ਮੱਤੀ 12

12
ਸਬਤ ਦੇ ਦਿਨ ਦਾ ਪ੍ਰਭੂ
1ਫਿਰ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ; ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਅਤੇ ਉਹ ਸਿੱਟੇ ਤੋੜ ਕੇ ਖਾਣ ਲੱਗੇ। 2ਇਹ ਵੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ।” 3ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਨੂੰ ਭੁੱਖ ਲੱਗੀ ਅਤੇ ਉਸ ਦੇ ਸਾਥੀ ਉਸ ਦੇ ਨਾਲ ਸਨ ਤਾਂ ਉਸ ਨੇ ਕੀ ਕੀਤਾ? 4ਉਹ ਕਿਵੇਂ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਨਾ ਉਸ ਨੂੰ ਅਤੇ ਨਾ ਹੀ ਉਸ ਦੇ ਸਾਥੀਆਂ ਨੂੰ ਯੋਗ ਸੀ, ਪਰ ਸਿਰਫ ਯਾਜਕਾਂ ਨੂੰ? 5ਜਾਂ ਕੀ ਤੁਸੀਂ ਬਿਵਸਥਾ ਵਿੱਚ ਨਹੀਂ ਪੜ੍ਹਿਆ ਕਿ ਯਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦੀ ਉਲੰਘਣਾ ਕਰਕੇ ਵੀ ਨਿਰਦੋਸ਼ ਹਨ? 6ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ। 7ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ,‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’#ਹੋਸ਼ੇਆ 6:6; ਮੱਤੀ 9:13ਤਾਂ ਤੁਸੀਂ ਨਿਰਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਉਂਦੇ। 8ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
9ਉੱਥੋਂ ਚੱਲ ਕੇ ਉਹ ਉਨ੍ਹਾਂ ਦੇ ਸਭਾ-ਘਰ ਵਿੱਚ ਗਿਆ 10ਅਤੇ ਵੇਖੋ, ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ। ਉਨ੍ਹਾਂ ਯਿਸੂ ਉੱਤੇ ਦੋਸ਼ ਲਾਉਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?” 11ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਸ ਕੋਲ ਇੱਕੋ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਸ ਨੂੰ ਫੜ ਕੇ ਨਾ ਕੱਢੇ? 12ਫਿਰ ਮਨੁੱਖ ਤਾਂ ਭੇਡ ਨਾਲੋਂ ਕਿੰਨਾ ਵਡਮੁੱਲਾ ਹੈ। ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।” 13ਫਿਰ ਯਿਸੂ ਨੇ ਉਸ ਮਨੁੱਖ ਨੂੰ ਕਿਹਾ,“ਆਪਣਾ ਹੱਥ ਅੱਗੇ ਵਧਾ।” ਉਸ ਨੇ ਅੱਗੇ ਵਧਾਇਆ ਅਤੇ ਉਹ ਦੂਜੇ ਹੱਥ ਵਰਗਾ ਚੰਗਾ ਹੋ ਗਿਆ। 14ਤਦ ਫ਼ਰੀਸੀਆਂ ਨੇ ਬਾਹਰ ਨਿੱਕਲ ਕੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਕਿ ਉਸ ਨੂੰ ਕਿਵੇਂ ਨਾਸ ਕਰਨ।
ਪਰਮੇਸ਼ਰ ਦਾ ਚੁਣਿਆ ਹੋਇਆ ਸੇਵਕ
15ਜਦੋਂ ਯਿਸੂ ਨੂੰ ਪਤਾ ਲੱਗਾ ਤਾਂ ਉਹ ਉੱਥੋਂ ਚਲਾ ਗਿਆ ਅਤੇ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਗਏ ਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ। 16ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਪਰਗਟ ਨਾ ਕਰਨ 17ਤਾਂਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
18 ਵੇਖੋ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ,
ਮੇਰਾ ਪਿਆਰਾ ਜਿਸ ਤੋਂ ਮੇਰਾ ਮਨ ਬਹੁਤ ਪ੍ਰਸੰਨ ਹੈ;
ਮੈਂ ਆਪਣਾ ਆਤਮਾ ਉਸ ਉੱਤੇ ਉਂਡੇਲਾਂਗਾ
ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਦੇਵੇਗਾ।
19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ
ਅਤੇ ਨਾ ਹੀ ਚੌਂਕਾਂ ਵਿੱਚ ਕੋਈ ਉਸ ਦੀ ਅਵਾਜ਼ ਸੁਣੇਗਾ।
20 ਉਹ ਮਿੱਧੇ ਹੋਏ ਕਾਨੇ ਨੂੰ ਨਾ ਤੋੜੇਗਾ
ਅਤੇ ਨਾ ਧੁਖਦੀ ਹੋਈ ਬੱਤੀ ਨੂੰ ਬੁਝਾਏਗਾ,
ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾ ਦੇਵੇ।
21 ਪਰਾਈਆਂ ਕੌਮਾਂ ਉਸ ਦੇ ਨਾਮ ਉੱਤੇ ਆਸ ਰੱਖਣਗੀਆਂ। # ਯਸਾਯਾਹ 42:1-4
ਯਿਸੂ ਮਸੀਹ ਅਤੇ ਬਆਲਜ਼ਬੂਲ
22ਫਿਰ ਇੱਕ ਦੁਸ਼ਟ ਆਤਮਾ ਨਾਲ ਜਕੜੇ ਹੋਏ#12:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅੰਨ੍ਹਾ ਅਤੇ” ਲਿਖਿਆ ਹੈ। ਵਿਅਕਤੀ ਨੂੰ ਯਿਸੂ ਕੋਲ ਲਿਆਂਦਾ ਗਿਆ ਜਿਹੜਾ ਅੰਨ੍ਹਾ ਅਤੇ ਗੂੰਗਾ ਸੀ; ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ ਅਤੇ ਉਹ ਗੂੰਗਾ ਬੋਲਣ ਅਤੇ ਵੇਖਣ ਲੱਗ ਪਿਆ। 23ਤਦ ਸਾਰੀ ਭੀੜ ਹੈਰਾਨ ਹੋ ਕੇ ਕਹਿਣ ਲੱਗੀ, “ਕਿਤੇ ਇਹੋ ਤਾਂ ਦਾਊਦ ਦਾ ਪੁੱਤਰ ਨਹੀਂ?” 24ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।” 25ਯਿਸੂ ਨੇ ਉਨ੍ਹਾਂ ਦੇ ਵਿਚਾਰ ਜਾਣ ਕੇ ਉਨ੍ਹਾਂ ਨੂੰ ਕਿਹਾ,“ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਸ ਨਗਰ ਜਾਂ ਘਰ ਵਿੱਚ ਫੁੱਟ ਪੈ ਜਾਵੇ ਉਹ ਕਾਇਮ ਨਾ ਰਹੇਗਾ। 26ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢੇ ਤਾਂ ਉਹ ਆਪਣਾ ਹੀ ਵਿਰੋਧੀ ਹੋ ਜਾਂਦਾ ਹੈ; ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? 27ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡੇ ਨਿਆਂਕਾਰ ਉਹੀ ਹੋਣਗੇ। 28ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ। 29ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਕਿਵੇਂ ਲੁੱਟ ਸਕਦਾ ਹੈ, ਜਦੋਂ ਤੱਕ ਕਿ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ? ਅਤੇ ਫਿਰ ਉਸ ਦੇ ਘਰ ਨੂੰ ਲੁੱਟੇਗਾ। 30ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ। 31ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮਨੁੱਖਾਂ ਦਾ ਹਰ ਤਰ੍ਹਾਂ ਦਾ ਪਾਪ ਅਤੇ ਨਿੰਦਾ ਮਾਫ਼ ਕੀਤੀ ਜਾਵੇਗੀ, ਪਰ ਆਤਮਾ ਦੀ ਨਿੰਦਾ ਮਾਫ਼ ਨਹੀਂ ਕੀਤੀ ਜਾਵੇਗੀ। 32ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਬੋਲੇ, ਇਹ ਉਸ ਨੂੰ ਨਾ ਇਸ ਯੁਗ ਵਿੱਚ ਅਤੇ ਨਾ ਆਉਣ ਵਾਲੇ ਯੁਗ ਵਿੱਚ ਮਾਫ਼ ਕੀਤਾ ਜਾਵੇਗਾ।
ਦਰਖ਼ਤ ਅਤੇ ਉਸ ਦਾ ਫਲ
33 “ਜੇ ਦਰਖ਼ਤ ਨੂੰ ਚੰਗਾ ਕਹੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਕਹੋ, ਜਾਂ ਦਰਖ਼ਤ ਨੂੰ ਮਾੜਾ ਕਹੋ ਅਤੇ ਉਸ ਦੇ ਫਲ ਨੂੰ ਵੀ ਮਾੜਾ ਕਹੋ, ਕਿਉਂਕਿ ਦਰਖ਼ਤ ਆਪਣੇ ਫਲ ਤੋਂ ਹੀ ਪਛਾਣਿਆ ਜਾਂਦਾ ਹੈ। 34ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਬੋਲ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੈ, ਉਹੀ ਮੂੰਹੋਂ ਨਿੱਕਲਦਾ ਹੈ। 35ਭਲਾ ਮਨੁੱਖ ਆਪਣੇ#12:35 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਨ ਦੇ” ਲਿਖਿਆ ਹੈ।ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ। 36ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਮਨੁੱਖ ਹਰੇਕ ਨਿਕੰਮੀ ਗੱਲ ਦਾ ਜਿਹੜੀ ਉਹ ਬੋਲਦੇ ਹਨ, ਲੇਖਾ ਦੇਣਗੇ; 37ਕਿਉਂਕਿ ਤੂੰ ਆਪਣੀਆਂ ਗੱਲਾਂ ਤੋਂ ਹੀ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”
ਯੂਨਾਹ ਅਤੇ ਸੁਲੇਮਾਨ ਨਾਲੋਂ ਵੀ ਵੱਡਾ
38ਤਦ ਕੁਝ ਸ਼ਾਸਤਰੀਆਂ ਅਤੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਹੇ ਗੁਰੂ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।” 39ਪਰ ਉਸ ਨੇ ਉੱਤਰ ਦਿੱਤਾ,“ਬੁਰੀ ਅਤੇ ਵਿਭਚਾਰੀ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੂਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਸ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ। 40ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵਿਸ਼ਾਲ ਮੱਛੀ ਦੇ ਪੇਟ ਵਿੱਚ ਰਿਹਾ,#ਯੂਨਾਹ 1:17ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ। 42ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੀ ਹੋਵੇਗੀ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।
ਭ੍ਰਿਸ਼ਟ ਆਤਮਾ ਦਾ ਮੁੜ ਆਉਣਾ
43 “ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਉਸ ਨੂੰ ਨਹੀਂ ਮਿਲਦਾ। 44ਤਦ ਉਹ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਨਿੱਕਲੀ ਸੀ, ਮੁੜ ਜਾਵਾਂਗੀ’ ਅਤੇ ਉਹ ਆ ਕੇ ਉਸ ਨੂੰ ਖਾਲੀ ਅਤੇ ਝਾੜਿਆ ਸੁਆਰਿਆ ਪਾਉਂਦੀ ਹੈ। 45ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਆਪਣੇ ਨਾਲ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਨਾਲ ਵੀ ਅਜਿਹਾ ਹੀ ਹੋਵੇਗਾ।”
ਯਿਸੂ ਦੀ ਮਾਤਾ ਅਤੇ ਭਰਾ
46ਉਹ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਵੇਖੋ, ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸਨ। 47ਤਦ ਕਿਸੇ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ।” 48ਪਰ ਉਸ ਨੇ ਉਸ ਸੁਨੇਹਾ ਦੇਣ ਵਾਲੇ ਨੂੰ ਉੱਤਰ ਦਿੱਤਾ,“ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49ਫਿਰ ਉਸ ਨੇ ਆਪਣੇ ਚੇਲਿਆਂ ਵੱਲ ਹੱਥ ਕਰਕੇ ਕਿਹਾ,“ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ; 50ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਇੱਛਾ ਉੱਤੇ ਚੱਲਦਾ ਹੈ, ਉਹੋ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”

Seçili Olanlar:

ਮੱਤੀ 12: PSB

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın