ਮੱਤੀ 3

3
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਉਪਦੇਸ਼
1ਉਸ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਯਹੂਦੀਯਾ ਦੇ ਉਜਾੜ ਵਿੱਚ ਆ ਕੇ ਇਸ ਤਰ੍ਹਾਂ ਪ੍ਰਚਾਰ ਕਰਨ ਲੱਗਾ, 2#ਮੱਤੀ 4:17, ਮਰ 1:15“ਆਪਣੇ ਪਾਪਾਂ ਨੂੰ ਛੱਡੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ ।” 3#ਯਸਾ 40:3ਯੂਹੰਨਾ ਬਾਰੇ ਹੀ ਯਸਾਯਾਹ ਨਬੀ ਨੇ ਕਿਹਾ ਸੀ,
“ਉਜਾੜ ਵਿੱਚ ਇੱਕ ਆਵਾਜ਼ ਪੁਕਾਰ ਰਹੀ ਹੈ,
ਪ੍ਰਭੂ ਦਾ ਰਾਹ ਤਿਆਰ ਕਰੋ,
ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ ।”
4 # 2 ਰਾਜਾ 1:8 ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਹ ਚਮੜੇ ਦੀ ਪੇਟੀ ਲੱਕ ਦੁਆਲੇ ਬੰਨ੍ਹਦਾ ਸੀ । ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ । 5ਉਸ ਕੋਲ ਯਰੂਸ਼ਲਮ, ਸਾਰੇ ਯਹੂਦੀਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਸਾਰੇ ਲੋਕ ਆਏ । 6ਉਹਨਾਂ ਨੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯੂਹੰਨਾ ਕੋਲੋਂ ਯਰਦਨ ਨਦੀ ਵਿੱਚ ਬਪਤਿਸਮਾ ਲਿਆ ।
7 # ਮੱਤੀ 12:34, 23:33 ਜਦੋਂ ਯੂਹੰਨਾ ਨੇ ਬਹੁਤ ਸਾਰੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਆਪਣੇ ਕੋਲ ਬਪਤਿਸਮਾ ਲੈਣ ਲਈ ਆਉਂਦੇ ਦੇਖਿਆ ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚਣ ਦੀ ਕੋਸ਼ਿਸ਼ ਕਰੋ ? 8ਇਹੋ ਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਪਾਪਾਂ ਨੂੰ ਛੱਡ ਦਿੱਤਾ ਹੈ । 9#ਯੂਹ 8:33ਇਹ ਨਾ ਸੋਚੋ ਕਿ ਤੁਸੀਂ ਆਪਣਾ ਬਚਾਅ ਇਹ ਕਹਿ ਕੇ ਕਰ ਸਕਦੇ ਹੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ । 10#ਮੱਤੀ 7:19ਰੁੱਖਾਂ ਨੂੰ ਵੱਢਣ ਦੇ ਲਈ ਕੁਹਾੜਾ ਤਿਆਰ ਹੈ ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਹੀ ਵੱਢ ਦਿੱਤਾ ਜਾਂਦਾ ਹੈ । 11ਮੈਂ ਤਾਂ ਇਹ ਦਿਖਾਉਣ ਦੇ ਲਈ ਕਿ ਤੁਸੀਂ ਆਪਣੇ ਪਾਪਾਂ ਨੂੰ ਛੱਡ ਦਿੱਤਾ ਹੈ, ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਜਿਹੜੇ ਮੇਰੇ ਬਾਅਦ ਆ ਰਹੇ ਹਨ, ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਣਗੇ । ਉਹ ਮੇਰੇ ਤੋਂ ਵੱਧ ਸ਼ਕਤੀਸ਼ਾਲੀ ਹਨ । ਮੈਂ ਤਾਂ ਉਹਨਾਂ ਦੀ ਜੁੱਤੀ ਚੁੱਕਣ ਦੇ ਯੋਗ ਵੀ ਨਹੀਂ ਹਾਂ । 12ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਦਾਣਿਆਂ ਨੂੰ ਗੋਦਾਮਾਂ ਵਿੱਚ ਭਰ ਲੈਣਗੇ ਪਰ ਤੂੜੀ ਨੂੰ ਕਦੀ ਨਾ ਬੁਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।”
ਪ੍ਰਭੂ ਯਿਸੂ ਦਾ ਬਪਤਿਸਮਾ
13ਉਸ ਸਮੇਂ ਯਿਸੂ ਗਲੀਲ ਤੋਂ ਯਰਦਨ ਨਦੀ ਵਿੱਚ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । 14ਪਰ ਯੂਹੰਨਾ ਨੇ ਇਹ ਕਹਿ ਕੇ ਉਹਨਾਂ ਨੂੰ ਰੋਕਣਾ ਚਾਹਿਆ, “ਤੁਹਾਡੇ ਹੱਥੋਂ ਤਾਂ ਮੈਨੂੰ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੁਸੀਂ ਮੇਰੇ ਕੋਲ ਆਏ ਹੋ ?” 15ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਹੁਣ ਇਸੇ ਤਰ੍ਹਾਂ ਹੋਣ ਦੇ ਕਿਉਂਕਿ ਇਹ ਹੀ ਠੀਕ ਹੈ ਕਿ ਅਸੀਂ ਇਸੇ ਤਰ੍ਹਾਂ ਪਰਮੇਸ਼ਰ ਦੀ ਨੇਕ ਇੱਛਾ ਨੂੰ ਪੂਰਾ ਕਰੀਏ ।” ਤਦ ਯੂਹੰਨਾ ਮੰਨ ਗਿਆ ।
16ਜਦੋਂ ਯਿਸੂ ਬਪਤਿਸਮਾ ਲੈ ਕੇ ਪਾਣੀ ਵਿੱਚੋਂ ਬਾਹਰ ਆਏ । ਉਸੇ ਸਮੇਂ ਅਕਾਸ਼ ਉਹਨਾਂ ਦੇ ਲਈ ਖੁੱਲ੍ਹ ਗਿਆ ਅਤੇ ਉਹਨਾਂ ਨੇ ਪਰਮੇਸ਼ਰ ਦੇ ਆਤਮਾ ਨੂੰ ਘੁੱਗੀ ਦੇ ਰੂਪ ਵਿੱਚ ਆਉਂਦੇ ਅਤੇ ਆਪਣੇ ਉੱਤੇ ਠਹਿਰਦੇ ਦੇਖਿਆ । 17#ਉਤ 22:2, ਭਜਨ 2:7, ਯਸਾ 42:1, ਮੱਤੀ 12:18, 17:5, ਮਰ 1:11, ਲੂਕਾ 9:35ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਖ਼ੁਸ਼ ਹਾਂ ।”

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。