YouVersioni logo
Search Icon

ਮੱਤੀ 20

20
ਅੰਗੂਰ ਦੇ ਬਾਗ ਦੇ ਮਜ਼ਦੂਰਾਂ ਦਾ ਦ੍ਰਿਸ਼ਟਾਂਤ
1 “ਸਵਰਗ ਦਾ ਰਾਜ ਘਰ ਦੇ ਇੱਕ ਮਾਲਕ ਵਰਗਾ ਹੈ ਜਿਹੜਾ ਆਪਣੇ ਅੰਗੂਰ ਦੇ ਬਾਗ ਵਿੱਚ ਕਾਮੇ ਰੱਖਣ ਲਈ ਤੜਕੇ ਘਰੋਂ ਨਿੱਕਲਿਆ 2ਅਤੇ ਉਸ ਨੇ ਕਾਮਿਆਂ ਨਾਲ ਇੱਕ ਦੀਨਾਰ ਦਿਹਾੜੀ ਤੈਅ ਕਰਕੇ ਉਨ੍ਹਾਂ ਨੂੰ ਆਪਣੇ ਅੰਗੂਰ ਦੇ ਬਾਗ ਵਿੱਚ ਭੇਜ ਦਿੱਤਾ। 3ਫਿਰ ਲਗਭਗ ਨੌਂ ਵਜੇ ਜਦੋਂ ਉਹ ਬਾਹਰ ਨਿੱਕਲਿਆ ਤਾਂ ਉਸ ਨੇ ਹੋਰਨਾਂ ਨੂੰ ਬਜ਼ਾਰ ਵਿੱਚ ਵਿਹਲੇ ਖੜ੍ਹੇ ਵੇਖਿਆ 4ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ ਅਤੇ ਜੋ ਉਚਿਤ ਹੋਵੇਗਾ, ਮੈਂ ਤੁਹਾਨੂੰ ਦਿਆਂਗਾ’। 5ਤਦ ਉਹ ਚਲੇ ਗਏ। ਉਸ ਨੇ ਲਗਭਗ ਬਾਰਾਂ ਵਜੇ ਅਤੇ ਤਿੰਨ ਵਜੇ ਬਾਹਰ ਨਿੱਕਲ ਕੇ ਮੁੜ ਉਸੇ ਤਰ੍ਹਾਂ ਕੀਤਾ। 6ਫਿਰ ਲਗਭਗ ਪੰਜ ਵਜੇ ਜਦੋਂ ਉਹ ਬਾਹਰ ਨਿੱਕਲਿਆ ਤਾਂ ਉਸ ਨੇ ਹੋਰਨਾਂ ਨੂੰ#20:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਿਹਲੇ” ਲਿਖਿਆ ਹੈ।ਖੜ੍ਹੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ’? 7ਉਨ੍ਹਾਂ ਉਸ ਨੂੰ ਕਿਹਾ, ‘ਕਿਉਂਕਿ ਕਿਸੇ ਨੇ ਸਾਨੂੰ ਕੰਮ 'ਤੇ ਨਹੀਂ ਰੱਖਿਆ’। ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ’#20:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜੋ ਉਚਿਤ ਹੋਵੇਗਾ ਤੁਹਾਨੂੰ ਮਿਲੇਗਾ” ਲਿਖਿਆ ਹੈ। 8ਸ਼ਾਮ ਹੋਣ 'ਤੇ ਅੰਗੂਰ ਦੇ ਬਾਗ ਦੇ ਮਾਲਕ ਨੇ ਆਪਣੇ ਪ੍ਰਬੰਧਕ ਨੂੰ ਕਿਹਾ, ‘ਮਜ਼ਦੂਰਾਂ ਨੂੰ ਬੁਲਾ ਅਤੇ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਸਾਰਿਆਂ ਨੂੰ ਮਜ਼ਦੂਰੀ ਦੇ’। 9ਜਿਹੜੇ ਲਗਭਗ ਪੰਜ ਵਜੇ ਆਏ ਸਨ ਉਨ੍ਹਾਂ ਨੂੰ ਇੱਕ-ਇੱਕ ਦੀਨਾਰ ਮਿਲਿਆ। 10ਤਦ ਪਹਿਲਾਂ ਆਉਣ ਵਾਲਿਆਂ ਨੇ ਸੋਚਿਆ ਕਿ ਸਾਨੂੰ ਵੱਧ ਮਿਲੇਗਾ, ਪਰ ਉਨ੍ਹਾਂ ਨੂੰ ਵੀ ਇੱਕ-ਇੱਕ ਦੀਨਾਰ ਹੀ ਮਿਲਿਆ। 11ਇਸ ਨੂੰ ਲੈ ਕੇ ਉਹ ਘਰ ਦੇ ਮਾਲਕ ਦੇ ਵਿਰੁੱਧ ਬੁੜਬੁੜਾਉਣ ਲੱਗੇ 12ਅਤੇ ਕਿਹਾ, ‘ਇਨ੍ਹਾਂ ਪਿਛਲਿਆਂ ਨੇ ਇੱਕੋ ਘੰਟਾ ਕੰਮ ਕੀਤਾ ਅਤੇ ਤੁਸੀਂ ਇਨ੍ਹਾਂ ਨੂੰ ਸਾਡੇ ਬਰਾਬਰ ਠਹਿਰਾ ਦਿੱਤਾ, ਜਿਨ੍ਹਾਂ ਦਿਨ ਭਰ ਦਾ ਬੋਝ ਅਤੇ ਧੁੱਪ ਸਹੀ’। 13ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ! ਮੈਂ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਕਰ ਰਿਹਾ; ਕੀ ਤੂੰ ਮੇਰੇ ਨਾਲ ਇੱਕ ਦੀਨਾਰ ਤੈਅ ਨਹੀਂ ਕੀਤਾ ਸੀ? 14ਤੂੰ ਆਪਣਾ ਦੀਨਾਰ ਲੈ ਅਤੇ ਜਾ; ਪਰ ਮੇਰੀ ਮਰਜ਼ੀ ਹੈ ਕਿ ਜਿੰਨਾ ਤੈਨੂੰ ਦਿੱਤਾ, ਇਸ ਪਿਛਲੇ ਨੂੰ ਵੀ ਦੇਵਾਂ। 15ਕੀ ਮੇਰਾ ਇਹ ਅਧਿਕਾਰ ਨਹੀਂ ਕਿ ਮੈਂ ਆਪਣੀਆਂ ਵਸਤਾਂ ਨਾਲ ਜੋ ਚਾਹਾਂ ਸੋ ਕਰਾਂ? ਜਾਂ ਕੀ ਤੇਰੀ ਨਜ਼ਰ ਵਿੱਚ ਇਹ ਬੁਰਾ ਹੈ ਜੋ ਮੈਂ ਭਲਾ ਹਾਂ’? 16ਇਸੇ ਤਰ੍ਹਾਂ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ।#20:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬੁਲਾਏ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ।” ਲਿਖਿਆ ਹੈ।
ਯਿਸੂ ਮਸੀਹ ਦੁਆਰਾ ਆਪਣੀ ਮੌਤ ਅਤੇ ਜੀ ਉੱਠਣ ਬਾਰੇ ਤੀਜੀ ਵਾਰ ਭਵਿੱਖਬਾਣੀ
17ਜਦੋਂ ਯਿਸੂ ਯਰੂਸ਼ਲਮ ਨੂੰ ਜਾ ਰਿਹਾ ਸੀ ਤਾਂ ਉਹ ਬਾਰਾਂ ਚੇਲਿਆਂ ਨੂੰ ਰਾਹ ਵਿੱਚ ਅਲੱਗ ਲਿਜਾ ਕੇ ਉਨ੍ਹਾਂ ਨੂੰ ਕਹਿਣ ਲੱਗਾ, 18“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਉਣਗੇ 19ਉਹ ਉਸ ਨੂੰ ਪਰਾਈਆਂ ਕੌਮਾਂ ਦੇ ਹੱਥ ਸੌਂਪ ਦੇਣਗੇ ਤਾਂਕਿ ਉਹ ਉਸ ਦਾ ਮਖੌਲ ਉਡਾਉਣ ਅਤੇ ਕੋਰੜੇ ਮਾਰਨ ਤੇ ਸਲੀਬ 'ਤੇ ਚੜ੍ਹਾਉਣ, ਪਰ ਉਹ ਤੀਜੇ ਦਿਨ ਜਿਵਾਇਆ ਜਾਵੇਗਾ।”
ਇੱਕ ਮਾਤਾ ਦੀ ਯਿਸੂ ਨੂੰ ਬੇਨਤੀ
20ਤਦ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਆਪਣੇ ਪੁੱਤਰਾਂ ਨਾਲ ਉਸ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਤੋਂ ਕੁਝ ਮੰਗਣ ਲੱਗੀ। 21ਯਿਸੂ ਨੇ ਉਸ ਨੂੰ ਕਿਹਾ,“ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ, “ਵਚਨ ਦੇ ਕਿ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ, ਇੱਕ ਤੇਰੇ ਸੱਜੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ।” 22ਪਰ ਯਿਸੂ ਨੇ ਕਿਹਾ,“ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣਾ ਹੈ#20:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜਿਹੜਾ ਬਪਤਿਸਮਾ ਮੈਂ ਲੈਣ ਵਾਲਾ ਹਾਂ ਕੀ ਤੁਸੀਂ ਲੈ ਸਕਦੇ ਹੋ?” ਲਿਖਿਆ ਹੈ।?” ਉਨ੍ਹਾਂ ਨੇ ਕਿਹਾ, “ਅਸੀਂ ਪੀ ਸਕਦੇ ਹਾਂ।” 23ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਮੇਰਾ ਪਿਆਲਾ ਜ਼ਰੂਰ ਪੀਓਗੇ#20:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜਿਹੜਾ ਬਪਤਿਸਮਾ ਮੈਂ ਲੈਣਾ ਹੈ ਤੁਸੀਂ ਵੀ ਲਓਗੇ” ਲਿਖਿਆ ਹੈ।, ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਸਗੋਂ ਇਹ ਸਥਾਨ ਉਨ੍ਹਾਂ ਦਾ ਹੈ ਜਿਨ੍ਹਾਂ ਲਈ ਮੇਰੇ ਪਿਤਾ ਵੱਲੋਂ ਤਿਆਰ ਕੀਤਾ ਗਿਆ ਹੈ।” 24ਜਦੋਂ ਦਸਾਂ ਚੇਲਿਆਂ ਨੇ ਸੁਣਿਆ ਤਾਂ ਇਨ੍ਹਾਂ ਦੋਹਾਂ ਭਰਾਵਾਂ ਉੱਤੇ ਖਿਝਣ ਲੱਗੇ। 25ਪਰ ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ,“ਤੁਸੀਂ ਜਾਣਦੇ ਹੋ ਕਿ ਪਰਾਈਆਂ ਕੌਮਾਂ ਦੇ ਪ੍ਰਧਾਨ ਉਨ੍ਹਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਨ੍ਹਾਂ 'ਤੇ ਅਧਿਕਾਰ ਰੱਖਦੇ ਹਨ। 26ਤੁਹਾਡੇ ਵਿੱਚ ਅਜਿਹਾ ਨਾ ਹੋਵੇ; ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਬਣਨਾ ਚਾਹੇ ਉਹ ਤੁਹਾਡਾ ਸੇਵਕ ਹੋਵੇ 27ਅਤੇ ਜੋ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੇ ਉਹ ਤੁਹਾਡਾ ਦਾਸ ਹੋਵੇ, 28ਜਿਵੇਂ ਕਿ ਮਨੁੱਖ ਦਾ ਪੁੱਤਰ ਸੇਵਾ ਕਰਵਾਉਣ ਲਈ ਨਹੀਂ, ਪਰ ਸੇਵਾ ਕਰਨ ਅਤੇ ਬਹੁਤਿਆਂ ਦੇ ਛੁਟਕਾਰੇ ਦਾ ਮੁੱਲ ਤਾਰਨ ਲਈ ਆਪਣੀ ਜਾਨ ਦੇਣ ਵਾਸਤੇ ਆਇਆ।”
ਦੋ ਅੰਨ੍ਹਿਆਂ ਦਾ ਸੁਜਾਖਾ ਹੋਣਾ
29ਜਦੋਂ ਉਹ ਯਰੀਹੋ ਤੋਂ ਨਿੱਕਲ ਰਹੇ ਸਨ ਤਾਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ 30ਅਤੇ ਵੇਖੋ, ਦੋ ਅੰਨ੍ਹੇ ਰਾਹ ਕਿਨਾਰੇ ਬੈਠੇ ਹੋਏ ਸਨ। ਜਦੋਂ ਉਨ੍ਹਾਂ ਇਹ ਸੁਣਿਆ ਕਿ ਯਿਸੂ ਲੰਘ ਰਿਹਾ ਹੈ ਤਾਂ ਪੁਕਾਰ ਕੇ ਕਹਿਣ ਲੱਗੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ!” 31ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਕਿ ਉਹ ਚੁੱਪ ਰਹਿਣ; ਪਰ ਉਹ ਹੋਰ ਵੀ ਜ਼ਿਆਦਾ ਪੁਕਾਰ ਕੇ ਕਹਿਣ ਲੱਗੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ!” 32ਤਦ ਯਿਸੂ ਨੇ ਰੁਕ ਕੇ ਉਨ੍ਹਾਂ ਨੂੰ ਬੁਲਾਇਆ ਅਤੇ ਕਿਹਾ,“ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?” 33ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਜੀ, ਇਹ ਕਿ ਸਾਡੀਆਂ ਅੱਖਾਂ ਖੁੱਲ੍ਹ ਜਾਣ।” 34ਤਦ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਤੁਰੰਤ ਸੁਜਾਖੇ ਹੋ ਗਏ ਅਤੇ ਉਸ ਦੇ ਪਿੱਛੇ ਚੱਲ ਪਏ।

Currently Selected:

ਮੱਤੀ 20: PSB

Tõsta esile

Share

Kopeeri

None

Want to have your highlights saved across all your devices? Sign up or sign in