ਪਰਕਾਸ਼ ਦੀ ਪੋਥੀ 9
9
ਅਥਾਹ ਕੁੰਡ ਅਤੇ ਉਹ ਦੀ ਸਲਾ ਟਿੱਡੀ
1ਪੰਜਵੇ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਅਕਾਸ਼ੋਂ ਧਰਤੀ ਉੱਤੇ ਡਿੱਗਿਆ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੇ ਖੂਹ ਦੀ ਕੁੰਜੀ ਉਹ ਨੂੰ ਦਿੱਤੀ ਗਈ 2ਉਹ ਨੇ ਅਥਾਹ ਕੁੰਡ ਦੇ ਖੂਹ ਨੂੰ ਖੋਲ੍ਹਿਆ ਤਾਂ ਓਸ ਖੂਹ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਙੁ ਉੱਠਿਆ ਅਤੇ ਖੂਹ ਦੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ 3ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਸਲਾ ਦੇ ਟਿੱਡੇ ਨਿੱਕਲ ਆਏ ਅਤੇ ਓਹਨਾਂ ਨੂੰ ਬਲ ਦਿੱਤਾ ਗਿਆ ਜਿਵੇਂ ਧਰਤੀ ਦਿਆਂ ਅਠੂਹਿਆਂ ਦਾ ਬਲ ਹੁੰਦਾ ਹੈ 4ਅਤੇ ਓਹਨਾਂ ਨੂੰ ਇਹ ਆਖਿਆ ਗਿਆ ਭਈ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਉਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਨ੍ਹਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ 5ਅਤੇ ਓਹਨਾਂ ਨੂੰ ਇਹ ਦਿੱਤਾ ਗਿਆ ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਭਈ ਓਹ ਪੰਜਾਂ ਮਹੀਨਿਆਂ ਤੀਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ ਜਿਹੀ ਅਠੂਹੇਂ ਤੋਂ ਪੀੜ ਹੁੰਦੀ ਹੈ ਜਿਸ ਵੇਲੇ ਉਹ ਮਨੁੱਖ ਨੂੰ ਡੰਗ ਮਾਰਦਾ ਹੈ 6ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਬਿੱਧ ਲੱਭੇਗੀ ਨਹੀਂ ਅਤੇ ਮਰਨ ਨੂੰ ਲੋਚਣਗੇ ਅਤੇ ਮੌਤ ਉਨ੍ਹਾਂ ਤੋਂ ਨੱਸ ਜਾਵੇਗੀ 7ਅਤੇ ਓਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆ ਵਰਗਾ ਸੀ ਜਿਹੜੇ ਜੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ । ਓਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜੇਹੇ ਸਨ ਅਤੇ ਓਹਨਾਂ ਦੇ ਮੁਖ ਮਨੁੱਖਾਂ ਦੇ ਮੁਖ ਜੇਹੇ ਸਨ 8ਓਹਨਾਂ ਦੇ ਵਾਲ ਤੀਵੀਆਂ ਦੇ ਵਾਲਾ ਜੇਹੇ ਅਤੇ ਓਹਨਾਂ ਦੇ ਦੰਦ ਬਬਰ ਸ਼ੇਰਾਂ ਦੇ ਦੰਦਾਂ ਜੇਹੇ ਸਨ 9ਅਤੇ ਓਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾਂ ਵਰਗੇ ਸਨ ਅਤੇ ਓਹਨਾਂ ਦੇ ਖੰਭਾਂ ਦੀ ਘੂਕ ਰਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆ ਬਹੁਤਿਆਂ ਘੋੜਿਆਂ ਦੀ ਖੜਾਕ ਜਿਹੀ ਸੀ 10ਅਤੇ ਓਹਨਾਂ ਦੀਆਂ ਪੂਛਾਂ ਅਠੂਹਿਆਂ ਵਰਗੀਆਂ ਹਨ ਅਤੇ ਓਹਨਾਂ ਦੇ ਡੰਗ ਹਨ ਅਤੇ ਓਹਨਾਂ ਦੀਆਂ ਪੂਛਾਂ ਵਿੱਚ ਓਹਨਾਂ ਦਾ ਬਲ ਹੈ ਭਈ ਪੰਜਾਂ ਮਹੀਨਿਆਂ ਤੀਕ ਮਨੁੱਖ ਦਾ ਵਿਗਾੜ ਕਰਨ 11ਅਥਾਹ ਕੁੰਡ ਦਾ ਦੂਤ ਓਹਨਾਂ ਉੱਤੇ ਰਾਜਾ ਹੈ । ਓਹ ਦਾ ਨਾਉਂ ਇਬਰਾਨੀ ਭਾਖਿਆ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੂਓਨ ਨਾਉਂ ਹੈ ।।
12ਇਕ ਅਫ਼ਸੋਸ ਬੀਤ ਗਿਆ। ਵੇਖੋ, ਇਹ ਦੇ ਮਗਰੋਂ ਅਜੇ ਦੋ ਅਫ਼ਸੋਸ ਹੋਰ ਆਉਂਦੇ ਹਨ!।। 13ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਸ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚੌਹਾਂ ਸਿੰਙਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ 14ਓਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਭਈ ਓਹਨਾਂ ਚੌਹਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੱਧੇ ਹੋਏ ਹਨ ਖੋਲ੍ਹ ਦਿਹ! 15ਤਾਂ ਓਹ ਚਾਰੇ ਦੂਤ ਜਿਹੜੇ ਘੜੀ, ਦਿਹਾੜੇ, ਮਹੀਨੇ ਅਤੇ ਵਰਹੇ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਭਈ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ 16ਅਤੇ ਘੋੜ ਚੜ੍ਹਿਆਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ । ਮੈਂ ਓਹਨਾਂ ਦੀ ਗਿਣਤੀ ਸੁਣੀ 17ਇਸ ਦਰਸ਼ਣ ਵਿੱਚ ਘੋੜਿਆਂ ਅਤੇ ਓਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਉਂ ਦਿੱਸਣ ਭਈ ਓਹਨਾਂ ਦੇ ਸੀਨੇ ਬੰਦ ਅਗਨ ਅਤੇ ਨੀਲਮ ਅਤੇ ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬਬਰ ਸ਼ੇਰਾਂ ਦੇ ਸਿਰ ਦੀ ਨਿਆਈਂ ਹਨ ਅਤੇ ਓਹਨਾਂ ਦੇ ਮੂੰਹਾਂ ਵਿੱਚੋਂ ਅੱਗ ਅਤੇ ਧੂੰਆਂ ਅਤੇ ਗੰਧਕ ਨਿੱਕਲਦੀ ਹੈ ! 18ਅੱਗ ਅਤੇ ਧੂੰਆਂ ਅਤੇ ਗੰਧਕ ਜਿਹੜੀ ਓਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ ਇਨ੍ਹਾਂ ਤਿੰਨਾਂ ਬਵਾਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ 19ਓਹਨਾਂ ਘੋੜਿਆਂ ਦਾ ਬਲ ਓਹਨਾਂ ਦੇ ਮੂੰਹ ਅਤੇ ਓਹਨਾਂ ਦੀਆਂ ਪੂਛਾਂ ਵਿੱਚ ਹੈ, ਕਿਉਂਕਿ ਜੋ ਓਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਓਹਨਾਂ ਦੇ ਸਿਰ ਵੀ ਹਨ ਅਤੇ ਓਹ ਉਨ੍ਹਾਂ ਦੇ ਨਾਲ ਵਿਗਾੜ ਕਰਦੇ ਹਨ 20ਅਤੇ ਰਹਿੰਦਿਆਂ ਮਨੁੱਖਾਂ ਨੇ ਜਿਹੜੇ ਇਨ੍ਹਾਂ ਬਵਾਂ ਨਾਲ ਮਾਰੇ ਨਹੀਂ ਗਏ ਸਨ ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ ਭਈ ਓਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸੱਕਦੀਆਂ ਹਨ, 21ਨਾ ਓਹਨਾਂ ਆਪਣੇ ਖੂਨਾਂ ਤੋਂ, ਨਾ ਆਪਣੀਆਂ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ, ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।।
Currently Selected:
ਪਰਕਾਸ਼ ਦੀ ਪੋਥੀ 9: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.