YouVersion Logo
Search Icon

ਜ਼ਬੂਰਾਂ ਦੀ ਪੋਥੀ 112

112
ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੈ
1ਹਲਲੂਯਾਹ! ਧੰਨ#112:1 ਬਾਈ ਅੱਖਰਾ ਹੈ । ਹੈ ਉਹ ਮਨੁੱਖ ਜਿਹੜਾ ਯਹੋਵਾਹ
ਦਾ ਭੈ ਮੰਨਦਾ ਹੈ,
ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ
ਹੈ।
2ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ,
ਸਚਿਆਂਰਾ ਦੀ ਪੀੜ੍ਹੀ ਮੁਬਾਰਕ ਹੋਵੇਗੀ।
3ਧਨ ਦੌਲਤ ਉਹ ਦੇ ਘਰ ਵਿੱਚ ਹੈ
ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ
ਹੈ।
4ਸਚਿਆਂਰਾਂ ਲਈ ਅਨ੍ਹੇਰੇ ਵਿੱਚੋਂ ਚਾਨਣ ਚੜ੍ਹ
ਆਉਂਦਾ ਹੈ,
ਉਹ ਦਯਾਲੂ, ਕਿਰਪਾਲੂ ਤੇ ਧਰਮੀ ਹੈ।
5ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਯਾਵਾਨ
ਤੇ ਉਧਾਰ ਦੇਣ ਵਾਲਾ ਹੈ,
ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।
6ਉਹ ਕਦੀ ਵੀ ਨਾ ਡੋਲੇਗਾ,
ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ।
7ਉਹ ਬੁਰੀ ਖਬਰ ਤੋਂ ਨਹੀਂ ਡਰਦਾ,
ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ
ਯਹੋਵਾਹ ਉੱਤੇ ਹੈ।
8ਉਹ ਦਾ ਮਨ ਤਕੜਾ ਹੈ, ਉਹ ਨਾ ਡਰੇਗਾ,
ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ
ਜਿੱਤ) ਨਾ ਵੇਖੇ।
9ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ,
ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ,
ਉਹ ਦਾ ਸਿੰਙ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ।
10ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ,
ਦੰਦ ਪੀਹ ਪੀਹ ਕੇ ਉਹ ਗਲ ਜਾਵੇਗਾ,
ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ।।

Highlight

Share

Copy

None

Want to have your highlights saved across all your devices? Sign up or sign in

Video for ਜ਼ਬੂਰਾਂ ਦੀ ਪੋਥੀ 112