YouVersion Logo
Search Icon

ਜ਼ਬੂਰਾਂ ਦੀ ਪੋਥੀ 120

120
ਛਲੇਡੀ ਜੀਭ ਤੋਂ ਬਚਣਾ
ਜਾਤ੍ਰਾ ਦਾ ਗੀਤ
1ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ,
ਅਤੇ ਉਹ ਨੇ ਮੈਨੰ ਉੱਤਰ ਦਿੱਤਾ।
2ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ,
ਅਤੇ ਛਲੇਡੀ ਜੀਭ ਤੋਂ ਛੁਡਾ ਲੈ!
3ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ,
ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?
4ਸੂਰਮੇ ਦੇ ਤਿੱਖੇ ਬਾਣ,
ਰਥਮੇ ਦੇ ਅੰਗਿਆਰੇ ਸਣੇ!
5ਹਾਇ ਮੈਨੂੰ ਕਿ ਮੈਂ ਮਸ਼ਕ ਵਿੱਚ ਟਿਕਦਾ,
ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!
6ਮੇਰੀ ਜਾਨ ਨੇ ਸੁਲ੍ਹਾ ਦੇ ਵੈਰੀ ਕੋਲ
ਬਹੁਤ ਚਿਰ ਤੀਕ ਆਪਣੇ ਵਸੇਬਾ ਕੀਤਾ ਹੈ।
7ਮੈਂ ਸੁਲ੍ਹਾਂ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ
ਹਾਂ,
ਓਹ ਲੜਾਈ ਚਾਹੁੰਦੇ ਹਨ!।।

Highlight

Share

Copy

None

Want to have your highlights saved across all your devices? Sign up or sign in

Video for ਜ਼ਬੂਰਾਂ ਦੀ ਪੋਥੀ 120