ਮੱਤੀਯਾਹ 2:12-13

ਮੱਤੀਯਾਹ 2:12-13 PMT

ਤਦ ਉਹਨਾਂ ਨੂੰ ਸੁਪਨੇ ਵਿੱਚ ਪਰਮੇਸ਼ਵਰ ਦੁਆਰਾ ਇਹ ਖ਼ਬਰ ਮਿਲੀ ਕਿ ਉਹ ਰਾਜਾ ਹੇਰੋਦੇਸ ਦੇ ਕੋਲ ਵਾਪਸ ਨਾ ਜਾਣ। ਇਸ ਲਈ ਉਹ ਹੋਰ ਰਸਤੇ ਵਲੋਂ ਆਪਣੇ ਦੇਸ਼ ਨੂੰ ਮੁੜ ਜਾਣ। ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾਓ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਮਾਰਨ ਲਈ ਇਸ ਬਾਲਕ ਨੂੰ ਖੋਜੇਗਾ।”

Read ਮੱਤੀਯਾਹ 2