ਯੂਹੰਨਾ 3

3
ਪ੍ਰਭੂ ਯਿਸੂ ਅਤੇ ਯਹੂਦੀਆਂ ਦਾ ਆਗੂ ਨਿਕੁਦੇਮੁਸ
1ਨਿਕੁਦੇਮੁਸ ਨਾਂ ਦਾ ਇੱਕ ਆਦਮੀ ਸੀ । ਉਹ ਯਹੂਦੀਆਂ ਦਾ ਆਗੂ ਸੀ ਜਿਸ ਦਾ ਸੰਬੰਧ ਫ਼ਰੀਸੀ ਦਲ ਦੇ ਲੋਕਾਂ ਨਾਲ ਸੀ । 2ਉਹ ਇੱਕ ਰਾਤ ਯਿਸੂ ਕੋਲ ਆਇਆ ਅਤੇ ਉਹਨਾਂ ਨੂੰ ਕਿਹਾ, “ਹੇ ਰੱਬੀ#3:2 ਗੁਰੂ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਵੱਲੋਂ ਭੇਜੇ ਹੋਏ ਗੁਰੂ ਹੋ । ਕੋਈ ਵੀ ਇਹ ਚਮਤਕਾਰੀ ਚਿੰਨ੍ਹ ਜਿਹੜੇ ਤੁਸੀਂ ਦਿਖਾਉਂਦੇ ਹੋ, ਨਹੀਂ ਦਿਖਾ ਸਕਦਾ ਜਦੋਂ ਤੱਕ ਕਿ ਪਰਮੇਸ਼ਰ ਉਸ ਦੇ ਨਾਲ ਨਾ ਹੋਣ ।” 3ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੋਈ ਵੀ ਪਰਮੇਸ਼ਰ ਦੇ ਰਾਜ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਨਾ ਕਰੇ ।” 4ਨਿਕੁਦੇਮੁਸ ਨੇ ਪੁੱਛਿਆ, “ਇੱਕ ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਉਹ ਦੁਬਾਰਾ ਕਿਸ ਤਰ੍ਹਾਂ ਜਨਮ ਲੈ ਸਕਦਾ ਹੈ ? ਕੀ ਇਹ ਹੋ ਸਕਦਾ ਹੈ ਕਿ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਜਾਵੇ ਅਤੇ ਦੁਬਾਰਾ ਜਨਮ ਲਵੇ ?” 5ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਮਨੁੱਖ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ, ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ । 6ਕਿਉਂਕਿ ਜਿਹੜਾ ਸਰੀਰ ਤੋਂ ਜਨਮ ਲੈਂਦਾ ਹੈ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜਨਮ ਲੈਂਦਾ ਹੈ ਉਹ ਆਤਮਾ ਹੈ । 7ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ ਹੈ ਕਿ ਤੁਹਾਨੂੰ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਕਰਨਾ ਜ਼ਰੂਰੀ ਹੈ । 8ਹਵਾ ਜਿਸ ਪਾਸੇ ਚਾਹੁੰਦੀ ਹੈ ਚੱਲਦੀ ਹੈ ਅਤੇ ਤੂੰ ਕੇਵਲ ਉਸ ਦੀ ਆਵਾਜ਼ ਹੀ ਸੁਣਦਾ ਹੈਂ ਪਰ ਤੂੰ ਇਹ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ । ਇਹ ਹੀ ਹਾਲ ਉਸ ਮਨੁੱਖ ਦਾ ਹੈ ਜਿਹੜਾ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਹੈ ।” 9ਨਿਕੁਦੇਮੁਸ ਨੇ ਪੁੱਛਿਆ, “ਇਹ ਸਭ ਕਿਸ ਤਰ੍ਹਾਂ ਹੋ ਸਕਦਾ ਹੈ ?” 10ਯਿਸੂ ਨੇ ਉੱਤਰ ਦਿੱਤਾ, “ਤੂੰ ਇਸਰਾਏਲ ਦਾ ਇੱਕ ਗੁਰੂ ਹੋ ਕੇ ਵੀ ਇਹ ਨਹੀਂ ਸਮਝਦਾ ? 11ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਸੀਂ ਜੋ ਜਾਣਦੇ ਹਾਂ ਉਹ ਹੀ ਕਹਿੰਦੇ ਹਾਂ ਅਤੇ ਜੋ ਅਸੀਂ ਦੇਖਿਆ ਹੈ, ਉਸ ਦੀ ਗਵਾਹੀ ਦਿੰਦੇ ਹਾਂ ਪਰ ਤੁਹਾਡੇ ਵਿੱਚੋਂ ਕੋਈ ਵੀ ਸਾਡੀ ਗਵਾਹੀ ਸਵੀਕਾਰ ਨਹੀਂ ਕਰਦਾ । 12ਜਦੋਂ ਕਿ ਮੈਂ ਤੁਹਾਡੇ ਨਾਲ ਇਸ ਸੰਸਾਰ ਦੀਆਂ ਗੱਲਾਂ ਕੀਤੀਆਂ ਹਨ, ਤੁਸੀਂ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ । ਫਿਰ ਜੇਕਰ ਮੈਂ ਸਵਰਗ ਦੀਆਂ ਗੱਲਾਂ ਕਰਾਂਗਾ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ ? 13ਕੋਈ ਸਵਰਗ ਵਿੱਚ ਨਹੀਂ ਗਿਆ ਸਿਵਾਏ ਮਨੁੱਖ ਦੇ ਪੁੱਤਰ ਦੇ ਜਿਹੜਾ ਸਵਰਗ ਤੋਂ ਆਇਆ ਹੈ ।
14 # ਗਿਣ 21:9 “ਜਿਸ ਤਰ੍ਹਾਂ ਮੂਸਾ ਨੇ ਜੰਗਲ ਵਿੱਚ ਤਾਂਬੇ ਦੇ ਸੱਪ ਨੂੰ ਲੱਕੜੀ ਉੱਤੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ 15ਤਾਂ ਜੋ ਹਰ ਕੋਈ ਜਿਹੜਾ ਉਹਨਾਂ ਵਿੱਚ ਵਿਸ਼ਵਾਸ ਕਰੇ, ਅਨੰਤ ਜੀਵਨ ਪ੍ਰਾਪਤ ਕਰੇ । 16ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਉਹ ਸਾਰੇ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਨ, ਨਾਸ਼ ਨਾ ਹੋਣ ਸਗੋਂ ਅਨੰਤ ਜੀਵਨ ਪ੍ਰਾਪਤ ਕਰਨ । 17ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਉਣ ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਣ ।
18“ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਪਰ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਵਿੱਚ ਵਿਸ਼ਵਾਸ ਨਹੀਂ ਕੀਤਾ । 19ਦੋਸ਼ੀ ਠਹਿਰਾਏ ਜਾਣ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਪਰ ਮਨੁੱਖਾਂ ਨੇ ਚਾਨਣ ਦੀ ਥਾਂ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ । 20ਜਿਹੜਾ ਕੋਈ ਬੁਰੇ ਕੰਮ ਕਰਦਾ ਹੈ, ਉਹ ਚਾਨਣ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਚਾਨਣ ਦੇ ਨੇੜੇ ਨਹੀਂ ਆਉਂਦਾ ਕਿ ਕਿਤੇ ਉਸ ਦੇ ਬੁਰੇ ਕੰਮ ਪ੍ਰਗਟ ਨਾ ਹੋ ਜਾਣ । 21ਪਰ ਜਿਹੜਾ ਸੱਚਾਈ ਉੱਤੇ ਚੱਲਦਾ ਹੈ ਉਹ ਚਾਨਣ ਦੇ ਨੇੜੇ ਆਉਂਦਾ ਹੈ ਤਾਂ ਜੋ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਰ ਦੀ ਇੱਛਾ ਅਨੁਸਾਰ ਕੀਤੇ ਗਏ ਹਨ ।”
ਪ੍ਰਭੂ ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
22 # ਯੂਹ 4:2 ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹਨਾਂ ਦੇ ਨਾਲ ਰਹਿ ਕੇ ਉਹ ਬਪਤਿਸਮਾ ਦਿੰਦੇ ਰਹੇ । 23ਯੂਹੰਨਾ ਵੀ ਸਾਲੇਮ ਦੇ ਨੇੜੇ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈ ਰਹੇ ਸਨ । 24#ਮੱਤੀ 14:3, ਮਰ 6:17, ਲੂਕਾ 3:19-20ਯੂਹੰਨਾ ਨੂੰ ਅਜੇ ਕੈਦ ਨਹੀਂ ਕੀਤਾ ਗਿਆ ਸੀ ।
25ਯੂਹੰਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਸ਼ੁੱਧੀ ਕਰਨ ਦੀ ਰੀਤ ਦੇ ਬਾਰੇ ਬਹਿਸ ਹੋ ਗਈ । 26ਇਸ ਲਈ ਉਹ ਯੂਹੰਨਾ ਕੋਲ ਗਏ ਅਤੇ ਕਹਿਣ ਲੱਗੇ, “ਗੁਰੂ ਜੀ, ਉਹ ਆਦਮੀ ਜਿਹੜਾ ਤੁਹਾਡੇ ਨਾਲ ਯਰਦਨ ਦੇ ਪਾਰ ਸੀ ਜਿਸ ਦੇ ਬਾਰੇ ਤੁਸੀਂ ਗਵਾਹੀ ਦਿੱਤੀ ਸੀ, ਉਹ ਬਪਤਿਸਮਾ ਦੇ ਰਿਹਾ ਹੈ ਅਤੇ ਸਾਰੇ ਲੋਕ ਉਸ ਦੇ ਕੋਲ ਜਾ ਰਹੇ ਹਨ ।” 27ਯੂਹੰਨਾ ਨੇ ਉੱਤਰ ਦਿੱਤਾ, “ਜਦੋਂ ਤੱਕ ਪਰਮੇਸ਼ਰ ਨਾ ਦੇਣ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ । 28#ਯੂਹ 1:20ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ ਪਰ ਉਹਨਾਂ ਤੋਂ ਪਹਿਲਾਂ ਭੇਜਿਆ ਗਿਆ ਹਾਂ ।’ 29ਲਾੜਾ ਉਹ ਹੈ ਜਿਸ ਦੀ ਲਾੜੀ ਹੁੰਦੀ ਹੈ । ਜਿਹੜਾ ਕੋਲ ਖੜ੍ਹਾ ਹੁੰਦਾ ਹੈ ਅਤੇ ਉਸ ਦੀ ਸੁਣਦਾ ਹੈ ਉਹ ਉਸ ਦਾ ਮਿੱਤਰ ਹੈ । ਉਹ ਲਾੜੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਖ਼ੁਸ਼ ਹੁੰਦਾ ਹੈ । ਮੇਰੀ ਇਹ ਖ਼ੁਸ਼ੀ ਪੂਰੀ ਹੋ ਗਈ ਹੈ । 30ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵੱਧਣ ਅਤੇ ਮੈਂ ਘਟਾਂ ।”
ਉਹ ਜੋ ਸਵਰਗ ਤੋਂ ਆਉਂਦੇ ਹਨ
31“ਉਹ ਜੋ ਉੱਪਰ ਤੋਂ ਆਉਂਦੇ ਹਨ, ਸਾਰਿਆਂ ਤੋਂ ਮਹਾਨ ਹਨ । ਜਿਹੜਾ ਇਸ ਧਰਤੀ ਦਾ ਹੈ, ਉਹ ਇਸ ਧਰਤੀ ਦਾ ਹੀ ਹੈ ਅਤੇ ਉਹ ਧਰਤੀ ਦੀਆਂ ਹੀ ਗੱਲਾਂ ਕਰਦਾ ਹੈ ਪਰ ਉਹ ਜਿਹੜੇ ਸਵਰਗ ਤੋਂ ਆਉਂਦੇ ਹਨ ਉਹ ਸਾਰਿਆਂ ਤੋਂ ਮਹਾਨ ਹਨ । 32ਉਹ ਉਸ ਦੀ ਗਵਾਹੀ ਦਿੰਦੇ ਹਨ ਜੋ ਉਹਨਾਂ ਨੇ ਦੇਖਿਆ ਅਤੇ ਸੁਣਿਆ ਹੈ ਪਰ ਕੋਈ ਉਹਨਾਂ ਦੀ ਗਵਾਹੀ ਵਿੱਚ ਵਿਸ਼ਵਾਸ ਨਹੀਂ ਕਰਦਾ । 33ਜਿਹੜਾ ਉਹਨਾਂ ਦੀ ਗਵਾਹੀ ਵਿੱਚ ਵਿਸ਼ਵਾਸ ਕਰਦਾ ਹੈ, ਉਹ ਉਸ ਸੱਚਾਈ ਉੱਤੇ ਮੋਹਰ ਲਾਉਂਦਾ ਹੈ ਕਿ ਪਰਮੇਸ਼ਰ ਸੱਚੇ ਹਨ । 34ਜਿਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੇ ਵਚਨ ਬੋਲਦੇ ਹਨ ਕਿਉਂਕਿ ਪਰਮੇਸ਼ਰ ਬਿਨਾਂ ਨਾਪੇ ਤੋਲੇ ਪਵਿੱਤਰ ਆਤਮਾ ਦਿੰਦੇ ਹਨ । 35#ਮੱਤੀ 11:27, ਲੂਕਾ 10:22ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਇਸ ਲਈ ਸਭ ਕੁਝ ਉਹਨਾਂ ਨੇ ਪੁੱਤਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ । 36ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । ਜਿਹੜਾ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਅਨੰਤ ਜੀਵਨ ਪ੍ਰਾਪਤ ਨਹੀਂ ਕਰੇਗਾ ਪਰ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ ।”

ទើបបានជ្រើសរើសហើយ៖

ਯੂਹੰਨਾ 3: CL-NA

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល