ਲੂਕਾ 20
20
ਮਸੀਹ ਦੇ ਅਧਿਕਾਰ ਨੂੰ ਚੁਣੌਤੀ
1ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਅਤੇ ਖੁਸ਼ਖ਼ਬਰੀ ਸੁਣਾ ਰਿਹਾ ਸੀ ਤਾਂ ਪ੍ਰਧਾਨ ਯਾਜਕ ਅਤੇ ਸ਼ਾਸਤਰੀ, ਬਜ਼ੁਰਗਾਂ#20:1 ਅਰਥਾਤ ਯਹੂਦੀ ਆਗੂਆਂ ਦੇ ਨਾਲ ਆ ਖੜ੍ਹੇ ਹੋਏ 2ਅਤੇ ਉਸ ਨੂੰ ਕਿਹਾ, “ਸਾਨੂੰ ਦੱਸ ਕਿ ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ ਹੈ?” 3ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਮੈਂ ਵੀ ਤੁਹਾਡੇ ਕੋਲੋਂ ਇੱਕ ਗੱਲ ਪੁੱਛਦਾ ਹਾਂ; ਤੁਸੀਂ ਮੈਨੂੰ ਇਹ ਦੱਸੋ 4ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ?” 5ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’? 6ਪਰ ਜੇ ਅਸੀਂ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਸਾਰੇ ਲੋਕ ਸਾਨੂੰ ਪਥਰਾਓ ਕਰਨਗੇ, ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਹੰਨਾ ਇੱਕ ਨਬੀ ਸੀ।” 7ਸੋ ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿੱਥੋਂ ਸੀ।” 8ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
9ਫਿਰ ਉਹ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇਣ ਲੱਗਾ,“ਕਿਸੇ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਲੰਮੇ ਸਮੇਂ ਲਈ ਪਰਦੇਸ ਚਲਾ ਗਿਆ 10ਅਤੇ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਬਾਗ ਦੇ ਫਲ ਵਿੱਚੋਂ ਕੁਝ ਉਸ ਨੂੰ ਦੇਣ, ਪਰ ਕਿਸਾਨਾਂ ਨੇ ਉਸ ਨੂੰ ਮਾਰ-ਕੁੱਟ ਕੇ ਖਾਲੀ ਹੱਥ ਭੇਜ ਦਿੱਤਾ। 11ਫਿਰ ਉਸ ਨੇ ਇੱਕ ਹੋਰ ਦਾਸ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਬੇਇੱਜ਼ਤ ਕਰਕੇ ਖਾਲੀ ਹੱਥ ਭੇਜ ਦਿੱਤਾ। 12ਫਿਰ ਉਸ ਨੇ ਤੀਜੇ ਨੂੰ ਭੇਜਿਆ, ਪਰ ਉਨ੍ਹਾਂ ਉਸ ਨੂੰ ਵੀ ਜ਼ਖਮੀ ਕਰਕੇ ਬਾਹਰ ਕੱਢ ਦਿੱਤਾ। 13ਤਦ ਬਾਗ ਦੇ ਮਾਲਕ ਨੇ ਕਿਹਾ, ‘ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ, ਸ਼ਾਇਦ ਉਹ#20:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਸ ਨੂੰ ਵੇਖ ਕੇ” ਲਿਖਿਆ ਹੈ।ਇਸ ਦਾ ਆਦਰ ਕਰਨ’। 14ਪਰ ਜਦੋਂ ਕਿਸਾਨਾਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰਕੇ ਕਹਿਣ ਲੱਗੇ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂਕਿ ਮਿਰਾਸ ਸਾਡੀ ਹੋ ਜਾਵੇ’। 15ਤਦ ਉਨ੍ਹਾਂ ਉਸ ਨੂੰ ਅੰਗੂਰ ਦੇ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ। ਹੁਣ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ? 16ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ, “ਅਜਿਹਾ ਕਦੇ ਨਾ ਹੋਵੇ।” 17ਪਰ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ,“ਤਾਂ ਫਿਰ ਜੋ ਲਿਖਿਆ ਹੈ ਉਹ ਕੀ ਹੈ;
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ? #
ਜ਼ਬੂਰ 118:22
18 ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਉਹ ਚਕਨਾਚੂਰ ਹੋ ਜਾਵੇਗਾ ਅਤੇ ਜਿਸ ਉੱਤੇ ਇਹ ਡਿੱਗੇਗਾ, ਉਸ ਨੂੰ ਪੀਹ ਸੁੱਟੇਗਾ।” 19ਸ਼ਾਸਤਰੀਆਂ ਅਤੇ ਪ੍ਰਧਾਨ ਯਾਜਕਾਂ ਨੇ ਉਸੇ ਸਮੇਂ ਉਸ ਨੂੰ ਫੜਨਾ ਚਾਹਿਆ, ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਸਾਡੇ ਬਾਰੇ ਹੀ ਕਿਹਾ ਸੀ, ਪਰ ਉਹ ਲੋਕਾਂ ਤੋਂ ਡਰਦੇ ਸਨ।
ਕੈਸਰ ਨੂੰ ਟੈਕਸ ਦੇਣ ਬਾਰੇ ਪ੍ਰਸ਼ਨ
20ਉਹ ਤਾਕ ਵਿੱਚ ਸਨ ਅਤੇ ਉਨ੍ਹਾਂ ਨੇ ਕੁਝ ਭੇਤੀਆਂ ਨੂੰ ਜਿਹੜੇ ਧਰਮੀ ਹੋਣ ਦਾ ਵਿਖਾਵਾ ਕਰਦੇ ਸਨ, ਭੇਜਿਆ ਕਿ ਉਸ ਦੀ ਕੋਈ ਗੱਲ ਫੜਨ ਤਾਂਕਿ ਉਸ ਨੂੰ ਰਾਜਪਾਲ ਦੇ ਹੱਥ ਅਤੇ ਅਧਿਕਾਰ ਵਿੱਚ ਸੌਂਪਣ। 21ਸੋ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਠੀਕ ਕਹਿੰਦਾ ਅਤੇ ਸਿਖਾਉਂਦਾ ਹੈਂ ਅਤੇ ਪੱਖਪਾਤ ਨਹੀਂ ਕਰਦਾ, ਸਗੋਂ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ। 22ਕੀ ਸਾਨੂੰ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?” 23ਪਰ ਉਸ ਨੇ ਉਨ੍ਹਾਂ ਦੀ ਚਲਾਕੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ,#20:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਸੀਂ ਮੈਨੂੰ ਕਿਉਂ ਪਰਖਦੇ ਹੋ” ਲਿਖਿਆ ਹੈ। 24“ਮੈਨੂੰ ਇੱਕ ਦੀਨਾਰ ਵਿਖਾਓ; ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਕਿਹਾ, “ਕੈਸਰ ਦੀ।” 25ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।” 26ਉਹ ਲੋਕਾਂ ਸਾਹਮਣੇ ਉਸ ਦੀ ਕੋਈ ਗੱਲ ਨਾ ਫੜ ਸਕੇ, ਸਗੋਂ ਉਸ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੋ ਗਏ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
27ਫਿਰ ਕੁਝ ਸਦੂਕੀ ਉਸ ਦੇ ਕੋਲ ਆਏ ਜਿਹੜੇ ਕਹਿੰਦੇ ਸਨ ਕਿ ਪੁਨਰ-ਉਥਾਨ ਹੈ ਹੀ ਨਹੀਂ ਅਤੇ ਉਸ ਨੂੰ ਪੁੱਛਣ ਲੱਗੇ, 28“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾ ਆਪਣੀ ਪਤਨੀ ਦੇ ਰਹਿੰਦਿਆਂ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰੇ।#ਬਿਵਸਥਾ 25:5 29ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ। 30ਫਿਰ ਦੂਜੇ ਨੇ#20:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ” ਲਿਖਿਆ ਹੈ। 31ਅਤੇ ਫਿਰ ਤੀਜੇ ਨੇ ਉਸ ਨਾਲ ਵਿਆਹ ਕੀਤਾ; ਇਸ ਤਰ੍ਹਾਂ ਸੱਤੇ ਬੇਔਲਾਦ ਮਰ ਗਏ। 32ਅੰਤ ਵਿੱਚ ਉਹ ਔਰਤ ਵੀ ਮਰ ਗਈ। 33ਸੋ ਪੁਨਰ-ਉਥਾਨ ਦੇ ਸਮੇਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਉਹ ਸੱਤਾਂ ਦੀ ਪਤਨੀ ਰਹੀ ਸੀ?” 34ਯਿਸੂ ਨੇ ਉਨ੍ਹਾਂ ਨੂੰ ਕਿਹਾ,“ਇਸ ਯੁਗ ਦੇ ਲੋਕ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ, 35ਪਰ ਜਿਹੜੇ ਲੋਕ ਉਸ ਯੁਗ ਵਿੱਚ ਪਹੁੰਚਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਯੋਗ ਠਹਿਰਦੇ ਹਨ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ। 36ਉਹ ਫਿਰ ਕਦੇ ਨਹੀਂ ਮਰਨਗੇ, ਕਿਉਂਕਿ ਉਹ ਸਵਰਗਦੂਤਾਂ ਵਰਗੇ ਹੋਣਗੇ ਅਤੇ ਪੁਨਰ-ਉਥਾਨ ਦੇ ਪੁੱਤਰ ਹੋਣ ਕਰਕੇ ਪਰਮੇਸ਼ਰ ਦੀ ਸੰਤਾਨ ਹੋਣਗੇ। 37ਪਰ ਮੁਰਦੇ ਜਿਵਾਏ ਜਾਂਦੇ ਹਨ; ਇਸ ਗੱਲ ਨੂੰ ਮੂਸਾ ਨੇ ਝਾੜੀ ਦੇ ਬਿਰਤਾਂਤ ਰਾਹੀਂ ਪਰਗਟ ਕੀਤਾ ਹੈ, ਜਦੋਂ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ#ਕੂਚ 3:6,15ਕਹਿੰਦਾ ਹੈ। 38ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ, ਕਿਉਂਕਿ ਉਸ ਵਿੱਚ#20:38 ਅਰਥਾਤ ਉਸ ਦੇ ਲਈਸਭ ਜੀਉਂਦੇ ਹਨ।” 39ਤਦ ਕੁਝ ਸ਼ਾਸਤਰੀਆਂ ਨੇ ਕਿਹਾ, “ਗੁਰੂ ਜੀ, ਤੂੰ ਠੀਕ ਕਿਹਾ।” 40ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ ਕੁਝ ਵੀ ਪੁੱਛਣ ਦਾ ਹੌਸਲਾ ਨਾ ਕੀਤਾ।
ਮਸੀਹ ਕਿਸ ਦਾ ਪੁੱਤਰ ਹੈ?
41ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਉਹ ਮਸੀਹ ਨੂੰ ਦਾਊਦ ਦਾ ਪੁੱਤਰ ਕਿਵੇਂ ਕਹਿੰਦੇ ਹਨ? 42ਕਿਉਂਕਿ ਦਾਊਦ ਆਪ ਜ਼ਬੂਰਾਂ ਦੀ ਪੁਸਤਕ ਵਿੱਚ ਕਹਿੰਦਾ ਹੈ:
ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
‘ਮੇਰੇ ਸੱਜੇ ਹੱਥ ਬੈਠ,
43 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ
ਚੌਂਕੀ ਨਾ ਬਣਾ ਦਿਆਂ।’ #
ਜ਼ਬੂਰ 110:1
44 ਸੋ ਦਾਊਦ ਤਾਂ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ?”
ਸ਼ਾਸਤਰੀਆਂ ਤੋਂ ਖ਼ਬਰਦਾਰ
45ਜਦੋਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46“ਸ਼ਾਸਤਰੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ, ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ। 47ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਉਨ੍ਹਾਂ ਨੂੰ ਵੱਧ ਸਜ਼ਾ ਮਿਲੇਗੀ।”
Kasalukuyang Napili:
ਲੂਕਾ 20: PSB
Haylayt
Ibahagi
Kopyahin
Gusto mo bang ma-save ang iyong mga hinaylayt sa lahat ng iyong device? Mag-sign up o mag-sign in
PUNJABI STANDARD BIBLE©
Copyright © 2023 by Global Bible Initiative