YouVersion Logo
Search Icon

ਜ਼ਬੂਰਾਂ ਦੀ ਪੋਥੀ 25

25
ਯਹੋਵਾਹ ਦੇ ਰਾਹ
ਦਾਊਦ ਦਾ#25:0 ਏਹ ਜ਼ਬੂਰ "ਬਾਈ ਅੱਖਰਾ" ਹੈ ।
1ਹੇ ਯਹੋਵਾਹ, ਮੈਂ ਆਪਣਾ ਜੀ ਤੇਰੀ ਵੱਲ ਚੁੱਕਦਾ
ਹਾਂ।
2ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ,
ਮੈਨੂੰ ਸ਼ਰਮਿੰਦਾ ਨਾ ਹੋਣ ਦੇਹ,
ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾਂ ਵਜਾਉਣ ਦੇਹ।
3ਜਿੰਨੇ ਤੈਨੂੰ ਤੱਕਦੇ ਹਨ ਓਹ
ਸ਼ਰਮਿੰਦੇ ਨਾ ਹੋਣਗੇ, ਸ਼ਰਮਿੰਦੇ ਉਹੋ ਹੋਣਗੇ ਜੋ ਮੱਲੋ ਮੱਲੀ ਧੋਖਾ ਦਿੰਦੇ
ਹਨ।।
4ਹੇ ਯਹੋਵਾਹ ਆਪਣੇ ਰਾਹ ਮੈਨੂੰ ਵਿਖਾਲ,
ਅਤੇ ਆਪਣੇ ਮਾਰਗ ਮੈਨੂੰ ਸਿਖਾਲ।
5ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ
ਅਤੇ ਮੈਨੂੰ ਸਿਖਾਲ,
ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ,
ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।
6ਹੇ ਯਹੋਵਾਹ, ਆਪਣੀਆਂ ਦਿਆਲਗੀਆਂ ਅਰ
ਦਯਾਂ ਨੂੰ ਚੇਤੇ ਰੱਖ,
ਓਹ ਤਾਂ ਆਦ ਤੋਂ ਹਨ।
7ਮੇਰੀ ਜੁਆਨੀ ਦੇ ਪਾਪਾਂ ਅਤੇ ਮੇਰੇ ਅਪਰਾਧਾਂ ਨੂੰ ਚੇਤੇ
ਨਾ ਰੱਖ।
ਹੇ ਯਹੋਵਾਹ, ਆਪਣੀ ਦਯਾ ਅਨੁਸਾਰ,
ਤੇ ਆਪਣੀ ਭਲਿਆਈ ਦੇ ਕਾਰਨ ਤੂੰ ਮੈਨੂੰ ਚੇਤੇ
ਰੱਖ।।
8ਯਹੋਵਾਹ ਭਲਾ ਅਰ ਸੱਚਾ ਹੈ,
ਇਸ ਕਰਕੇ ਉਹ ਪਾਪੀਆਂ ਨੂੰ ਰਾਹ ਦੇ ਵਿਖੇ
ਸਿਖਾਲੇਗਾ।
9ਉਹ ਮਸਕੀਨਾਂ ਦੀ ਅਗਵਾਈ ਨਿਆਉਂ ਨਾਲ
ਕਰੇਗਾ,
ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।
10ਯਹੋਵਾਹ ਦੇ ਨੇਮ ਅਰ ਸਾਖੀਆਂ ਦੇ ਮੰਨਣ
ਵਾਲਿਆਂ ਲਈ,
ਉਸ ਦੇ ਸਾਰੇ ਮਾਰਗ, ਦਯਾ ਅਤੇ ਸਚਿਆਈ ਦੇ
ਹਨ।
11ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ
ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ
ਹੈ।।
12ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ
ਹੈ?
ਉਹ ਉਸ ਦੇ ਲਈ ਚੁਣੇ ਹੋਏ ਰਾਹ ਵਿੱਚ ਉਸ ਨੂੰ
ਸਿਖਾਲੇਗਾ।
13ਉਸ ਦਾ ਜੀ ਸੁਖੀ ਵੱਸੇਗਾ,
ਅਤੇ ਉਸ ਦਾ ਵੰਸ ਧਰਤੀ ਦਾ ਵਾਰਸ ਹੋਵੇਗਾ
14ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆ ਦੇ
ਲਈ ਹੈ,
ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ।
15ਮੇਰੀਆਂ ਅੱਖਾਂ ਹਰ ਵੇਲੇ ਯਹੋਵਾਹ ਵੱਲ ਲੱਗੀਆਂ
ਹਨ,
ਭਈ ਉਹ ਮੇਰੇ ਪੈਰਾਂ ਨੂੰ ਜਾਲ ਵਿੱਚੋਂ ਕੱਢ ਲਵੇ।
16ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ,
ਕਿਉਂ ਜੋ ਮੈਂ ਇਕੱਲਾ ਅਰ ਦੁਖੀ ਹਾਂ।
17ਮੇਰੇ ਮਨ ਦੇ ਸੰਕਟ ਵਧ ਗਏ ਹਨ,
ਮੇਰੀਆਂ ਭੈਜਲਾਂ ਤੋਂ ਮੈਨੂੰ ਬਾਹਰ ਕੱਢ।
18ਮੇਰੇ ਦੁਖ ਅਰ ਮੇਰੇ ਕਸ਼ਟ ਨੂੰ ਵੇਖ,
ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ।
19ਮੇਰੇ ਵੈਰੀਆਂ ਨੂੰ ਵੇਖ ਭਈ ਓਹ ਬਾਹਲੇ ਹਨ,
ਅਤੇ ਓਹ ਬਦੋ ਬਦੀ ਮੇਰੇ ਨਾਲ ਵੈਰ ਰੱਖਦੇ ਹਨ।
20ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ,
ਮੈਨੂੰ ਸ਼ਰਮਿੰਦਾ ਨਾ ਹੋਣ ਦੇਹ ਕਿਉਂ ਜੋ ਮੈਂ ਤੇਰੀ
ਸ਼ਰਨ ਆਇਆ ਹਾਂ।
21ਖਰਿਆਈ ਅਰ ਸਿੱਧਿਆਈ ਮੇਰੀ ਰੱਛਿਆ ਕਰਨ,
ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।
22ਹੇ ਪਰਮੇਸ਼ੁਰ, ਇਸਰਾਏਲ ਨੂੰ
ਉਹ ਦੇ ਸਾਰੇ ਭੈਜਲਾਂ ਤੋਂ ਛੁਟਕਾਰਾ ਦੇਹ!।।

Highlight

Share

Copy

None

Want to have your highlights saved across all your devices? Sign up or sign in