ਉਤਪਤ 31
31
ਯਾਕੂਬ ਅਰ ਲਾਬਾਨ ਦੀ ਵਖਾਂਧ
1ਉਸ ਨੇ ਲਾਬਾਨ ਦੇ ਪੁੱਤ੍ਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਤੋਂ ਏਹ ਸਾਰਾ ਧਨ ਉਹ ਨੇ ਪਾਇਆ ਹੈ 2ਫੇਰ ਯਾਕੂਬ ਨੇ ਲਾਬਾਨ ਦਾ ਮੂੰਹ ਡਿੱਠਾ ਤਾਂ ਵੇਖੋ ਉਹ ਅੱਗੇ ਵਾਂਙੁ ਉਹ ਦੀ ਵੱਲ ਨਹੀਂ ਸੀ 3ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ ਦਾਦਿਆਂ ਦੇ ਦੇਸ ਨੂੰ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ, ਮੈਂ ਤੇਰੇ ਅੰਗ ਸੰਗ ਹੋਵਾਂਗਾ 4ਤਾਂ ਯਾਕੂਬ ਨੇ ਰਾਖੇਲ ਅਰ ਲੇਆਹ ਨੂੰ ਰੜੇ ਵਿੱਚ ਆਪਣੇ ਇੱਜੜ ਕੋਲ ਬੁਲਾ ਘੱਲਿਆ 5ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਅੱਗੇ ਵਾਂਙੁ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ ਸੰਗ ਰਿਹਾ 6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਟਹਿਲ ਕੀਤੀ ਹੈ 7ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਅਰ ਮੇਰੀ ਤਲਬ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ 8ਜੇ ਉਸ ਐਉਂ ਆਖਿਆ ਕਿ ਚਿਤਲੀਆਂ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਸਾਰੇ ਇੱਜੜ ਨੇ ਚਿਤਲੇ ਹੀ ਬੱਚੇ ਦਿੱਤੇ ਅਤੇ ਜੇ ਉਸ ਆਖਿਆ ਕਿ ਗਦਰੇ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ 9ਸੋ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ 10ਅਤੇ ਐਉਂ ਹੋਇਆ ਕਿ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਅਰ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਰ ਚਿਤਲੇ ਅਰ ਚਿਤਕਬਰੇ ਸਨ 11ਤਾਂ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ ! ਮੈਂ ਆਖਿਆ, ਮੈਂ ਹਾਜਰ ਹਾਂ 12ਤਦ ਉਸ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਰ ਚਿਤਲੇ ਅਰ ਚਿਤਕਬਰੇ ਹਨ ਕਿਉਂਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ ਹੈ ਸਭ ਡਿੱਠਾ ਹੈ 13ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੈਂ ਥੰਮ੍ਹ ਉੱਤੇ ਤੇਲ ਮਲਿਆ ਅਤੇ ਮੇਰੀ ਸੁੱਖਣਾ ਸੁੱਖੀ । ਹੁਣ ਉੱਠ ਅਰ ਏਸ ਦੇਸ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾਹ 14ਤਾਂ ਰਾਖੇਲ ਅਰ ਲੇਆਹ ਨੇ ਉੱਤਰ ਦੇਕੇ ਆਖਿਆ, ਕੀ ਅਜੇ ਤੀਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਅਥਵਾ ਅਧਿਕਾਰ ਹੈ? 15ਕੀ ਅਸੀਂ ਉਹ ਦੇ ਅੱਗੇ ਓਪਰੀਆਂ ਨਹੀਂ ਰਹੀਆਂ ਕਿਉਂਜੋ ਉਸ ਨੇ ਸਾਨੂੰ ਵੇਚ ਲਿਆ ਅਰ ਸਾਡੀ ਚਾਂਦੀ ਵੀ ਖਾ ਗਿਆ 16ਅਰ ਸਭ ਧਨ ਜੋ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਲਿਆ ਉਹ ਸਾਡਾ ਅਰ ਸਾਡੇ ਪੁੱਤ੍ਰਾਂ ਦਾ ਹੈ ਅਰ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ ਸੋਈ ਕਰ 17ਤਾਂ ਯਾਕੂਬ ਨੇ ਉੱਠ ਕੇ ਆਪਣੇ ਪੁੱਤ੍ਰਾਂ ਅਰ ਤੀਵੀਆਂ ਨੂੰ ਊਠਾਂ ਉੱਤੇ ਚੜ੍ਹਾਇਆ 18ਅਰ ਆਪਣੇ ਸਾਰੇ ਡੰਗਰਾਂ ਨੂੰ ਅਰ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ ਹੱਕ ਲਏ ਤਾਂਜੋ ਕਨਾਨ ਦੇਸ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਾ ਜਾਵੇ 19ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਰ ਰਾਖੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ 20ਸੋ ਯਾਕੂਬ ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜ ਰਿਹਾ ਹਾਂ 21ਤਾਂ ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਹਾੜ ਵੱਲ ਕੀਤਾ।।
22ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ 23ਤਾਂ ਓਸ ਆਪਣੇ ਭਰਾਵਾਂ ਨੂੰ ਨਾਲ ਲੈਕੇ ਸੱਤਾਂ ਦਿਨਾਂ ਦਾ ਪੈਡਾਂ ਕਰ ਕੇ ਉਸ ਦਾ ਪਿੱਛਾ ਕੀਤਾ ਅਰ ਉਸ ਨੂੰ ਗਿਲਆਦ ਦੇ ਪਹਾੜ ਉੱਤੇ ਜਾ ਲਿਆ 24ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾਕੇ ਆਖਿਆ, ਖ਼ਬਰਦਾਰ ਹੋ ਅਰ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ 25ਤਾਂ ਲਾਬਾਨ ਯਾਕੂਬ ਨੂੰ ਜਾ ਮਿਲਿਆ ਅਰ ਯਾਕੂਬ ਨੇ ਆਪਣਾ ਤੰਬੂ ਪਹਾੜ ਉੱਤੇ ਖੜਾ ਕੀਤਾ ਸੀ ਤੇ ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਹਾੜ ਉੱਤੇ ਤੰਬੂ ਖੜਾ ਕੀਤਾ 26ਤਾਂ ਲਾਬਾਨ ਨੇ ਯਾਕੂਬ ਨੂੰ ਆਖਿਆ, ਤੈਂ ਕੀ ਕੀਤਾ ਜੋ ਤੂੰ ਮੈਥੋਂ ਚੋਰੀ ਭੱਜ ਆਇਆ ਹੈਂ ਅਰ ਤੂੰ ਮੇਰੀਆਂ ਧੀਆਂ ਨੂੰ ਤੇਗ ਨਾਲ ਕੀਤੇ ਹੋਏ ਕੈਦੀਆਂ ਵਾਂਙੁ ਹੱਕ ਲਿਆਇਆ ਹੈਂ? 27ਤੂੰ ਕਿਉਂ ਲੁਕ ਕੇ ਭੱਜਾ ਅਰ ਮੈਨੂੰ ਠੱਗਿਆ ਅਰ ਮੈਨੂੰ ਕਿਉਂ ਨਾ ਖ਼ਬਰ ਦਿੱਤੀ ਤਾਂ ਜੋ ਮੈਂ ਤੈਨੂੰ ਖ਼ੁਸ਼ੀ ਅਰ ਰਾਗ ਰੰਗ ਅਰ ਡੱਫਾਂ ਅਰ ਬਰਬਤਾਂ ਨਾਲ ਵਿਦਿਆ ਕਰਦਾ? 28ਤੈਂ ਮੈਨੂੰ ਆਪਣੇ ਪੁੱਤ੍ਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੈਂ ਮੂਰਖਪੁਣਾ ਕੀਤਾ 29ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਰ ਯਾਕੂਬ ਨਾਲ ਭਲਾ ਬੁਰਾ ਨਾ ਬੋਲ 30ਹੁਣ ਤੂੰ ਚੱਲਿਆਂ ਤਾਂ ਹੈਂ ਹੀ ਕਿਉਂਜੋ ਤੂੰ ਆਪਣੇ ਪਿਤਾ ਦੇ ਘਰ ਲਈ ਅੱਤ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ? 31ਤਾਂ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਏਸ ਲਈ ਕਿ ਮੈਂ ਡਰਿਆ ਤੇ ਮੈਂ ਆਖਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜੋਰ ਨਾਲ ਖੋਹ ਕੇ ਲੈ ਜਾਵੇਂਗਾ 32ਜਿਹਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਜਾਚ ਲੈ ਅਰ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ 33ਤਾਂ ਲਾਬਾਨ ਨੇ ਯਾਕੂਬ ਦੇ ਤੰਬੂ ਵਿੱਚ ਅਰ ਲੇਆਹ ਦੇ ਤੰਬੂ ਵਿੱਚ ਅਰ ਦੋਹਾਂ ਗੋੱਲੀਆਂ ਦੇ ਤੰਬੂ ਵਿੱਚ ਜਾਕੇ ਕੁਝ ਨਾ ਪਾਇਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿਕੱਲ ਕੇ ਰਾਖੇਲ ਦੇ ਤੰਬੂ ਵਿੱਚ ਆਇਆ 34ਤਾਂ ਰਾਖੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੇ ਕਚਾਵੇ ਵਿੱਚ ਰੱਖਿਆ ਅਰ ਉਨ੍ਹਾਂ ਦੇ ਉੱਤੇ ਬੈਠ ਗਈ ਅਰ ਲਾਬਾਨ ਨੇ ਸਾਰਾ ਤੰਬੂ ਟੋਹਿਆ ਪਰ ਕੁਝ ਨਾ ਲੱਭਾ 35ਤਾਂ ਓਸ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸਵਾਮੀ ਤੁਹਾਡੀਆਂ ਅੱਖਾਂ ਵਿੱਚ ਏਹ ਗੱਲ ਗਰੰਜਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸੱਕੀ ਕਿਉਂਜੋ ਮੈਂ ਤੀਵੀਆਂ ਵਾਲੇ ਹਾਲ ਵਿੱਚ ਹਾਂ। ਸੋ ਉਸ ਨੇ ਟੋਹਿਆ ਪਰ ਉਸ ਨੂੰ ਓਹ ਬੁੱਤ ਨਾ ਲੱਭੇ 36ਏਹ ਗੱਲ ਯਾਕੂਬ ਲਈ ਗਰੰਜਗੀ ਦੀ ਸੀ ਅਤੇ ਲਾਬਾਨ ਦੇ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇਕੇ ਆਖਿਆ, ਮੇਰਾ ਕੀ ਦੋਸ਼ ਅਰ ਮੇਰਾ ਕੀ ਪਾਪ ਹੈ ਜੋ ਤੈਂ ਐੱਨਾ ਤੱਤਾ ਹੋਕੇ ਮੇਰਾ ਪਿੱਛਾ ਕੀਤਾ? 37ਤੈਂ ਜੋ ਮੇਰਾ ਸਾਰਾ ਅਸਬਾਬ ਟੋਹਿਆ ਤੇਰੇ ਘਰ ਦੇ ਅਸਬਾਬ ਦਾ ਤੈਨੂੰ ਕੀ ਲੱਭਾ ? ਉਹ ਨੂੰ ਐਥੇ ਆਪਣੇ ਅਰ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂਜੋ ਓਹ ਸਾਡਾ ਦੋਹਾਂ ਦਾ ਨਿਆਉਂ ਕਰਨ 38ਮੈਂ ਏਹਨਾਂ ਵੀਹਾਂ ਵਰਿਹਾਂ ਤੀਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਰ ਬੱਕਰੀਆਂ ਦਾ ਗੱਭ ਨਾ ਡਿੱਗਿਆ ਅਰ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ 39ਅਰ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਰ ਉਹ ਜਿਹੜਾ ਦਿਨ ਯਾ ਰਾਤ ਨੂੰ ਚੋਰੀ ਹੋ ਗਿਆ ਉਹ ਤੈਂ ਮੈਥੋਂ ਮੰਗਿਆ 40ਇਹ ਮੇਰਾ ਹਾਲ ਸੀ ਭਈ ਦਿਨੇ ਧੁੱਪ ਅਰ ਰਾਤੀਂ ਪਾਲੇ ਮੈਨੂੰ ਖਾ ਲਿਆ ਅਤੇ ਨੀਂਦਰ ਮੇਰੀਆਂ ਅੱਖਾਂ ਤੋਂ ਨੱਠ ਗਈ 41ਏਹ ਵੀਹ ਵਰਹੇ ਮੈਂ ਤੇਰੇ ਘਰ ਵਿੱਚ ਰਿਹਾ। ਮੈਂ ਚੌਦਾਂ ਵਰਹੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ ਛੇ ਸਾਲ ਤੇਰੀਆਂ ਭੇਡਾਂ ਲਈ ਅਤੇ ਤੈਂ ਦਸ ਵਾਰ ਮੇਰੀ ਤਲਬ ਨੂੰ ਬਦਲਿਆ 42ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ । ਪਰਮੇਸ਼ੁਰ ਨੇ ਮੇਰਾ ਕਸ਼ਟ ਅਰ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਰ ਕੱਲ ਰਾਤ ਤੈਨੂੰ ਝਿੜਕਿਆ 43ਤਾਂ ਲਾਬਾਨ ਨੇ ਯਾਕੂਬ ਨੂੰ ਉੱਤਰ ਦੇਕੇ ਆਖਿਆ, ਏਹ ਧੀਆਂ ਮੇਰੀਆਂ ਧੀਆਂ ਅਰ ਏਹ ਪੁੱਤ੍ਰ ਮੇਰੇ ਪੁੱਤ੍ਰ ਅਰ ਇਹ ਇੱਜੜ ਮੇਰੇ ਇੱਜੜ ਹਨ ਅਰ ਜੋ ਤੂੰ ਵੇਖਦਾ ਹੈਂ ਸਭ ਮੇਰਾ ਹੈ । ਹੁਣ ਮੈਂ ਅੱਜ ਦੇ ਦਿਨ ਆਪਣੀਆਂ ਏਹਨਾਂ ਧੀਆਂ ਨੂੰ ਅਰ ਏਹਨਾਂ ਤੋਂ ਜੰਮੇ ਹੋਏ ਪੁੱਤ੍ਰਾਂ ਨੂੰ ਕੀ ਕਰਾਂ ? 44ਸੋ ਹੁਣ ਤੂੰ ਆ ਜੋ ਮੈਂ ਅਰ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਰ ਤੇਰੇ ਵਿਚਕਾਰ ਸਾਖ਼ੀ ਹੋਵੇ 45ਤਾਂ ਯਾਕੂਬ ਨੇ ਇੱਕ ਪੱਥਰ ਲੈਕੇ ਥੰਮ੍ਹ ਖੜਾ ਕੀਤਾ 46ਅਰ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਲੈਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਖਾਧਾ 47ਤਾਂ ਲਾਬਾਨ ਨੇ ਉਸ ਦਾ ਨਾਉਂ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਉਂ ਗਲੇਦ ਰੱਖਿਆ 48ਤਾਂ ਲਾਬਾਨ ਆਖਿਆ ਕਿ ਅੱਜ ਏਹ ਢੇਰ ਮੇਰੇ ਅਰ ਤੇਰੇ ਵਿੱਚ ਸਾਖੀ ਹੋਵੇ, ਏਸ ਕਾਰਨ ਉਸ ਦਾ ਨਾਉਂ ਗਲੇਦ ਰੱਖਿਆ 49ਅਰ ਮਿਸਪਾਹ#31:49 ਰਾਖੀ ਦਾ ਬੁਰਜ । ਵੀ ਏਸ ਲਈ ਕਿ ਓਸ ਆਖਿਆ ਕਿ ਯਹੋਵਾਹ ਮੇਰੀ ਅਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਹਲੇ ਹੋਈਏ ਰਾਖੀ ਕਰੇ 50ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਰ ਉਨ੍ਹਾਂ ਤੋਂ ਬਿਨਾਂ ਹੋਰ ਤੀਵੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਪਰ ਵੇਖ ਪਰਮੇਸ਼ੁਰ ਮੇਰੇ ਅਰ ਓਹਨਾਂ ਤੇਰੇ ਵਿੱਚ ਸਾਖੀ ਹੈ 51ਨਾਲੇ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਏਹ ਢੇਰ ਅਰ ਵੇਖ ਏਹ ਥੰਮ੍ਹ ਜੋ ਮੈਂ ਆਪਣੇ ਅਰ ਤੇਰੇ ਵਿੱਚ ਖੜਾ ਕੀਤਾ ਹੈ 52ਏਹ ਢੇਰ ਸਾਖੀ ਹੈ ਅਰ ਏਹ ਥੰਮ੍ਹ ਸਾਖੀ ਹੈ ਕਿ ਬੁਰਿਆਈ ਲਈ ਮੈਂ ਏਸ ਢੇਰ ਤੋਂ ਤੇਰੀ ਵੱਲ ਨਾ ਲੰਘਾਂ ਅਤੇ ਤੂੰ ਵੀ ਏਸ ਢੇਰ ਅਰ ਏਸ ਥੰਮ੍ਹ ਤੋਂ ਮੇਰੀ ਵੱਲ ਨਾ ਲੰਘੇਂ 53ਅਬਰਾਹਾਮ ਦਾ ਪਰਮੇਸ਼ੁਰ ਅਰ ਨਾਹੋਰ ਦਾ ਪਰਮੇਸ਼ੁਰ ਅਰ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਉਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ#31:53 ਰੂਪ ਪਰਮੇਸ਼ੁਰ । ਦੀ ਸੌਂਹ ਖਾਧੀ 54ਤਾਂ ਯਾਕੂਬ ਨੇ ਉਸ ਪਹਾੜ ਉੱਤੇ ਭੇਟ ਚੜਾਈ ਅਰ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਰ ਪਹਾੜ ਉੱਤੇ ਰਾਤ ਕੱਟੀ 55ਤਾਂ ਲਾਬਾਨ ਨੇ ਸਵੇਰੇ ਉੱਠਕੇ ਆਪਣੇ ਪੁੱਤ੍ਰਾਂ ਅਰ ਧੀਆਂ ਨੂੰ ਚੁੰਮਿਆ ਅਰ ਓਹਨਾਂ ਨੂੰ ਬਰਕਤ ਦਿੱਤੀ ਅਰ ਲਾਬਾਨ ਤੁਰਕੇ ਆਪਣੇ ਅਸਥਾਨ ਨੂੰ ਮੁੜ ਗਿਆ।।
Pašlaik izvēlēts:
ਉਤਪਤ 31: PUNOVBSI
Izceltais
Dalīties
Kopēt

Vai vēlies, lai tevis izceltie teksti tiktu saglabāti visās tavās ierīcēs? Reģistrējieties vai pierakstieties
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.