YouVersion Logo
Search Icon

ਕਹਾਉਤਾਂ 29

29
1ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ
ਅਕੜੇਵਾਂ ਕਰੇ,
ਉਹ ਅਚਾਣਕ ਭੰਨਿਆ ਜਾਵੇਗਾ,
ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।
2ਜਦ ਧਰਮੀ ਪਰਬਲ ਹੁੰਦੇ ਹਨ ਤਾਂ ਲੋਕ ਅਨੰਦ
ਕਰਦੇ ਹਨ,
ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ
ਮਾਰਦੇ ਹਨ।
3ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ
ਪਿਉ ਨੂੰ ਅਨੰਦ ਕਰਦਾ ਹੈ,
ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ
ਆਪਣਾ ਮਾਲ ਉਡਾਉਂਦਾ ਹੈ।
4ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ੍ਹ ਕਰਦਾ ਹੈ,
ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ।
5ਜਿਹੜਾ ਪੁਰਸ਼ ਆਪਣੇ ਗੁਆਂਢੀ ਦੀ ਚਾਪਲੂਸੀ
ਕਰਦਾ ਹੈ,
ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ।
6ਬੁਰਿਆਰ ਦੇ ਅਪਰਾਧ ਵਿੱਚ ਫਾਹੀ ਹੈ,
ਪਰ ਧਰਮੀ ਪੁਰਸ਼ ਜੈ ਕਾਰਾਂ ਨਾਲ ਅਨੰਦ ਕਰਦਾ
ਹੈ।
7ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ,
ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ
ਰੱਖਦਾ।
8ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ,
ਪਰ ਬੁੱਧਵਾਨ ਕ੍ਰੋਧ ਨੂੰ ਮੋੜ ਦਿੰਦੇ ਹਨ।
9ਜੇ ਬੁੱਧਵਾਨ ਪੁਰਸ਼ ਮੂਰਖ ਨਾਲ ਝਗੜੇ,
ਤਾਂ ਭਾਵੇਂ ਉਹ ਗੁੱਸੇ ਹੋਵੇ ਭਾਵੇਂ ਹਾਸੀ ਕਰੇ ਪਰ ਚੈਨ
ਨਹੀਂ ਮਿਲਦੀ।
10ਖ਼ੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ,
ਅਤੇ ਸਚਿਆਰ, - ਓਹ ਓਹਨਾਂ ਦੀ ਜਾਨ ਨੂੰ ਭਾਲਦੇ
ਹਨ।
11ਮੂਰਖ ਆਪਣਾ ਸਾਰਾ ਗੁੱਸਾ#29:11 ਇਬਰ., ਆਤਮਾ । ਵਿਖਾ ਦਿੰਦਾ ਹੈ,
ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ
ਹੈ।
12ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ,
ਤਾਂ ਉਹ ਦੇ ਸੱਭੇ ਚਾਕਰ ਦੁਸ਼ਟ ਹੋ ਜਾਣਗੇ।
13ਦੀਣ ਅਤੇ ਦਾਬਾ ਦੇਣ ਵਾਲਾ ਇੱਕ ਦੂਜੇ ਨੂੰ
ਮਿਲਦੇ ਹਨ,
ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ
ਦਿੰਦਾ ਹੈ।
14ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਆਉਂ
ਕਰਦਾ ਹੈ,
ਉਹ ਦੀ ਗੱਦੀ ਸਦਾ ਬਣੀ ਰਹੇਗੀ।
15ਤਾੜ ਅਤੇ ਛਿਟੀ ਬੁੱਧ ਦਿੰਦੀਆ ਹਨ,
ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ,
ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
16ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ
ਵੱਧਦਾ ਹੈ,
ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ।
17ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ,
ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।
18ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਹੇ ਹੋ ਜਾਂਦੇ
ਹਨ,
ਪਰ ਜਿਹੜਾ ਬਿਵਸਥਾ ਦੀ ਪਾਲਨਾ ਕਰਦਾ ਹੈ ਉਹ
ਧੰਨ ਹੈ।
19ਟਹਿਲੀਆਂ ਨਿਰੀਆਂ ਗੱਲਾਂ ਨਾਲ ਨਹੀਂ ਸੌਰਦਾ,
ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ
ਕਰਦਾ।
20ਕੀ ਤੂੰ ਕੋਈ ਮਨੁੱਖ ਵੇਖਦਾ ਹੈ ਜੋ ਬੋਲਣ ਵਿੱਚ
ਕਾਹਲ ਕਰਦਾ ਹੈ?
ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।
21ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ
ਨਾਲ ਪਾਲਦਾ ਹੈ,
ਉਹ ਓੜਕ ਨੂੰ ਉਸ ਦਾ ਵਾਰਿਸ#29:21 ਅਥਵਾ, (1) ਪੁੱਤ੍ਰ, (2) ਨਸ਼ੁਕਰਾ ਬਣ ਬੈਠੇਗਾ।
22ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ,
ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।
23ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ,
ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।
24ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ,
ਉਹ ਸੌਂਹ ਤਾਂ ਸੁਣਦਾ ਹੈ, ਪਰ ਦੱਸਦਾ ਕੁਝ ਨਹੀਂ।
25ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ,
ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ
ਸੁਖ ਸਾਂਦ ਨਾਲ ਰਹੇਗਾ।
26ਹਾਕਮ ਦੇ ਮੂੰਹ ਨੂੰ ਬਾਹਲੇ ਭਾਲਦੇ ਹਨ,
ਪਰ ਮਨੁੱਖ ਦਾ ਇਨਸਾਫ਼ ਯਹੋਵਾਹ ਵੱਲੋਂ ਹੈ।
27ਧਰਮੀ ਕੁਨਿਆਈ ਤੋਂ ਘਿਣ ਕਰਦਾ ਹੈ,
ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।।

Highlight

Share

Copy

None

Want to have your highlights saved across all your devices? Sign up or sign in