ਯੂਹੰਨਾ 8
8
1ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਚਲਾ ਗਿਆ।
ਵਿਭਚਾਰ ਵਿੱਚ ਫੜੀ ਗਈ ਔਰਤ
2ਤੜਕੇ ਉਹ ਫੇਰ ਹੈਕਲ ਵਿੱਚ ਆਇਆ ਤੇ ਸਭ ਲੋਕ ਉਸ ਕੋਲ ਆਉਣ ਲੱਗੇ ਅਤੇ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ। 3ਤਦ ਫ਼ਰੀਸੀ ਅਤੇ ਸ਼ਾਸਤਰੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜ੍ਹੀ ਕਰਕੇ ਯਿਸੂ ਨੂੰ ਕਿਹਾ, 4“ਗੁਰੂ ਜੀ, ਇਹ ਔਰਤ ਵਿਭਚਾਰ ਕਰਦੇ ਫੜੀ ਗਈ ਹੈ 5ਅਤੇ ਮੂਸਾ ਨੇ ਸਾਨੂੰ ਬਿਵਸਥਾ ਵਿੱਚ ਇਹੋ ਜਿਹੀਆਂ ਨੂੰ ਪਥਰਾਓ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?” 6ਪਰ ਇਹ ਉਨ੍ਹਾਂ ਨੇ ਉਸ ਨੂੰ ਪਰਖਣ ਲਈ ਕਿਹਾ ਸੀ ਤਾਂਕਿ ਉਸ ਉੱਤੇ ਦੋਸ਼ ਲਾ ਸਕਣ। ਤਦ ਯਿਸੂ ਹੇਠਾਂ ਝੁਕ ਕੇ ਉਂਗਲ ਨਾਲ ਧਰਤੀ 'ਤੇ ਲਿਖਣ ਲੱਗਾ। 7ਪਰ ਜਦੋਂ ਉਹ ਉਸ ਤੋਂ ਪੁੱਛਦੇ ਹੀ ਰਹੇ ਤਾਂ ਉਸ ਨੇ ਸਿੱਧੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ, ਉਹ ਪਹਿਲਾਂ ਇਸ ਨੂੰ ਪੱਥਰ ਮਾਰੇ।” 8ਫਿਰ ਉਹ ਦੁਬਾਰਾ ਝੁਕ ਕੇ ਧਰਤੀ ਉੱਤੇ ਲਿਖਣ ਲੱਗਾ। 9ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਵੱਡਿਆਂ ਤੋਂ ਅਰੰਭ ਕਰਕੇ#8:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਛੋਟਿਆਂ ਤੱਕ” ਲਿਖਿਆ ਹੈ। ਸਭ#8:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੇ ਵਿਵੇਕ ਦੁਆਰਾ ਕਾਇਲ ਹੋ ਕੇ” ਲਿਖਿਆ ਹੈ। ਇੱਕ-ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਔਰਤ ਵਿਚਕਾਰ ਖੜ੍ਹੀ ਰਹੀ। 10ਫਿਰ ਯਿਸੂ ਨੇ ਸਿੱਧੇ ਖੜ੍ਹੇ ਹੋ ਕੇ#8:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵੇਖਿਆ ਕਿ ਉਸ ਔਰਤ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਤਾਂ” ਲਿਖਿਆ ਹੈ। ਉਸ ਨੂੰ ਕਿਹਾ,“ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ#8:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੋ ਤੇਰੇ ਉੱਤੇ ਦੋਸ਼ ਲਗਾ ਰਹੇ ਸਨ” ਲਿਖਿਆ ਹੈ।ਤੈਨੂੰ ਦੋਸ਼ੀ ਨਹੀਂ ਠਹਿਰਾਇਆ?” 11ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਕਿਸੇ ਨੇ ਨਹੀਂ।” ਤਦ ਯਿਸੂ ਨੇ ਕਿਹਾ,“ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ। ਜਾ, ਅੱਗੇ ਤੋਂ ਪਾਪ ਨਾ ਕਰੀਂ।”]#8:11 ਕੁਝ ਹਸਤਲੇਖਾਂ ਵਿੱਚ ਯੂਹੰਨਾ 7:53-8:11 ਤੱਕ ਆਇਤਾਂ ਨਹੀਂ ਪਾਈਆਂ ਜਾਂਦੀਆ ਹਨ।
ਜਗਤ ਦਾ ਚਾਨਣ
12ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ,“ਜਗਤ ਦਾ ਚਾਨਣ ਮੈਂ ਹਾਂ; ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਨਾ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।” 13ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਤੂੰ ਆਪਣੇ ਵਿਖੇ ਆਪੇ ਗਵਾਹੀ ਦਿੰਦਾ ਹੈਂ; ਤੇਰੀ ਗਵਾਹੀ ਸੱਚੀ ਨਹੀਂ।” 14ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਦਾ ਹਾਂ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਹਾਂ। 15ਤੁਸੀਂ ਸਰੀਰ ਦੇ ਅਨੁਸਾਰ ਨਿਆਂ ਕਰਦੇ ਹੋ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16ਪਰ ਜੇ ਮੈਂ ਨਿਆਂ ਕਰਾਂ ਵੀ, ਤਾਂ ਮੇਰਾ ਨਿਆਂ ਸੱਚਾ ਹੈ ਕਿਉਂਕਿ ਇਹ ਮੈਂ ਇਕੱਲਾ ਨਹੀਂ ਕਰਦਾ, ਸਗੋਂ ਮੈਂ ਅਤੇ ਮੇਰਾ ਪਿਤਾ ਜਿਸ ਨੇ ਮੈਨੂੰ ਭੇਜਿਆ। 17ਤੁਹਾਡੀ ਬਿਵਸਥਾ ਵਿੱਚ ਇਹ ਵੀ ਲਿਖਿਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ। 18ਇੱਕ ਮੈਂ ਆਪ ਆਪਣੇ ਵਿਖੇ ਗਵਾਹੀ ਦਿੰਦਾ ਹਾਂ ਅਤੇ ਇੱਕ ਪਿਤਾ ਜਿਸ ਨੇ ਮੈਨੂੰ ਭੇਜਿਆ, ਮੇਰੇ ਵਿਖੇ ਗਵਾਹੀ ਦਿੰਦਾ ਹੈ।” 19ਤਦ ਉਨ੍ਹਾਂ ਉਸ ਨੂੰ ਕਿਹਾ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ,“ਨਾ ਤਾਂ ਤੁਸੀਂ ਮੈਨੂੰ ਜਾਣਦੇ ਹੋ, ਨਾ ਹੀ ਮੇਰੇ ਪਿਤਾ ਨੂੰ; ਜੇ ਤੁਸੀਂ ਮੈਨੂੰ ਜਾਣਿਆ ਹੁੰਦਾ ਤਾਂ ਮੇਰੇ ਪਿਤਾ ਨੂੰ ਵੀ ਜਾਣ ਲੈਂਦੇ।” 20ਉਸ ਨੇ ਇਹ ਗੱਲਾਂ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਖਜ਼ਾਨਾ-ਘਰ ਵਿੱਚ ਕਹੀਆਂ ਅਤੇ ਕਿਸੇ ਨੇ ਉਸ ਨੂੰ ਨਾ ਫੜਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।
ਯਿਸੂ ਦਾ ਆਪਣੇ ਵਿਖੇ ਕਥਨ
21ਉਸ ਨੇ ਫੇਰ ਉਨ੍ਹਾਂ ਨੂੰ ਕਿਹਾ,“ਮੈਂ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਲੱਭੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।” 22ਤਦ ਯਹੂਦੀ ਕਹਿਣ ਲੱਗੇ, “ਕੀ ਉਹ ਆਪਣੇ ਆਪ ਨੂੰ ਮਾਰ ਸੁੱਟੇਗਾ, ਕਿਉਂਕਿ ਉਹ ਕਹਿੰਦਾ ਹੈ,‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’?” 23ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਹੇਠਾਂ ਦੇ ਹੋ, ਮੈਂ ਉਤਾਂਹ ਦਾ ਹਾਂ। ਤੁਸੀਂ ਇਸ ਸੰਸਾਰ ਦੇ ਹੋ, ਮੈਂ ਇਸ ਸੰਸਾਰ ਦਾ ਨਹੀਂ ਹਾਂ। 24ਇਸ ਲਈ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹੋ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ।” 25ਤਦ ਉਨ੍ਹਾਂ ਉਸ ਤੋਂ ਪੁੱਛਿਆ, “ਤੂੰ ਕੌਣ ਹੈਂ?” ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਉਹੋ ਹਾਂ ਜੋ ਅਰੰਭ ਤੋਂ ਤੁਹਾਨੂੰ ਦੱਸਦਾ ਆਇਆ ਹਾਂ। 26ਮੈਂ ਤੁਹਾਡੇ ਵਿਖੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਅਤੇ ਉਨ੍ਹਾਂ ਦਾ ਨਿਰਣਾ ਕਰਨਾ ਹੈ। ਪਰ ਜਿਸ ਨੇ ਮੈਨੂੰ ਭੇਜਿਆ ਉਹ ਸੱਚਾ ਹੈ ਅਤੇ ਜੋ ਮੈਂ ਉਸ ਤੋਂ ਸੁਣਿਆ, ਉਹੀ ਸੰਸਾਰ ਨੂੰ ਕਹਿੰਦਾ ਹਾਂ।” 27ਉਹ ਇਹ ਨਾ ਸਮਝੇ ਕਿ ਉਹ ਉਨ੍ਹਾਂ ਨੂੰ ਪਿਤਾ ਬਾਰੇ ਦੱਸ ਰਿਹਾ ਸੀ। 28ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਕਿ ਮੈਂ ਉਹੋ ਹਾਂ ਅਤੇ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਪਰ ਜਿਵੇਂ ਪਿਤਾ ਨੇ ਮੈਨੂੰ ਸਿਖਾਇਆ ਮੈਂ ਇਹ ਗੱਲਾਂ ਕਹਿੰਦਾ ਹਾਂ। 29ਮੇਰਾ ਭੇਜਣ ਵਾਲਾ ਮੇਰੇ ਨਾਲ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜੋ ਉਸ ਨੂੰ ਭਾਉਂਦੇ ਹਨ।”
ਸੱਚ ਤੁਹਾਨੂੰ ਅਜ਼ਾਦ ਕਰੇਗਾ
30ਜਦੋਂ ਉਹ ਇਹ ਗੱਲਾਂ ਕਹਿ ਰਿਹਾ ਸੀ ਤਾਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ। 31ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ,“ਜੇ ਤੁਸੀਂ ਮੇਰੇ ਵਚਨ ਵਿੱਚ ਬਣੇ ਰਹੋ ਤਾਂ ਸੱਚਮੁੱਚ ਤੁਸੀਂ ਮੇਰੇ ਚੇਲੇ ਹੋ 32ਅਤੇ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰੇਗਾ।” 33ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ ਅਤੇ ਅਸੀਂ ਕਦੇ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿਵੇਂ ਕਹਿੰਦਾ ਹੈਂ ਕਿ ਤੁਸੀਂ ਅਜ਼ਾਦ ਹੋ ਜਾਓਗੇ?” 34ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰੇਕ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ। 35ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ। 36ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰੇ ਤਾਂ ਸੱਚਮੁੱਚ ਤੁਸੀਂ ਅਜ਼ਾਦ ਹੋਵੋਗੇ। 37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ, ਫਿਰ ਵੀ ਤੁਸੀਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਕਿਉਂਕਿ ਤੁਹਾਡੇ ਅੰਦਰ ਮੇਰੇ ਵਚਨ ਲਈ ਥਾਂ ਨਹੀਂ ਹੈ। 38ਮੈਂ ਉਹ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਨਾਲ ਵੇਖਿਆ ਹੈ ਅਤੇ ਤੁਸੀਂ ਉਹ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਤੋਂ ਸੁਣਿਆ ਹੈ।”
39ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੇ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਾਲੇ ਕੰਮ ਕਰਦੇ। 40ਪਰ ਤੁਸੀਂ ਤਾਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਉਹ ਸਚਾਈ ਦੱਸੀ ਜਿਹੜੀ ਉਸ ਨੇ ਪਰਮੇਸ਼ਰ ਤੋਂ ਸੁਣੀ ਹੈ। ਅਬਰਾਹਾਮ ਨੇ ਤਾਂ ਅਜਿਹਾ ਨਹੀਂ ਕੀਤਾ। 41ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰਦੇ ਹੋ।” ਤਦ ਉਨ੍ਹਾਂ ਉਸ ਨੂੰ ਕਿਹਾ, “ਅਸੀਂ ਵਿਭਚਾਰ ਤੋਂ ਨਹੀਂ ਜੰਮੇ; ਸਾਡਾ ਇੱਕੋ ਹੀ ਪਿਤਾ ਹੈ ਅਰਥਾਤ ਪਰਮੇਸ਼ਰ।” 42ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਰ ਤੋਂ ਨਿੱਕਲਿਆ ਅਤੇ ਇੱਥੇ ਆਇਆ ਹਾਂ; ਮੈਂ ਆਪਣੇ ਆਪ ਤੋਂ ਨਹੀਂ ਆਇਆ, ਪਰ ਉਸ ਨੇ ਮੈਨੂੰ ਭੇਜਿਆ ਹੈ। 43ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ? ਇਸ ਲਈ ਕਿ ਤੁਸੀਂ ਮੇਰਾ ਵਚਨ ਨਹੀਂ ਸੁਣ ਸਕਦੇ। 44ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਅਰੰਭ ਤੋਂ ਹੱਤਿਆਰਾ ਸੀ ਅਤੇ ਸਚਾਈ ਉੱਤੇ ਕਾਇਮ ਨਾ ਰਿਹਾ, ਕਿਉਂਕਿ ਸਚਾਈ ਉਸ ਵਿੱਚ ਹੈ ਨਹੀਂ। ਜਦੋਂ ਉਹ ਝੂਠ ਬੋਲਦਾ ਹੈ ਤਾਂ ਆਪਣੇ ਸੁਭਾਅ ਕਰਕੇ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਓ ਹੈ। 45ਪਰ ਇਸ ਲਈ ਕਿ ਮੈਂ ਸੱਚ ਬੋਲਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। 46ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਸਿੱਧ ਕਰ ਸਕਦਾ ਹੈ? ਜੇ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? 47ਜਿਹੜਾ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਦਾ ਹੈ। ਤੁਸੀਂ ਇਸ ਲਈ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ।”
ਯਿਸੂ ਅਤੇ ਅਬਰਾਹਾਮ
48ਯਹੂਦੀਆਂ ਨੇ ਉਸ ਨੂੰ ਕਿਹਾ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਦੁਸ਼ਟ ਆਤਮਾ ਹੈ?” 49ਯਿਸੂ ਨੇ ਉੱਤਰ ਦਿੱਤਾ,“ਮੇਰੇ ਵਿੱਚ ਦੁਸ਼ਟ ਆਤਮਾ ਨਹੀਂ ਹੈ; ਮੈਂ ਤਾਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ; ਇੱਕ ਹੈ ਜੋ ਚਾਹੁੰਦਾ ਹੈ ਅਤੇ ਨਿਆਂ ਕਰਦਾ ਹੈ। 51ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇਗਾ ਤਾਂ ਉਹ ਅਨੰਤ ਕਾਲ ਤੱਕ ਮੌਤ ਨੂੰ ਨਾ ਵੇਖੇਗਾ।” 52ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਦੁਸ਼ਟ ਆਤਮਾ ਹੈ। ਅਬਰਾਹਾਮ ਮਰ ਗਿਆ ਅਤੇ ਨਬੀ ਵੀ, ਪਰ ਤੂੰ ਕਹਿੰਦਾ ਹੈਂ, ‘ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਅਨੰਤ ਕਾਲ ਤੱਕ ਕਦੇ ਮੌਤ ਦਾ ਸੁਆਦ ਨਾ ਚੱਖੇਗਾ’। 53ਕੀ ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਵੱਡਾ ਹੈਂ ਜਿਹੜਾ ਮਰ ਗਿਆ? ਅਤੇ ਨਬੀ ਵੀ ਮਰ ਗਏ। ਤੂੰ ਆਪਣੇ ਬਾਰੇ ਕੀ ਦਾਅਵਾ ਕਰਦਾ ਹੈਂ?” 54ਯਿਸੂ ਨੇ ਉੱਤਰ ਦਿੱਤਾ,“ਜੇ ਮੈਂ ਆਪ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ। ਮੇਰੀ ਵਡਿਆਈ ਕਰਨ ਵਾਲਾ ਮੇਰਾ ਪਿਤਾ ਹੈ, ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ਰ ਹੈ। 55ਤੁਸੀਂ ਉਸ ਨੂੰ ਨਹੀਂ ਜਾਣਿਆ, ਪਰ ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਵਚਨ ਦੀ ਪਾਲਣਾ ਕਰਦਾ ਹਾਂ। 56ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਲਈ ਅਨੰਦ ਸੀ; ਉਸ ਨੇ ਵੇਖਿਆ ਅਤੇ ਖੁਸ਼ ਹੋਇਆ।” 57ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਤੂੰ ਅਜੇ ਪੰਜਾਹਾਂ ਸਾਲਾਂ ਦਾ ਵੀ ਨਹੀਂ ਹੈਂ ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ?” 58ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ।” 59ਤਦ ਉਨ੍ਹਾਂ ਉਸ ਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ#8:59 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਲੋਕਾਂ ਦੇ ਵਿੱਚੋਂ ਦੀ ਹੋ ਕੇ” ਲਿਖਿਆ ਹੈ। ਹੈਕਲ ਵਿੱਚੋਂ ਬਾਹਰ ਨਿੱਕਲ ਗਿਆ।
Currently Selected:
ਯੂਹੰਨਾ 8: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative