ਮੈਨੂੰ ਇੱਕ ਉਹ ਸਿੱਕਾ ਦਿਖਾਓ ਜਿਹੜਾ ਤੁਸੀਂ ਟੈਕਸ ਦੇ ਲਈ ਦਿੰਦੇ ਹੋ ।” ਉਹ ਇੱਕ ਸਿੱਕਾ ਯਿਸੂ ਦੇ ਕੋਲ ਲੈ ਕੇ ਆਏ । ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਤ ਹੈ ?” ਉਹਨਾਂ ਨੇ ਉੱਤਰ ਦਿੱਤਾ, “ਸਮਰਾਟ ਦਾ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਸਮਰਾਟ ਦਾ ਹੈ, ਸਮਰਾਟ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਉਹ ਪਰਮੇਸ਼ਰ ਨੂੰ ਦਿਓ ।”