ਮਰਕੁਸ 12
12
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
1ਫਿਰ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ,“ਇੱਕ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਉਸ ਦੇ ਆਲੇ-ਦੁਆਲੇ ਵਾੜ ਕੀਤੀ ਅਤੇ ਇੱਕ ਚੁਬੱਚਾ ਪੁੱਟਿਆ ਤੇ ਬੁਰਜ ਬਣਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਪਰਦੇਸ ਚਲਾ ਗਿਆ। 2ਫਿਰ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਨ੍ਹਾਂ ਕੋਲੋਂ ਬਾਗ ਦੇ ਫਲ ਵਿੱਚੋਂ ਹਿੱਸਾ ਲਵੇ। 3ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ। 4ਤਦ ਉਸ ਨੇ ਇੱਕ ਹੋਰ ਦਾਸ ਨੂੰ ਉਨ੍ਹਾਂ ਕੋਲ ਭੇਜਿਆ; ਉਨ੍ਹਾਂ ਨੇ#12:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪੱਥਰ ਮਾਰ ਕੇ” ਲਿਖਿਆ ਹੈ।ਉਸ ਦਾ ਸਿਰ ਪਾੜ ਦਿੱਤਾ ਅਤੇ ਬੇਇੱਜ਼ਤ ਕੀਤਾ#12:4 ਕੁਝ ਹਸਤਲੇਖਾਂ ਵਿੱਚ “ਬੇਇੱਜ਼ਤ ਕੀਤਾ” ਦੇ ਸਥਾਨ 'ਤੇ “ਬੇਇੱਜ਼ਤ ਕਰਕੇ ਭੇਜ ਦਿੱਤਾ” ਲਿਖਿਆ ਹੈ।। 5ਫਿਰ ਉਸ ਨੇ ਇੱਕ ਹੋਰ ਨੂੰ ਭੇਜਿਆ ਅਤੇ ਉਨ੍ਹਾਂ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ; ਉਨ੍ਹਾਂ ਨੇ ਕੁਝ ਨੂੰ ਤਾਂ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ। 6ਹੁਣ ਉਸ ਕੋਲ ਉਸ ਦਾ ਇੱਕ ਪਿਆਰਾ ਪੁੱਤਰ ਹੀ ਸੀ। ਅੰਤ ਵਿੱਚ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਉਨ੍ਹਾਂ ਕੋਲ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। 7ਪਰ ਉਨ੍ਹਾਂ ਕਿਸਾਨਾਂ ਨੇ ਆਪਸ ਵਿੱਚ ਕਿਹਾ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂ ਇਹ ਮਿਰਾਸ ਸਾਡੀ ਹੋ ਜਾਵੇਗੀ’। 8ਸੋ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ ਅਤੇ ਅੰਗੂਰ ਦੇ ਬਾਗ ਦੇ ਬਾਹਰ ਸੁੱਟ ਦਿੱਤਾ। 9ਹੁਣ ਅੰਗੂਰ ਦੇ ਬਾਗ ਦਾ ਮਾਲਕ ਕੀ ਕਰੇਗਾ? ਉਹ ਆ ਕੇ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ। 10ਕੀ ਤੁਸੀਂ ਇਹ ਲਿਖਤ ਨਹੀਂ ਪੜ੍ਹੀ:
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ,
ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ?
11 ਇਹ ਪ੍ਰਭੂ ਦੇ ਵੱਲੋਂ ਹੋਇਆ
ਅਤੇ ਸਾਡੀ ਨਜ਼ਰ ਵਿੱਚ ਇਹ ਅਦਭੁਤ ਹੈ।” #
ਜ਼ਬੂਰ 118:22-23
12ਉਹ ਉਸ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਉਨ੍ਹਾਂ ਬਾਰੇ ਹੀ ਕਿਹਾ ਸੀ, ਪਰ ਉਹ ਭੀੜ ਤੋਂ ਡਰ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ।
ਕੈਸਰ ਨੂੰ ਟੈਕਸ ਦੇਣ ਬਾਰੇ ਪ੍ਰਸ਼ਨ
13ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ ਭੇਜਿਆ ਕਿ ਉਹ ਉਸ ਨੂੰ ਗੱਲਾਂ ਵਿੱਚ ਫਸਾਉਣ। 14ਉਨ੍ਹਾਂ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ, ਪਰ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ। ਕੀ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ? ਕੀ ਅਸੀਂ ਦੇਈਏ ਜਾਂ ਨਾ ਦੇਈਏ?” 15ਪਰ ਉਸ ਨੇ ਉਨ੍ਹਾਂ ਦੇ ਇਸ ਕਪਟ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ,“ਤੁਸੀਂ ਮੈਨੂੰ ਕਿਉਂ ਪਰਖਦੇ ਹੋ? ਮੇਰੇ ਕੋਲ ਇੱਕ ਦੀਨਾਰ#12:15 ਦੀਨਾਰ: ਰੋਮੀ ਸਾਮਰਾਜ ਵਿੱਚ ਪ੍ਰਚਲਿਤ ਚਾਂਦੀ ਦਾ ਸਿੱਕਾ।ਲਿਆਓ ਕਿ ਮੈਂ ਵੇਖਾਂ।” 16ਸੋ ਉਹ ਲਿਆਏ। ਉਸ ਨੇ ਉਨ੍ਹਾਂ ਨੂੰ ਪੁੱਛਿਆ,“ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।” 17ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।” ਸੋ ਉਹ ਉਸ ਤੋਂ ਹੈਰਾਨ ਹੋਏ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
18ਫਿਰ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ, 19“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾਬੇਔਲਾਦ ਮਰ ਜਾਵੇ ਅਤੇ ਪਿੱਛੇ ਪਤਨੀ ਛੱਡ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈਔਲਾਦ ਪੈਦਾ ਕਰੇ। 20ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ। 21ਫਿਰ ਦੂਜੇ ਨੇ ਉਸ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ ਅਤੇ ਇਸੇ ਤਰ੍ਹਾਂ ਤੀਜਾ ਵੀ। 22ਸੱਤਾਂ#12:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨੇ ਉਸ ਨਾਲ ਵਿਆਹ ਕੀਤਾ, ਪਰ ਉਨ੍ਹਾਂ” ਲਿਖਿਆ ਹੈ। ਤੋਂ ਕੋਈ ਔਲਾਦ ਨਾ ਹੋਈ; ਅੰਤ ਵਿੱਚ ਉਹ ਔਰਤ ਵੀ ਮਰ ਗਈ। 23ਪੁਨਰ-ਉਥਾਨ ਦੇ ਸਮੇਂ ਜਦੋਂ ਉਹ ਜੀ ਉੱਠਣਗੇ ਤਾਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸੱਤਾਂ ਦੀ ਹੀ ਪਤਨੀ ਰਹੀ ਸੀ?” 24ਯਿਸੂ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਸੇ ਕਾਰਨ ਭੁੱਲ ਵਿੱਚ ਨਹੀਂ ਪਏ ਹੋ ਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਸਮਝਿਆ ਹੈ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ? 25ਕਿਉਂਕਿ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ, ਤਾਂ ਨਾ ਉਹ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ, ਸਗੋਂ ਸਵਰਗ ਵਿੱਚ ਸਵਰਗਦੂਤਾਂ ਵਰਗੇ ਹੋਣਗੇ। 26ਪਰ ਮੁਰਦਿਆਂ ਦੇ ਬਾਰੇ ਕਿ ਉਹ ਜਿਵਾਏ ਜਾਂਦੇ ਹਨ, ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਨਹੀਂ ਪੜ੍ਹਿਆ ਕਿ ਕਿਵੇਂ ਪਰਮੇਸ਼ਰ ਨੇ ਝਾੜੀ ਦੇ ਕੋਲ ਉਸ ਨਾਲ ਗੱਲ ਕਰਦੇ ਹੋਏ ਉਸ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ’? 27ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ; ਤੁਸੀਂ ਬਹੁਤ ਵੱਡੀ ਭੁੱਲ ਵਿੱਚ ਪਏ ਹੋਏ ਹੋ।”
ਪ੍ਰਮੁੱਖ ਹੁਕਮ
28ਤਦ ਸ਼ਾਸਤਰੀਆਂ ਵਿੱਚੋਂ ਇੱਕ ਨੇ ਕੋਲ ਆ ਕੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ ਅਤੇ ਇਹ ਜਾਣ ਕੇ ਜੋ ਯਿਸੂ ਨੇ ਉਨ੍ਹਾਂ ਨੂੰ ਵਧੀਆ ਉੱਤਰ ਦਿੱਤਾ ਹੈ, ਉਸ ਨੂੰ ਪੁੱਛਿਆ, “ਸਾਰਿਆਂ ਹੁਕਮਾਂ ਵਿੱਚੋਂ ਪ੍ਰਮੁੱਖ ਹੁਕਮ ਕਿਹੜਾ ਹੈ?” 29ਯਿਸੂ ਨੇ ਉੱਤਰ ਦਿੱਤਾ,“#12:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਰਿਆਂ ਹੁਕਮਾਂ ਵਿੱਚੋਂ” ਲਿਖਿਆ ਹੈ।ਪ੍ਰਮੁੱਖ ਇਹ ਹੈ: ‘ਹੇ ਇਸਰਾਏਲ, ਸੁਣ! ਪ੍ਰਭੂ ਸਾਡਾ ਪਰਮੇਸ਼ਰ ਇੱਕੋ ਪ੍ਰਭੂ ਹੈ, 30ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧੀ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ’।#12:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਹੋ ਪ੍ਰਮੁੱਖ ਹੁਕਮ ਹੈ” ਲਿਖਿਆ ਹੈ। 31ਦੂਜਾ ਇਹ ਹੈ, ‘ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ’। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।”
32ਤਦ ਉਸ ਸ਼ਾਸਤਰੀ ਨੇ ਉਸ ਨੂੰ ਕਿਹਾ, “ਠੀਕ ਗੁਰੂ ਜੀ, ਤੂੰ ਸੱਚ ਕਿਹਾ ਕਿ ਉਹ ਇੱਕੋ ਹੈ ਅਤੇ ਉਸ ਦੇ ਇਲਾਵਾ ਹੋਰ ਕੋਈ ਨਹੀਂ ਹੈ। 33ਉਸ ਨੂੰ ਸਾਰੇ ਦਿਲ ਨਾਲ, ਸਾਰੀ ਸਮਝ ਨਾਲ#12:33 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਸਾਰੀ ਜਾਨ ਨਾਲ” ਲਿਖਿਆ ਹੈ। ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰਨਾ ਸਭ ਹੋਮ-ਬਲੀਆਂ ਅਤੇ ਬਲੀਦਾਨਾਂ ਨਾਲੋਂ ਵਧਕੇ ਹੈ।” 34ਜਦੋਂ ਯਿਸੂ ਨੇ ਵੇਖਿਆ ਕਿ ਉਸ ਨੇ ਸਮਝਦਾਰੀ ਨਾਲ ਉੱਤਰ ਦਿੱਤਾ ਤਾਂ ਉਸ ਨੂੰ ਕਿਹਾ,“ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ।” ਇਸ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਕਰਨ ਦਾ ਹੌਸਲਾ ਨਾ ਕੀਤਾ।
ਮਸੀਹ ਕਿਸ ਦਾ ਪੁੱਤਰ ਹੈ?
35ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਕਿਹਾ,“ਸ਼ਾਸਤਰੀ ਕਿਵੇਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36ਦਾਊਦ ਨੇ ਤਾਂ ਆਪ ਪਵਿੱਤਰ ਆਤਮਾ ਰਾਹੀਂ ਕਿਹਾ:
ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
‘ਮੇਰੇ ਸੱਜੇ ਹੱਥ ਬੈਠ,
ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਹੇਠ ਨਾ ਕਰ ਦਿਆਂ # 12:36 ਕੁਝ ਹਸਤਲੇਖਾਂ ਵਿੱਚ “ਪੈਰਾਂ ਹੇਠ ਨਾ ਕਰ ਦਿਆਂ” ਦੇ ਸਥਾਨ 'ਤੇ “ਪੈਰਾਂ ਦੀ ਚੌਂਕੀ ਨਾ ਬਣਾ ਦਿਆਂ” ਲਿਖਿਆ ਹੈ। ।’ #
ਜ਼ਬੂਰ 110:1
37 ਦਾਊਦ ਆਪ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਪੁੱਤਰ ਕਿਵੇਂ ਹੋਇਆ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੀ ਸੁਣ ਰਹੀ ਸੀ।
ਸ਼ਾਸਤਰੀਆਂ ਤੋਂ ਸਚੇਤ
38ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ,“ਸ਼ਾਸਤਰੀਆਂ ਤੋਂ ਸਚੇਤ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ, 39ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ। 40ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਇਹ ਵੱਧ ਸਜ਼ਾ ਪਾਉਣਗੇ।”
ਗਰੀਬ ਵਿਧਵਾ ਦਾ ਦਾਨ
41ਯਿਸੂ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖਣ ਲੱਗਾ ਕਿ ਲੋਕ ਕਿਸ ਤਰ੍ਹਾਂ ਖਜ਼ਾਨੇ ਵਿੱਚ ਪੈਸੇ ਪਾਉਂਦੇ ਹਨ ਅਤੇ ਬਹੁਤ ਸਾਰੇ ਧਨਵਾਨ ਬਹੁਤਾ ਪਾ ਰਹੇ ਸਨ। 42ਇੱਕ ਗਰੀਬ ਵਿਧਵਾ ਨੇ ਵੀ ਆ ਕੇ ਦੋ ਛੋਟੇ ਸਿੱਕੇ#12:42 ਛੋਟੇ ਸਿੱਕੇ: ਉਸ ਸਮੇਂ ਪ੍ਰਚਲਿਤ ਸਿੱਕੇ ਜਿਨ੍ਹਾਂ ਨੂੰ “ਲੇਪਟੋਨ” ਕਹਿੰਦੇ ਸੀ। ਪਾਏ ਜੋ ਇੱਕ ਪੈਸਾ#12:42 ਇੱਕ ਪੈਸਾ: ਤਾਂਬੇ ਦੇ ਇੱਕ ਸਿੱਕੇ “ਕੋਦ੍ਰਾਂਤੇਸ” ਦੇ ਬਰਾਬਰ। ਸੀ। 43ਤਦ ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਖਜ਼ਾਨੇ ਵਿੱਚ ਪਾਉਣ ਵਾਲੇ ਸਾਰਿਆਂ ਨਾਲੋਂ ਇਸ ਗਰੀਬ ਵਿਧਵਾ ਨੇ ਵੱਧ ਪਾਇਆ। 44ਕਿਉਂਕਿ ਸਾਰਿਆਂ ਨੇ ਆਪਣੀ ਬਹੁਤਾਇਤ ਵਿੱਚੋਂ ਪਾਇਆ ਪਰ ਇਸ ਨੇ ਆਪਣੀ ਥੁੜ੍ਹ ਵਿੱਚੋਂ, ਉਹ ਸਭ ਕੁਝ ਜੋ ਉਸ ਦੇ ਕੋਲ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।”
Nu geselecteerd:
ਮਰਕੁਸ 12: PSB
Markering
Deel
Kopiëren

Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative