YouVersion Logo
Search Icon

ਮੱਤੀ 1

1
ਪ੍ਰਭੁ ਯਿਸੂ ਮਸੀਹ ਦੀ ਕੁਲਪੱਤ੍ਰੀ ਤੇ ਜਨਮ
1ਕੁਲਪੱਤ੍ਰੀ ਯਿਸੂ ਮਸੀਹ ਦਾਊਦ ਦੇ ਪੁੱਤ੍ਰ ਦੀ ਜਿਹੜਾ ਅਬਰਾਹਾਮ ਦਾ ਪੁੱਤ੍ਰ ਸੀ।
2ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ 3ਅਤੇ ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ 4ਅਤੇ ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ 5ਅਤੇ ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਉਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਉਬੇਦ ਤੋਂ ਯੱਸੀ ਜੰਮਿਆ 6ਅਤੇ ਯੱਸੀ ਤੋਂ ਦਾਊਦ ਪਾਤਸ਼ਾਹ ਜੰਮਿਆ ਅਤੇ ਦਾਊਦ ਪਾਤਸ਼ਾਹ ਤੋਂ ਸੁਲੇਮਾਨ ਊਰੀਯਾਹ ਦੀ ਤੀਵੀਂ ਦੀ ਕੁੱਖੋਂ ਜੰਮਿਆ 7ਅਤੇ ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ 8ਅਤੇ ਆਸਾ ਤੋਂ ਯਹੋਸ਼ਾਫਾਟ ਜੰਮਿਆ ਅਤੇ ਯਹੋਸ਼ਾਫਾਟ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ 9ਅਤੇ ਉੱਜੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ ਤੋਂ ਹਿਜ਼ਕੀਯਾਹ ਜੰਮਿਆ 10ਅਤੇ ਹਿਜ਼ਕੀਯਾਹ ਤੋਂ ਮਨੱਸਹ ਜੰਮਿਆ ਅਤੇ ਮਨੱਸਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ 11ਅਤੇ ਯੋਸ਼ੀਯਾਹ ਤੋਂ ਯਕਾਨਯਾਹ ਅਰ ਉਹ ਦੇ ਭਰਾ ਬਾਬੁਲ ਨੂੰ ਉੱਠ ਜਾਣ ਦੇ ਸਮੇ ਜੰਮੇ।।
12ਬਾਬੁਲ ਨੂੰ ਉੱਠ ਜਾਣ ਤੋਂ ਪਿੱਛੇ ਯਕਾਨਯਾਹ ਤੋਂ ਸ਼ਅਲਤੀਏਲ#1:12 ਯੂਨਾਨੀ - ਸ਼ਲਾਥਈਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ 13ਅਤੇ ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ 14ਅਤੇ ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ 15ਅਤੇ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ 16ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ । ਉਹ ਉਸ ਮਰਿਯਮ ਦਾ ਪਤੀ ਸੀ ਜਿਹ ਦੀ ਕੁੱਖੋਂ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ।।
17ਸੋ ਅਬਰਾਹਾਮ ਤੋਂ ਲੈਕੇ ਦਾਊਦ ਤੀਕਰ ਸੱਭੋ ਚੌਦਾਂ ਪੀਹੜੀਆਂ ਹਨ ਅਤੇ ਦਾਊਦ ਤੋਂ ਲੈਕੇ ਬਾਬੁਲ ਨੂੰ ਉੱਠ ਜਾਣ ਤੀਕਰ ਚੌਦਾਂ ਪੀਹੜੀਆਂ ਹਨ ਅਤੇ ਬਾਬੁਲ ਨੂੰ ਉੱਠ ਜਾਣ ਤੋਂ ਲੈਕੇ ਮਸੀਹ ਤੀਕਰ ਚੌਂਦਾ ਪੀਹੜੀਆਂ ਹਨ।।
18ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਕੁੜਮਾਈ ਹੋਈ ਸੀ ਤਾਂ ਉਨ੍ਹਾਂ ਦੇ ਇੱਕਠੇ ਹੋਣ ਤੋਂ ਪਹਿਲਾਂ ਉਹ ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ 19ਤਦ ਉਹ ਦੇ ਪਤੀ ਯੂਸੁਫ਼ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲੰਕਣ ਪਰਗਟ ਕਰੇ ਇਹ ਦਲੀਲ ਕੀਤੀ ਜੋ ਉਹ ਨੂੰ ਚੁੱਪ ਕੀਤਿਆਂ ਤਿਆਗ ਦੇਵੇ 20ਪਰ ਜਾਂ ਉਹ ਇੰਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ 21ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ 22ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ#ਯਸ. 7:14
23ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤ੍ਰ
ਜਣੇਗੀ,
ਅਤੇ ਓਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ।।
ਜਿਹ ਦਾ ਅਰਥ ਇਹ ਹੈ, "ਪਰਮੇਸ਼ੁਰ ਅਸਾਡੇ ਸੰਗ" 24ਤਦੋਂ ਯੂਸੁਫ਼ ਨੇ ਸੁੱਤਿਓਂ ਉੱਠ ਕੇ ਜਿਵੇਂ ਪ੍ਰਭੁ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਹੀ ਕੀਤਾ ਅਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ 25ਅਤੇ ਉਹ ਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤ੍ਰ ਨਾ ਜਣੀ ਅਤੇ ਉਹ ਦਾ ਨਾਮ ਯਿਸੂ ਰੱਖਿਆ।।

Currently Selected:

ਮੱਤੀ 1: PUNOVBSI

Highlight

Share

Copy

None

Want to have your highlights saved across all your devices? Sign up or sign in