ਮੱਤੀ 15
15
ਪੁਰਖਿਆਂ ਦੀ ਰੀਤ
1ਤਦ ਯਰੂਸ਼ਲਮ ਤੋਂ ਫ਼ਰੀਸੀ ਅਤੇ ਸ਼ਾਸਤਰੀ ਯਿਸੂ ਕੋਲ ਆ ਕੇ ਕਹਿਣ ਲੱਗੇ, 2“ਤੇਰੇ ਚੇਲੇ ਪੁਰਖਿਆਂ ਦੀ ਰੀਤ ਨੂੰ ਕਿਉਂ ਤੋੜਦੇ ਹਨ? ਕਿਉਂਕਿ ਜਦੋਂ ਉਹ ਰੋਟੀ ਖਾਂਦੇ ਹਨ ਤਾਂ ਆਪਣੇ ਹੱਥ ਨਹੀਂ ਧੋਂਦੇ#15:2 ਅਰਥਾਤ ਰੀਤ ਅਨੁਸਾਰ ਆਪਣੇ ਹੱਥ ਨਹੀਂ ਧੋਂਦੇ।” 3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਕਿਉਂ ਤੋੜਦੇ ਹੋ? 4ਕਿਉਂਕਿ ਪਰਮੇਸ਼ਰ ਨੇ ਕਿਹਾ#15:4 ਕੁਝ ਹਸਤਲੇਖਾਂ ਵਿੱਚ “ਕਿਹਾ” ਦੇ ਸਥਾਨ 'ਤੇ “ਆਗਿਆ ਦਿੱਤੀ” ਲਿਖਿਆ ਹੈ।ਹੈ,‘ਆਪਣੇ ਮਾਤਾ-ਪਿਤਾ ਦਾ ਆਦਰ ਕਰ’#ਕੂਚ 20:12; ਬਿਵਸਥਾ 5:16ਅਤੇ‘ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ’।#ਕੂਚ 21:17; ਲੇਵੀਆਂ 20:9 5ਪਰ ਤੁਸੀਂ ਕਹਿੰਦੇ ਹੋ, ‘ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਸੀ, ਉਹ ਪਰਮੇਸ਼ਰ ਨੂੰ ਅਰਪਣ ਹੈ, 6ਅਤੇ ਉਸ ਨੂੰ ਆਪਣੇ ਮਾਤਾ#15:6 ਕੁਝ ਹਸਤਲੇਖਾਂ ਵਿੱਚ “ਮਾਤਾ” ਸ਼ਬਦ ਨਹੀਂ ਪਾਇਆ ਜਾਂਦਾ।-ਪਿਤਾ ਦਾ ਆਦਰ ਕਰਨ ਦੀ ਲੋੜ ਨਹੀਂ ਹੈ’। ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਦੇ ਕਰਕੇ ਪਰਮੇਸ਼ਰ ਦੇ ਵਚਨ ਨੂੰ ਵਿਅਰਥ ਕਰ ਦਿੱਤਾ ਹੈ। 7ਹੇ ਪਖੰਡੀਓ, ਯਸਾਯਾਹ ਨੇ ਤੁਹਾਡੇ ਵਿਖੇ ਠੀਕ ਹੀ ਭਵਿੱਖਬਾਣੀ ਕੀਤੀ ਹੈ:
8 ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ;
9 ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ,
ਇਹ ਮਨੁੱਖਾਂ ਦੇ ਹੁਕਮਾਂ ਨੂੰ
ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ।” #
ਯਸਾਯਾਹ 29:13
ਮਨੁੱਖ ਨੂੰ ਭ੍ਰਿਸ਼ਟ ਕਰਨ ਵਾਲੀਆਂ ਗੱਲਾਂ
10ਫਿਰ ਉਸ ਨੇ ਲੋਕਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ,“ਸੁਣੋ ਅਤੇ ਸਮਝੋ; 11ਜੋ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਪਰ ਜੋ ਮੂੰਹੋਂ ਨਿੱਕਲਦਾ ਹੈ ਉਹੋ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।” 12ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਕੀ ਤੂੰ ਜਾਣਦਾ ਹੈਂ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ?” 13ਉਸ ਨੇ ਕਿਹਾ,“ਹਰੇਕ ਬੂਟਾ ਜਿਸ ਨੂੰ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਉਹ ਜੜ੍ਹੋਂ ਪੁੱਟਿਆ ਜਾਵੇਗਾ। 14ਉਨ੍ਹਾਂ ਨੂੰ ਰਹਿਣ ਦਿਓ, ਉਹ ਅੰਨ੍ਹਿਆਂ ਦੇ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।” 15ਪਤਰਸ ਨੇ ਉਸ ਨੂੰ ਕਿਹਾ, “ਇਹ ਦ੍ਰਿਸ਼ਟਾਂਤ ਸਾਨੂੰ ਸਮਝਾ।” 16ਯਿਸੂ ਨੇ ਕਿਹਾ,“ਕੀ ਤੁਸੀਂ ਵੀ ਅਜੇ ਤੱਕ ਬੇਸਮਝ ਹੋ? 17ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਉਹ ਪੇਟ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ? 18ਪਰ ਜੋ ਮੂੰਹੋਂ ਨਿੱਕਲਦਾ ਹੈ, ਉਹ ਦਿਲ ਵਿੱਚੋਂ ਆਉਂਦਾ ਹੈ ਅਤੇ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। 19ਕਿਉਂਕਿ ਬੁਰੇ ਵਿਚਾਰ, ਹੱਤਿਆਵਾਂ, ਹਰਾਮਕਾਰੀਆਂ, ਵਿਭਚਾਰ, ਚੋਰੀਆਂ, ਝੂਠੀ ਗਵਾਹੀ ਅਤੇ ਨਿੰਦਾ ਦਿਲ ਵਿੱਚੋਂ ਹੀ ਨਿੱਕਲਦੇ ਹਨ। 20ਇਹੋ ਗੱਲਾਂ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ, ਪਰ ਅਣਧੋਤੇ ਹੱਥਾਂ ਨਾਲ#15:20 ਅਰਥਾਤ ਰੀਤ ਅਨੁਸਾਰ ਹੱਥ ਧੋਤੇ ਬਿਨਾਂਭੋਜਨ ਖਾਣਾ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ।”
ਕਨਾਨੀ ਔਰਤ ਦਾ ਵਿਸ਼ਵਾਸ
21ਫਿਰ ਯਿਸੂ ਉੱਥੋਂ ਨਿੱਕਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ 22ਅਤੇ ਵੇਖੋ, ਇੱਕ ਕਨਾਨੀ ਔਰਤ ਉਸ ਇਲਾਕੇ ਵਿੱਚੋਂ ਆਈ ਅਤੇ ਪੁਕਾਰ ਕੇ ਕਹਿਣ ਲੱਗੀ, “ਹੇ ਪ੍ਰਭੂ! ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਮੇਰੀ ਬੇਟੀ ਦੁਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ।” 23ਪਰ ਉਸ ਨੇ ਉਹਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਬੇਨਤੀ ਕੀਤੀ, “ਇਸ ਨੂੰ ਵਿਦਾ ਕਰ, ਕਿਉਂਕਿ ਇਹ ਸਾਡੇ ਮਗਰ ਰੌਲ਼ਾ ਪਾਉਂਦੀ ਹੈ।” 24ਪਰ ਉਸ ਨੇ ਕਿਹਾ,“ਮੈਨੂੰ ਕੇਵਲ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਹੈ।” 25ਪਰ ਉਹ ਆਈ ਅਤੇ ਉਸ ਨੂੰ ਮੱਥਾ ਟੇਕ ਕੇ ਕਹਿਣ ਲੱਗੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।” 26ਉਸ ਨੇ ਉੱਤਰ ਦਿੱਤਾ,“ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” 27ਉਹ ਬੋਲੀ, “ਹਾਂ ਪ੍ਰਭੂ, ਪਰ ਕਤੂਰੇ ਵੀ ਤਾਂ ਆਪਣੇ ਮਾਲਕਾਂ ਦੀ ਮੇਜ਼ ਤੋਂ ਡਿੱਗਿਆ ਹੋਇਆ ਚੂਰ-ਭੂਰ ਖਾਂਦੇ ਹਨ।” 28ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਹੇ ਔਰਤ, ਤੇਰਾ ਵਿਸ਼ਵਾਸ ਵੱਡਾ ਹੈ; ਜਿਸ ਤਰ੍ਹਾਂ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਉਸੇ ਸਮੇਂ ਉਸ ਦੀ ਬੇਟੀ ਚੰਗੀ ਹੋ ਗਈ।
ਬਹੁਤ ਸਾਰੇ ਲੋਕਾਂ ਦਾ ਚੰਗਾ ਹੋਣਾ
29ਫਿਰ ਯਿਸੂ ਉੱਥੋਂ ਚੱਲ ਕੇ ਗਲੀਲ ਦੀ ਝੀਲ ਦੇ ਕਿਨਾਰੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬੈਠ ਗਿਆ। 30ਤਦ ਬਹੁਤ ਸਾਰੇ ਲੋਕ ਲੰਗੜਿਆਂ, ਟੁੰਡਿਆਂ, ਅੰਨ੍ਹਿਆਂ, ਗੂੰਗਿਆਂ ਅਤੇ ਹੋਰ ਵੀ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਉਸ ਕੋਲ ਆਏ ਅਤੇ ਉਨ੍ਹਾਂ ਨੂੰ ਉਸ ਦੇ ਚਰਨਾਂ 'ਤੇ ਲਿਟਾ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 31ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ, ਟੁੰਡੇ ਚੰਗੇ ਹੁੰਦੇ, ਲੰਗੜੇ ਚੱਲਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਉਹ ਹੈਰਾਨ ਰਹਿ ਗਏ ਅਤੇ ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕੀਤੀ।
ਚਾਰ ਹਜ਼ਾਰ ਨੂੰ ਭੋਜਨ ਖੁਆਉਣਾ
32ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ,“ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਪਰ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ। ਮੈਂ ਇਨ੍ਹਾਂ ਨੂੰ ਭੁੱਖਿਆਂ ਵਿਦਾ ਨਹੀਂ ਕਰਨਾ ਚਾਹੁੰਦਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣ।” 33ਪਰ ਚੇਲਿਆਂ ਨੇ ਉਸ ਨੂੰ ਕਿਹਾ, “ਐਨੀ ਵੱਡੀ ਭੀੜ ਨੂੰ ਰਜਾਉਣ ਲਈ ਅਸੀਂ ਇਸ ਉਜਾੜ ਵਿੱਚ ਐਨੀਆਂ ਰੋਟੀਆਂ ਕਿੱਥੋਂ ਲਿਆਈਏ?” 34ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ, “ਸੱਤ ਅਤੇ ਕੁਝ ਛੋਟੀਆਂ ਮੱਛੀਆਂ।” 35ਤਦ ਉਸ ਨੇ ਲੋਕਾਂ ਨੂੰ ਜ਼ਮੀਨ 'ਤੇ ਬੈਠਣ ਦਾ ਹੁਕਮ ਦਿੱਤਾ 36ਅਤੇ ਸੱਤ ਰੋਟੀਆਂ ਤੇ ਮੱਛੀਆਂ ਲੈ ਕੇ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਭੀੜ ਨੂੰ। 37ਇਸ ਤਰ੍ਹਾਂ ਸਾਰੇ ਖਾ ਕੇ ਰੱਜ ਗਏ ਅਤੇ ਬਚੇ ਹੋਏ ਟੁਕੜਿਆਂ ਦੇ ਭਰੇ ਸੱਤ ਟੋਕਰੇ ਚੁੱਕੇ; 38ਖਾਣ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਚਾਰ ਹਜ਼ਾਰ ਆਦਮੀ ਸਨ। 39ਫਿਰ ਭੀੜ ਨੂੰ ਵਿਦਾ ਕਰਕੇ ਉਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।
Currently Selected:
ਮੱਤੀ 15: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative