ਮਰਕੁਸ 4

4
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
1ਉਹ ਫੇਰ ਝੀਲ ਦੇ ਕਿਨਾਰੇ ਉਪਦੇਸ਼ ਦੇਣ ਲੱਗਾ ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਝੀਲ ਵਿੱਚ ਇੱਕ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਝੀਲ ਦੇ ਨੇੜੇ ਜ਼ਮੀਨ 'ਤੇ ਹੀ ਰਹੀ। 2ਤਦ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,
3 “ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ 4ਅਤੇ ਬੀਜਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ#4:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਕਾਸ਼ ਦੇ” ਲਿਖਿਆ ਹੈ।ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5ਕੁਝ ਪਥਰੀਲੀ ਥਾਂ 'ਤੇ ਡਿੱਗੇ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ। 6ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ। 7ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਵਧਕੇ ਬੀਜ ਨੂੰ ਦਬਾ ਲਿਆ ਅਤੇ ਬੀਜ ਨੇ ਕੋਈ ਫਲ ਨਾ ਦਿੱਤਾ। 8ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਉੱਗ ਕੇ ਵਧੇ ਅਤੇ ਫਲ ਦਿੱਤਾ; ਕੁਝ ਨੇ ਤੀਹ ਗੁਣਾ, ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ।” 9ਫਿਰ ਉਸ ਨੇ ਕਿਹਾ,“ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
ਦ੍ਰਿਸ਼ਟਾਂਤਾਂ ਦਾ ਉਦੇਸ਼
10ਜਦੋਂ ਉਹ ਇਕੱਲਾ ਸੀ ਤਾਂ ਉਸ ਦੇ ਪਿੱਛੇ ਚੱਲਣ ਵਾਲੇ ਉਨ੍ਹਾਂ ਬਾਰ੍ਹਾਂ ਦੇ ਨਾਲ ਉਸ ਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਣ ਲੱਗੇ। 11ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਪਰਮੇਸ਼ਰ ਦੇ ਰਾਜ ਦਾ ਭੇਤ#4:11 ਕੁਝ ਹਸਤਲੇਖਾਂ ਵਿੱਚ “ਰਾਜ ਦਾ ਭੇਤ” ਦੇ ਸਥਾਨ 'ਤੇ “ਰਾਜ ਦੇ ਭੇਤ ਦੀ ਸਮਝ” ਲਿਖਿਆ ਹੈ।ਤੁਹਾਨੂੰ ਬਖਸ਼ਿਆ ਗਿਆ ਹੈ ਪਰ ਜਿਹੜੇ ਬਾਹਰ ਹਨ, ਉਨ੍ਹਾਂ ਦੇ ਲਈ ਸਭ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ,
12 ਤਾਂਕਿ ਉਹ ਵੇਖਦੇ ਹੋਏ ਵੇਖਣ ਪਰ ਬੁੱਝਣ ਨਾ
ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ,
ਅਜਿਹਾ ਨਾ ਹੋਵੇ ਕਿ ਉਹ ਮੁੜਨ ਅਤੇ # 4:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਨ੍ਹਾਂ ਦੇ ਪਾਪ” ਲਿਖਿਆ ਹੈ। ਮਾਫ਼ ਕੀਤੇ ਜਾਣ।” # ਯਸਾਯਾਹ 6:9-10
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ
13ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝਿਆ? ਤਾਂ ਸਾਰੇ ਦ੍ਰਿਸ਼ਟਾਂਤਾਂ ਨੂੰ ਕਿਸ ਤਰ੍ਹਾਂ ਸਮਝੋਗੇ? 14ਬੀਜਣ ਵਾਲਾ ਵਚਨ ਬੀਜਦਾ ਹੈ। 15ਰਾਹ ਦੇ ਕਿਨਾਰੇ ਵਾਲੇ, ਜਿੱਥੇ ਵਚਨ ਬੀਜਿਆ ਜਾਂਦਾ ਹੈ, ਉਹ ਲੋਕ ਹਨ ਕਿ ਜਦੋਂ ਉਹ ਸੁਣਦੇ ਹਨ ਤਾਂ ਸ਼ੈਤਾਨ ਉਸੇ ਵੇਲੇ ਆ ਕੇ ਉਨ੍ਹਾਂ ਵਿੱਚ#4:15 ਕੁਝ ਹਸਤਲੇਖਾਂ ਵਿੱਚ “ਉਨ੍ਹਾਂ ਵਿੱਚ” ਦੇ ਸਥਾਨ 'ਤੇ “ਉਨ੍ਹਾਂ ਦੇ ਦਿਲਾਂ ਵਿੱਚ” ਲਿਖਿਆ ਹੈ।ਬੀਜੇ ਗਏ ਵਚਨ ਨੂੰ ਲੈ ਜਾਂਦਾ ਹੈ। 16ਇਸੇ ਤਰ੍ਹਾਂ#4:16 ਕੁਝ ਹਸਤਲੇਖਾਂ ਵਿੱਚ “ਇਸੇ ਤਰ੍ਹਾਂ” ਨਹੀਂ ਹੈ।ਜਿਹੜੇ ਪਥਰੀਲੀਆਂ ਥਾਵਾਂ 'ਤੇ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹੀ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਹਨ 17ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਅਤੇ ਥੋੜ੍ਹੇ ਸਮੇਂ ਲਈ ਹੁੰਦੇ ਹਨ ਤੇ ਬਾਅਦ ਵਿੱਚ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਿਆਂ ਹੀ ਤੁਰੰਤ ਠੋਕਰ ਖਾ ਜਾਂਦੇ ਹਨ। 18ਜਿਹੜੇ ਕੰਡਿਆਲੀਆਂ ਝਾੜੀਆਂ ਵਿੱਚ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹਨ, 19ਪਰ ਸੰਸਾਰ ਦੀਆਂ ਚਿੰਤਾਵਾਂ, ਧਨ ਦਾ ਧੋਖਾ ਅਤੇ ਹੋਰ ਵਸਤਾਂ ਲਈ ਲਾਲਸਾਵਾਂ ਆ ਕੇ ਵਚਨ ਨੂੰ ਦਬਾ ਦਿੰਦੀਆਂ ਹਨ ਅਤੇ ਇਹ ਫਲਹੀਣ ਰਹਿ ਜਾਂਦਾ ਹੈ। 20ਜੋ ਚੰਗੀ ਜ਼ਮੀਨ 'ਤੇ ਬੀਜੇ ਗਏ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣਦੇ, ਸਵੀਕਾਰ ਕਰਦੇ ਅਤੇ ਫਲ ਦਿੰਦੇ ਹਨ; ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”
ਦੀਵੇ ਦਾ ਦ੍ਰਿਸ਼ਟਾਂਤ
21ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਦੀਵਾ ਇਸ ਲਈ ਲਿਆਉਂਦੇ ਹਾਂ ਕਿ ਇਸ ਨੂੰ ਟੋਕਰੀ ਹੇਠ ਜਾਂ ਮੰਜੀ ਹੇਠ ਰੱਖਿਆ ਜਾਵੇ? ਕੀ ਇਸ ਲਈ ਨਹੀਂ ਕਿ ਇਸ ਨੂੰ ਦੀਵਟ 'ਤੇ ਰੱਖਿਆ ਜਾਵੇ? 22ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਉਜਾਗਰ ਨਾ ਹੋਵੇ। 23ਜੇ ਕਿਸੇ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
24ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਸਚੇਤ ਰਹੋ ਕਿ ਤੁਸੀਂ ਕੀ ਸੁਣਦੇ ਹੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ, ਸਗੋਂ#4:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਸੀਂ ਜਿਹੜੇ ਸੁਣਦੇ ਹੋ” ਲਿਖਿਆ ਹੈ।ਤੁਹਾਨੂੰ ਵੱਧ ਦਿੱਤਾ ਜਾਵੇਗਾ। 25ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।”
ਉੱਗਣ ਵਾਲੇ ਬੀਜ ਦਾ ਦ੍ਰਿਸ਼ਟਾਂਤ
26ਫਿਰ ਉਸ ਨੇ ਕਿਹਾ,“ਪਰਮੇਸ਼ਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕਿਸੇ ਮਨੁੱਖ ਨੇ ਜ਼ਮੀਨ ਵਿੱਚ ਬੀਜ ਪਾਇਆ ਹੋਵੇ 27ਅਤੇ ਉਹ ਰਾਤ-ਦਿਨ ਸੌਂਦਾ ਅਤੇ ਉੱਠਦਾ ਹੈ ਪਰ ਬੀਜ ਕਿਸ ਤਰ੍ਹਾਂ ਉੱਗਿਆ ਅਤੇ ਵਧਿਆ ਉਹ ਨਹੀਂ ਜਾਣਦਾ। 28ਜ਼ਮੀਨ ਆਪਣੇ ਆਪ ਫਲ ਲਿਆਉਂਦੀ ਹੈ; ਪਹਿਲਾਂ ਕਰੂੰਬਲ, ਫਿਰ ਸਿੱਟਾ, ਫਿਰ ਸਿੱਟੇ ਵਿੱਚ ਪੂਰਾ ਦਾਣਾ। 29ਜਦੋਂ ਫਲ ਪੱਕ ਜਾਵੇ ਤਾਂ ਉਹ ਤੁਰੰਤ ਦਾਤੀ ਲਾਉਂਦਾ ਹੈ ਕਿਉਂਕਿ ਵਾਢੀ ਆ ਚੁੱਕੀ ਹੈ।”
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ
30ਫਿਰ ਉਸ ਨੇ ਕਿਹਾ,“ਅਸੀਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਇਸ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ? 31ਉਹ ਰਾਈ ਦੇ ਇੱਕ ਦਾਣੇ ਵਾਂਗ ਹੈ, ਜਦੋਂ ਇਹ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ, ਜ਼ਮੀਨ ਦੇ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ, 32ਪਰ ਜਦੋਂ ਬੀਜਿਆ ਗਿਆ ਤਾਂ ਇਹ ਉੱਗਦਾ ਹੈ ਅਤੇ ਸਾਰੇ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ, ਜੋ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਬਸੇਰਾ ਕਰ ਸਕਦੇ ਹਨ।”
ਦ੍ਰਿਸ਼ਟਾਂਤਾਂ ਦਾ ਉਪਯੋਗ
33ਫਿਰ ਉਹ ਇਹੋ ਜਿਹੇ ਬਹੁਤ ਸਾਰੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਦੀ ਸਮਝ ਦੇ ਅਨੁਸਾਰ ਵਚਨ ਸੁਣਾਉਂਦਾ ਸੀ। 34ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਨਹੀਂ ਸੀ ਬੋਲਦਾ ਪਰ ਆਪਣੇ ਚੇਲਿਆਂ ਨੂੰ ਸਭ ਕੁਝ ਗੁਪਤ ਵਿੱਚ ਸਮਝਾਉਂਦਾ ਸੀ।
ਤੂਫਾਨ ਨੂੰ ਸ਼ਾਂਤ ਕਰਨਾ
35ਫਿਰ ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ,“ਆਓ, ਅਸੀਂ ਉਸ ਪਾਰ ਚੱਲੀਏ।” 36ਤਦ ਭੀੜ ਨੂੰ ਛੱਡ ਕੇ ਉਹ ਯਿਸੂ ਨੂੰ ਜਿਸ ਤਰ੍ਹਾਂ ਉਹ ਕਿਸ਼ਤੀ ਵਿੱਚ ਸੀ, ਉਸੇ ਤਰ੍ਹਾਂ ਲੈ ਗਏ ਅਤੇ ਹੋਰ ਕਿਸ਼ਤੀਆਂ ਵੀ ਉਸ ਦੇ ਨਾਲ ਸਨ। 37ਤਦ ਇੱਕ ਵੱਡਾ ਤੂਫਾਨ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗੀਆਂ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ। 38ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰ੍ਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਨੇ ਉਸ ਨੂੰ ਜਗਾਇਆ ਅਤੇ ਉਸ ਨੂੰ ਕਿਹਾ, “ਹੇ ਗੁਰੂ, ਤੈਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮਰਨ ਵਾਲੇ ਹਾਂ?” 39ਤਦ ਉਸ ਨੇ ਉੱਠ ਕੇ ਹਵਾ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ,“ਸ਼ਾਂਤ ਹੋ ਜਾ, ਥੰਮ੍ਹ ਜਾ!” ਤਦ ਹਵਾ ਥੰਮ੍ਹ ਗਈ ਅਤੇ ਵੱਡੀ ਸ਼ਾਂਤੀ ਹੋ ਗਈ। 40ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਉਂ ਡਰੇ ਹੋਏ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?” 41ਉਹ ਬਹੁਤ ਹੀ ਭੈਭੀਤ ਹੋ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”

Nu geselecteerd:

ਮਰਕੁਸ 4: PSB

Markering

Deel

Kopiëren

None

Wil je jouw markerkingen op al je apparaten opslaan? Meld je aan of log in