YouVersion Logo
Search Icon

ਮਾਰਕਸ 15

15
ਯਿਸ਼ੂ ਪਿਲਾਤੁਸ ਦੇ ਸਾਹਮਣੇ
1ਤੜਕੇ ਸਵੇਰੇ, ਮੁੱਖ ਜਾਜਕਾਂ, ਬਜ਼ੁਰਗਾਂ, ਨੇਮ ਦੇ ਉਪਦੇਸ਼ਕਾਂ ਅਤੇ ਪੂਰੀ ਮਹਾਸਭਾ ਨੇ ਆਪਣੀ ਯੋਜਨਾ ਬਣਾਈ। ਇਸ ਲਈ ਉਹਨਾਂ ਨੇ ਯਿਸ਼ੂ ਨੂੰ ਬੰਨ੍ਹਿਆ ਅਤੇ ਉਹਨਾਂ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
2ਪਿਲਾਤੁਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
3ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ। 4ਤਾਂ ਪਿਲਾਤੁਸ ਨੇ ਯਿਸ਼ੂ ਨੂੰ ਫਿਰ ਪੁੱਛਿਆ, “ਕੀ ਤੂੰ ਜਵਾਬ ਦੇਵੇਂਗਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”
5ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।
6ਉਸ ਤਿਉਹਾਰ ਦਾ ਰਿਵਾਜ ਸੀ ਕਿ ਲੋਕਾਂ ਦੀ ਬੇਨਤੀ ਤੇ ਇੱਕ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ। 7ਬਾਰ-ਅੱਬਾਸ ਨਾਮ ਦਾ ਇੱਕ ਆਦਮੀ ਉਸ ਬਗਾਵਤ ਕਰਨ ਵਾਲਿਆਂ ਨਾਲ ਜੇਲ੍ਹ ਵਿੱਚ ਸੀ ਜਿਸ ਨੇ ਵਿਦਰੋਹ ਵਿੱਚ ਕਤਲ ਕੀਤਾ ਸੀ। 8ਭੀੜ ਨੇ ਆ ਕੇ ਪਿਲਾਤੁਸ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਓਹੀ ਕਰੇ ਜੋ ਉਹ ਆਮ ਤੌਰ ਤੇ ਕਰਦਾ ਸੀ।
9ਪਿਲਾਤੁਸ ਨੇ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?” 10ਇਹ ਜਾਣਦਿਆਂ ਹੋਇਆ ਕਿ ਮੁੱਖ ਜਾਜਕਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ। 11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਭੜਕਾਇਆ ਕਿ ਪਿਲਾਤੁਸ ਨੂੰ ਬੇਨਤੀ ਕਰਨ ਕੀ ਓਹ ਯਿਸ਼ੂ ਦੀ ਜਗ੍ਹਾ ਤੇ ਬਾਰ-ਅੱਬਾਸ ਨੂੰ ਰਿਹਾ ਕਰ ਦੇਣ।
12ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੈਂ ਉਸ ਨਾਲ ਕੀ ਕਰਾ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”
13ਉਹ ਚੀਖਕੇ ਬੋਲੇ, “ਉਸਨੂੰ ਸਲੀਬ ਦਿਓ!”
14“ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?” ਪਿਲਾਤੁਸ ਨੇ ਪੁੱਛਿਆ।
ਪਰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਉਸਨੂੰ ਸਲੀਬ ਦਿਓ!”
15ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਉਸਨੇ ਯਿਸ਼ੂ ਨੂੰ ਕੋਰੜੇ ਮਰਵਾਏ ਅਤੇ ਸਲੀਬ ਦੇਣ ਲਈ ਸੌਂਪ ਦਿੱਤਾ।
ਸਿਪਾਹੀਆਂ ਨੇ ਯਿਸ਼ੂ ਦਾ ਮਖੌਲ ਉਡਾਇਆ
16ਸਿਪਾਹੀ ਯਿਸ਼ੂ ਨੂੰ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ। 17ਉਹਨਾਂ ਨੇ ਉਸ ਉੱਤੇ ਬੈਂਗਣੀ ਚੋਲਾ ਪਾਇਆ, ਫਿਰ ਕੰਡਿਆਂ ਦਾ ਤਾਜ ਮਰੋੜਿਆ ਅਤੇ ਉਸਨੂੰ ਪਾਇਆ। 18ਅਤੇ ਉਹ ਉਸਨੂੰ ਪੁਕਾਰਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” 19ਫੇਰ ਉਹਨਾਂ ਨੇ ਇੱਕ ਲਾਠੀ ਨਾਲ ਉਸ ਦੇ ਸਿਰ ਤੇ ਵਾਰ ਕੀਤਾ ਅਤੇ ਉਸ ਉੱਤੇ ਥੁੱਕਿਆ। ਆਪਣੇ ਗੋਡਿਆਂ ਤੇ ਡਿੱਗ ਕੇ ਉਹਨਾਂ ਨੇ ਯਿਸ਼ੂ ਨੂੰ ਸ਼ਰਧਾ ਦਿੱਤੀ। 20ਅਤੇ ਜਦੋਂ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਉਹਨਾਂ ਨੇ ਜਾਮਨੀ ਚੋਗਾ ਉਤਾਰਿਆ ਅਤੇ ਉਸਦੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ। ਤਦ ਉਹ ਯਿਸ਼ੂ ਨੂੰ ਸਲੀਬ ਦੇਣ ਲਈ ਬਾਹਰ ਲੈ ਗਏ।
ਯਿਸ਼ੂ ਦੀ ਸਲੀਬ
21ਕੁਰੇਨੀਆਂ, ਸ਼ਿਮਓਨ, ਅਲੇਕਜ਼ੈਂਡਰ ਅਤੇ ਰੂਫ਼ੁਸ ਦਾ ਪਿਤਾ, ਦੇਸ਼ ਤੋਂ ਆਪਣੇ ਰਾਹ ਤੁਰ ਰਿਹਾ ਸੀ, ਅਤੇ ਉਹਨਾਂ ਨੇ ਉਸਨੂੰ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ। 22ਉਹ ਯਿਸ਼ੂ ਨੂੰ ਗੋਲਗੋਥਾ ਜਗ੍ਹਾ ਤੇ ਲੈ ਆਏ, ਜਿਸਦਾ ਅਰਥ ਹੈ, “ਖੋਪਰੀ ਦਾ ਸਥਾਨ,” 23ਤਦ ਉਹਨਾਂ ਨੇ ਯਿਸ਼ੂ ਨੂੰ ਦਾਖਰਸ ਨਾਲ ਗੰਧਰਸ ਮਿਲਾ ਕੇ ਦਿੱਤਾ, ਪਰ ਉਹਨਾਂ ਨਹੀਂ ਲਿਆ। 24ਤਦ ਉਹਨਾਂ ਨੇ ਉਸਨੂੰ ਸਲੀਬ ਦਿੱਤੀ। ਉਸਦੇ ਕੱਪੜੇ ਆਪਸ ਵਿੱਚ ਵੰਡਣ ਲਈ, ਉਹਨਾਂ ਨੇ ਪਰਚੀਆਂ ਪਾਇਆ ਕਿ ਹਰੇਕ ਨੂੰ ਕੀ ਮਿਲੇਗਾ।
25ਸਵੇਰੇ ਨੌਂ ਵਜੇ ਸਨ ਜਦੋਂ ਉਹਨਾਂ ਨੇ ਉਸਨੂੰ ਸਲੀਬ ਦਿੱਤੀ। 26ਉਸਦੇ ਖਿਲਾਫ ਦੋਸ਼ ਪੱਤਰੀ ਵਿੱਚ ਲਿਖ ਕੇ ਲਾਇਆ ਗਿਆ ਕਿ:
ਯਹੂਦੀਆਂ ਦਾ ਰਾਜਾ।
27ਉਹਨਾਂ ਨੇ ਉਸਦੇ ਨਾਲ ਦੋ ਵਿਦਰੋਹੀਆਂ ਨੂੰ ਸਲੀਬ ਦਿੱਤੀ, ਇੱਕ ਦੀ ਸਲੀਬ ਉਸਦੇ ਸੱਜੇ ਅਤੇ ਦੂਸਰੇ ਦੀ ਸਲੀਬ ਉਸਦੇ ਖੱਬੇ ਪਾਸੇ ਸੀ। 28ਜਦੋਂ ਇਹ ਹੋਇਆ, ਪਵਿੱਤਰ ਲਿਖਤਾਂ ਦਾ ਇਹ ਲੇਖ ਪੂਰਾ ਹੋ ਗਿਆ: ਇਹ ਅਪਰਾਧੀਆਂ ਨਾਲ ਗਿਣਿਆ ਜਾਂਦਾ ਸੀ।#15:28 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ। 29ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, 30ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!” 31ਇਸੇ ਤਰ੍ਹਾਂ ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਆਪਸ ਵਿੱਚ ਉਸਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! 32ਇਹ ਮਸੀਹ, ਇਸਰਾਏਲ ਦਾ ਰਾਜਾ, ਹੁਣ ਸਲੀਬ ਤੋਂ ਹੇਠਾਂ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ।” ਉਸਦੇ ਨਾਲ ਸਲੀਬ ਦਿੱਤੇ ਗਏ ਲੋਕਾਂ ਨੇ ਵੀ ਉਸ ਦਾ ਅਪਮਾਨ ਕੀਤਾ।
ਯਿਸ਼ੂ ਦੀ ਮੌਤ
33ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਉੱਤੇ ਹਨੇਰਾ ਛਾਇਆ ਹੋਇਆ ਸੀ। 34ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੋਈ, ਏਲੋਈ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?#15:34 ਜ਼ਬੂ 22:1
35ਜਦੋਂ ਨੇੜੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਬੋਲੇ, “ਸੁਣੋ, ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।”
36ਕਿਸੇ ਨੇ ਦੌੜ ਕੇ ਸਪੰਜ ਨੂੰ ਦਾਖ ਦੇ ਸਿਰਕੇ ਨਾਲ ਭਰਿਆ, ਇਸ ਨੂੰ ਇੱਕ ਸੋਟੀ ਤੇ ਬਿਠਾਇਆ ਅਤੇ ਯਿਸ਼ੂ ਨੂੰ ਪੀਣ ਲਈ ਦਿੱਤਾ ਕੀਤੀ ਅਤੇ ਆਖਿਆ, “ਹੁਣ ਉਸਨੂੰ ਇਕੱਲੇ ਛੱਡੋ। ਆਓ ਵੇਖੀਏ ਕਿ ਏਲੀਯਾਹ ਉਸ ਨੂੰ ਹੇਠਾਂ ਲਿਆਉਣ ਲਈ ਆਇਆ ਹੈ।”
37ਉੱਚੀ ਚੀਕ ਨਾਲ ਯਿਸ਼ੂ ਨੇ ਆਖਰੀ ਸਾਹ ਲਿਆ।
38ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ ਸੀ। 39ਅਤੇ ਜਦੋਂ ਸੈਨਾ ਅਧਿਕਾਰੀ, ਜਿਹੜਾ ਉੱਥੇ ਯਿਸ਼ੂ ਦੇ ਸਾਮ੍ਹਣੇ ਖੜਾ ਸੀ, ਉਹਨਾਂ ਨੇ ਵੇਖਿਆ ਕਿ ਉਹ ਕਿਵੇਂ ਮਰਿਆ, ਤਾਂ ਉਸਨੇ ਕਿਹਾ, “ਯਕੀਨਨ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ!”
40ਕੁਝ ਔਰਤਾਂ ਦੂਰੋਂ ਦੇਖ ਰਹੀਆਂ ਸਨ। ਉਹਨਾਂ ਵਿੱਚੋਂ ਮਗਦਲਾ ਵਾਸੀ ਮਰਿਯਮ, ਛੋਟੇ ਯਾਕੋਬ ਦੀ ਮਾਂ ਮਰਿਯਮ ਅਤੇ ਯੋਸੇਸ ਦੀ ਮਾਂ ਅਤੇ ਸਲੋਮ ਸਨ। 41ਗਲੀਲ ਵਿੱਚ ਇਹ ਔਰਤਾਂ ਉਸਦੇ ਮਗਰ ਆਈਆਂ ਸਨ ਅਤੇ ਉਸ ਦੀ ਚਿੰਤਾ ਕਰਦਿਆਂ ਸਨ। ਹੋਰ ਬਹੁਤ ਸਾਰੀਆਂ ਔਰਤਾਂ ਜੋ ਉਸਦੇ ਨਾਲ ਯੇਰੂਸ਼ਲੇਮ ਆਈਆਂ ਸਨ, ਉਹ ਵੀ ਉੱਥੇ ਸਨ।
ਯਿਸ਼ੂ ਦਾ ਦਫਨਾਇਆ ਜਾਣਾ
42ਇਹ ਤਿਆਰੀ ਦਾ ਦਿਨ#15:42 ਤਿਆਰੀ ਦਾ ਦਿਨ ਇਹ ਸ਼ੁਕਰਵਾਰ ਦਾ ਦਿਨ ਸੀ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ, 43ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗੀ। 44ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸਨੇ ਸੈਨਾ ਅਧਿਕਾਰੀ ਨੂੰ ਬੁਲਾਇਆ ਅਤੇ ਉਸਨੂੰ ਪੁੱਛਿਆ, “ਕੀ ਯਿਸ਼ੂ ਪਹਿਲਾਂ ਹੀ ਮਰ ਚੁੱਕਾ ਹੈ?” 45ਜਦੋਂ ਉਸਨੇ ਸੈਨਾ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ। 46ਯੋਸੇਫ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦੀ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ। 47ਮਗਦਲਾ ਵਾਸੀ ਮਰਿਯਮ ਅਤੇ ਯੋਸੇਸ ਦੀ ਮਾਂ ਮਰਿਯਮ ਨੇ ਵੇਖਿਆ ਕਿ ਯਿਸ਼ੂ ਕਿੱਥੇ ਰੱਖਿਆ ਗਿਆ ਸੀ।

Currently Selected:

ਮਾਰਕਸ 15: PMT

Highlight

Share

Copy

None

Want to have your highlights saved across all your devices? Sign up or sign in