YouVersion Logo
Search Icon

ਮਰਕੁਸ 2

2
ਇੱਕ ਅਧਰੰਗੀ ਨੂੰ ਚੰਗਾ ਕਰਨਾ
1ਕੁਝ ਦਿਨਾਂ ਦੇ ਬਾਅਦ ਯਿਸੂ ਫਿਰ ਕਫ਼ਰਨਾਹੂਮ ਵਿੱਚ ਆਏ ਅਤੇ ਉੱਥੇ ਇਹ ਸਮਾਚਾਰ ਫੈਲ ਗਿਆ ਕਿ ਉਹ ਘਰ ਵਿੱਚ ਹਨ । 2ਇਸ ਲਈ ਇੰਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਦੇ ਅੱਗੇ ਵੀ ਥਾਂ ਖ਼ਾਲੀ ਨਾ ਰਹੀ । ਉਹ ਉਹਨਾਂ ਨੂੰ ਸ਼ੁਭ ਸਮਾਚਾਰ ਸੁਣਾ ਰਹੇ ਸਨ 3ਕਿ ਕੁਝ ਲੋਕ ਇੱਕ ਅਧਰੰਗੀ ਨੂੰ ਉਹਨਾਂ ਦੇ ਕੋਲ ਲਿਆਏ । ਉਸ ਅਧਰੰਗੀ ਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ 4ਪਰ ਉਹ ਭੀੜ ਦੇ ਕਾਰਨ ਉਸ ਨੂੰ ਯਿਸੂ ਕੋਲ ਨਾ ਲਿਆ ਸਕੇ । ਇਸ ਲਈ ਉਹਨਾਂ ਨੇ ਉਸ ਮਕਾਨ ਦੀ, ਜਿਸ ਵਿੱਚ ਯਿਸੂ ਸਨ, ਛੱਤ ਨੂੰ ਉਧੇੜ ਕੇ ਉਸ ਰਾਹੀਂ ਅਧਰੰਗੀ ਨੂੰ ਮੰਜੀ ਸਮੇਤ ਹੇਠਾਂ ਉਤਾਰ ਦਿੱਤਾ । 5ਜਦੋਂ ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖਿਆ ਤਾਂ ਉਹਨਾਂ ਨੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਤੇਰੇ ਪਾਪ ਮਾਫ਼ ਹੋ ਗਏ ਹਨ ।”
6ਉਸ ਸਮੇਂ ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ, ਉੁਹ ਇਹ ਸੁਣ ਕੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, 7“ਇਹ ਮਨੁੱਖ ਇਸ ਤਰ੍ਹਾਂ ਕਿਉਂ ਕਹਿੰਦਾ ਹੈ ? ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ! ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ ?” 8ਯਿਸੂ ਨੇ ਉਸੇ ਸਮੇਂ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚਦੇ ਹੋ ? 9ਸੌਖਾ ਕੀ ਹੈ ? ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਹਿਣਾ, ‘ਉੱਠ ਅਤੇ ਆਪਣੀ ਮੰਜੀ ਚੁੱਕ ਅਤੇ ਚੱਲ ਫਿਰ ?’ 10ਪਰ ਇਸ ਲਈ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਉਹਨਾਂ ਨੇ ਅਧਰੰਗੀ ਨੂੰ ਕਿਹਾ, 11“ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” 12ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਸਾਰਿਆਂ ਦੇ ਸਾਹਮਣੇ ਚੁੱਕ ਕੇ ਬਾਹਰ ਚਲਾ ਗਿਆ । ਇਹ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਅਸੀਂ ਇਸ ਤਰ੍ਹਾਂ ਹੁੰਦਾ ਕਦੀ ਵੀ ਨਹੀਂ ਦੇਖਿਆ ।”
ਲੇਵੀ ਨੂੰ ਸੱਦਾ
13ਯਿਸੂ ਫਿਰ ਗਲੀਲ ਦੀ ਝੀਲ ਦੇ ਕੰਢੇ ਉੱਤੇ ਗਏ । ਉੱਥੇ ਉਹਨਾਂ ਦੇ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ । ਉਹਨਾਂ ਨੇ ਉਸ ਭੀੜ ਨੂੰ ਉਪਦੇਸ਼ ਦਿੱਤਾ । 14ਇਸ ਦੇ ਬਾਅਦ ਉਹਨਾਂ ਨੇ ਰਾਹ ਵਿੱਚ ਜਾਂਦੇ ਹੋਏ ਹਲਫ਼ਾਈ ਦੇ ਪੁੱਤਰ ਲੇਵੀ ਨੂੰ ਟੈਕਸ ਦੇ ਦਫ਼ਤਰ ਵਿੱਚ ਬੈਠੇ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਆ ।” ਉਹ ਉੱਠਿਆ ਅਤੇ ਉਹਨਾਂ ਦੇ ਪਿੱਛੇ ਤੁਰ ਪਿਆ ।
15ਫਿਰ ਜਦੋਂ ਯਿਸੂ ਲੇਵੀ ਦੇ ਘਰ ਭੋਜਨ ਕਰਨ ਲਈ ਬੈਠੇ ਤਦ ਬਹੁਤ ਸਾਰੇ ਟੈਕਸ ਲੈਣ ਵਾਲੇ, ਸਮਾਜ ਵਿੱਚੋਂ ਕੱਢੇ ਹੋਏ, ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ ਕਿਉਂਕਿ ਬਹੁਤ ਸਾਰੇ ਯਿਸੂ ਦੇ ਪਿੱਛੇ ਚੱਲਣ ਲੱਗ ਪਏ ਸਨ । 16ਪਰ ਜਦੋਂ ਫ਼ਰੀਸੀ ਦਲ ਦੇ ਵਿਵਸਥਾ ਦੇ ਸਿੱਖਿਅਕਾਂ ਨੇ ਇਹ ਦੇਖਿਆ ਤਦ ਉਹ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਇਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਭੋਜਨ ਕਰਦਾ ਹੈ ?” 17ਯਿਸੂ ਨੇ ਇਹ ਸੁਣ ਕੇ ਉਹਨਾਂ ਨੂੰ ਉੱਤਰ ਦਿੱਤਾ, “ਚੰਗੇ ਭਲਿਆਂ ਨੂੰ ਵੈਦ ਦੀ ਲੋੜ ਨਹੀਂ ਸਗੋਂ ਬਿਮਾਰਾਂ ਨੂੰ ਹੈ । ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ ।”
ਵਰਤ ਸੰਬੰਧੀ ਪ੍ਰਸ਼ਨ
18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ । ਇਸ ਲਈ ਕੁਝ ਲੋਕ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਕਿਉਂ ਨਹੀਂ ਰੱਖਦੇ ?” 19ਯਿਸੂ ਨੇ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਉਹ ਵਰਤ ਕਿਉਂ ਰੱਖਣਗੇ ? 20ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਦੂਰ ਕੀਤਾ ਜਾਵੇਗਾ ਤਦ ਉਸ ਦਿਨ ਉਹ ਜ਼ਰੂਰ ਵਰਤ ਰੱਖਣਗੇ । 21ਕੋਈ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਵੀ ਪਾਟ ਜਾਂਦਾ ਹੈ । 22ਇਸੇ ਤਰ੍ਹਾਂ ਨਾ ਕੋਈ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਭਰਦਾ ਹੈ । ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਦ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦਿੰਦੀ ਹੈ ਅਤੇ ਇਸ ਤਰ੍ਹਾਂ ਮੈਅ ਅਤੇ ਮਸ਼ਕਾਂ ਦੋਵੇਂ ਨਾਸ਼ ਹੋ ਜਾਂਦੀਆਂ ਹਨ । ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ ।”
ਸਬਤ ਸੰਬੰਧੀ ਪ੍ਰਸ਼ਨ
23 # ਵਿਵ 23:25 ਇੱਕ ਸਬਤ ਦੇ ਦਿਨ ਯਿਸੂ ਆਪਣੇ ਚੇਲਿਆਂ ਦੇ ਨਾਲ ਖੇਤਾਂ ਵਿੱਚੋਂ ਦੀ ਲੰਘ ਕੇ ਜਾ ਰਹੇ ਸਨ । ਚੱਲਦੇ ਚੱਲਦੇ ਉਹਨਾਂ ਦੇ ਚੇਲਿਆਂ ਨੇ ਅਨਾਜ ਦੇ ਸਿੱਟੇ ਤੋੜਨੇ ਸ਼ੁਰੂ ਕਰ ਦਿੱਤੇ । 24ਤਦ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਸਬਤ ਦੇ ਦਿਨ ਉਹ ਕੰਮ ਕਰਦੇ ਹਨ ਜਿਹੜਾ ਵਿਵਸਥਾ#2:24 ਪਰਮੇਸ਼ਰ ਦੇ ਮੂਸਾ ਨੂੰ ਦਿੱਤੇ ਕਾਨੂੰਨ । ਵਿੱਚ ਮਨ੍ਹਾ ਕੀਤਾ ਗਿਆ ਹੈ ।” 25#1 ਸਮੂ 21:1-6ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਦਾਊਦ ਦੇ ਬਾਰੇ ਨਹੀਂ ਪੜ੍ਹਿਆ ਕਿ ਉਸ ਨੇ ਕੀ ਕੀਤਾ ਜਦੋਂ ਉਹ ਅਤੇ ਉਸ ਦੇ ਸਾਥੀ ਲੋੜਵੰਦ ਅਤੇ ਭੁੱਖੇ ਸਨ ? 26#ਲੇਵੀ 24:9ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਹੜੀਆਂ ਪਰਮੇਸ਼ਰ ਦੇ ਸਾਹਮਣੇ ਚੜ੍ਹਾਈਆਂ ਹੋਈਆਂ ਸਨ, ਜਦੋਂ ਕਿ ਇਹ ਚੜ੍ਹਾਵੇ ਦੀਆਂ ਰੋਟੀਆਂ ਪੁਰੋਹਿਤ ਨੂੰ ਛੱਡ ਕੇ ਬਾਕੀ ਸਭ ਨੂੰ ਖਾਣੀਆਂ ਮਨ੍ਹਾ ਸਨ । ਇਹ ਘਟਨਾ ਅਬਿਯਾਥਾਰ ਮਹਾਂ-ਪੁਰੋਹਿਤ ਦੇ ਸਮੇਂ ਵਾਪਰੀ ।” 27ਉਹਨਾਂ ਨੇ ਫ਼ਰੀਸੀਆਂ ਨੂੰ ਇਹ ਵੀ ਕਿਹਾ, “ਸਬਤ ਮਨੁੱਖ ਦੇ ਲਈ ਬਣਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੇ ਲਈ । 28ਇਸ ਲਈ ਮਨੁੱਖ ਦਾ ਪੁੱਤਰ ਸਬਤ ਦਾ ਵੀ ਮਾਲਕ ਹੈ ।”

Currently Selected:

ਮਰਕੁਸ 2: CL-NA

Highlight

Share

Copy

None

Want to have your highlights saved across all your devices? Sign up or sign in