ইউভার্শন লোগো
সার্চ আইকন

ਮੱਤੀ 19

19
ਤਲਾਕ ਦੇ ਵਿਖੇ ਸਿੱਖਿਆ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਉਹ ਗਲੀਲ ਤੋਂ ਚੱਲ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ। 2ਇੱਕ ਵੱਡੀ ਭੀੜ ਉਸ ਦੇ ਪਿੱਛੇ ਆਈ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
3ਤਦ ਫ਼ਰੀਸੀ ਉਸ ਨੂੰ ਪਰਖਣ ਲਈ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਕੀ ਮਨੁੱਖ ਲਈ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤੋਂ ਤਲਾਕ ਦੇਣਾ ਯੋਗ ਹੈ?” 4ਉਸ ਨੇ ਉੱਤਰ ਦਿੱਤਾ,“ਕੀ ਤੁਸੀਂ ਨਹੀਂ ਪੜ੍ਹਿਆ ਕਿ ਸਿਰਜਣਹਾਰ ਨੇ ਉਨ੍ਹਾਂ ਨੂੰ ਅਰੰਭ ਤੋਂ ਨਰ ਅਤੇ ਨਾਰੀ ਸਿਰਜਿਆ?#ਉਤਪਤ 1:27; 5:2 5ਅਤੇ ਕਿਹਾ,‘ਇਸ ਕਾਰਨ ਮਨੁੱਖ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ’।#ਉਤਪਤ 2:24 6ਸੋ ਹੁਣ ਉਹ ਦੋ ਨਹੀਂ ਸਗੋਂ ਇੱਕ ਸਰੀਰ ਹਨ। ਇਸ ਲਈ ਜਿਸ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਅਲੱਗ ਨਾ ਕਰੇ।” 7ਉਨ੍ਹਾਂ ਨੇ ਉਸ ਨੂੰ ਕਿਹਾ, “ਫਿਰ ਮੂਸਾ ਨੇ ਤਲਾਕਨਾਮਾ ਦੇ ਕੇ ਉਸ ਨੂੰ ਤਿਆਗਣ ਦੀ ਆਗਿਆ ਕਿਉਂ ਦਿੱਤੀ?” 8ਉਸ ਨੇ ਉਨ੍ਹਾਂ ਨੂੰ ਕਿਹਾ,“ਮੂਸਾ ਨੇ ਤੁਹਾਡੇ ਮਨ ਦੀ ਕਠੋਰਤਾ ਦੇ ਕਾਰਨ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ ਸੀ, ਪਰ ਅਰੰਭ ਤੋਂ ਅਜਿਹਾ ਨਹੀਂ ਸੀ। 9ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੀ ਪਤਨੀ ਨੂੰ ਵਿਭਚਾਰ ਦੇ ਇਲਾਵਾ ਕਿਸੇ ਹੋਰ ਕਾਰਨ ਤੋਂ ਤਲਾਕ ਦੇਵੇ ਅਤੇ ਦੂਜੀ ਨੂੰ ਵਿਆਹ ਲਵੇ, ਉਹ ਵਿਭਚਾਰ ਕਰਦਾ ਹੈ#19:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜਿਹੜਾ ਤਿਆਗੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਵਿਭਚਾਰ ਕਰਦਾ ਹੈ” ਲਿਖਿਆ ਹੈ।।” 10ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਜੇ ਮਨੁੱਖ ਦਾ ਆਪਣੀ ਪਤਨੀ ਨਾਲ ਅਜਿਹਾ ਸੰਬੰਧ ਹੈ ਤਾਂ ਵਿਆਹ ਨਾ ਕਰਨਾ ਹੀ ਚੰਗਾ ਹੈ।” 11ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਸਾਰੇ ਇਸ ਗੱਲ ਨੂੰ ਗ੍ਰਹਿਣ ਨਹੀਂ ਕਰ ਸਕਦੇ, ਪਰ ਉਹੋ ਜਿਨ੍ਹਾਂ ਨੂੰ ਇਹ ਬਖਸ਼ਿਆ ਗਿਆ ਹੈ। 12ਕਿਉਂਕਿ ਕੁਝ ਖੁਸਰੇ ਅਜਿਹੇ ਹਨ ਜੋ ਮਾਂ ਦੇ ਗਰਭ ਤੋਂ ਹੀ ਅਜਿਹੇ ਜੰਮੇ ਅਤੇ ਕੁਝ ਅਜਿਹੇ ਹਨ ਜੋ ਮਨੁੱਖਾਂ ਦੁਆਰਾ ਖੁਸਰੇ ਬਣਾਏ ਗਏ, ਪਰ ਕੁਝ ਅਜਿਹੇ ਹਨ ਜਿਨ੍ਹਾਂ ਨੇ ਸਵਰਗ ਦੇ ਰਾਜ ਲਈ ਆਪਣੇ ਆਪ ਨੂੰ ਖੁਸਰੇ ਬਣਾਇਆ। ਜਿਹੜਾ ਇਸ ਨੂੰ ਗ੍ਰਹਿਣ ਕਰ ਸਕਦਾ ਹੈ, ਉਹ ਗ੍ਰਹਿਣ ਕਰੇ।”
ਯਿਸੂ ਮਸੀਹ ਦਾ ਬੱਚਿਆਂ ਨੂੰ ਸਵੀਕਾਰ ਕਰਨਾ
13ਤਦ ਲੋਕ ਬੱਚਿਆਂ ਨੂੰ ਉਸ ਦੇ ਕੋਲ ਲਿਆਏ ਤਾਂਕਿ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ। 14ਤਦ ਯਿਸੂ ਨੇ ਕਿਹਾ,“ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।” 15ਫਿਰ ਉਹ ਉਨ੍ਹਾਂ ਉੱਤੇ ਹੱਥ ਰੱਖਣ ਤੋਂ ਬਾਅਦ ਉੱਥੋਂ ਚਲਾ ਗਿਆ।
ਧਨੀ ਅਤੇ ਸਦੀਪਕ ਜੀਵਨ
16ਤਦ ਵੇਖੋ, ਇੱਕ ਵਿਅਕਤੀ ਨੇ ਉਸ ਕੋਲ ਆ ਕੇ ਕਿਹਾ, “#19:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉੱਤਮ” ਲਿਖਿਆ ਹੈ।ਗੁਰੂ ਜੀ! ਮੈਂ ਕਿਹੜਾ ਉੱਤਮ ਕੰਮ ਕਰਾਂ ਕਿ ਮੈਨੂੰ ਸਦੀਪਕ ਜੀਵਨ ਪ੍ਰਾਪਤ ਹੋਵੇ?” 17ਪਰ ਯਿਸੂ ਨੇ ਉਸ ਨੂੰ ਕਿਹਾ,“ਤੂੰ ਮੈਨੂੰ ਉੱਤਮ ਦੇ ਬਾਰੇ ਕਿਉਂ ਪੁੱਛਦਾ ਹੈਂ? ਉੱਤਮ ਤਾਂ ਇੱਕੋ ਹੈ#19:17 ਕੁਝ ਹਸਤਲੇਖਾਂ ਵਿੱਚ “ਉੱਤਮ ਤਾਂ ਇੱਕੋ ਹੈ” ਦੇ ਸਥਾਨ 'ਤੇ “ਪਰਮੇਸ਼ਰ ਤੋਂ ਬਿਨਾਂ ਕੋਈ ਉੱਤਮ ਨਹੀਂ ਹੈ” ਲਿਖਿਆ ਹੈ।। ਪਰ ਜੇ ਤੂੰ ਜੀਵਨ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈਂ ਤਾਂ ਹੁਕਮਾਂ ਦੀ ਪਾਲਣਾ ਕਰ।” 18ਉਸ ਨੇ ਕਿਹਾ, “ਕਿਹੜੇ ਹੁਕਮ?” ਯਿਸੂ ਨੇ ਉਸ ਨੂੰ ਕਿਹਾ,“ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, 19ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ#ਕੂਚ 20:12-16; ਬਿਵਸਥਾ 5:16ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।#ਲੇਵੀਆਂ 19:18 20ਨੌਜਵਾਨ ਨੇ ਉਸ ਨੂੰ ਕਿਹਾ, “ਮੈਂ ਤਾਂ#19:20 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੇ ਬਾਲਕਪੁਣੇ ਤੋਂ” ਲਿਖਿਆ ਹੈ। ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ; ਹੁਣ ਮੇਰੇ ਵਿੱਚ ਕੀ ਕਮੀ ਹੈ?” 21ਯਿਸੂ ਨੇ ਉਸ ਨੂੰ ਕਿਹਾ,“ਜੇ ਤੂੰ ਸੰਪੂਰਨ ਹੋਣਾ ਚਾਹੁੰਦਾ ਹੈਂ ਤਾਂ ਜਾ ਅਤੇ ਆਪਣੀ ਸੰਪਤੀ ਵੇਚ ਕੇ ਗਰੀਬਾਂ ਨੂੰ ਦੇ ਅਤੇ ਤੈਨੂੰ ਸਵਰਗ ਵਿੱਚ ਧਨ ਮਿਲੇਗਾ; ਫਿਰ ਆ ਕੇ ਮੇਰੇ ਪਿੱਛੇ ਚੱਲ।” 22ਪਰ ਜਦੋਂ ਉਸ ਨੌਜਵਾਨ ਨੇ ਇਹ ਗੱਲ ਸੁਣੀ ਤਾਂ ਦੁਖੀ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਬਹੁਤ ਧਨ-ਸੰਪਤੀ ਸੀ।
ਧਨਵਾਨ ਅਤੇ ਪਰਮੇਸ਼ਰ ਦਾ ਰਾਜ
23ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਧਨਵਾਨ ਦਾ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਬਹੁਤ ਔਖਾ ਹੈ। 24ਪਰ ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।” 25ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ, “ਫਿਰ ਕੌਣ ਮੁਕਤੀ ਪਾ ਸਕਦਾ ਹੈ?” 26ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ,“ਮਨੁੱਖਾਂ ਲਈ ਇਹ ਅਸੰਭਵ ਹੈ, ਪਰ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ।” 27ਪਤਰਸ ਨੇ ਉਸ ਨੂੰ ਕਿਹਾ, “ਵੇਖ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ; ਫਿਰ ਸਾਨੂੰ ਕੀ ਮਿਲੇਗਾ?” 28ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਵੀਂ ਸ੍ਰਿਸ਼ਟੀ ਵਿੱਚ ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਤਾਂ ਤੁਸੀਂ ਵੀ ਜਿਹੜੇ ਮੇਰੇ ਪਿੱਛੇ ਚੱਲਦੇ ਹੋ, ਬਾਰਾਂ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ 29ਅਤੇ ਜਿਸ ਕਿਸੇ ਨੇ ਮੇਰੇ ਨਾਮ ਦੇ ਕਾਰਨ ਘਰਾਂ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਤਾ ਜਾਂ ਪਿਤਾ#19:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਾਂ ਪਤਨੀ” ਲਿਖਿਆ ਹੈ।ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਵਨ ਦਾ ਅਧਿਕਾਰੀ ਹੋਵੇਗਾ। 30ਪਰ ਬਹੁਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।

বর্তমানে নির্বাচিত:

ਮੱਤੀ 19: PSB

হাইলাইট

শেয়ার

কপি

None

Want to have your highlights saved across all your devices? Sign up or sign in