1
ਯੂਹੰਨਾ 13:34-35
Punjabi Standard Bible
ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ; ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। ਜੇ ਤੁਸੀਂ ਆਪਸ ਵਿੱਚ ਪਿਆਰ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
Comparar
Explorar ਯੂਹੰਨਾ 13:34-35
2
ਯੂਹੰਨਾ 13:14-15
ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਦੇ ਦਿੱਤਾ ਹੈ, ਤਾਂਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਕਰੋ।
Explorar ਯੂਹੰਨਾ 13:14-15
3
ਯੂਹੰਨਾ 13:7
ਯਿਸੂ ਨੇ ਉਸ ਨੂੰ ਕਿਹਾ,“ਜੋ ਮੈਂ ਕਰਦਾ ਹਾਂ ਤੂੰ ਹੁਣ ਨਹੀਂ ਸਮਝਦਾ, ਪਰ ਬਾਅਦ ਵਿੱਚ ਇਸ ਨੂੰ ਸਮਝੇਂਗਾ।”
Explorar ਯੂਹੰਨਾ 13:7
4
ਯੂਹੰਨਾ 13:16
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ।
Explorar ਯੂਹੰਨਾ 13:16
5
ਯੂਹੰਨਾ 13:17
ਜੇ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਵੀ ਕਰਦੇ ਹੋ ਤਾਂ ਤੁਸੀਂ ਧੰਨ ਹੋ।
Explorar ਯੂਹੰਨਾ 13:17
6
ਯੂਹੰਨਾ 13:4-5
ਭੋਜਨ ਤੋਂ ਉੱਠਿਆ ਅਤੇ ਆਪਣੇ ਬਾਹਰੀ ਵਸਤਰ ਉਤਾਰ ਕੇ ਪਾਸੇ ਰੱਖੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ। ਫਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਉਸ ਨੇ ਲੱਕ ਨੂੰ ਬੰਨ੍ਹਿਆ ਹੋਇਆ ਸੀ, ਪੂੰਝਣ ਲੱਗਾ।
Explorar ਯੂਹੰਨਾ 13:4-5
Início
Bíblia
Planos
Vídeos