YouVersion Logo
Search Icon

ਜ਼ਬੂਰਾਂ ਦੀ ਪੋਥੀ 22

22
ਪਰਮੇਸ਼ੁਰ ਦੀ ਹਜ਼ੂਰੀ ਲਈ ਤੜਫ
ਸੁਰ ਪਤੀ ਲਈ "ਫਜਰ ਹਰਨੀ" ਸੁਰ ਉੱਤੇ ਦਾਊਦ ਦਾ ਭਜਨ
1ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ
ਛੱਡ ਦਿੱਤਾ ਹੈ?
ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾ ਦਿਆਂ
ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈਂ?
2ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਨੂੰ ਪੁਕਾਰਦਾ ਹਾਂ ਪਰ ਤੂੰ
ਉੱਤਰ ਨਹੀਂ ਦਿੰਦਾ,
ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ।
3ਤੂੰ ਤਾਂ ਪਵਿੱਤਰ ਹੈਂ,
ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ।
4ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ,
ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੈਂ ਉਨ੍ਹਾਂ ਨੂੰ ਛੁਡਾਇਆ।
5ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ
ਪਾਇਆ,
ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ
ਸ਼ਰਮਿੰਦੇ ਨਾ ਹੋਏ।।
6ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ,
ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ।
7ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖੌਲ ਵਿੱਚ
ਉਡਾਉਂਦੇ ਹਨ,
ਓਹ ਬੁੱਲ੍ਹ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ, -
8"ਯਹੋਵਾਹ ਗੋਚਰਾ ਹੋ ਜਾ,
ਉਹੋ ਉਸ ਨੂੰ ਛੁਡਾਵੇ,
ਉਹੋ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ
ਹੈ"।।
9ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ,
ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ
ਦਿਲਾਇਆ,
10ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਸੁੱਟਿਆ ਗਿਆ,
ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
11ਮੈਥੋਂ ਦੂਰ ਨਾ ਰਹੁ ਕਿਉਂ ਜੋ ਬਿਪਤਾ ਆਨ ਢੁੱਕੀ ਹੈ,
ਅਤੇ ਕੋਈ ਸਹਾਇਕ ਨਹੀਂ।
12ਬਹੁਤੇ ਸਾਹਨਾਂ ਨੇ ਮੈਨੂੰ ਘੇਰ ਲਿਆ ਹੈ,
ਬਾਸ਼ਾਨ ਦੇ ਬਲਵੰਤ ਬਲਦਾਂ ਨੇ ਮੈਨੂੰ ਵਲ ਲਿਆ ਹੈ,
13ਓਹ ਪਾੜਨ ਅਰ ਗੱਜਣ ਵਾਲੇ ਬਬਰ ਸ਼ੇਰ ਵਾਂਙੁ
ਮੇਰੇ ਉੱਤੇ ਮੂੰਹ ਟੱਡਦੇ ਹਨ।
14ਮੈਂ ਪਾਣੀ ਵਾਂਙੁ ਡੋਹਲਿਆਂ ਗਿਆਂ ਹਾਂ,
ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ,
ਮੇਰਾ ਦਿਲ ਮੋਮ ਵਰਗਾ ਹੈ,
ਉਹ ਮੇਰੇ ਅੰਦਰ ਪੰਘਰ ਗਿਆ ਹੈ।
15ਮੇਰੀ ਸ਼ਕਤੀ ਠੀਕਰੇ ਵਾਂਙੁ ਸੁੱਕ ਗਈ,
ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ,
ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਧਰ ਛੱਡਿਆ।
16ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ,
ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ,
ਉਨ੍ਹਾਂ ਨੇ ਮੇਰੇ ਹੱਥ ਪੈਰ ਵਿੰਨ੍ਹ#22:16 ਅਥਵਾ, ਸ਼ੋਰ ਵਾਂਙੁ ਮੇਰੇ ਹੱਥ ਪੈਰ (ਪਾੜੇ) । ਸੁੱਟੇ ਹਨ,
17ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸੱਕਦਾ ਹਾਂ,
ਓਹ ਮੈਨੂੰ ਘੂਰ ਘੂਰ ਵੇਖਦੇ ਹਨ।
18ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ,
ਅਤੇ ਮੇਰੇ ਲਿਬਾਸ ਤੇ ਗੁਣਾ ਪਾਉਂਦੇ ਹਨ।
19ਪਰ ਤੂੰ ਯਹੋਵਾਹ, ਦੂਰ ਨਾ ਰਹੁ,
ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
20ਮੇਰੀ ਜਾਨ ਨੂੰ ਤਲਵਾਰ ਤੋਂ,
ਅਤੇ ਮੇਰੇ ਜੀਵ#22:20 ਇਬਰਾਨੀ ਵਿੱਚ, ਇਕੱਲੀ । ਨੂੰ ਕੁੱਤੇ ਦੇ ਵੱਸ ਤੋਂ ਛੁਡਾ।
21ਬਬਰ ਸ਼ੇਰ ਦੇ ਮੂੰਹ ਤੋਂ ਮੈਨੂੰ ਬਚਾ,
ਅਤੇ ਜੰਗਲੀ ਸਾਹਨਾਂ ਦੇ ਸਿੰਙਾਂ ਤੋਂ, -
ਤੈਂ ਮੈਨੂੰ ਉੱਤਰ ਦਿੱਤਾ ਹੈ।।
22ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ,
ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ।
23ਯਹੋਵਾਹ ਤੋਂ ਡਰ ਵਾਲਿਓ, ਉਹ ਦੀ ਉਸਤਤ ਕਰੋ,
ਯਾਕੂਬ ਦਾ ਸਾਰਾ ਵੰਸ, ਉਹ ਦੀ ਮਹਿਮਾ ਕਰੋ,
ਅਤੇ ਇਸਰਾਏਲ ਦਾ ਸਾਰਾ ਵੰਸ, ਉਸ ਤੋਂ ਡਰੋ,
24ਕਿਉਂ ਜੋ ਉਹ ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ
ਜਾਣਿਆ ਨਾ ਉਸ ਤੋਂ ਘਿਣ ਕੀਤੀ,
ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ,
ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ
ਨੇ ਸੁਣਿਆ।
25ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ
ਹੁੰਦਾ ਹੈ,
ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ
ਸੁੱਖਣਾਂ ਪੂਰੀਆਂ ਕਰਾਂਗਾ।
26ਅਧੀਨ ਖਾਣਗੇ ਅਤੇ ਤ੍ਰਿਪਤ ਹੋਣਗੇ,
ਯਹੋਵਾਹ ਦੇ ਤਾਲਿਬ ਉਸ ਦੀ ਉਸਤਤ ਕਰਨਗੇ,
ਤੁਹਾਡਾ ਮਨ ਸਦਾ ਜੀਉਂਦਾ ਰਹੇ!
27ਧਰਤੀ ਦੀਆਂ ਸਾਰੀਆਂ ਕੂੰਟਾਂ ਚੇਤੇ ਕਰ ਕੇ ਯਹੋਵਾਹ
ਵੱਲ ਫਿਰਨਗੀਆਂ,
ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ
ਟੇਕਣਗੇ,
28ਕਿਉਂ ਜੋ ਰਾਜ ਯਹੋਵਾਹ ਦਾ ਹੈ,
ਅਤੇ ਕੌਮਾਂ ਉੱਤੇ ਉਹੋ ਹਾਕਮ ਹੈ।
29ਧਰਤੀ ਦੇ ਸਾਰੇ ਮੋਟੇ ਲੋਕ ਖਾਣਗੇ ਅਤੇ ਉਹ ਨੂੰ
ਮੱਥਾ ਟੇਕਣਗੇ,
ਓਹ ਸੱਭੇ ਜੋ ਖ਼ਾਕ ਵਿੱਚ ਉਤਰਦੇ ਹਨ ਉਹ ਦੇ
ਅੱਗੇ ਝੁਕਣਗੇ,
ਅਤੇ ਕੋਈ ਆਪਣੀ ਜਾਨ ਜੀਉਂਦੀ ਨਹੀਂ ਰੱਖ
ਸੱਕਦਾ।
30ਇੱਕ ਵੰਸ ਉਹ ਦੀ ਸੇਵਾ ਕਰੇਗਾ,
ਉਹ ਪ੍ਰਭੁ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ।
31ਉਹ ਆਉਣਗੇ ਅਤੇ ਉਹ ਦਾ ਧਰਮ
ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ,
ਭਈ ਉਹ ਨੇ ਹੀ ਇਹ ਕੀਤਾ ਹੈ।।

Highlight

Share

Copy

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 22