ਉਤਪਤ 23

23
ਸਾਰਾਹ ਦੀ ਮੌਤ
1ਸਾਰਾਹ ਦੀ ਉਮਰ ਇੱਕ ਸੌ ਸਤਾਈਆਂ ਵਰਿਹਾਂ ਦੀ ਹੋਈ 2ਏਹ ਸਾਰਾਹ ਦੀ ਉਮਰ ਦੇ ਵਰਹੇ ਸਨ ਤਾਂ ਸਾਰਾਹ ਕਿਰਯਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ ਜਿਹੜਾ ਕਨਾਨ ਦੇਸ ਵਿੱਚ ਹੈ ਅਤੇ ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ 3ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠਕੇ ਹੇਤ ਦੇ ਪੁੱਤ੍ਰਾਂ ਨੂੰ ਬੋਲਿਆ 4ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਖ ਕਰ ਦਿਓ ਤਾਂਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ 5ਹੇਤ ਦੇ ਪੁੱਤ੍ਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ 6ਪ੍ਰਭੁ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੁਹਾਥੋਂ ਨਹੀਂ ਰੋਕੇਗਾ 7ਤਾਂ ਅਬਾਰਾਹਮ ਉੱਠਿਆ ਅਰ ਉਹ ਉਸ ਦੇਸ ਦੇ ਲੋਕਾਂ ਅਰਥਾਤ ਹੇਤ ਦੇ ਪੁੱਤ੍ਰਾਂ ਅੱਗੇ ਝੁਕਿਆ 8ਅਤੇ ਉਨ੍ਹਾਂ ਨੂੰ ਏਹ ਬੋਲਿਆ ਕਿ ਜੇ ਤੁਹਾਡੀ ਭਾਉਣੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਗੱਲ ਸੁਣੋ ਅਰ ਸੋਹਰ ਦੇ ਪੁੱਤ੍ਰ ਅਫਰੋਨ ਦੇ ਅੱਗੇ ਮੇਰੀ ਸਪਾਰਸ਼ ਕਰੋ 9ਤਾਂਜੋ ਉਹ ਮੈਨੂੰ ਮਕਫੇਲਾਹ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਅਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂਜੋ ਉਹ ਕਬਰਿਸਤਾਨ ਮੇਰੀ ਮਿਲਖ ਹੋਵੇ 10ਹੁਣ ਅਫਰੋਨ ਹੇਤ ਦੇ ਪੁੱਤ੍ਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤ੍ਰਾਂ ਦੇ ਕੰਨੀਂ ਨਾਲੇ ਸਾਰਿਆਂ ਨਗਰ ਦੇ ਫਾਟਕ ਤੋਂ ਲੰਘਣ ਵਾਲਿਆਂ ਦੇ ਕੰਨੀਂ ਵੀ ਇਹ ਗੱਲ ਪਾਕੇ ਅਬਰਾਹਾਮ ਨੂੰ ਉੱਤਰ ਦਿੱਤਾ 11ਨਹੀਂ ਮੇਰੇ ਪ੍ਰਭੂ ਜੀ ਮੇਰੀ ਸੁਣੋ। ਮੈਂ ਏਹ ਖੇਤ ਤੁਹਾਨੂੰ ਦਿੰਦਾ ਹਾਂ ਅਰ ਏਹ ਗੁਫਾ ਭੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤ੍ਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਆਪਣੇ ਮੁਰਦੇ ਨੂੰ ਦੱਬ ਦਿਓ 12ਫੇਰ ਅਬਰਾਹਾਮ ਉਸ ਦੇਸ ਦੇ ਲੋਕਾਂ ਦੇ ਸਨਮੁਖ ਝੁੱਕਿਆ 13ਅਤੇ ਉਸ ਦੇਸ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈਂ ਤਾਂ ਮੈਂ ਉਸ ਖੇਤ ਲਈ ਚਾਂਦੀ ਦਿੰਦਾ ਹਾਂ। ਉਹ ਮੇਰੀ ਵੱਲੋਂ ਲੈ ਤਾਂਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ 14ਅਫਰੋਨ ਨੇ ਏਹ ਆਖਕੇ ਅਬਰਾਹਾਮ ਨੂੰ ਉੱਤਰ ਦਿੱਤਾ 15ਪ੍ਰਭੁ ਜੀ ਮੇਰੀ ਸੁਣੋ ਏਹ ਜ਼ਮੀਨ ਦਾ ਖੱਤਾ ਜਿਹੜਾ ਚਾਰ ਸੌ ਚਾਂਦੀ ਦੇ ਰੁਪਇਏ ਦਾ ਹੈ ਏਹ ਸਾਡੇ ਵਿੱਚ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ 16ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ ਅਰ ਅਬਰਾਹਾਮ ਨੇ ਇਹ ਚਾਂਦੀ ਦਾ ਚਾਰ ਸੌ ਰੁਪਇਆ ਜੋ ਬਪਾਰੀਆਂ ਵਿੱਚ ਚਲਤ ਸੀ ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ ਅਫਰੋਨ ਲਈ ਤੋਲ ਦਿੱਤਾ 17ਐਉਂ ਮਕਫੇਲਾਹ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਰ ਸਾਰੇ ਬਿਰਛ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ 18ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ ਅਬਰਾਹਾਮ ਦੀ ਮਿਲਖ ਹੋ ਗਈ 19ਏਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ ਦੇ ਹਬਰੋਨ ਵਿੱਚ ਦੱਬ ਦਿੱਤਾ 20ਐਉਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫਾ ਹੇਤ ਦੇ ਪੁੱਤ੍ਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਮਿਲਖ ਹੋ ਗਈ।।

Chwazi Kounye ya:

ਉਤਪਤ 23: PUNOVBSI

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte