YouVersion Logo
Search Icon

ਲੇਵੀਆਂ ਦੀ ਪੋਥੀ 22

22
ਬੇਦਾਗ ਬਲੀਆਂ
1ਨਾਲੇ ਯਹੋਵਾਹ ਮੂਸਾ ਨੂੰ ਬੋਲਿਆ ਕਿ 2ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਆਖ, ਜੋ ਓਹ ਆਪਣੇ ਆਪ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਤੋਂ ਅੱਡ ਹੋਣ, ਅਤੇ ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤ੍ਰ ਕਰਦੇ ਹਨ ਉਨ੍ਹਾਂ ਗੱਲਾਂ ਤੋਂ ਮੇਰੇ ਪਵਿੱਤ੍ਰ ਨਾਮ ਦਾ ਨਿਰਾਦਰ ਨਾ ਕਰਨ। ਮੈਂ ਯਹੋਵਾਹ ਹਾਂ 3ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ ਤੁਹਾਡੀ ਸਾਰੀ ਸੰਤਾਨ ਵਿੱਚ ਕੋਈ ਪਵਿੱਤ੍ਰ ਵਸਤਾਂ ਦੇ ਅੱਗੇ, ਜੋ ਇਸਰਾਏਲੀ ਯਹੋਵਾਹ ਦੇ ਅੱਗੇ ਪਵਿੱਤ੍ਰ ਕਰਦੇ ਹਨ, ਉੱਥੇ ਅਸ਼ੁੱਧ ਹੋਕੇ ਜਾਵੇ, ਤਾਂ ਉਹ ਪ੍ਰਾਣੀ ਮੇਰੇ ਅੱਗੋਂ ਛੇਕਿਆ ਜਾਵੇ। ਮੈਂ ਯਹੋਵਾਹ ਹਾਂ 4ਹਾਰੂਨ ਦੀ ਸੰਤਾਨ ਵਿੱਚ ਜਿਹੜਾ ਕੋਹੜਾ ਹੋਵੇ ਯਾ ਜਿਸ ਨੂੰ ਪ੍ਰਮੇਹ ਹੋਵੇ, ਉਹ ਜਦ ਤੀਕੁਰ ਸ਼ੁੱਧ ਨਾ ਹੋਵੇ ਪਵਿੱਤ੍ਰ ਵਸਤ ਨੂੰ ਨਾ ਖਾਵੇ ਅਤੇ ਜਿਹੜਾ ਕਿਸੇ ਵਸਤ ਨੂੰ ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਯਾ ਕਿਸੇ ਮਨੁੱਖ ਨੂੰ ਜਿਸ ਦੀ ਬਿੰਦ ਉਸ ਤੋਂ ਨਿਕੱਲੇ, ਛੋਹੇ 5ਯਾ ਜਿਹੜਾ ਕਿਸੇ ਘਿਸਰਨ ਵਾਲੀ ਵਸਤ ਨੂੰ ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਛੋਹੇ ਯਾ ਕਿਸੇ ਮਨੁੱਖ ਨੂੰ ਜਿਸ ਤੋਂ ਉਸ ਨੂੰ ਅਸ਼ੁੱਧਤਾਈ ਲੱਗੇ, ਭਾਵੇਂ ਕਿਹੀ ਅਸ਼ੁੱਧਤਾਈ ਉਸ ਨੂੰ ਹੋਵੇ 6ਤਾਂ ਜਿਹੜਾ ਪ੍ਰਾਣੀ ਏਹੋ ਜਿਹੀ ਵਸਤ ਨੂੰ ਛੋਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ ਅਤੇ ਆਪਣਾ ਸਰੀਰ ਪਾਣੀ ਨਾਲ ਧੋਣ ਤੋਂ ਬਿਨਾ ਪਵਿੱਤ੍ਰ ਵਸਤ ਨੂੰ ਨਾ ਖਾਵੇ 7ਜਾਂ ਸੂਰਜ ਆਥਵੇਂ ਤਾਂ ਸ਼ੁੱਧ ਹੋਵੇ ਅਤੇ ਫੇਰ ਪਵਿੱਤ੍ਰ ਵਸਤਾਂ ਤੋਂ ਖਾਵੇ, ਉਸ ਦਾ ਭੋਜਨ ਜੋ ਹੈ 8ਉਹ ਜੋ ਆਪੇ ਮਰ ਜਾਵੇ, ਯਾ ਪਸੂਆਂ ਨੇ ਪਾੜਿਆ ਹੋਵੇ, ਉਸ ਨੂੰ ਉਹ ਆਪ ਮਲੀਨ ਹੋਕੇ ਨਾ ਖਾਵੇ। ਮੈਂ ਯਹੋਵਾਹ ਹਾਂ 9ਸੋ ਓਹ ਮੇਰੇ ਹੁਕਮ ਨੂੰ ਮੰਨਣ ਅਜਿਹਾ ਨਾ ਹੋਵੇ, ਜੋ ਉਹ ਉਸ ਦੀ ਗਿਲਾਨ ਕਰਨ ਵਿੱਚ ਉਸ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਓਹ ਮਰ ਜਾਣ। ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ 10ਪਵਿੱਤ੍ਰ ਵਸਤ ਤੋਂ ਕੋਈ ਓਪਰਾ ਨਾ ਖਾਵੇ, ਜਾਜਕ ਦੇ ਕੋਲ ਭਾਵੇਂ ਕੋਈ ਰਹੇ ਯਾ ਕੋਈ ਨੌਕਰ ਉਹ ਪਵਿੱਤ੍ਰ ਵਸਤ ਤੋਂ ਨਾ ਖਾਏ 11ਪਰ ਜੇ ਕਦੀ ਜਾਜਕ ਕਿਸੇ ਪ੍ਰਾਣੀ ਨੂੰ ਆਪਣੀ ਰੋਕੜ ਨਾਲ ਮੁੱਲ ਲਵੇ ਤਾਂ ਉਹ ਉਸ ਤੋਂ ਖਾਏ ਅਤੇ ਉਹ ਭੀ ਜੋ ਉਸ ਦੇ ਘਰ ਵਿੱਚ ਜੰਮਿਆਂ ਹੋਵੇ, ਉਹ ਉਸ ਦੇ ਭੋਜਨ ਤੋਂ ਖਾਣ 12ਜੇ ਜਾਜਕ ਦੀ ਧੀ ਕਿਸੇ ਓਪਰੇ ਨਾਲ ਵਿਆਹੀ ਜਾਵੇ ਤਾਂ ਉਹ ਪਵਿੱਤ੍ਰ ਵਸਤਾਂ ਦੀ ਭੇਟ ਤੋਂ ਨਾ ਖਾਵੇ 13ਪਰ ਜੇ ਜਾਜਕ ਦੀ ਧੀ ਰੰਡੀ ਯਾ ਕੱਢੀ ਹੋਈ ਯਾ ਔਤਰੀ ਹੋਵੇ ਅਤੇ ਆਪਣੇ ਪਿਉ ਦੇ ਘਰ ਵਿੱਚ ਮੁੜ ਆਵੇ, ਅੱਗੇ ਵਾਕਰ, ਤਾਂ ਉਹ ਆਪਣੇ ਪਿਉ ਦੇ ਭੋਜਨ ਤੋਂ ਖਾਵੇ, ਪਰ ਕੋਈ ਓਪਰਾ ਉਸ ਤੋਂ ਨਾ ਖਾਵੇ।।
14ਅਤੇ ਜੇ ਕੋਈ ਮਨੁੱਖ ਅਣਜਾਣਤਾ ਨਾਲ ਪਵਿੱਤ੍ਰ ਵਸਤ ਤੋਂ ਖਾਵੇ ਤਾਂ ਉਹ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਰਲਾਕੇ ਜਾਜਕ ਨੂੰ ਪਵਿੱਤ੍ਰ ਵਸਤ ਦੇ ਨਾਲ ਹੀ ਉਹ ਦੇ ਦੇਵੇ 15ਅਤੇ ਉਹ ਜਿਹੜੇ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਦਾ ਨਿਰਾਦਰ ਨਾ ਕਰਨ 16ਜਿਸ ਵੇਲੇ ਉਹ ਉਨ੍ਹਾਂ ਦੀਆਂ ਪਵਿੱਤ੍ਰ ਵਸਤਾਂ ਤੋਂ ਖਾਣ, ਉਨ੍ਹਾਂ ਕੋਲੋਂ ਬਦੀ ਦਾ ਦੋਸ਼ ਨਾ ਚੁਕਾਉਣ. ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ।।
17ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ 18ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਪਰਵਾਰ ਨੂੰ ਐਉਂ ਬੋਲ ਕਿ ਇਸਰਾਏਲੀਆਂ ਤੋਂ ਯਾ ਇਸਾਰਏਲ ਦੇ ਓਪਰਿਆਂ ਵਿੱਚੋਂ ਜਿਹੜਾ ਜਣਾਂ ਆਪਣੀਆਂ ਸਾਰੀਆਂ ਸੁੱਖਣਾਂ ਕਰਕੇ ਅਤੇ ਆਪਣੀ ਮਰਜੀ ਦੀਆਂ ਭੇਟਾਂ ਕਰਕੇ ਜੋ ਉਹ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਚੜ੍ਹਤ ਚੜ੍ਹਾਵੇ 19ਸੋ ਤੁਸੀਂ ਆਪਣੇ ਕਬੂਲ ਹੋਣ ਲਈ ਇੱਕ ਨਰ ਬੱਜ ਤੋਂ ਰਹਿਤ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਯਾ ਬੱਕਰੀਆਂ ਵਿੱਚੋਂ ਚੜ੍ਹਾਉ 20ਪਰ ਜਿਸ ਨੂੰ ਕੋਈ ਬੱਜ ਹੋਵੇ ਉਹ ਤੁਸਾਂ ਨਾ ਚੜ੍ਹਾਉਣਾ ਕਿਉਂ ਜੋ ਉਹ ਤੁਹਾਡੇ ਵੱਲੋਂ ਮੰਨਿਆ ਨਾ ਜਾਵੇਗਾ 21ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਨੂੰ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਯਾ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਆਪਣੀ ਮਰਜੀ ਨਾਲ ਭੇਟ ਚੜ੍ਹਾਵੇ, ਚਾਹੀਦਾ ਹੈ ਜੋ ਉਹ ਮੰਨੀ ਜਾਣ ਲਈ ਪੂਰੀ ਹੋਵੇ, ਉਸ ਦੇ ਵਿੱਚ ਕੋਈ ਬੱਜ ਨਾ ਹੋਵੇ 22ਅੰਨ੍ਹਾ ਯਾ ਟੁੱਟਾ ਹੋਇਆ ਯਾ ਲੂਲਾ ਯਾ ਜਿਸ ਨੂੰ ਮੁਹਕੇ ਹੋਣ, ਯਾ ਦਾਦ ਵਾਲਾ ਯਾ ਖੁਜਲੀ ਵਾਲਾ, ਇਨ੍ਹਾਂ ਤੋਂ ਤੁਸਾਂ ਯਹੋਵਾਹ ਦੇ ਅੱਗ ਨਾ ਚੜ੍ਹਾਉਣੇ, ਨਾ ਉਨ੍ਹਾਂ ਨੂੰ ਅੱਗੇ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣੇ 23ਕੋਈ ਬਲਦ ਯਾ ਪੱਠ, ਜਿਸ ਦਾ ਕੋਈ ਅੰਗ ਵੱਧ ਯਾ ਘੱਟ ਹੋਵੇ, ਉਹ ਤੁਸੀਂ ਆਪਣੀ ਮਰਜੀ ਦੀ ਭੇਟ ਵਿੱਚ ਚੜ੍ਹਾਓ ਤਾਂ ਚੜ੍ਹਾਓ, ਪਰ ਸੁੱਖਣਾ ਕਰਕੇ ਉਹ ਮੰਨਿਆਂ ਨਾ ਜਾਵੇਗਾ 24ਜਿਸ ਦੇ ਨਲ ਨੂੰ ਸੱਟ ਲੱਗੀ ਹੋਵੇ ਯਾ ਫਿੱਸਿਆ ਹੋਇਆ, ਯਾ ਭੱਜਿਆ ਹੋਇਆ, ਯਾ ਫੱਟਿਆ ਹੋਇਆ ਹੋਵੇ, ਉਹ ਤੁਸਾਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣੀ 25ਅਤੇ ਨਾ ਆਪਣੇ ਪਰਮੇਸ਼ੁਰ ਦਾ ਭੋਜਨ ਇਨ੍ਹਾਂ ਵਿੱਚੋਂ ਕਿਸੇ ਵਸਤ ਨੂੰ ਓਪਰੇ ਦੇ ਹੱਥੋਂ ਲੈਕੇ ਤੁਸਾਂ ਚੜ੍ਹਾਉਣਾ ਕਿਉਂ ਜੋ ਉਨ੍ਹਾਂ ਦੀ ਸੜਨ ਉਨ੍ਹਾਂ ਦੇ ਵਿੱਚ ਹੈ ਅਤੇ ਬੱਜਾ ਭੀ ਹਨ, ਉਹ ਤੁਹਾਡੇ ਹੱਥੋਂ ਮੰਨੇ ਨਾ ਜਾਣਗੇ।। 26ਤਾਂ ਯਹੋਵਾਹ ਮੂਸਾ ਨਾਲ ਬਲਿਆ ਕਿ 27ਜਾਂ ਕੋਈ ਬਲਦ ਯਾ ਭੇਡ ਯਾ ਬੱਕਰਾ ਜੰਮੇ ਤਾਂ ਉਹ ਸੱਤ ਦਿਨ ਤੋੜੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਮੰਨਣ ਜੋਗਾ ਹੋਵੇਗਾ 28ਭਾਵੇਂ ਗਾਉ ਹੋਵੇ, ਭਾਵੇਂ ਬੱਕਰੀ ਹੋਵੇ, ਤਾਂ ਉਸ ਨੂੰ ਅਤੇ ਉਸ ਦੇ ਵੱਛੇ ਨੂੰ ਇੱਕ ਦਿਨ ਵਿੱਚ ਦੋਵੇਂ ਨਾ ਵੱਢੀ 29ਅਤੇ ਜਿਸ ਵੇਲੇ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਉ, ਤਾਂ ਤੁਸਾਂ ਆਪਣੇ ਕਬੂਲ ਹੋਣ ਲਈ ਚੜ੍ਹਾਉਣੀ 30ਉਸੇ ਦਿਨ ਉਹ ਖਾਧੀ ਜਾਵੇ, ਤੁਸਾਂ ਉਸ ਤੋਂ ਸਵੇਰ ਤੀਕਰ ਕੁਝ ਨਾ ਛੱਡਣਾ। ਮੈਂ ਯਹੋਵਾਹ ਹਾਂ 31ਸੋ ਤੁਸਾਂ ਮੇਰੀਆਂ ਆਗਿਆਂ ਮੰਨ ਕੇ ਪੂਰੀਆਂ ਕਰਨਾ ਮੈਂ ਯਹੋਵਾਹ ਹਾਂ 32ਤੁਸਾਂ ਮੇਰੇ ਪਵਿੱਤ੍ਰ ਨਾਮ ਨੂੰ ਭਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਪਵਿੱਤ੍ਰ ਸਮਝਿਆ ਜਾਵਾਂਗਾ। ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ 33ਜਿਸ ਨੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਲਿਆਂਦਾ, ਮੈਂ ਯਹੋਵਾਹ ਹਾਂ।।

Highlight

Share

Copy

None

Want to have your highlights saved across all your devices? Sign up or sign in

Video for ਲੇਵੀਆਂ ਦੀ ਪੋਥੀ 22