ਲੂਕਾ 17
17
ਸਾਮਰੀ ਕੋੜ੍ਹੀ। ਪ੍ਰਭੁ ਦੇ ਪਰਗਟ ਹੋਣ ਦਾ ਦਿਨ
1ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ ! 2ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਉਹ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ 3ਖਬਰਦਾਰ ਰਹੋ! ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹ ਨੂੰ ਸਮਝਾ ਦਿਹ ਅਰ ਜੇ ਤੋਬਾ ਕਰੇ ਤਾਂ ਉਹ ਨੂੰ ਮਾਫ਼ ਕਰ 4ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਗੁਨਾਹ ਕਰੇ ਅਤੇ ਸੱਤਵਾਰੀ ਤੇਰੀ ਵੱਲ ਮੁੜ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਹ ਨੂੰ ਮਾਫ਼ ਕਰ।।
5ਤਾਂ ਰਸੂਲਾਂ ਨੇ ਪ੍ਰਭੁ ਨੂੰ ਕਿਹਾ, ਸਾਡੀ ਨਿਹਚਾ ਵਧਾ 6ਪਰ ਪ੍ਰਭੁ ਨੇ ਆਖਿਆ, ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨਿਹਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉੱਖੜ ਜਾਹ ਅਤੇ ਸਮੁੰਦਰ ਵਿੱਚ ਲੱਗ ਜਾਹ ਅਤੇ ਉਹ ਤੁਹਾਡੀ ਮੰਨ ਲੈਂਦਾ 7ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਚਾਕਰ ਹਲ ਵਾਹੁੰਦਾ ਯਾ ਭੇਡਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਆ ਕੇ ਖਾਣ ਨੂੰ ਬੈਠ? 8ਸਗੋਂ ਉਹ ਨੂੰ ਇਹ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂ? 9ਭਲਾ, ਉਹ ਉਸ ਚਾਕਰ ਦਾ ਹਸਾਨ ਮੰਨਦਾ ਹੈ ਇਸ ਲਈ ਜੋ ਉਹ ਨੇ ਹੁਕਮ ਮੂਜਬ ਕੰਮ ਕੀਤੇ? 10ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉੱਚਿਤ ਸੀ ਅਸਾਂ ਉਹੀ ਕੀਤਾ।।
11ਜਾਂ ਉਹ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਰ ਗਲੀਲ ਦੇ ਵਿੱਚੋਂ ਦੀ ਲੰਘਿਆ 12ਅਰ ਉਹ ਦੇ ਕਿਸੇ ਪਿੰਡ ਵਿੱਚ ਵੜਦਿਆ ਦਸ ਕੋੜ੍ਹੇ ਉਹ ਨੂੰ ਮਿਲੇ ਜਿਹੜੇ ਦੂਰ ਖੜੇ ਰਹੇ 13ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ! 14ਉਸ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ, ਅਤੇ ਐਉਂ ਹੋਇਆ ਕਿ ਓਹ ਜਾਂਦੇ ਜਾਂਦੇ ਸ਼ੁੱਧ ਹੋ ਗਏ 15ਤਾਂ ਉਨ੍ਹਾਂ ਵਿੱਚ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ 16ਅਤੇ ਮੂੰਹ ਦੇ ਭਾਰ ਉਹ ਦੇ ਪੇਰੀਂ ਪੈ ਕੇ ਉਹ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ 17ਪਰ ਯਿਸੂ ਨੇ ਅੱਗੋਂ ਆਖਿਆ, ਭਲਾ ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌ ਕਿੱਥੇ ਹਨ? 18ਇਸ ਓਪਰੇਂ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ? 19ਉਸ ਨੂੰ ਕਿਹਾ, ਉੱਠ ਕੇ ਚੱਲਿਆ ਜਾਹ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।।
20ਜਾਂ ਫ਼ਰੀਸੀਆਂ ਨੇ ਉਹ ਨੂੰ ਪੁੱਛਿਆ ਭਈ ਪਰਮੇਸ਼ੁਰ ਦਾ ਰਾਜ ਕਦਕੁ ਆਊਗਾ? ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀ ਆਉਂਦਾ 21ਅਤੇ ਨਾ ਓਹ ਕਹਿਣਗੇ ਭਈ ਵੇਖੋ ਐੱਥੇ ਯਾ ਉੱਥੇ ਹੈ ਕਿਉਂਕਿ ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚ ਹੈ।।
22ਉਸ ਨੇ ਚੇਲਿਆਂ ਨੂੰ ਆਖਿਆ, ਓਹ ਦਿਨ ਆਉਣਗੇ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਦਿਆਂ ਦਿਨਾਂ ਵਿੱਚੋਂ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ 23ਓਹ ਤੁਹਾਨੂੰ ਕਹਿਣਗੇ, ਵੇਖੋ ਉੱਥੇ ਹੈ, ਵੇਖੋ ਐੱਥੇ ਹੈ! ਤੁਸਾਂ ਨਾ ਜਾਣਾ ਅਤੇ ਮਗਰ ਨਾ ਲੱਗਣਾ 24ਕਿਉਂਕਿ ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੇ ਦੂਏ ਪਾਸੇ ਤੀਕੁਰ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਆਪਣੇ ਦਿਨ ਵਿੱਚ ਹੋਵੇਗਾ 25ਪਰ ਪਹਿਲੇ ਉਹ ਨੂੰ ਜ਼ਰੂਰ ਹੈ ਜੋ ਬਹੁਤ ਕਸ਼ਟ ਭੋਗੇ ਅਤੇ ਇਸ ਪੀਹੜੀ ਦੇ ਲੋਕਾਂ ਥੀਂ ਰੱਦਿਆ ਜਾਵੇ 26ਅਰ ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ 27ਓਹ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕੁਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ ਕੀਤਾ 28ਅਰ ਜਿਸ ਤਰਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ 29ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ 30ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ 31ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹ ਦਾ ਅਸਬਾਬ ਘਰ ਵਿੱਚ ਹੋਵੇ ਉਹ ਉਸ ਦੇ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰਾਂ ਪਿਛਾਹਾਂ ਨਾ ਮੁੜੇ 32ਲੂਤ ਦੀ ਤੀਵੀਂ ਨੂੰ ਚੇਤੇ ਰੱਖੋ 33ਜਿਹੜਾ ਆਪਣੀ ਜਾਨ ਸਮ੍ਹਾਲਨੀ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਹ ਨੂੰ ਜੀਉਂਦਿਆਂ ਰੱਖੇਗਾ 34ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲੀਤਾ ਜਾਵੇਗਾ ਅਤੇ ਦੂਆ ਛੱਡਿਆ ਜਵੇਗਾ 35-36ਦੋ ਤੀਵੀਆਂ ਇਕੱਠੀਆਂ ਪੀਹੰਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਈ ਛੱਡੀ ਜਾਵੇਗੀ 37ਤਦ ਉਨ੍ਹਾਂ ਉਸ ਨੂੰ ਅੱਗੋਂ ਆਖਿਆ, ਪ੍ਰਭੁ ਜੀ ਕਿੱਥੇ? ਉਸ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।।
Pašlaik izvēlēts:
ਲੂਕਾ 17: PUNOVBSI
Izceltais
Dalīties
Kopēt

Vai vēlies, lai tevis izceltie teksti tiktu saglabāti visās tavās ierīcēs? Reģistrējieties vai pierakstieties
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.