YouVersion Logo
Search Icon

ਕਹਾਉਤਾਂ 31

31
ਪਤਵੰਤ ਇਸਤ੍ਰੀ
1ਲਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗੰਮ ਵਾਕ,
ਜਿਹੜੇ ਉਹ ਦੀ ਮਾਤਾ ਨੇ ਉਹ ਨੂੰ ਸਿਖਾਏ, -
2ਕਿਉਂ ਮੇਰੇ ਪੁੱਤ੍ਰ? ਕਿਉਂ ਮੇਰੇ ਢਿੱਡ ਦੇ ਪੁੱਤ੍ਰ?
ਕਿਉਂ ਮੇਰੀਆਂ ਸੁੱਖਣਾਂ ਦੇ ਪੁੱਤ੍ਰ?
3ਆਪਣਾ ਬਲ ਤੀਵੀਆਂ ਨੂੰ ਨਾ ਦੇਹ,
ਨਾ ਆਪਣਾ ਚੱਲਣ ਪਾਤਸ਼ਾਹਾਂ ਦੇ ਨਾਸ ਕਰਨ
ਵਾਲੀਆਂ ਨੂੰ!
4ਪਾਤਸ਼ਾਹਾਂ ਨੂੰ, ਹੇ ਲਮੂਏਲ, ਪਾਤਸ਼ਾਹਾਂ ਨੂੰ ਮਧ
ਪੀਣੀ ਜੋਗ ਨਹੀਂ,
ਅਤੇ ਨਾ ਰਾਜ ਪੁੱਤ੍ਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ?
5ਮਤੇ ਓਹ ਪੀ ਕੇ ਬਿਧੀ ਨੂੰ ਭੁੱਲ ਜਾਣ,
ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ,
6ਸ਼ਰਾਬ ਉਸ ਨੂੰ ਪਿਆਓ ਜੋ ਮਰਨ ਵਾਲਾ ਹੈ,
ਅਤੇ ਮਧ ਉਹ ਨੂੰ ਜਿਹ ਦਾ ਮਨ ਕੌੜਾ ਹੈ,
7ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ,
ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।
8ਗੁੰਗਿਆਂ ਦੇ ਨਮਿੱਤ ਆਪਣਾ ਮੂੰਹ ਖੋਲ੍ਹ,
ਅਤੇ ਓਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ
ਦੇਣ ਨੂੰ ਹਨ।
9ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਉਂ ਕਰ,
ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ।।
10ਪਤਵੰਤੀ ਇਸਤ੍ਰੀ ਕਿਹਨੂੰ ਮਿਲਦੀ ਹੈ?
ਕਿਉਂ ਜੋ ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ।
11ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ
ਹੈ,
ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
12ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ
ਕਰੇਗੀ,
ਬੁਰਿਆਈ ਨਹੀਂ।
13ਉਹ ਉੱਨ ਅਤੇ ਕਤਾਨ ਭਾਲ ਕੇ,
ਚਾਉ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ।
14ਉਹ ਵਪਾਰੀਆਂ ਦੇ ਜਹਾਜ਼ਾ ਵਰਗੀ ਹੈ,
ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ।
15ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ
ਨੂੰ ਭੋਜਨ,
ਅਤੇ ਆਪਣੀਆਂ ਗੋੱਲੀਆਂ ਨੂੰ ਕੰਮ ਦਿੰਦੀ ਹੈ।
16ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ,
ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ
ਬਾੜੀ ਲਾਉਂਦੀ ਹੈ।
17ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ,
ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ।
18ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ,
ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ।
19ਉਹ ਤੱਕਲੇ ਨੂੰ ਹੱਥ ਲਾਉਂਦੀ ਹੈ,
ਅਤੇ ਉਹ ਦੇ ਹੱਥ ਅਟੇਰਨ ਨੂੰ ਫੜਦੇ ਹਨ।
20ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ,
ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ।
21ਉਹ ਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ,
ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ।
22ਉਹ ਆਪਣੇ ਲਈ ਚੋਪ ਬਣਾਉਂਦੀ ਹੈ,
ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ।
23ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ,
ਜਦ ਉਹ ਦੇਸ ਦਿਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ।
24ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ,
ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ।
25ਬਲ ਅਤੇ ਮਾਣ ਉਹ ਦਾ ਲਿਬਾਸ ਹੈ,
ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ।
26ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ,
ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ।
27ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ
ਵੇਖਦੀ ਹੈ,
ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
28ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ
ਹਨ,
ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ
ਸਲਾਹੁਤ ਕਰਦਾ ਹੈ,
29ਭਈ ਬਥੇਰੀਆਂ ਨਾਰੀਆਂ#31:29 ਇਬਰ., ਧੀਆਂ । ਨੇ ਉੱਤਮਤਾਈ ਵਿਖਾਈ
ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ।
ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ।
30ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ,
ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ
ਸਲਾਹੀ ਜਾਵੇਗੀ।
31ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ,
ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ
ਦੇਣ!।।

Highlight

Share

Copy

None

Want to have your highlights saved across all your devices? Sign up or sign in