ਤਦ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ, “ਅੱਗੇ ਵਧਕੇ ਉਸ ਰੱਥ ਨਾਲ ਜਾ ਮਿਲ।” ਸੋ ਫ਼ਿਲਿੱਪੁਸ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ ਅਤੇ ਕਿਹਾ, “ਜੋ ਤੂੰ ਪੜ੍ਹਦਾ ਹੈਂ, ਕੀ ਉਹ ਤੈਨੂੰ ਸਮਝ ਵੀ ਆ ਰਿਹਾ ਹੈ?” ਉਸ ਨੇ ਉੱਤਰ ਦਿੱਤਾ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਏ ਮੈਂ ਕਿਵੇਂ ਸਮਝ ਸਕਦਾ ਹਾਂ?” ਤਦ ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਚੜ੍ਹ ਕੇ ਉਸ ਦੇ ਨਾਲ ਬੈਠੇ।