ਰਸੂਲਾਂ ਦੇ ਕੰਮ 7
7
ਸਤੀਫ਼ਨੁਸ ਦਾ ਉਪਦੇਸ਼
1 ਮਹਾਂ-ਪੁਰੋਹਿਤ ਨੇ ਪੁੱਛਿਆ, “ਕੀ ਇਹ ਸਭ ਸੱਚ ਹੈ ?” 2#ਉਤ 12:1ਸਤੀਫ਼ਨੁਸ ਨੇ ਉੱਤਰ ਦਿੱਤਾ, “ਭਰਾਵੋ ਅਤੇ ਬਜ਼ੁਰਗੋ, ਸੁਣੋ, ਤੇਜ਼ਵਾਨ ਪਰਮੇਸ਼ਰ ਨੇ ਸਾਡੇ ਪੁਰਖੇ ਅਬਰਾਹਾਮ ਨੂੰ ਦਰਸ਼ਨ ਦਿੱਤਾ । ਉਹ ਉਸ ਸਮੇਂ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮੈਸੋਪੋਤਾਮੀਆ ਵਿੱਚ ਰਹਿੰਦਾ ਸੀ । 3ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੂੰ ਆਪਣੇ ਲੋਕਾਂ ਅਤੇ ਦੇਸ਼ ਵਿੱਚੋਂ ਨਿੱਕਲ ਕੇ ਉਸ ਦੇਸ਼ ਵਿੱਚ ਜਾ ਜਿਹੜਾ ਮੈਂ ਤੈਨੂੰ ਦਿਖਾਵਾਂਗਾ ।’ 4#ਉਤ 11:31, 12:4ਫਿਰ ਉਹ ਕਸਦੀਆਂ ਦੇ ਦੇਸ਼ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ । ਅਬਰਾਹਾਮ ਦੇ ਪਿਤਾ ਦੀ ਮੌਤ ਦੇ ਬਾਅਦ ਪਰਮੇਸ਼ਰ ਉਸ ਨੂੰ ਇੱਥੇ ਲੈ ਆਏ, ਜਿੱਥੇ ਹੁਣ ਤੁਸੀਂ ਰਹਿ ਰਹੇ ਹੋ । 5#ਉਤ 12:7, 13:15, 15:18, 17:8ਇੱਥੇ ਪਰਮੇਸ਼ਰ ਨੇ ਉਸ ਨੂੰ ਕੋਈ ਵਿਰਾਸਤ ਨਾ ਦਿੱਤੀ ਇੱਥੋਂ ਤੱਕ ਕਿ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ ਪਰ ਪਰਮੇਸ਼ਰ ਨੇ ਉਸ ਨਾਲ ਵਾਅਦਾ ਕੀਤਾ, ‘ਮੈਂ ਇਹ ਦੇਸ਼ ਤੈਨੂੰ ਦੇਵਾਂਗਾ ਅਤੇ ਤੇਰੇ ਬਾਅਦ ਤੇਰੇ ਵੰਸ ਦੇ ਅਧਿਕਾਰ ਵਿੱਚ ਕਰ ਦੇਵਾਂਗਾ ।’ ਭਾਵੇਂ ਉਸ ਸਮੇਂ ਅਬਰਾਹਾਮ ਦੀ ਕੋਈ ਸੰਤਾਨ ਨਹੀਂ ਸੀ । 6#ਉਤ 15:13-14ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੇਰੀ ਸੰਤਾਨ ਪਰਾਏ ਦੇਸ਼ ਵਿੱਚ ਪਰਦੇਸੀ ਹੋਵੇਗੀ । ਉਹ ਲੋਕ ਉਹਨਾਂ ਨੂੰ ਗ਼ੁਲਾਮੀ ਵਿੱਚ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਹਨਾਂ ਉੱਤੇ ਅੱਤਿਆਚਾਰ ਕਰਨਗੇ ।’ 7#ਕੂਚ 3:12ਫਿਰ ਪਰਮੇਸ਼ਰ ਨੇ ਕਿਹਾ, ‘ਜਿਸ ਕੌਮ ਦੇ ਉਹ ਗ਼ੁਲਾਮ ਹੋਣਗੇ, ਉਸ ਨੂੰ ਮੈਂ ਸਜ਼ਾ ਦੇਵਾਂਗਾ । ਇਸ ਦੇ ਬਾਅਦ ਉਹ ਬਾਹਰ ਨਿੱਕਲ ਆਉਣਗੇ ਅਤੇ ਇਸ ਥਾਂ ਉੱਤੇ ਮੇਰੀ ਅਰਾਧਨਾ ਕਰਨਗੇ ।’ 8#ਉਤ 17:10-14, 21:2-4, 25:26, 29:31—35:18ਪਰਮੇਸ਼ਰ ਨੇ ਉਸ ਨਾਲ ਨੇਮ ਬੰਨ੍ਹਿਆ ਜਿਹੜਾ ਸੁੰਨਤ ਦੀ ਰੀਤ ਦੁਆਰਾ ਮੋਹਰ ਕੀਤਾ ਗਿਆ । ਇਸੇ ਹਾਲਤ ਵਿੱਚ ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ ਅਤੇ ਉਸ ਦੀ ਸੁੰਨਤ ਅਠਵੇਂ ਦਿਨ ਕੀਤੀ ਗਈ । ਇਸ ਤਰ੍ਹਾਂ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰ੍ਹਾਂ ਪੁਰਖੇ ਪੈਦਾ ਹੋਏ ।
9 #
ਉਤ 37:11,28, 39:2,21 “ਸਾਡੇ ਪੁਰਖਿਆਂ ਨੇ ਈਰਖਾ ਕਰ ਕੇ ਯੂਸਫ਼ ਨੂੰ ਮਿਸਰ ਵਿੱਚ ਗ਼ੁਲਾਮ ਬਣਨ ਦੇ ਲਈ ਵੇਚ ਦਿੱਤਾ ਪਰ ਪਰਮੇਸ਼ਰ ਉਸ ਦੇ ਨਾਲ ਸਨ 10#ਉਤ 41:39-41ਅਤੇ ਉਹਨਾਂ ਨੇ ਯੂਸਫ਼ ਨੂੰ ਸਾਰੀਆਂ ਬਿਪਤਾਵਾਂ ਤੋਂ ਬਚਾਇਆ । ਪਰਮੇਸ਼ਰ ਨੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਸਾਹਮਣੇ ਕਿਰਪਾ ਅਤੇ ਬੁੱਧੀ ਦਿੱਤੀ ਅਤੇ ਫ਼ਿਰਊਨ ਨੇ ਉਸ ਨੂੰ ਸਾਰੇ ਮਿਸਰ ਦਾ ਅਤੇ ਆਪਣੇ ਘਰ ਦਾ ਅਧਿਕਾਰੀ ਨਿਯੁਕਤ ਕੀਤਾ । 11#ਉਤ 42:1-2ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪੈ ਗਿਆ ਜਿਸ ਕਾਰਨ ਵੱਡੀ ਬਿਪਤਾ ਆ ਗਈ । ਸਾਡੇ ਪੁਰਖਿਆਂ ਕੋਲ ਅਨਾਜ ਨਾ ਰਿਹਾ । 12ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ । 13#ਉਤ 45:1, 16ਦੂਜੀ ਯਾਤਰਾ ਦੇ ਸਮੇਂ ਯੂਸਫ਼ ਆਪਣੇ ਭਰਾਵਾਂ ਉੱਤੇ ਪ੍ਰਗਟ ਹੋ ਗਿਆ ਅਤੇ ਫ਼ਿਰਊਨ ਨੂੰ ਵੀ ਯੂਸਫ਼ ਦੇ ਪਰਿਵਾਰ ਦਾ ਪਤਾ ਲੱਗ ਗਿਆ । 14#ਉਤ 45:9-10,17-18, 46:27ਫਿਰ ਯੂਸਫ਼ ਨੇ ਆਪਣੇ ਪਿਤਾ ਯਾਕੂਬ ਅਤੇ ਆਪਣੇ ਸਾਰੇ ਪਰਿਵਾਰ ਨੂੰ ਜਿਹੜੇ ਪੰਝੱਤਰ#7:14 ਇਬਰਾਨੀ ਭਾਸ਼ਾ ਦੇ ਯੂਨਾਨੀ ਭਾਸ਼ਾ ਵਿੱਚ ਅਨੁਵਾਦ ਅਨੁਸਾਰ ਇਹ ਸੱਤਰ ਜਣੇ ਸਨ । ਇਹਨਾਂ ਵਿੱਚ ਯੂਸਫ਼ ਦੀ ਸੰਤਾਨ ਸ਼ਾਮਲ ਨਹੀਂ ਸੀ । ਲੋਕ ਸਨ, ਮਿਸਰ ਵਿੱਚ ਬੁਲਾ ਲਿਆ । 15#ਉਤ 46:1-7, 49:33ਤਦ ਯਾਕੂਬ ਮਿਸਰ ਨੂੰ ਗਿਆ । ਉੱਥੇ ਉਹ ਮਰ ਗਿਆ ਅਤੇ ਸਾਡੇ ਪੁਰਖੇ ਵੀ ਮਰ ਗਏ । 16#ਉਤ 23:3-16, 33:19, 50:7-13, ਯਹੋ 24:32ਅਤੇ ਉਹਨਾਂ ਦੇ ਸਰੀਰ ਸ਼ਕਮ ਵਿੱਚ ਲਿਆਂਦੇ ਗਏ ਅਤੇ ਉਸ ਕਬਰ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਪੈਸੇ ਦੇ ਕੇ ਸ਼ਕਮ ਨਿਵਾਸੀ ਹਮੋਰ ਦੀ ਸੰਤਾਨ ਤੋਂ ਮੁੱਲ ਲਿਆ ਸੀ ।
17 #
ਕੂਚ 1:7-8
“ਇਸ ਦੇ ਬਾਅਦ ਜਿਵੇਂ ਪਰਮੇਸ਼ਰ ਦੇ ਅਬਰਾਹਾਮ ਨਾਲ ਕੀਤੇ ਵਾਅਦੇ ਦੇ ਪੂਰਾ ਹੋਣ ਦਾ ਸਮਾਂ ਨੇੜੇ ਆਉਂਦਾ ਗਿਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਵੀ ਵੱਧਦੀ ਗਈ । 18ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਰਾਜ ਕਰਨ ਲੱਗਾ ਜਿਹੜਾ ਯੂਸਫ਼ ਨੂੰ ਨਹੀਂ ਜਾਣਦਾ ਸੀ । 19#ਕੂਚ 1:10-11,22ਉਸ ਨੇ ਸਾਡੀ ਕੌਮ ਨਾਲ ਧੋਖਾ ਕੀਤਾ ਅਤੇ ਸਾਡੇ ਪੁਰਖਿਆਂ ਉੱਤੇ ਅੱਤਿਆਚਾਰ ਕੀਤਾ ਕਿ ਉਹ ਆਪਣੇ ਨਵਜਨਮੇ ਬਾਲਕ ਬਾਹਰ ਰੱਖ ਦੇਣ ਕਿ ਉਹ ਜਿਊਂਦੇ ਨਾ ਰਹਿਣ । 20#ਕੂਚ 2:2ਇਸੇ ਸਮੇਂ ਵਿੱਚ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਇੱਕ ਸੋਹਣਾ ਬੱਚਾ ਸੀ । ਤਿੰਨ ਮਹੀਨੇ ਤੱਕ ਉਸ ਦਾ ਪਾਲਣ-ਪੋਸ਼ਣ ਆਪਣੇ ਪਿਤਾ ਦੇ ਘਰ ਵਿੱਚ ਹੀ ਹੋਇਆ । 21#ਕੂਚ 2:3-10ਫਿਰ ਜਦੋਂ ਉਹ ਘਰ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਫ਼ਿਰਊਨ ਦੀ ਬੇਟੀ ਨੇ ਉਸ ਨੂੰ ਗੋਦ ਲੈ ਲਿਆ ਅਤੇ ਆਪਣਾ ਪੁੱਤਰ ਕਰ ਕੇ ਉਸ ਨੂੰ ਪਾਲਿਆ । 22ਫਿਰ ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿੱਦਿਆ ਸਿਖਾਈ ਗਈ ਅਤੇ ਉਹ ਆਪਣੇ ਵਚਨਾਂ ਅਤੇ ਕੰਮਾਂ ਵਿੱਚ ਸ਼ਕਤੀਸ਼ਾਲੀ ਸੀ ।
23 #
ਕੂਚ 2:11-15
“ਜਦੋਂ ਮੂਸਾ ਚਾਲੀ ਸਾਲ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਉਹ ਆਪਣੇ ਇਸਰਾਏਲੀ ਭਰਾਵਾਂ ਨੂੰ ਮਿਲੇ । 24ਉਸ ਨੇ ਉਹਨਾਂ ਵਿੱਚੋਂ ਕਿਸੇ ਇਸਰਾਏਲੀ ਉੱਤੇ ਇੱਕ ਮਿਸਰੀ ਦੇ ਰਾਹੀਂ ਅੱਤਿਆਚਾਰ ਹੁੰਦਾ ਦੇਖਿਆ । ਮੂਸਾ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਦਾ ਬਦਲਾ ਲਿਆ । (25ਉਸ ਦਾ ਵਿਚਾਰ ਸੀ ਕਿ ਉਸ ਦੇ ਇਸਰਾਏਲੀ ਲੋਕ ਸਮਝ ਜਾਣਗੇ ਕਿ ਪਰਮੇਸ਼ਰ ਉਸ ਦੇ ਦੁਆਰਾ ਉਹਨਾਂ ਨੂੰ ਮੁਕਤ ਕਰਨਗੇ ਪਰ ਉਹ ਨਾ ਸਮਝੇ ।) 26ਦੂਜੇ ਦਿਨ ਜਦੋਂ ਮੂਸਾ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਦੇਖਿਆ ਤਾਂ ਉਹਨਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਕਿਹਾ, ‘ਮਿੱਤਰੋ, ਤੁਸੀਂ ਤਾਂ ਭਰਾ-ਭਰਾ ਹੋ, ਇੱਕ ਦੂਜੇ ਨਾਲ ਬੁਰਾ ਵਰਤਾਅ ਕਿਉਂ ਕਰਦੇ ਹੋ ?’ 27ਤਦ ਉਸ ਨੇ ਜਿਹੜਾ ਦੂਜੇ ਨਾਲ ਬੁਰਾ ਵਰਤਾਅ ਕਰ ਰਿਹਾ ਸੀ, ਮੂਸਾ ਨੂੰ ਇੱਕ ਪਾਸੇ ਧੱਕਾ ਦੇ ਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ ? 28ਕੱਲ੍ਹ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਜਾਨੋਂ ਮਾਰਿਆ ਸੀ, ਕੀ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ ?’ 29#ਕੂਚ 18:3-4ਇਹ ਗੱਲ ਸੁਣ ਕੇ ਮੂਸਾ ਉੱਥੋਂ ਭੱਜ ਗਿਆ ਅਤੇ ਮਿਦਯਾਨ ਦੇਸ਼ ਵਿੱਚ ਪਰਦੇਸੀ ਬਣ ਕੇ ਰਹਿਣ ਲੱਗਾ । ਉੱਥੇ ਉਸ ਦੇ ਦੋ ਪੁੱਤਰ ਪੈਦਾ ਹੋਏ । 30#ਕੂਚ 3:1-10ਜਦੋਂ ਚਾਲੀ ਸਾਲ ਹੋ ਗਏ ਤਾਂ ਸੀਨਈ ਪਹਾੜ ਦੇ ਉਜਾੜ ਵਿੱਚ ਬਲਦੀ ਝਾੜੀ ਦੀ ਅੱਗ ਵਿੱਚ ਮੂਸਾ ਨੂੰ ਇੱਕ ਸਵਰਗਦੂਤ ਨੇ ਦਰਸ਼ਨ ਦਿੱਤਾ । 31ਇਹ ਨਜ਼ਾਰਾ ਦੇਖ ਕੇ ਮੂਸਾ ਹੈਰਾਨ ਹੋ ਗਿਆ ਅਤੇ ਜਦੋਂ ਦੇਖਣ ਦੇ ਲਈ ਕੋਲ ਗਿਆ ਤਾਂ ਉਸ ਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦਿੱਤੀ 32‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ।’ ਮੂਸਾ ਡਰ ਨਾਲ ਕੰਬਣ ਲੱਗਾ ਅਤੇ ਉਸ ਨੂੰ ਦੇਖਣ ਦਾ ਹੌਸਲਾ ਨਾ ਪਿਆ । 33ਫਿਰ ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ, ਉਹ ਪਵਿੱਤਰ ਧਰਤੀ ਹੈ । 34ਮੈਂ ਮਿਸਰ ਦੇਸ਼ ਵਿੱਚ ਆਪਣੇ ਲੋਕਾਂ ਦੀ ਬੁਰੀ ਹਾਲਤ ਦੇਖੀ ਹੈ । ਮੈਂ ਉਹਨਾਂ ਦਾ ਕੁਰਲਾਉਣਾ ਸੁਣਿਆ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਉਤਰ ਆਇਆ ਹਾਂ । ਹੁਣ ਆ, ਮੈਂ ਤੈਨੂੰ ਮਿਸਰ ਦੇਸ਼ ਵਿੱਚ ਵਾਪਸ ਭੇਜਾਂਗਾ ।’
35 #
ਕੂਚ 2:14
“ਜਿਸ ਮੂਸਾ ਨੂੰ ਉਹਨਾਂ ਨੇ ਇਹ ਕਹਿ ਕੇ ਰੱਦ ਦਿੱਤਾ ਸੀ, ‘ਤੈਨੂੰ ਕਿਸ ਨੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ ?’ ਉਸੇ ਨੂੰ ਪਰਮੇਸ਼ਰ ਨੇ ਉਸ ਸਵਰਗਦੂਤ ਦੁਆਰਾ ਜਿਹੜਾ ਝਾੜੀ ਵਿੱਚ ਦਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਭੇਜਿਆ । 36#ਕੂਚ 7:3, 14:21, ਗਿਣ 14:33ਉਹ ਮਿਸਰ ਦੇਸ਼ ਵਿੱਚੋਂ ਲਾਲ ਸਾਗਰ ਅਤੇ ਉਜਾੜ ਵਿੱਚ, ਚਾਲੀ ਸਾਲ ਤੱਕ ਚਿੰਨ੍ਹ ਅਤੇ ਚਮਤਕਾਰ ਦਿਖਾ ਕੇ ਉਹਨਾਂ ਨੂੰ ਕੱਢ ਲਿਆਇਆ । 37#ਵਿਵ 8:15-18ਇਹ ਉਹ ਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ ਸੀ, ‘ਪਰਮੇਸ਼ਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਇੱਕ ਨਬੀ ਪੈਦਾ ਕਰਨਗੇ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪੈਦਾ ਕੀਤਾ ਹੈ ।’ 38#ਕੂਚ 19:1—20:17, ਵਿਵ 5:1-33ਇਹ ਉਹ ਹੀ ਹੈ ਜਿਹੜਾ ਉਜਾੜ ਵਿੱਚ ਇਸਰਾਏਲੀ ਲੋਕਾਂ ਦੀ ਸਭਾ ਵਿੱਚ ਸਾਡੇ ਪੁਰਖਿਆਂ ਦੇ ਨਾਲ ਅਤੇ ਉਸ ਸਵਰਗਦੂਤ ਦੇ ਨਾਲ ਸੀ ਜਿਸ ਨੇ ਸੀਨਈ ਪਹਾੜ ਉੱਤੇ ਉਸ ਨਾਲ ਗੱਲਾਂ ਕੀਤੀਆਂ ਸਨ । ਉਸੇ ਨੂੰ ਜਿਊਂਦੇ ਵਚਨ ਮਿਲੇ ਕਿ ਤੁਹਾਨੂੰ ਦੇਵੇ ।
39“ਪਰ ਸਾਡੇ ਪੁਰਖਿਆਂ ਨੇ ਮੂਸਾ ਨੂੰ ਮੰਨਣ ਤੋਂ ਇਨਕਾਰ ਕੀਤਾ, ਇਸ ਲਈ ਉਸ ਨੂੰ ਰੱਦ ਦਿੱਤਾ ਅਤੇ ਆਪਣਾ ਦਿਲ ਦੁਬਾਰਾ ਮਿਸਰ ਦੇ ਵੱਲ ਲਾਇਆ । 40#ਕੂਚ 32:1ਉਹਨਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂਕਿ ਇਸ ਮੂਸਾ ਨਾਲ ਪਤਾ ਨਹੀਂ ਕੀ ਹੋਇਆ ਹੈ ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ ।’ 41#ਕੂਚ 32:2-6ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇੱਕ ਵੱਛੇ ਦੀ ਮੂਰਤੀ ਬਣਾਈ ਅਤੇ ਉਸ ਦੇ ਸਾਹਮਣੇ ਬਲੀਦਾਨ ਚੜ੍ਹਾਏ ਅਤੇ ਆਪਣੇ ਹੱਥਾਂ ਦੇ ਕੰਮ ਲਈ ਖ਼ੁਸ਼ੀ ਮਨਾਉਣ ਲੱਗੇ । 42#ਆਮੋ 5:25-27ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਉਹਨਾਂ ਨੂੰ ਅਕਾਸ਼ੀ ਤਾਰਿਆਂ ਨੂੰ ਪੂਜਣ ਲਈ ਛੱਡ ਦਿੱਤਾ, ਜਿਸ ਤਰ੍ਹਾਂ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ,
‘ਹੇ ਇਸਰਾਏਲੀਓ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲ ਤੱਕ
ਮੈਨੂੰ ਬਲੀਦਾਨ ਅਤੇ ਚੜ੍ਹਾਵੇ ਚੜ੍ਹਾਏ ?
43ਨਹੀਂ, ਤੁਸੀਂ ਤਾਂ ਮੋਲੇਕ ਦੇਵਤਾ ਦੇ ਤੰਬੂ ਨੂੰ,
ਅਤੇ ਆਪਣੇ ਰਿਫ਼ਾਨ ਦੇਵਤਾ ਦੇ ਤਾਰੇ ਨੂੰ,
ਭਾਵ ਉਹਨਾਂ ਮੂਰਤੀਆਂ ਨੂੰ,
ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ ਸਨ,
ਆਪਣੇ ਨਾਲ ਲਈ ਫਿਰੇ ।
ਤੁਹਾਨੂੰ ਮੈਂ ਬਾਬਲ ਦੇ ਦੂਜੇ ਪਾਰ ਦੇਸ਼ ਨਿਕਾਲਾ ਦੇਵਾਂਗਾ ।’
44 #
ਕੂਚ 25:9, 40 “ਗਵਾਹੀ ਦਾ ਤੰਬੂ ਉਜਾੜ ਵਿੱਚ ਸਾਡੇ ਪੁਰਖਿਆਂ ਦੇ ਨਾਲ ਸੀ । ਇਹ ਪਰਮੇਸ਼ਰ ਦੀ ਮੂਸਾ ਨੂੰ ਦੱਸੀ ਉਦਾਹਰਨ ਅਨੁਸਾਰ ਬਣਾਇਆ ਗਿਆ ਸੀ ਜਿਸ ਤਰ੍ਹਾਂ ਢਾਂਚਾ ਮੂਸਾ ਨੇ ਦੇਖਿਆ ਸੀ । 45#ਯਹੋ 3:14-17ਉਸੇ ਤੰਬੂ ਨੂੰ ਸਾਡੇ ਪੁਰਖਿਆਂ ਨੇ ਆਪਣੇ ਪੁਰਖਿਆਂ ਤੋਂ ਪ੍ਰਾਪਤ ਕਰ ਕੇ, ਯਹੋਸ਼ੁਆ ਦੀ ਅਗਵਾਈ ਵਿੱਚ ਲਿਆਂਦਾ ਜਦੋਂ ਉਹਨਾਂ ਨੇ ਕੌਮਾਂ ਉੱਤੇ ਅਧਿਕਾਰ ਕੀਤਾ ਜਿਹਨਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਭਜਾ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ । 46#2 ਸਮੂ 7:1-16, 1 ਇਤਿ 17:1-14ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਸੀ ਅਤੇ ਉਸ ਨੇ ਯਾਕੂਬ ਦੇ ਪਰਮੇਸ਼ਰ#7:46 ਕੁਝ ਪ੍ਰਾਚੀਨ ਲਿਖਤਾਂ ਵਿੱਚ ਇੱਥੇ ‘ਯਾਕੂਬ ਦੇ ਵੰਸ’ ਲਿਖਿਆ ਹੈ । ਲਈ ਘਰ ਬਣਾਉਣ ਦੀ ਆਗਿਆ ਮੰਗੀ । 47#1 ਰਾਜਾ 6:1-38, 2 ਇਤਿ 3:1-17ਪਰ ਇਹ ਸੁਲੇਮਾਨ ਸੀ ਜਿਸ ਨੇ ਇਹ ਘਰ ਬਣਾਇਆ ।
48“ਪਰ ਪਰਮ ਪ੍ਰਧਾਨ ਪਰਮੇਸ਼ਰ ਹੱਥਾਂ ਦੇ ਬਣਾਏ ਘਰਾਂ ਵਿੱਚ ਨਹੀਂ ਰਹਿੰਦੇ, ਜਿਸ ਤਰ੍ਹਾਂ ਨਬੀ ਨੇ ਕਿਹਾ ਹੈ,
49 #
ਯਸਾ 66:1-2
‘ਪ੍ਰਭੂ ਕਹਿੰਦੇ ਹਨ, ਸਵਰਗ ਮੇਰਾ ਸਿੰਘਾਸਣ ਹੈ,
ਅਤੇ ਧਰਤੀ ਮੇਰੇ ਪੈਰਾਂ ਦੀ ਚੌਂਕੀ ਹੈ ।
ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਘਰ ਬਣਾਓਗੇ ?
ਜਾਂ ਮੇਰੇ ਅਰਾਮ ਕਰਨ ਲਈ ਥਾਂ ਕਿੱਥੇ ਹੋਵੇਗੀ ?
50ਕੀ ਇਹ ਸਭ ਮੇਰੇ ਹੱਥਾਂ ਦੀਆਂ ਰਚਨਾਵਾਂ ਨਹੀਂ ਹਨ ?’
51 #
ਯਸਾ 63:10
“ਹੇ ਜ਼ਿੱਦੀ ਮਨਾਂ ਅਤੇ ਕੰਨਾਂ ਦੇ ਅਸੁੰਨਤ ਲੋਕੋ ! ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ ਹੈ ! ਜਿਸ ਤਰ੍ਹਾਂ ਦੇ ਤੁਹਾਡੇ ਪੁਰਖੇ ਸਨ, ਉਸੇ ਤਰ੍ਹਾਂ ਦੇ ਤੁਸੀਂ ਵੀ ਹੋ । 52ਕਿਹੜਾ ਨਬੀ ਸੀ ਜਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ ? ਉਹਨਾਂ ਨੇ ਇੱਕ ਨੇਕ ਪੁਰਖ ਦੇ ਆਉਣ ਬਾਰੇ ਭਵਿੱਖਬਾਣੀ ਕਰਨ ਵਾਲਿਆਂ ਦਾ ਕਤਲ ਕੀਤਾ ਸੀ ਅਤੇ ਹੁਣ ਤੁਸੀਂ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਾਰ ਦਿੱਤਾ । 53ਤੁਸੀਂ ਉਹ ਹੀ ਹੋ ਜਿਹਨਾਂ ਨੂੰ ਪਰਮੇਸ਼ਰ ਦੀ ਵਿਵਸਥਾ ਸਵਰਗਦੂਤਾਂ ਰਾਹੀਂ ਮਿਲੀ ਪਰ ਤੁਸੀਂ ਉਸ ਦੀ ਪਾਲਣਾ ਨਾ ਕੀਤੀ ।”
ਸਤੀਫ਼ਨੁਸ ਦਾ ਪਥਰਾਓ ਕੀਤਾ ਜਾਣਾ
54ਜਦੋਂ ਉਹਨਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਉਹ ਸਤੀਫ਼ਨੁਸ ਉੱਤੇ ਦੰਦ ਪੀਹਣ ਲੱਗੇ । 55ਪਰ ਸਤੀਫ਼ਨੁਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉੱਪਰ ਸਵਰਗ ਵੱਲ ਦੇਖਿਆ ਅਤੇ ਪਰਮੇਸ਼ਰ ਦਾ ਪ੍ਰਤਾਪ ਦੇਖਿਆ ਅਤੇ ਪ੍ਰਭੂ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹੇ ਦੇਖਿਆ । 56ਉਸ ਨੇ ਕਿਹਾ, “ਦੇਖੋ, ਮੈਂ ਸਵਰਗ ਨੂੰ ਖੁੱਲ੍ਹੇ ਹੋਏ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹੇ ਦੇਖ ਰਿਹਾ ਹਾਂ ।” 57ਤਦ ਲੋਕਾਂ ਨੇ ਉੱਚੀ ਆਵਾਜ਼ ਨਾਲ ਚੀਕਦੇ ਹੋਏ ਆਪਣੇ ਕੰਨ ਬੰਦ ਕਰ ਲਏ ਅਤੇ ਸਾਰੇ ਇਕੱਠੇ ਹੋ ਕੇ ਸਤੀਫ਼ਨੁਸ ਉੱਤੇ ਟੁੱਟ ਪਏ । 58ਉਹ ਉਸ ਨੂੰ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ ਅਤੇ ਉਸ ਨੂੰ ਪਥਰਾਓ ਕਰਨ ਲੱਗੇ । ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਂ ਦੇ ਇੱਕ ਨੌਜਵਾਨ ਦੇ ਪੈਰਾਂ ਦੇ ਕੋਲ ਰੱਖ ਦਿੱਤੇ ਸਨ । 59ਉਹ ਸਤੀਫ਼ਨੁਸ ਨੂੰ ਪਥਰਾਓ ਕਰਦੇ ਰਹੇ ਪਰ ਉਸ ਨੇ ਪ੍ਰਾਰਥਨਾ ਕੀਤੀ, “ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰੋ ।” 60ਫਿਰ ਅੰਤ ਵਿੱਚ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਨਾਲ ਕਿਹਾ, “ਪ੍ਰਭੂ ਜੀ, ਇਹ ਪਾਪ ਇਹਨਾਂ ਉੱਤੇ ਨਾ ਲਾਉਣਾ !” ਇਹ ਕਹਿ ਕੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ ।
Currently Selected:
ਰਸੂਲਾਂ ਦੇ ਕੰਮ 7: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India