YouVersion Logo
Search Icon

ਯੂਹੰਨਾ 16

16
ਆਉਣ ਵਾਲਾ ਸਤਾਓ
1 “ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਠੋਕਰ ਨਾ ਖਾਓ। 2ਉਹ ਤੁਹਾਨੂੰ ਸਭਾ-ਘਰਾਂ ਵਿੱਚੋਂ ਛੇਕ ਦੇਣਗੇ, ਸਗੋਂ ਉਹ ਸਮਾਂ ਆ ਰਿਹਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਉਹ ਸਮਝੇਗਾ ਕਿ ਮੈਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਹਾਂ। 3ਉਹ ਇਹ ਸਭ ਇਸ ਲਈ ਕਰਨਗੇ, ਕਿਉਂਕਿ ਉਨ੍ਹਾਂ ਨੇ ਨਾ ਪਿਤਾ ਨੂੰ ਜਾਣਿਆ ਅਤੇ ਨਾ ਹੀ ਮੈਨੂੰ। 4ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਨ੍ਹਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸੀਆਂ ਸਨ। ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।
ਮਸੀਹ ਦਾ ਜਾਣਾ ਅਤੇ ਸੱਚੇ ਸਹਾਇਕ ਦਾ ਆਉਣਾ
5 “ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ, ‘ਤੂੰ ਕਿੱਥੇ ਜਾ ਰਿਹਾ ਹੈਂ’? 6ਇਸ ਲਈ ਕਿ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ, ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ। 7ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ। ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ। 8ਉਹ ਆ ਕੇ ਸੰਸਾਰ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ। 9ਪਾਪ ਦੇ ਵਿਖੇ ਇਸ ਲਈ, ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ; 10ਧਾਰਮਿਕਤਾ ਦੇ ਵਿਖੇ ਇਸ ਲਈ, ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫਿਰ ਨਾ ਵੇਖੋਗੇ; 11ਨਿਆਂ ਦੇ ਵਿਖੇ ਇਸ ਲਈ ਕਿ ਇਸ ਸੰਸਾਰ ਦਾ ਪ੍ਰਧਾਨ#16:11 ਅਰਥਾਤ ਸ਼ਤਾਨਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
12 “ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਅਜੇ ਤੁਸੀਂ ਸਹਿਣ ਨਹੀਂ ਕਰ ਸਕਦੇ। 13ਪਰ ਜਦੋਂ ਉਹ ਅਰਥਾਤ ਸਚਾਈ ਦਾ ਆਤਮਾ ਆਵੇਗਾ ਤਾਂ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂਕਿ ਉਹ ਆਪਣੇ ਵੱਲੋਂ ਕੁਝ ਨਾ ਬੋਲੇਗਾ, ਪਰ ਜੋ ਕੁਝ ਸੁਣੇਗਾ ਉਹੀ ਬੋਲੇਗਾ ਅਤੇ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ। 14ਉਹ ਮੇਰੀ ਮਹਿਮਾ ਕਰੇਗਾ, ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। 15ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਹੈ; ਇਸੇ ਕਰਕੇ ਮੈਂ ਕਿਹਾ ਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
ਦੁੱਖ ਦਾ ਅਨੰਦ ਵਿੱਚ ਬਦਲਣਾ
16 “ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ # 16:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ।” ਲਿਖਿਆ ਹੈ। ।” 17ਤਦ ਉਸ ਦੇ ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਇਹ ਕੀ ਹੈ ਜੋ ਉਹ ਸਾਨੂੰ ਕਹਿੰਦਾ ਹੈ,‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ’?” 18ਫਿਰ ਉਹ ਕਹਿਣ ਲੱਗੇ, “ਇਹ ‘ਥੋੜ੍ਹੀ ਦੇਰ’ ਜੋ ਉਹ ਕਹਿੰਦਾ ਹੈ, ਕੀ ਹੈ? ਅਸੀਂ ਨਹੀਂ ਜਾਣਦੇ ਉਹ ਕੀ ਕਹਿ ਰਿਹਾ ਹੈ।” 19ਯਿਸੂ ਜਾਣਦਾ ਸੀ ਕਿ ਉਹ ਮੇਰੇ ਤੋਂ ਪੁੱਛਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਆਪਸ ਵਿੱਚ ਇਸ ਬਾਰੇ ਪੁੱਛ-ਗਿੱਛ ਕਰਦੇ ਹੋ ਕਿ ਮੈਂ ਕਿਹਾ, ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ? 20ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ, ਪਰ ਸੰਸਾਰ ਅਨੰਦ ਕਰੇਗਾ; ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ। 21ਔਰਤ ਜਦੋਂ ਜਣਨ ਲੱਗਦੀ ਹੈ ਤਾਂ ਉਹ ਉਦਾਸ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਪਹੁੰਚਿਆ ਪਰ ਜਦੋਂ ਉਹ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਇਸ ਅਨੰਦ ਦੇ ਕਾਰਨ ਕਿ ਇੱਕ ਮਨੁੱਖ ਇਸ ਸੰਸਾਰ ਵਿੱਚ ਜਨਮਿਆ, ਉਸ ਪੀੜ ਨੂੰ ਫਿਰ ਯਾਦ ਨਹੀਂ ਕਰਦੀ। 22ਇਸੇ ਤਰ੍ਹਾਂ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਮਿਲਾਂਗਾ ਅਤੇ ਤੁਹਾਡਾ ਦਿਲ ਅਨੰਦ ਹੋ ਜਾਵੇਗਾ ਅਤੇ ਕੋਈ ਤੁਹਾਡਾ ਅਨੰਦ ਤੁਹਾਡੇ ਕੋਲੋਂ ਖੋਹ ਨਾ ਸਕੇਗਾ।
23 “ਉਸ ਦਿਨ ਤੁਸੀਂ ਮੈਨੂੰ ਕੁਝ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ। 24ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ; ਮੰਗੋ ਤਾਂ ਤੁਸੀਂ ਪਾਓਗੇ ਤਾਂਕਿ ਤੁਹਾਡਾ ਅਨੰਦ ਪੂਰਾ ਹੋਵੇ।
ਸੰਸਾਰ ਉੱਤੇ ਜਿੱਤ
25 “ਮੈਂ ਇਹ ਗੱਲਾਂ ਤੁਹਾਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਹਨ, ਪਰ ਉਹ ਸਮਾਂ ਆਉਂਦਾ ਹੈ ਜਦੋਂ ਮੈਂ ਤੁਹਾਡੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਨਾ ਬੋਲਾਂਗਾ, ਸਗੋਂ ਤੁਹਾਨੂੰ ਪਿਤਾ ਦੇ ਵਿਖੇ ਸਪਸ਼ਟ ਦੱਸਾਂਗਾ। 26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਅਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ। 27ਪਿਤਾ ਤਾਂ ਆਪ ਤੁਹਾਡੇ ਨਾਲ ਪ੍ਰੀਤ ਰੱਖਦਾ ਹੈ, ਕਿਉਂਕਿ ਤੁਸੀਂ ਮੇਰੇ ਨਾਲ ਪ੍ਰੀਤ ਰੱਖੀ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਰਮੇਸ਼ਰ ਦੀ ਵੱਲੋਂ ਆਇਆ ਹਾਂ। 28ਮੈਂ ਪਿਤਾ ਵਿੱਚੋਂ ਨਿੱਕਲ ਕੇ ਸੰਸਾਰ ਵਿੱਚ ਆਇਆ ਹਾਂ ਅਤੇ ਸੰਸਾਰ ਨੂੰ ਛੱਡ ਕੇ ਫੇਰ ਪਿਤਾ ਕੋਲ ਜਾ ਰਿਹਾ ਹਾਂ।”
29ਉਸ ਦੇ ਚੇਲਿਆਂ ਨੇ ਕਿਹਾ, “ਵੇਖ ਹੁਣ ਤੂੰ ਸਪਸ਼ਟ ਦੱਸਦਾ ਹੈਂ ਅਤੇ ਦ੍ਰਿਸ਼ਟਾਂਤ ਵਿੱਚ ਨਹੀਂ ਬੋਲਦਾ। 30ਹੁਣ ਅਸੀਂ ਜਾਣ ਗਏ ਹਾਂ ਕਿ ਤੂੰ ਸਭ ਕੁਝ ਜਾਣਦਾ ਹੈਂ ਅਤੇ ਤੈਨੂੰ ਜ਼ਰੂਰਤ ਨਹੀਂ ਕਿ ਕੋਈ ਤੇਰੇ ਤੋਂ ਪੁੱਛੇ; ਇਸੇ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਪਰਮੇਸ਼ਰ ਦੀ ਵੱਲੋਂ ਆਇਆ ਹੈਂ।” 31ਯਿਸੂ ਨੇ ਉਨ੍ਹਾਂ ਨੂੰ ਕਿਹਾ,“ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? 32ਵੇਖੋ, ਉਹ ਸਮਾਂ ਆਉਂਦਾ ਹੈ ਸਗੋਂ ਆ ਗਿਆ ਹੈ ਕਿ ਤੁਸੀਂ ਸਾਰੇ ਤਿੱਤਰ-ਬਿੱਤਰ ਹੋ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਕੇ ਆਪੋ-ਆਪਣੇ ਰਾਹ ਪੈ ਜਾਓਗੇ; ਫਿਰ ਵੀ ਮੈਂ ਇਕੱਲਾ ਨਹੀਂ ਹਾਂ, ਕਿਉਂਕਿ ਪਿਤਾ ਮੇਰੇ ਨਾਲ ਹੈ। 33ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ। ਇਸ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”

Currently Selected:

ਯੂਹੰਨਾ 16: PSB

Highlight

Share

Copy

None

Want to have your highlights saved across all your devices? Sign up or sign in