ਮੱਤੀ 1

1
ਯਿਸੂ ਮਸੀਹ ਦੀ ਕੁਲ-ਪੱਤਰੀ
1ਯਿਸੂ ਮਸੀਹ ਦੀ ਕੁਲ-ਪੱਤਰੀ ਜਿਹੜਾ ਅਬਰਾਹਾਮ ਦੇ ਵੰਸ਼ਜ ਦਾਊਦ ਦੀ ਸੰਤਾਨ ਸੀ।
ਅਬਰਾਹਾਮ ਤੋਂ ਲੈ ਕੇ ਦਾਊਦ ਤੱਕ
2ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ, ਇਸਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ, 3ਯਹੂਦਾਹ ਤੋਂ ਤਾਮਾਰ ਦੀ ਕੁੱਖੋਂ ਫ਼ਰਸ ਅਤੇ ਜ਼ਰਾ ਪੈਦਾ ਹੋਏੇ, ਫ਼ਰਸ ਤੋਂ ਹਸਰੋਨ ਪੈਦਾ ਹੋਇਆ ਅਤੇ ਹਸਰੋਨ ਤੋਂ ਰਾਮ ਪੈਦਾ ਹੋਇਆ, 4ਰਾਮ ਤੋਂ ਅੰਮੀਨਾਦਾਬ ਪੈਦਾ ਹੋਇਆ, ਅੰਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ ਅਤੇ ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ, 5ਸਲਮੋਨ ਤੋਂ ਰਾਹਾਬ ਦੀ ਕੁੱਖੋਂ ਬੋਅਜ਼ ਪੈਦਾ ਹੋਇਆ, ਬੋਅਜ਼ ਤੋਂ ਰੂਥ ਦੀ ਕੁੱਖੋਂ ਓਬੇਦ ਪੈਦਾ ਹੋਇਆ, ਓਬੇਦ ਤੋਂ ਯੱਸੀ ਪੈਦਾ ਹੋਇਆ
ਦਾਊਦ ਤੋਂ ਲੈ ਕੇ ਬਾਬੁਲ ਦੇ ਦੇਸ ਨਿਕਾਲੇ ਤੱਕ
6ਦਾਊਦ ਤੋਂ ਸੁਲੇਮਾਨ, ਉਰੀਯਾਹ ਦੀ ਪਤਨੀ ਤੋਂ ਪੈਦਾ ਹੋਇਆ, 7ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ, ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ ਅਤੇ ਅਬੀਯਾਹ ਤੋਂ ਆਸਾ ਪੈਦਾ ਹੋਇਆ, 8ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ, ਯਹੋਸ਼ਾਫ਼ਾਟ ਤੋਂ ਯੋਰਾਮ ਪੈਦਾ ਹੋਇਆ ਅਤੇ ਯੋਰਾਮ ਤੋਂ ਉੱਜ਼ੀਯਾਹ ਪੈਦਾ ਹੋਇਆ, 9ਉੱਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ, ਯੋਥਾਮ ਤੋਂ ਆਹਾਜ਼ ਪੈਦਾ ਹੋਇਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ, 10ਹਿਜ਼ਕੀਯਾਹ ਤੋਂ ਮਨੱਸਹ ਪੈਦਾ ਹੋਇਆ, ਮਨੱਸਹ ਤੋਂ ਆਮੋਨ ਪੈਦਾ ਹੋਇਆ ਅਤੇ ਆਮੋਨ ਤੋਂ ਯੋਸ਼ੀਯਾਹ ਪੈਦਾ ਹੋਇਆ 11ਅਤੇ ਬਾਬੁਲ#1:11 ਇਰਾਕ ਦਾ ਇੱਕ ਇਲਾਕਾ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਸਮੇਂ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਸ ਦੇ ਭਰਾ ਪੈਦਾ ਹੋਏ।
ਬਾਬੁਲ ਦੇ ਦੇਸ ਨਿਕਾਲੇ ਤੋਂ ਲੈ ਕੇ ਮਸੀਹ ਤੱਕ
12ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਪੈਦਾ ਹੋਇਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਪੈਦਾ ਹੋਇਆ, 13ਜ਼ਰੁੱਬਾਬਲ ਤੋਂ ਅਬੀਹੂਦ ਪੈਦਾ ਹੋਇਆ, ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ ਅਤੇ ਅਲਯਾਕੀਮ ਤੋਂ ਅੱਜ਼ੋਰ ਪੈਦਾ ਹੋਇਆ, 14ਅੱਜ਼ੋਰ ਤੋਂ ਸਾਦੋਕ ਪੈਦਾ ਹੋਇਆ, ਸਾਦੋਕ ਤੋਂ ਯਾਕੀਨ ਪੈਦਾ ਹੋਇਆ ਅਤੇ ਯਾਕੀਨ ਤੋਂ ਅਲੀਹੂਦ ਪੈਦਾ ਹੋਇਆ, 15ਅਲੀਹੂਦ ਤੋਂ ਅਲਾਜ਼ਾਰ ਪੈਦਾ ਹੋਇਆ, ਅਲਾਜ਼ਾਰ ਤੋਂ ਮੱਥਾਨ ਪੈਦਾ ਹੋਇਆ ਅਤੇ ਮੱਥਾਨ ਤੋਂ ਯਾਕੂਬ ਪੈਦਾ ਹੋਇਆ, 16ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਉਸ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ, ਪੈਦਾ ਹੋਇਆ।
17ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ, ਦਾਊਦ ਤੋਂ ਲੈ ਕੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹੋਈਆਂ।
ਯਿਸੂ ਮਸੀਹ ਦਾ ਜਨਮ
18ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਜਦੋਂ ਉਸ ਦੀ ਮਾਤਾ ਮਰਿਯਮ ਦੀ ਮੰਗਣੀ ਯੂਸੁਫ਼ ਨਾਲ ਹੋਈ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਈ ਗਈ। 19ਪਰ ਉਸ ਦਾ ਪਤੀ ਯੂਸੁਫ਼ ਇੱਕ ਧਰਮੀ ਵਿਅਕਤੀ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਬਦਨਾਮ ਕਰੇ, ਸੋ ਉਸ ਨੇ ਚੁੱਪ-ਚਪੀਤੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ। 20ਜਦੋਂ ਉਹ ਇਸ ਸੋਚ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਸਵੀਕਾਰ ਕਰਨ ਤੋਂ ਨਾ ਡਰ, ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ; 21ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” 22ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੀ ਉਹ ਗੱਲ ਜੋ ਨਬੀ ਦੇ ਰਾਹੀਂ ਕਹੀ ਗਈ ਸੀ, ਪੂਰੀ ਹੋਵੇ:
23 ਵੇਖੋ, ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ
ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ # ਯਸਾਯਾਹ 7:14 ,
ਜਿਸ ਦਾ ਅਰਥ ਹੈ “ਪਰਮੇਸ਼ਰ ਸਾਡੇ ਨਾਲ”।
24ਤਦ ਯੂਸੁਫ਼ ਨੇ ਨੀਂਦ ਤੋਂ ਜਾਗ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਸਵੀਕਾਰ ਕਰ ਲਿਆ; 25ਪਰ ਉਹ ਉਦੋਂ ਤੱਕ ਉਸ ਦੇ ਕੋਲ ਨਾ ਗਿਆ ਜਦੋਂ ਤੱਕ ਉਸ ਨੇ#1:25 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੇ ਜੇਠੇ” ਲਿਖਿਆ ਹੈ। ਪੁੱਤਰ ਨੂੰ ਜਨਮ ਨਾ ਦਿੱਤਾ; ਯੂਸੁਫ਼ ਨੇ ਉਸ ਦਾ ਨਾਮ ਯਿਸੂ ਰੱਖਿਆ।

Valið núna:

ਮੱਤੀ 1: PSB

Áherslumerki

Deildu

Afrita

None

Want to have your highlights saved across all your devices? Sign up or sign in