ਉਤਪਤ 33

33
ਯਾਕੂਬ ਅਰ ਏਸਾਓ ਦਾ ਮਿਲਾਵਾ
1ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਲਗਾ ਆਉਂਦਾ ਹੈ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ ਉਪਰੰਤ ਉਸ ਨੇ ਬਾਲਾਂ ਨੂੰ ਲੇਆਹ ਅਰ ਰਾਖੇਲ ਅਰ ਦੋਹਾਂ ਗੋੱਲੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਗੋੱਲੀਆਂ ਨੂੰ ਅਰ ਓਹਨਾਂ ਦੇ ਬਾਲਾਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ 2ਲੇਆਹ ਅਰ ਉਸ ਦੇ ਬਾਲਾਂ ਨੂੰ ਉਨ੍ਹਾਂ ਦੇ ਪਿੱਛੇ ਅਰ ਰਾਖੇਲ ਅਰ ਯੂਸੁਫ ਨੂੰ ਸਾਰਿਆਂ ਦੇ ਪਿੱਛੇ ਰੱਖਿਆ 3ਪਰ ਉਹ ਆਪ ਉਨ੍ਹਾਂ ਦੇ ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੀਕ ਉਹ ਏਸਾਓ ਕੋਲ ਨਾ ਆ ਪੁੱਜਾ 4ਤਾਂ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੋਏ 5ਫੇਰ ਓਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੌਣ ਹਨ ? ਤਾਂ ਓਸ ਆਖਿਆ, ਏਹ ਓਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ 6ਤਾਂ ਗੋੱਲੀਆਂ ਅਰ ਉਨ੍ਹਾਂ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ 7ਫੇਰ ਲੇਆਹ ਅਰ ਉਸ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ ਅਰ ਮਗਰੋਂ ਯੂਸੁਫ ਅਰ ਰਾਖੇਲ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ 8ਤਾਂ ਓਸ ਆਖਿਆ, ਏਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ ਤੇਰਾ ਕੀ ਪਰੋਜਨ ਹੈ ? ਉਸ ਨੇ ਆਖਿਆ ਭਈ ਮੇਰੇ ਸਵਾਮੀ ਦੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ 9ਤਾਂ ਏਸਾਓ ਨੇ ਆਖਿਆ, ਮੇਰੇ ਭਰਾ ਮੇਰੇ ਕੋਲ ਤਾਂ ਬਹੁਤ ਕੁਝ ਹੈ ਅਰ ਜੋ ਤੇਰਾ ਹੈ ਓਹ ਤੂੰ ਆਪਣੇ ਕੋਲ ਹੀ ਰੱਖ 10ਯਾਕੂਬ ਨੇ ਆਖਿਆ, ਐਉਂ ਨਹੀਂ । ਜੇ ਤੇਰੀ ਨਿਗਾਹ ਵਿੱਚ ਮੇਰੇ ਲਈ ਦਯਾ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ ਕਿਉਂਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਤੁੱਲ ਹੈ ਏਸ ਕਾਰਨ ਕਿ ਤੂੰ ਮੈਥੋਂ ਪਰਸੰਨ ਹੋਇਆ ਹੈਂ 11ਮੇਰੀ ਸੁਗਾਤ ਨੂੰ ਜਿਹੜੀ ਤੇਰੇ ਕੋਲ ਘੱਲੀ ਗਈ ਹੈ ਕਬੂਲ ਕਰ ਕਿਉਂਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਰ ਮੇਰੇ ਕੋਲ ਸਭ ਕੁਝ ਹੈ ਤਾਂ ਉਹ ਉਸ ਦੇ ਖੈਹੜੇ ਪਿਆ ਸੋ ਉਸ ਨੇ ਕਬੂਲ ਕਰ ਲਈ 12ਫੇਰ ਓਸ ਆਖਿਆ, ਅਸੀਂ ਆਪਣੇ ਰਾਹ ਪੈ ਚੱਲੀਏ ਅਰ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ 13ਪਰ ਉਸ ਨੇ ਉਹ ਨੂੰ ਆਖਿਆ, ਮੇਰਾ ਸਵਾਮੀ ਜਾਣਦਾ ਹੈ ਕਿ ਬਾਲ ਸੋਹਲ ਹਨ ਅਰ ਮੇਰੇ ਕੋਲ ਭੇਡਾਂ ਬੱਕਰੀਆਂ ਅਰ ਗਊਆਂ ਲਵੇਰੀਆਂ ਹਨ ਅਰ ਜੇ ਓਹ ਇੱਕ ਦਿਨ ਵੱਧ ਹੱਕੇ ਜਾਣ ਤਾਂ ਸਾਰੇ ਇੱਜੜ ਮਰ ਜਾਣਗੇ 14ਮੇਰਾ ਸਵਾਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਰ ਮੈਂ ਹੌਲੀ ਹੌਲੀ ਡੰਗਰਾਂ ਦੀ ਤੋਰ ਜਿਹੜੇ ਮੇਰੇ ਅੱਗੇ ਹਨ ਅਰ ਬਾਲਾਂ ਦੀ ਤੋਰ ਅਨੁਸਾਰ ਆਵਾਂਗਾ ਜਦ ਤੀਕ ਮੈਂ ਆਪਣੇ ਸਵਾਮੀ ਕੋਲ ਸ਼ੇਈਰ ਵਿੱਚ ਨਾ ਪਹੁੰਚਾਂ 15ਉਪਰੰਤ ਏਸਾਓ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕਿੰਨਿਆਂਕੁ ਨੂੰ ਤੇਰੇ ਕੋਲ ਛੱਡਾਂ ਤਾਂ ਓਸ ਆਖਿਆ, ਕੀ ਲੋੜ ਹੈ ? ਪਰ ਮੇਰੇ ਸਵਾਮੀ ਦੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ 16ਤਾਂ ਉਸੇ ਦਿਨ ਏਸਾਓ ਨੇ ਫੇਰ ਸ਼ੇਈਰ ਦਾ ਰਾਹ ਫੜਿਆ ਅਰ ਯਾਕੂਬ ਸੁੱਕੋਥ ਦੇ ਰਾਹ ਪੈ ਗਿਆ 17ਅਤੇ ਆਪਣੇ ਲਈ ਇੱਕ ਘਰ ਬਣਾਇਆ ਅਰ ਆਪਣੇ ਡੰਗਰਾਂ ਲਈ ਛੱਪਰ ਬਣਾਏ ਏਸ ਲਈ ਉਸ ਅਸਥਾਨ ਦਾ ਨਾਉਂ ਸੁੱਕੋਥ ਪੈ ਗਿਆ 18ਯਾਕੂਬ ਸ਼ਾਂਤੀ ਨਾਲ ਪਦਨ ਆਰਾਮ ਵਿੱਚੋਂ ਨਿਕੱਲ ਕੇ ਕਨਾਨ ਦੇਸ ਦੇ ਨਗਰ ਸ਼ਕਮ ਵਿੱਚ ਆਇਆ ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ 19ਅਰ ਪੈਲੀ ਦਾ ਖੱਤਾ ਜਿੱਥੇ ਆਪਣਾ ਤੰਬੂ ਲਾਇਆ ਸ਼ਕਮ ਦਾ ਪਿਤਾ ਹਮੋਰ ਦੇ ਪੁੱਤ੍ਰਾਂ ਦੇ ਹੱਥੋਂ ਚਾਂਦੀ ਦਾ ਇੱਕ ਸੌ ਟਕੇ ਨਾਲ ਮੁੱਲ ਲਿਆ ਸੀ 20ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਨੂੰ ਏਲ ਏਲੋਹੇ ਇਸਰਾਏਲ ਸੱਦਿਆ ।।

Chwazi Kounye ya:

ਉਤਪਤ 33: PUNOVBSI

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte