YouVersion Logo
Search Icon

ਉਤਪਤ 25

25
ਅਬਾਰਾਹਮ ਦਾ ਅੰਤ ਕਾਲ ਤੇ ਏਸਾਓ ਅਰ ਯਾਕੂਬ ਦਾ ਜਨਮ
1ਅਬਰਾਹਾਮ ਇੱਕ ਹੋਰ ਤੀਵੀਂ ਲਿਆਇਆ ਜਿਹਦਾ ਨਾਉਂ ਕਟੂਰਾਹ ਸੀ 2ਉਸ ਨੇ ਉਸ ਦੇ ਲਈ ਜਿਮਰਾਨ ਅਰ ਯਾਕਸਾਨ ਅਰ ਮਦਾਨ ਅਰ ਮਿਦਯਾਨ ਅਰ ਯਿਸਬਾਕ ਅਰ ਸੂਅਹ ਜਣੇ 3ਅਰ ਯਾਕਸਾਨ ਤੋਂ ਸਬਾ ਅਰ ਦਦਾਨ ਜੰਮੇ ਅਰ ਦਾਦਾਨ ਦੇ ਪੁੱਤ੍ਰ ਅੱਸੂਰਿਮ ਅਰ ਲਟੂਸਿਮ ਲਉੱਮਿਮ ਸਨ 4ਅਰ ਮਿਦਯਾਨ ਦੇ ਪੁੱਤ੍ਰ ਏਫਾਹ ਅਰ ਏਫਰ ਅਰ ਹਨੋਕ ਅਰ ਏਬੀਦਾ ਅਰ ਅਲਦਾਆ ਸਨ । ਏਹ ਸਾਰੇ ਕਟੂਰਾਹ ਦੇ ਪੁੱਤ੍ਰ ਸਨ। 5ਤਾਂ ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ ਇਸਹਾਕ ਨੂੰ ਦਿੱਤਾ 6ਪਰ ਆਪਣੀਆਂ ਧਰੇਲਾਂ ਦੇ ਪੁੱਤ੍ਰਾਂ ਨੂੰ ਅਬਰਾਹਾਮ ਨੇ ਇਨਾਮ ਦੇਕੇ ਆਪਣੇ ਪੁੱਤ੍ਰ ਇਸਹਾਕ ਦੇ ਕੋਲੋਂ ਪੂਰਬ ਦੀ ਧਰਤੀ ਵਿੱਚ ਚੜ੍ਹਦੀ ਕੂਟ ਨੂੰ ਆਪਣੇ ਜੀਉਂਦੇ ਜੀ ਘੱਲ ਦਿੱਤਾ 7ਅਬਾਰਾਹਮ ਦੇ ਜੀਵਣ ਦੇ ਦਿਹਾੜੇ ਇੱਕ ਸੌ ਪਝੱਤਰ ਵਰਹੇ ਸਨ 8ਅਬਰਾਹਾਮ ਪ੍ਰਾਣ ਤਿਆਗ ਕੇ ਚੰਗੇ ਬਿਰਧ ਪੁਣੇ ਵਿੱਚ ਬੁੱਢਾ ਅਰ ਸਮਾਪੂਰ ਹੋਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ 9ਤਾਂ ਉਸ ਦੇ ਪੁੱਤ੍ਰਾਂ ਇਸਹਾਕ ਅਰ ਇਸਮਾਏਲ ਨੇ ਉਸ ਨੂੰ ਮਕਫੇਲਾਹ ਦੀ ਗੁਫਾ ਵਿੱਚ ਹਿੱਤੀ ਸ਼ੋਹਰ ਦੇ ਪੁੱਤ੍ਰ ਅਫਰੋਨ ਦੀ ਪੈਲੀ ਵਿੱਚ ਜਿਹੜਾ ਮਮਰੇ ਦੇ ਸਾਹਮਣੇ ਹੈ ਦੱਬ ਦਿੱਤਾ 10ਉਸ ਪੈਲੀ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਈ ਸੀ ਉੱਥੇ ਅਬਾਰਾਹਮ ਅਤੇ ਉਸ ਦੀ ਤੀਵੀਂ ਸਾਰਾਹ ਦੱਬੇ ਗਏ ਸਨ 11ਤਾਂ ਐਉਂ ਕਿ ਅਬਾਰਾਹਮ ਦੇ ਮਰਨ ਦੇ ਪਿੱਛੋਂ ਪਰਮੇਸ਼ੁਰ ਨੇ ਉਸ ਦੇ ਪੁੱਤ੍ਰ ਇਸਹਾਕ ਨੂੰ ਬਰਕਤ ਦਿੱਤੀ ਅਰ ਇਸਹਾਕ ਬਏਰ-ਲਹੀ-ਰੋਈ ਕੋਲ ਜਾ ਟਿਕਿਆ।।
12ਅਬਰਾਹਾਮ ਦੇ ਪੁੱਤ੍ਰ ਇਸਮਾਏਲ ਦੀ ਇਹ ਕੁਲ ਪੱਤ੍ਰੀ ਹੈ ਜਿਸ ਨੂੰ ਸਾਰਾਹ ਦੀ ਗੋੱਲੀ ਹਾਜਰਾ ਮਿਸਰੀ ਨੇ ਅਬਰਾਹਾਮ ਲਈ ਜਣਿਆ 13ਏਹ ਇਸਮਾਏਲ ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੀ ਕੁਲਪੱਤ੍ਰੀ ਦੇ ਨਾਮਾਂ ਦੇ ਅਨੁਸਾਰ। ਇਸਮਾਏਲ ਦੇ ਪਲੌਠੀ ਦਾ ਨਬਾਯੋਤ ਅਰ ਕੇਦਾਰ ਅਰ ਅਦਬਏਲ ਅਰ ਮਿਬਸਾਮ ਸਨ 14ਅਰ ਮਿਸਮਾ ਅਰ ਦੂਮਾਹ ਅਰ ਮਸ਼ਾ 15ਹਦਦ ਅਰ ਤੇਮਾ ਅਰ ਯਟੂਰ ਨਾਫੀਸ ਅਰ ਕੇਦਮਾਹ 16ਏਹ ਇਸਮਾਏਲ ਦੇ ਪੁੱਤ੍ਰ ਸਨ ਅਰ ਏਹ ਉਨ੍ਹਾਂ ਦੇ ਨਾਉਂ ਉਨ੍ਹਾਂ ਦੇ ਪਿੰਡਾਂ ਅਰ ਉਨ੍ਹਾਂ ਦੀਆਂ ਗੜ੍ਹੀਆਂ ਦੇ ਅਨੁਸਾਰ ਹਨ ਅਰਥਾਤ ਬਾਰਾਂ ਸਰਦਾਰ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਸਨ 17ਏਹ ਇਸ਼ਮਾਏਲ ਦੇ ਜੀਵਨ ਦੇ ਵਰਹੇ ਇੱਕ ਸੌ ਸੈਂਤੀ ਸਨ ਤਾਂ ਉਹ ਪ੍ਰਾਣ ਤਿਆਗਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ 18ਓਹ ਹਵੀਲਾਹ ਤੋਂ ਲੈਕੇ ਸ਼ੁਰ ਤੀਕ ਜਿਹੜਾ ਤੇਰੇ ਅੱਸੂਰ ਵੱਲ ਜਾਂਦਿਆਂ ਮਿਸਰ ਦੇ ਸਨਮੁਖ ਹੈ ਵੱਸਦੇ ਸਨ ਅਰ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ ਟਿਕੇ ਰਹੇ।।
19ਏਹ ਅਬਰਾਹਾਮ ਦੇ ਪੁੱਤ੍ਰ ਇਸਹਾਕ ਦੀ ਕੁਲਪੱਤ੍ਰੀ ਹੈ। ਅਬਾਰਾਹਮ ਤੋਂ ਇਸਹਾਕ ਜੰਮਿਆਂ 20ਅਤੇ ਇਸਹਾਕ ਚਾਲੀਆਂ ਵਰਿਹਾਂ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ ਜਿਹੜੀ ਬਥੂਏਲ ਪਦਨ ਅਰਾਮ ਦੇ ਅਰਾਮੀ ਦੀ ਧੀ ਅਰ ਲਾਬਾਨ ਅਰਾਮੀ ਦੀ ਭੈਣ ਸੀ 21ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂਜੋ ਉਹ ਬਾਂਜ ਸੀ ਤਾਂ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਰ ਰਿਬਕਾਹ ਉਸ ਦੀ ਪਤਨੀ ਗਰਭਵੰਤੀ ਹੋਈ 22ਅਰ ਉਹ ਦੇ ਵਿੱਚ ਬੱਚੇ ਇੱਕ ਦੂਜੇ ਨਾਲ ਘੁਲਦੇ ਸਨ ਅਤੇ ਉਸ ਆਖਿਆ, ਜੇਕਰ ਏਹ ਐਉਂ ਹੈ ਤਾਂ ਮੈਂ ਅਜਿਹੀ ਕਿਉਂ ਹਾਂ? ਅਤੇ ਉਹ ਯਹੋਵਾਹ ਕੋਲੋਂ ਪੁੱਛਣ ਗਈ 23ਤਾਂ ਯਹੋਵਾਹ ਉਹ ਨੂੰ ਆਖਿਆ, ਤੇਰੀ ਕੁੱਖ ਵਿੱਚ ਦੋ ਕੌਮਾਂ ਹਨ ਅਰ ਤੇਰੀ ਕੁੱਖੋਂ ਹੀ ਓਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਰ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਟਹਿਲ ਕਰੇਗਾ।।
24ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੌੜੇ ਸਨ 25ਅਤੇ ਜੇਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿੱਕਲਿਆ ਤਾਂ ਉਨ੍ਹਾਂ ਨੇ ਉਹ ਦਾ ਨਾਉਂ ਏਸਾਓ ਰੱਖਿਆ 26ਉਸ ਦੇ ਮਗਰੋਂ ਉਹ ਦਾ ਭਰਾ ਨਿਕੱਲਿਆ ਅਰ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ ਤਾਂ ਉਸ ਦਾ ਨਾਉਂ ਯਾਕੂਬ ਰੱਖਿਆ ਅਤੇ ਉਨ੍ਹਾਂ ਦੇ ਜਨਮ ਦੇ ਵੇਲੇ ਇਸਹਾਕ ਸੱਠਾਂ ਵਰਿਹਾਂ ਦਾ ਸੀ 27ਓਹ ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ 28ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂਜੋ ਉਹ ਸ਼ਿਕਾਰ ਉਹ ਦੇ ਮੂੰਹ ਪਾਉਂਦਾ ਸੀ ਪਰ ਰਿਬਕਾ ਯਾਕੂਬ ਨੂੰ ਪਿਆਰ ਕਰਦੀ ਸੀ 29ਤਾਂ ਯਾਕੂਬ ਦਾਲ ਪਕਾਈ ਅਰ ਏਸਾਓ ਰੜ ਵਿੱਚੋਂ ਥੱਕਿਆ ਹੋਇਆ ਆਇਆ 30ਅਤੇ ਏਸਾਓ ਨੇ ਯਾਕੂਬ ਨੂੰ ਆਖਿਆ ਏਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਦਿਹ ਕਿਉਂਜੋ ਮੈਂ ਥੱਕਿਆ ਹੋਇਆ ਹਾਂ। ਏਸੇ ਕਾਰਨ ਉਸ ਦਾ ਨਾਉਂ ਅਦੋਮ#25:30 ਲਾਲ । ਪੈ ਗਿਆ 31ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ 32ਤਾਂ ਏਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ। ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ? 33ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸੌਂਹ ਖਾਹ ਤਾਂ ਓਸ ਸੌਂਹ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਬੇਚ ਦਿੱਤਾ 34ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।।

Currently Selected:

ਉਤਪਤ 25: PUNOVBSI

Tõsta esile

Share

Copy

None

Want to have your highlights saved across all your devices? Sign up or sign in